
ਬਰੈਂਪਟਨ : ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਖੇ ਓਂਟਾਰੀਓ ਫਰੈਂਡ ਕਲੱਬ ਇਕ ਮੁਸ਼ਾਇਰਾ ਕਰਵਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਦਰਸ਼ਕ ਸ਼ਾਮਲ ਹੋਏ। ਇਸ ਮੁਸ਼ਾਇਰੇ ਵਿਚ ਕੁਲਵੰਤ ਸਿੰਘ ਚੱਠਾ ਯੂ.ਕੇ., ਬਲਵਿੰਦਰ ਸਿੰਘ ਚੱਠਾ ਯੂ.ਐੱਸ.ਏ, ਅਮਰ ਸਿੰਘ ਭੁੱਲਰ ਐੱਮਡੀ ਹਮਦਰਦ ਮੀਡੀਆ ਗਰੁੱਪ, ਦਵਿੰਦਰ ਸਿੰਘ ਘੁੰਮਣ ਡੀਐਸਪੀ ਅਤੇ ਪਾਕਿਸਤਾਨ ਤੋਂ ਬੀਨਾ ਗੋਇੰਦੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।
ਸਮੁੱਚੇ ਪ੍ਰੋਗਰਾਮ ਦਾ ਮੰਚ ਸੰਚਾਲਨ ਪਿਆਰਾ ਸਿੰਘ ਕੱਦੋਂਵਾਲ ਨੇ ਕੀਤਾ। ਮੁਸ਼ਾਇਰੇ ਵਿੱਚ ਪਹੁੰਚੇ ਕਵੀਆਂ ਵਜੋਂ ਰਿੱਟੂ ਭਾਟੀਆ, ਸੁਰਜੀਤ , ਹਰਭਜਨ ਕੌਰ ਗਿੱਲ, ਹਰਜੀਤ ਭਮਰਾ, ਦੀਪ ਕੁਲਦੀਪ, ਤਾਹਿਰ ਅਸਲਮ ਗੋਰਾ, ਡਾ. ਸੰਤੋਖ ਸਿੰਘ ਸੰਧੂ, ਅਮਰੀਕ ਸਿੰਘ ਸੰਘਾ, ਕਰਨ ਅਜਾਇਬ ਸਿੰਘ ਸੰਘਾ, ਹਲੀਮਾ ਸਾਦੀਆ, ਜਸਲੀਨ ਅਤੇ ਪਰਮਪ੍ਰੀਤ ਆਦਿ ਸ਼ਾਮਿਲ ਹੋਏ।
ਇਸ ਮੌਕੇ ਵਰਡ ਪੰਜਾਬੀ ਕਾਨਫ਼ਰੰਸ ਦੇ ਸ੍ਰਰਪਸਤ ਅਮਰ ਸਿੰਘ ਭੁੱਲਰ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਹੈਪੀ ਰਹਿਲ, ਹਰਿੰਦਰ ਸਿੰਘ ਢੀਡਸਾ ਤੇ ਬਲਵਿੰਦਰ ਕੌਰ ਚੱਠਾ ਨੇ ਬੀਨਾ ਗੋਇੰਦੀ ਨੂੰ ਸਨਮਾਨ ਚਿੰਨ੍ਹ ਤੇ ਕ਼ਾਇਦਾ-ਏ-ਨੂਰ ਭੇਂਟ ਕੀਤਾ। ਪ੍ਰੋਗਰਾਮ ਬਹੁਤ ਹੀ ਵਧੀਆ ਤੇ ਸੁਚਾਰੂ ਢੰਗ ਨਾਲ ਨੇਪਰੇ ਚੜ੍ਹਿਆ। ਮੁਸ਼ਾਇਰੇ ‘ਚ ਸ਼ਾਮਿਲ ਹੋਏ ਕਵੀਆਂ ਨੇ ਆਪਣੀਆਂ ਸ਼ਾਨਦਾਰ ਰਚਨਾਵਾਂ ਸੁਣਾਈਆਂ ਤੇ ਭਰੇ ਹਾਲ ਵਿੱਚ ਬਿਰਾਜਮਾਨ ਦਰਸ਼ਕਾਂ ਨੇ ਕਾਵਿਕ ਸਮੇਂ ਦਾ ਆਨੰਦ ਮਾਣਿਆ। ਕਵਿਤਰੀਆਂ ਵਿੱਚੋਂ ਰਮਿੰਦਰ ਵਾਲੀਆ ਨੇ ਅਹਿਮ ਭੂਮਿਕਾ ਨਿਭਾਉਂਦਿਆਂ ਸਮੁੱਚੇ ਪ੍ਰੋਗਰਾਮ ਦੀ ਫੋਟੋਗ੍ਰਾਫੀ ਕੀਤੀ। ਦਲਜੀਤ ਸਿੰਘ ਗੇਂਦੂ, ਕੁਲਵੰਤ ਕੌਰ ਗੇਂਦੂ ਤੇ ਸ੍ਰ.ਮਠਾੜੂ ਨੇ ਵੀ ਹਾਜ਼ਰੀ ਲਵਾਈ। ਓਂਟਾਰੀਓ ਫਰੈਂਡ ਕਲੱਬ ਕਨੇਡਾ ਦੇ ਪ੍ਰਧਾਨ ਡਾ. ਸੰਤੋਖ ਸਿੰਘ ਸੰਧੂ ਨੇ ਪ੍ਰੋਗਰਾਮ ਵਿੱਚ ਪਹੁੰਚੇ ਮਹਿਮਾਨਾਂ, ਕਵੀਆਂ ਤੇ ਸਮੂਹ ਦਰਸ਼ਕਾਂ ਦਾ ਧੰਨਵਾਦ ਕੀਤਾ।
