Saturday, January 25Malwa News
Shadow

Hot News

ਉੜੀਸਾ ਵਿਚ ਹੋਇਆ ਖਨਣ ਬਾਰੇ ਰਾਸ਼ਟਰੀ ਸੰਮੇਲਨ

ਉੜੀਸਾ ਵਿਚ ਹੋਇਆ ਖਨਣ ਬਾਰੇ ਰਾਸ਼ਟਰੀ ਸੰਮੇਲਨ

Hot News
ਚੰਡੀਗੜ੍ਹ, 25 ਜਨਵਰੀ : ਪੰਜਾਬ ਦੇ ਖਨਨ ਮੰਤਰੀ ਬਰਿੰਦਰ ਗੋਇਲ ਨੇ ਉੜੀਸਾ ਵਿਚ ਕੋਣਾਰਕ ਵਿਖੇ ਕਰਵਾਏ ਗਏ ਤੀਜੇ ਰਾਸ਼ਟਰੀ ਖਨਨ ਸੰਮੇਲਨ ਵਿਚ ਭਾਗ ਲਿਆ। ਇਸ ਸੰਮੇਲਨ ਵਿਚ ਕੇਂਦਰੀ ਖਨਨ ਮੰਤਰੀ, 11 ਰਾਜਾਂ ਦੇ ਪ੍ਰਤੀਨਿਧੀ ਅਤੇ ਉੱਚ ਅਧਿਕਾਰੀ ਮੌਜੂਦ ਸਨ।ਗੋਇਲ ਨੇ ਦੱਸਿਆ ਕਿ ਪੰਜਾਬ ਦਾ ਖਨਨ ਦਾ ਨਜਰੀਆ ਹੋਰ ਰਾਜਾਂ ਤੋਂ ਵੱਖਰਾ ਹੈ। ਜਦੋਂ ਹੋਰ ਰਾਜਾਂ ਵਿਚ ਖਨਨ ਗਤੀਵਿਧੀਆਂ ਧਰਤੀ ਦੇ ਹੇਠਲੇ ਹਿੱਸੇ ਵਿਚ ਕੀਤੀਆਂ ਜਾਂਦੀਆਂ ਹਨ, ਉਥੇ ਪੰਜਾਬ ਵਿਚ ਇਹ ਗਤੀਵਿਧੀਆਂ ਸਿਰਫ ਉੱਪਰਲੀ ਸਤਹ 'ਤੇ ਹੀ ਸੀਮਤ ਰਹਿੰਦੀਆਂ ਹਨ।ਮੰਤਰੀ ਨੇ ਜੋਰ ਦਿੱਤਾ ਕਿ ਪੰਜਾਬ ਆਪਣੇ ਕੁਦਰਤੀ ਸਰੋਤਾਂ ਦਾ ਸਭ ਤੋਂ ਵਧੀਆ ਇਸਤੇਮਾਲ ਕਰ ਰਿਹਾ ਹੈ। ਉਸੇ ਤਰ੍ਹਾਂ ਜਿਵੇਂ ਰਾਜ ਨੇ ਸਾਲਾਂ ਤੋਂ ਜਿੰਮੇਵਾਰੀ ਨਾਲ ਖੇਤੀ ਦੀਆਂ ਗਤੀਵਿਧੀਆਂ ਨੂੰ ਵਧਾਇਆ ਅਤੇ ਪੂਰੇ ਦੇਸ਼ ਨੂੰ ਅਨਾਜ ਮੁਹੱਈਆ ਕੀਤਾ, ਉਸੇ ਤਰ੍ਹਾਂ ਖਨਨ ਖੇਤਰ ਵਿਚ ਵੀ ਕੁਦਰਤੀ ਸਰੋਤਾਂ ਦਾ ਸਹੀ ਵਰਤੋਂ ਕੀਤਾ ਜਾ ਰਿਹਾ ਹੈ।ਉਨ੍ਹਾਂ ਨੇ ਪੰਜਾਬ ਵਿਚ ਪਾਰਦਰਸ਼ਤਾ ਲਿਆਉਣ ਦੇ ਯਤਨਾਂ 'ਤੇ ਜੋਰ ਦਿੱਤਾ, ਤਾਂ ਜੋ ਆਮ ਨਾਗਰਿਕਾਂ ਨੂੰ ਸਹੀ ਦਰਾਂ 'ਤੇ ਰੇਤ ਉਪਲਬਧ ਹੋ ਸਕੇ ਅਤੇ ਸਥਾਨਕ ਮਜ਼...
ਸੜਕ ਸੁਰੱਖਿਆ ਤੇ ਬਲੈਕ ਸਪਾਟਸ ਬਾਰੇ ਵਰਸ਼ਾਪ

