
ਫਾਜਿਲਕਾ 10 ਜੁਲਾਈ
ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਦੀ ਪ੍ਰਧਾਨਗੀ ਹੇਠ ਜਲ ਸ਼ਕਤੀ ਅਭਿਆਨ—ਕੈਚ ਦਾ ਰੇਨ—2024 ਦੀ ਪ੍ਰਗਤੀ ਸਬੰਧੀ ਵੱਖ—ਵੱਖ ਵਿਭਾਗਾ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ।ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਵੱਲੋ ਜਲ ਸ਼ਕਤੀ ਅਭਿਆਨ ਤਹਿਤ ਕਰਵਾਏ ਜਾ ਚੁੱਕੇ ਕੰਮਾ ਦੀ ਪ੍ਰਗਤੀ ਰੀਵਿਉ ਕੀਤੀ ਗਈ ਅਤੇ ਭਵਿੱਖ ਵਿੱਚ ਜ਼ੋ ਕੰਮ ਕਰਵਾਏ ਜਾਣੇ ਹਨ ਉਸ ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਗਿਆ।
ਉਨ੍ਹਾਂ ਸਮੂਹ ਵਿਭਾਗਾ ਨੂੰ ਹਦਾਇਤ ਕੀਤੀ ਗਈ ਕਿ ਜਲ ਸ਼ਕਤੀ ਅਭਿਆਨ—ਕੈਚ ਦਾ ਰੇਨ—2024 ਤਹਿਤ ਕਰਵਾਏ ਜਾ ਚੁੱਕੇ ਕੰਮਾ ਦੀ ਪਿੰਡ ਵਾਈਜ ਅਤੇ ਕੰਮ ਵਾਈਜ ਪ੍ਰਗਤੀ ਰਿਪੋਰਟ ਵੇਰਵੇ ਸਹਿਤ ਸ੍ਰੀ ਧਰਮਿੰਦਰ ਸਿੰਘ ਕਾਰਜਕਾਰੀ ਇੰਜੀਨੀਅਰ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਫਾਜਿਲਕਾ ਨੂੰ ਤੁਰੰਤ ਭੇਜੀ ਜਾਵੇ। ਇਸ ਮੌਕੇ ਵੱਖ—ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।