Friday, November 7Malwa News
Shadow

ਔਰਤਾਂ ਤੇ ਕੇਂਦਰਿਤ ਮੁੱਦਿਆਂ ਤੇ ਜਾਗਰੂਕਤਾ ਅਤੇ ਪਹੁੰਚ ਵਧਾਉਣ ਲਈ ਮਹਿਲਾ ਬਾਲ ਵਿਕਾਸ ਵਿਭਾਗ ਵਲੋਂ 100 ਦਿਨੀ ਜਾਗਰੂਕਤਾ ਅਭਿਆਨ ਸ਼ੁਰੂ

ਫਾਜਿਲਕਾ 27 ਜੂਨ 2024…
ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਦੇ ਦਿਸ਼ਾ-ਨਿਰਦੇਸ਼ਾ ਤਹਿਤ ਜ਼ਿਲ੍ਹਾ ਪ੍ਰੋਗਰਾਮ ਅਫਸਰ ਨਵਦੀਪ ਕੌਰ ਦੀ ਯੋਗ ਅਗਵਾਈ ਹੇਠ ਔਰਤਾਂ ਤੇ ਕੇਂਦਰਿਤ ਮੁੱਦਿਆਂ ਤੇ ਜਾਗਰੂਕਤਾ ਅਤੇ ਪਹੁੰਚ ਵਧਾਉਣ ਲਈ ਹਬ ਫਾਰ ਇੰਮਪਾਵਰਮੈਂਟ ਆਫ ਵੂਮੈਨ ਦੇ ਤਹਿਤ ਮਹਿਲਾ ਬਾਲ ਵਿਕਾਸ ਵਿਭਾਗ ਵਲੋਂ 100 ਦਿਨੀ ਜਾਗਰੂਕਤਾ ਅਭਿਆਨ ਸ਼ੁਰੂ ਕੀਤਾ ਗਿਆ। ਇਹ ਅਭਿਆਨ 4 ਅਕਤੂਬਰ ਤਕ ਚਲਾਇਆ ਜਾਵੇਗਾ। ਪੀਸੀ ਪੀਐਨਡੀਟੀ ਐਕਟ ਬਾਰੇ ਇਹ ਕੈਂਪ ਸਿਵਲ ਹਸਪਤਾਲ ਅਬੋਹਰ ਵਿਖੇ ਲਗਾਇਆ ਗਿਆ.
ਐਸ.ਐਮ.ਓ ਡਾ ਨੀਰਜਾ ਗੁਪਤਾ, ਮਨੋਰੋਗਾਂ ਦੇ ਮਾਹਿਰ ਡਾ ਮਹੇਸ਼ ਕੁਮਾਰ, ਮਾਸ ਮੀਡੀਆ ਅਫਸਰ ਵਿਨੋਦ ਕੁਮਾਰ ਮਾਸ ਮੀਡੀਆ ਬਰਾਂਚ ਤੋ ਦਿਵੇਸ਼ ਅਤੇ ਹਰਮੀਤ ਸਿੰਘ ਬੀ.ਈ.ਈ, ਸੁਖਦੇਵ ਸਿੰਘ ਅਤੇ ਸਖੀ ਵਨ ਸਟਾਪ ਸੈਂਟਰ ਦਾ ਸਟਾਫ ਹਾਜਰ ਸੀ।