ਸੜਕ ਸੁਰੱਖਿਆ ਤੇ ਬਲੈਕ ਸਪਾਟਸ ਬਾਰੇ ਵਰਸ਼ਾਪ

Hot News
ਚੰਡੀਗੜ੍ਹ, 25 ਜਨਵਰੀ : ਪੰਜਾਬ ਵਿਚ ਸੜਕ ਦੁਰਘਟਨਾਵਾਂ ਰੋਕਣ ਅਤੇ ਸੜਕ ਹਾਦਸਿਆਂ ਵਿਚ ਹੋ ਰਹੀਆਂ ਮੌਤਾਂ ਦੀ ਗਿਣਤੀ ਘਟਾਉਣ ਲਈ ਅੱਜ ਬਲੈਕ ਸਪਾਟ ਦੇ ਸੁਧਾਰ ਤੇ ਸੜਕ ਦੁਰਘਟਨਾਵਾਂ ਅਤੇ ਮੌਤਾਂ 'ਤੇ ਪ੍ਰਭਾਵ ਵਿਸ਼ੇ ਬਾਰੇ ਇਕ ਰੋਜ਼ਾ ਵਰਕਸ਼ਾਪ ਕਰਵਾਈ ਗਈ।ਸੜਕ ਸੁਰੱਖਿਆ ਏਜੰਸੀ, ਪੰਜਾਬ ਰਾਜ ਸੜਕ ਸੁਰੱਖਿਆ ਪ੍ਰੀਸ਼ਦ ਅਤੇ ਰਾਸ਼ਟਰੀ ਰਾਜ ਮਾਰਗ ਅਥਾਰਟੀ ਆਫ ਇੰਡੀਆ ਵਲੋਂ ਕਰਵਾਈ ਗਈ ਇਸ ਵਰਕਸ਼ਾਪ ਲੋਕਾਂ ਨੂੰ ਬਲੈਕ ਸਪਾਟ ਬਾਰੇ ਜਾਗਰੂਕ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਗਿਆ। ਇਸ ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਟਰਾਂਸਪੋਰਟ ਵਿਭਾਗ ਦੇ ਮੁੱਖ ਸਕੱਤਰ ਡੀ.ਕੇ. ਤਿਵਾੜੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੜਕ ਹਾਦਸਿਆਂ ਨੂੰ ਰੋਕਣ ਲਈ ਪਹਿਲਾਂ ਵੀ ਬਹੁਤ ਸਾਰੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਯਤਨਾਂ ਨਾਲ ਬਣਾਈ ਗਈ ਸੜਕ ਸੁਰੱਖਿਆ ਫੋਰਸ ਦੇ ਬਹੁਤ ਵਧੀਆ ਨਤੀਜੇ ਸਾਹਮਣੇ ਆਏ ਹਨ। ਹੁਣ ਵੀ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵਲੋਂ ਸੜਕਾਂ 'ਤੇ ਆਮ ਜਨਤਾ ਦੀ ਸੁਰੱਖਿਆ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅਧੁਨਿਕ ਤਕਨੀਕ ਨਾਲ ਸੜਕ ਸਰੱਖਿ...
ਮੰਤਰੀ ਨੇ ਕੀਤਾ ਬੁੱਢੇ ਨਾਲੇ ਦਾ ਦੌਰਾ

