Monday, September 22Malwa News
Shadow

ਡਾਕਟਰ ਕਵਿਤਾ ਸਿੰਘ ਵਲੋ ਸਬ ਸੈਂਟਰ ਚੁਵਾੜਿਆਂ ਵਾਲੀ ਦਾ ਦੌਰਾ, ਮੁਹੱਈਆ ਕਰਵਾਈਆਂ ਜਾ ਰਹੀਆਂ ਸਿਹਤ ਸੇਵਾਵਾ ਦਾ ਲਿਆ ਜਾਇਜਾ

ਫਾਜ਼ਿਲਕਾ, 4 ਜੁਲਾਈ

ਸਿਵਲ ਸਰਜਨ ਡਾਕਟਰ ਚੰਦਰ ਸ਼ੇਖਰ ਦੀ ਅਗਵਾਈ ਹੇਠ ਜ਼ਿਲੇ ਦੇ ਸਮੂਹ ਸੈਂਟਰਾਂ ਵਿਖੇ ਮਮਤਾ ਦਿਵਸ ਮਨਾਇਆ ਗਿਆ ਜਿਸ ਵਿਚ ਮਾਵਾਂ ਅਤੇ ਬੱਚਿਆਂ ਨੂੰ ਸਿਹਤ ਸੇਵਾਵਾ ਦਿੱਤੀਆਂ ਗਈਆਂ। ਸੇਵਾਵਾ ਦਾ ਨਿਰੀਖਣ ਕਰਨ ਲਈ ਜਿਲਾ ਪਰਿਵਾਰ ਭਲਾਈ ਅਫਸਰ ਡਾਕਟਰ ਕਵਿਤਾ ਸਿੰਘ ਵਲੋ ਡੱਬਵਾਲਾ ਅਧੀਨ ਸਬ ਸੈਂਟਰ ਚੁਵਾੜਿਆਂ ਵਾਲੀ ਦਾ ਦੌਰਾ ਕੀਤਾ ਗਿਆ ਅਤੇ ਸਟਾਫ ਨੂੰ ਜਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ।

ਇਸ ਦੋਰਾਨ ਉਹਨਾਂ ਨੇ ਦੱਸਿਆ ਕਿ ਏ ਐਨ ਐਮ ਆਪਣੇ ਖੇਤਰ ਦੀ 100 ਪ੍ਰਤੀਸ਼ਤ ਰਜਿਸਟ੍ਰੇਸ਼ਨ ਯਕੀਨੀ ਬਣਾਏ। ਮਹਿਲਾ ਦੇ ਨਿਰਧਾਰਿਤ ਏ ਐਨ ਸੀ ਚੈੱਕ ਅੱਪ ਸਮੇਂ ਸਿਰ ਕੀਤੇ ਜਾਣ ਅਤੇ ਇਹਨਾਂ ਦਾ ਰਿਕਾਰਡ ਰੱਖਿਆ ਜਾਵੇ। ਇਸ ਦੇ ਨਾਲ-ਨਾਲ ਹਾਈ ਰਿਸਕ ਗਰਭਵਤੀ ਵਲ ਵਿਸ਼ੇਸ਼ ਧਿਆਨ ਰੱਖਿਆ ਜਾਵੇ, ਸਮੇਂ ਸਮੇਂ *ਤੇ ਹਾਈ ਰਿਸਕ ਕੇਸ ਦਾ ਰਿਵਿਊ ਕੀਤਾ ਜਾਵੇ। ਇਸ ਦੇ ਨਾਲ-ਨਾਲ ਹਾਈ ਬੀ ਪੀ ਮਹਿਲਾ ਦੀ ਮਾਹਿਰ ਡਾਕਟਰ ਕੋਲੋ ਰੈਗੂਲਰ ਜਾਂਚ ਕਰਵਾਈ ਜਾਵੇ, ਮਾਤਾ ਦੀ ਮ੍ਰਿਤੂ ਦਰ ਨੂੰ ਰੋਕਣ ਲਈ ਅਨੀਮੀਆ, ਬੀ ਪੀ  ਨੂੰ ਟ੍ਰੈਕ ਕੀਤਾ ਜਾਵੇ ਅਤੇ ਉਹਨਾਂ ਦੇ ਥਾਈਰਾਈਡ ਅਤੇ ਬਾਕੀ ਹੋਰ ਟੈਸਟ ਜਰੂਰ ਕਰਵਾਏ ਜਾਣ।

ਇਸ ਦੇ ਨਾਲ-ਨਾਲ ਉਹਨਾਂ ਨੂੰ ਵਧੀਆ ਖੁਰਾਕ ਤੇ ਸਾਫ ਸਫਾਈ ਰੱਖਣ ਬਾਰੇ ਜਾਗਰੂਕ ਕੀਤਾ ਜਾਵੇ। ਡਲਿਵਰੀ ਹੋਣ ਤੋ ਪਹਿਲਾਂ ਹੀ ਹਸਪਤਾਲ ਵਿਖੇ ਯੋਜਨਾਬੰਦੀ ਕੀਤੀ ਜਾਵੇ। ਜੇਕਰ ਕਿਸੇ ਔਰਤ ਦੇ ਗਰਭਵਤੀ ਦੇ ਹਾਈ ਰਿਸਕ ਦੇ ਲੱਛਣ ਦਿਖਾਈ ਦੇਣ ਤਾਂ ਉਸਦਾ ਪਹਿਲ ਦੇ ਆਧਾਰ ਤੇ ਇਲਾਜ ਕਰਵਾਇਆ ਜਾਵੇ। ਇਸ ਮੌਕੇ ਸੈਂਟਰ ਵਿਖੇ ਐਨ ਸੀ ਡੀ ਦਾ ਰਿਕਾਰਡ ਚੈੱਕ ਕੀਤਾ ਗਿਆ।

ਇਸ ਦੌਰਾਨ ਉਹਨਾਂ ਨਾਲ਼ ਡਾਕਟਰ ਪੰਕਜ ਅਤੇ ਰਾਜੇਸ਼ ਕੁਮਾਰ ਨਾਲ ਸੀ।