Friday, September 19Malwa News
Shadow

ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੂੰ ਵੱਡਾ ਝਟਕਾ

ਟੋਰਾਂਟੋ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਉਨ੍ਹਾਂ ਦੀ ਪਾਰਟੀ ਟੋਰਾਂਟੋ ਦੀ ਬਾਈ ਇਲੈਕਸ਼ਨ ਹਾਰ ਗਈ। ਲਿਬਰਲ ਪਾਰਟੀ ਇਹ ਸੀਟ ਪਿਛਲੇ 30 ਸਾਲ ਤੋਂ ਲਗਾਤਾਰ ਜਿੱਤਦੀ ਆ ਰਹੀ ਸੀ, ਪਰ ਹੁਣ ਪਹਿਲੀ ਵਾਰ ਇਸ ਸੀਟ ਤੋਂ ਚੋਣ ਹਾਰ ਗਈ। ਇਸ ਹਾਰ ਨਾਲ ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਟਰੂਡੋ ਦੀ ਲੀਡਰਸ਼ਿਪ ਬਾਰੇ ਸ਼ੰਕੇ ਪੈਦਾ ਹੋ ਗਏ ਨੇ।
ਟੋਰਾਂਟੋ ਸੀਟ ਲਈ ਹੋਈ ਬਾਈ ਇਲੈਕਸ਼ਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਦੇ ਉਮੀਦਵਾਰ ਲੈਸਲੀ ਚਰਚ ਆਪਣੇ ਵਿਰੋਧੀ ਕੰਜ਼ਰਵੇਟਿਵ ਉਮੀਦਵਾਰ ਡਾਨ ਸਟੀਵਰਟ ਤੋਂ ਹਾਰ ਗਏ। ਇਹ ਪਹਿਲੀ ਵਾਰ ਹੋਇਆ ਹੈ ਕਿ ਟੋਰਾਂਟੋ ਦੀ ਸੀਟ ਤੋਂ ਕੰਜ਼ਰਵੇਟਿਵ ਪਾਰਟੀ ਨੂੰ ਜਿੱਤ ਹਾਸਲ ਹੋਈ ਹੈ। ਅਗਲੇ ਸਾਲ ਹੋਣ ਵਾਲੀਆਂ ਕੈਨੇਡਾ ਦੀਆਂ ਆਮ ਚੋਣਾ ‘ਤੇ ਵੀ ਟੋਰਾਂਟੋ ਦੇ ਚੋਣ ਨਤੀਜੇ ਦਾ ਅਸਰ ਪੈ ਸਕਦਾ ਹੈ। ਦੂਜੇ ਪਾਸੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਬਿਆਨ ਵਿਚ ਕਿਹਾ ਹੈ ਕਿ ਇਸ ਚੋਣ ਦਾ ਅਗਲੀਆਂ ਆਮ ਚੋਣਾ ‘ਤੇ ਕੋਈ ਅਸਰ ਨਹੀਂ ਪਵੇਗਾ। ਉਨ੍ਹਾਂ ਨੇ ਕਿਹਾ ਕਿ ਲਿਬਰਲ ਪਾਰਟੀ ਦੀ ਸਰਕਾਰ ਨੇ ਕੈਨੇਡਾ ਦੇ ਵਿਕਾਸ ਲਈ ਅਣਥੱਕ ਯਤਨ ਕੀਤੇ ਨੇ। ਜਸਟਿਨ ਟਰੂਡੋ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਕੰਮ ਆਮ ਲੋਕਾਂ ਸਾਹਮਣੇ ਦਿਖ ਰਹੇ ਨੇ। ਉਨ੍ਹਾਂ ਨੇ ਕਿਹਾ ਕਿ ਲਿਬਰਲ ਪਾਰਟੀ ਦੀ ਸਰਕਾਰ ਦੌਰਾਨ ਕੈਨੇਡਾ ਨੇ ਦੁਨੀਆਂ ਦੇ ਨਕਸ਼ੇ ‘ਤੇ ਨਵੀਆਂ ਪੈੜਾਂ ਪਾਈਆਂ ਨੇ।

ਤੁਹਾਨੂੰ ਦੱਸ ਦੇਈਏ ਕਿ ਟੋਰਾਂਟੋ ਦੇ ਮੇਅਰ ਜੌਹਨ ਟੌਰੀ ਉਪਰ ਦੋਸ਼ ਲੱਗੇ ਸਨ ਕਿ ਉਸਦੇ ਆਪਣੇ ਹੀ ਦਫਤਰ ਦੀ ਇਕ ਮੁਲਾਜ਼ਮ ਨਾਲ ਗਲਤ ਰਿਲੇਸ਼ਨ ਹਨ। ਜਦੋਂ ਜੌਹਨ ਟੌਰੀ ਨੇ ਇਹ ਦੋਸ਼ ਸਵੀਕਾਰ ਕਰ ਲਏ ਤਾਂ ਉਸ ਨੇ ਆਪਣੇ ਆਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਜੌਹਨ ਟੌਰੀ ਨੇ ਫਰਵਰੀ 2023 ਵਿਚ ਅਸਤੀਫਾ ਦਿੱਤਾ ਸੀ। ਇਸ ਕਾਰਨ ਹੁਣ ਟੋਰਾਂਟੋ ਦੇ ਬਾਈ ਇਲੈਕਸ਼ਨ ਕਰਵਾਏ ਗਏ ਸਨ, ਜੋ ਕਿ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਨੇ ਜਿੱਤ ਲਏ।