ਮੰਤਰੀ ਨੇ ਕੀਤਾ ਬੁੱਢੇ ਨਾਲੇ ਦਾ ਦੌਰਾ

Hot News
ਲੁਧਿਆਣਾ, 25 ਜਨਵਰੀ : ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਨੇ ਅੱਜ ਬੱਢੇ ਦਰਿਆ ਦੇ ਗਊਸ਼ਾਲਾ ਪੁਆਇੰਟ ਦੇ ਨੇੜੇ ਸਥਾਪਿਤ ਕੀਤੇ ਗਏ ਅਸਥਾਈ ਪੰਪਿੰਗ ਸਟੇਸ਼ਨ ਦਾ ਨਿਰੀਖਣ ਕੀਤਾ। ਡਾ. ਰਵਜੋਤ ਸਿੰਘ ਨੇ ਕਿਹਾ ਕਿ ਸਰਕਾਰ ਵਲੋਂ ਬੁੱਢੇ ਨਾਲੇ ਵਿਚ ਪੈ ਰਹੇ ਸੀਵਰੇਜ਼ ਦੇ ਪਾਣੀ ਰੋਕਣ ਲਈ ਯੋਜਨਾ ਉਲੀਕੀ ਗਈ ਹੈ ਅਤੇ ਜਲਦੀ ਹੀ ਬੁੱਢੇ ਨਾਲੇ ਦੀ ਮੁਕੰਮਲ ਸਫਾਈ ਕੀਤੀ ਜਾ ਸਕੇਗੀ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰਦੂਸ਼ਣ ਨੂੰ ਰੋਕਣ ਲਈ ਪੰਜਾਬ ਸਰਕਾਰ ਪੂਰੀ ਤਰਾਂ ਵਚਨਬੱਧ ਹੈ। ਇਸ ਮੌਕੇ ਮੇਅਰ ਇੰਦਰਜੀਤ ਕੌਰ, ਨਗਰ ਨਿਗਮ ਦੇ ਕਮਿਸ਼ਨਰ ਅਦਿੱਤਿਆ ਡੇਚਲਵਾਲ, ਐਸ ਡੀ ਐਮ ਜਸਲੀਨ ਕੌਰ ਭੁੱਲਰ, ਵਧੀਕ ਕਮਿਸ਼ਨਰ ਪਰਮਦੀਪ ਸਿੰਘ ਆਦਿ ਅਧਿਕਾਰੀ ਵੀ ਹਾਜਰ ਸਨ।...
ਤਹਿਸੀਲਦਾਰ ਦਫਤਰਾਂ ‘ਚ ਵੀ ਲੱਗਣਗੇ ਸੀ ਸੀ ਟੀ ਵੀ ਕੈਮਰੇ

ਤਹਿਸੀਲਦਾਰ ਦਫਤਰਾਂ ‘ਚ ਵੀ ਲੱਗਣਗੇ ਸੀ ਸੀ ਟੀ ਵੀ ਕੈਮਰੇ

Hot News
ਚੰਡੀਗੜ੍ਹ, 25 ਜਨਵਰੀ : ਪੰਜਾਬ ਦੇ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਐਲਾਨ ਕੀਤਾ ਹੈ ਕਿ ਮਾਲ ਵਿਭਾਗ ਦੇ ਸਾਰੇ ਸਬ ਰਜਿਸਟਰਾਰ ਅਤੇ ਜੁਆਇੰਟ ਸਬ ਰਜਿਸਟਰਾਰ ਦਫਤਰਾਂ ਵਿਚ ਸੇਵਾਵਾਂ ਨੂੰ ਪਾਰਦਰਸ਼ੀ ਅੇਤ ਸੁਖਾਲੀਆਂ ਕਰਨ ਲਈ ਸੀ ਸੀ ਟੀ ਵੀ ਕੈਮਰਿਆਂ ਨੂੰ ਕਾਰਜਸ਼ੀਲ ਕੀਤਾ ਗਿਆ ਹੈ। ਵਿਭਾਗ ਵਲੋਂ ਇਨ੍ਹਾਂ ਕੈਮਰਿਆਂ ਦੀ ਚੈਕਿੰਗ ਵੀ ਕੀਤੀ ਜਾਂਦੀ ਰਹੇਗੀ ਅਤੇ ਇਨ੍ਹਾਂ 'ਤੇ ਉੱਚ ਅਧਿਕਾਰੀਆਂ ਵਲੋਂ ਨਿਗਰਾਨੀ ਵੀ ਰੱਖੀ ਜਾਵੇਗਾ। ਇਸ ਨਾਲ ਮਾਲ ਵਿਭਾਗ ਦੇ ਦਫਤਰਾਂ ਵਿਚ ਆਮ ਜਨਤਾ ਨੂੰ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਵਿਚ ਕੋਈ ਅਣਗਹਿਲੀ ਵਰਤਣ ਦੀ ਸੰਭਾਵਨਾ ਨਹੀਂ ਰਹੇਗੀ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਦੇ ਸਾਰੇ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ 31 ਜਨਵਰੀ ਤੱਕ ਸਾਰੇ ਦਫਤਰਾਂ ਦੇ ਸੀ ਸੀ ਟੀ ਵੀ ਕੈਮਰੇ ਚਾਲੂ ਹੋ ਜਾਣੇ ਚਾਹੀਦੇ ਹਨ। ਉਨ੍ਹਾਂ ਨੇ ਦੱਸਿਆ ਕਿ ਸਾਰੇ ਜਿਲਿਆਂ ਦੇ ਡਿਪਟੀ ਕਮਿਸ਼ਨਰਾਂ ਵਲੋਂ ਵੀ ਇਨ੍ਹਾਂ ਕੈਮਰਿਆਂ ਦੀ ਨਿਗਰਾਨੀ ਕੀਤੀ ਜਾਵਗੀ।...
ਫਰੀਦਕੋਟ ‘ਚ ਮਨਾਇਆ ਰਾਸ਼ਟਰੀ ਵੋਟਰ ਦਿਵਸ

ਫਰੀਦਕੋਟ ‘ਚ ਮਨਾਇਆ ਰਾਸ਼ਟਰੀ ਵੋਟਰ ਦਿਵਸ

Hot News
ਫਰੀਦਕੋਟ, 25 ਜਨਵਰੀ : ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅੱਜ ਇਥੋਂ ਦੇ ਸਰਕਾਰੀ ਪੰਡਤ ਚੇਤਨ ਦੇਵ ਕਾਲਜ ਆਫ ਐਜੂਕੇਸ਼ਨ ਵਿਚ ਰਾਸ਼ਟਰੀ ਵੋਟਰ ਦਿਵਸ ਸਮਾਗਮ ਕਰਵਾਇਆ ਗਿਆ।ਇਸ ਮੌਕੇ ਜਿਲਾ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਪਿਛਲੀਆਂ ਚੋਣਾ ਦੌਰਾਨ ਸਭ ਤੋਂ ਵਧੀਆ ਕੰਮ ਕਰਨ ਵਾਲੇ ਅਧਿਕਾਰੀ ਵਰਿੰਦਰ ਸਿੰਘ, ਗਗਨਦੀਪ ਸਿੰਘ, ਪਰਮਜੀਤ ਸਿੰਘ ਅਤੇ ਹੋਰ ਅਧਿਾਕਰੀਆਂ ਤੇ ਮੁਲਾਜ਼ਮਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਵੋਟਰ ਦਿਸਵ ਦੀ ਮਹੱਤਤਾ ਬਾਰੇ ਦੱਸਿਆ ਅਤੇ ਅਪੀਲ ਕੀਤੀ ਕਿ ਵੋਟ ਦੇ ਅਧਿਕਾਰ ਦੀ ਹਰ ਵਿਅਕਤੀ ਨੂੰ ਯੋਗ ਵਰਤੋਂ ਕਰਨੀ ਚਾਹੀਦੀ ਹੈ। ਇਸ ਮੌਕੇ ਵੋਟ ਦੀ ਮਹੱਤਤਾ ਬਾਰੇ ਵਿਦਿਆਰਥੀਆਂ ਦੇ ਮੁਕਾਬਲੇ ਵੀ ਕਰਵਾਏ ਗਏ।...
ਦਿੜ੍ਹਬਾ ‘ਚ 7 ਕਰੋੜ ਦੀ ਲਾਗਤ ਨਾਲ ਬਣੇਗਾ ਬਹੁ ਮੰਤਰੀ ਖੇਡ ਸਟੇਡੀਅਮ

ਦਿੜ੍ਹਬਾ ‘ਚ 7 ਕਰੋੜ ਦੀ ਲਾਗਤ ਨਾਲ ਬਣੇਗਾ ਬਹੁ ਮੰਤਰੀ ਖੇਡ ਸਟੇਡੀਅਮ

Hot News
ਦਿੜ੍ਹਬਾ, 25 ਜਨਵਰੀ : ਪੰਜਾਬ ਦੇ ਵਿੱਤ ਮੰਤਰੀ ਸ਼੍ਰੀ ਹਰਪਾਲ ਸਿੰਘ ਚੀਮਾ ਨੇ ਅੱਜ ਦਿੜਬਾ ਵਿੱਚ ਬਹੁ-ਉਦੇਸ਼ੀ ਇਨਡੋਰ ਖੇਡ ਸਟੇਡੀਅਮ ਦੇ ਨਿਰਮਾਣ ਦਾ ਉਦਘਾਟਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਵਲੋਂ ਖੇਡ ਸਭਿਆਚਾਰ ਨੂੰ ਪ੍ਰਫੁੱਲਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਇਸ ਸਟੇਡੀਅਮ 'ਤੇ 7.20 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਹ ਸਟੇਡੀਅਮ ਸ਼ਹੀਦ ਬਚਨ ਸਿੰਘ ਦੀ ਯਾਦ ਵਿਚ ਬਣਾਇਆ ਜਾ ਰਿਹਾ ਹੈ। ਇਸ ਮੌਕੇ ਪਦਮਸ਼੍ਰੀ ਕੌਰ ਸਿੰਘ ਦੀ ਪਤਨੀ ਰਣਜੀਤ ਕੌਰ ਅਤੇ ਸ਼੍ਰੀਮਤੀ ਪਰਮਜੀਤ ਕੌਰ ਵੀ ਹਾਜਰ ਸਨ।ਵਿੱਤ ਮੰਤਰੀ ਨੇ ਕਿਹਾ ਕਿ ਇਸ ਸਟੇਡੀਅਮ ਵਿਚ 11 ਤਰਾਂ ਦੀਆਂ ਵੱਖ ਵੱਖ ਖੇਡਾਂ ਲਈ ਖਿਡਾਰੀ ਆਪਣੀ ਪ੍ਰੈਕਟਿਸ ਕਰ ਸਕਣਗੇ। ਇਸ ਮੌਕੇ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਇਸ ਨੂੰ ਖਿਡਾਰੀਆਂ ਲਈ ਵਰਦਾਨ ਦੱਸਿਆ ਅਤੇ ਹਰਪਾਲ ਸਿੰਘ ਚੀਮਾ ਦੀ ਅਗਵਾਈ ਵਿੱਚ ਦਿੜਬਾ ਦੀ ਤਰੱਕੀ ਦੀ ਸ਼ਲਾਘਾ ਕੀਤੀ।...
ਮੁੱਖ ਮੰਤਰੀ ਮੈਡਲ ਨਾਲ ਸਨਮਾਨਿਤ ਹੋਣਗੇ 19 ਪੁਲੀਸ ਅਧਿਕਾਰੀ

ਮੁੱਖ ਮੰਤਰੀ ਮੈਡਲ ਨਾਲ ਸਨਮਾਨਿਤ ਹੋਣਗੇ 19 ਪੁਲੀਸ ਅਧਿਕਾਰੀ

Hot News
ਚੰਡੀਗੜ੍ਹ, 25 ਜਨਵਰੀ: ਪੰਜਾਬ ਸਰਕਾਰ ਦੀਆਂ ਸਿਫ਼ਾਰਸ਼ਾਂ 'ਤੇ, ਪੰਜਾਬ ਦੇ ਰਾਜਪਾਲ ਨੇ ਅੱਜ ਗਣਤੰਤਰ ਦਿਵਸ-2025 ਮੌਕੇ ਡਿਊਟੀ ਪ੍ਰਤੀ ਸ਼ਾਨਦਾਰ ਸਮਰਪਣ ਲਈ ਮੁੱਖ ਮੰਤਰੀ ਰਕਸ਼ਕ ਪਦਕ ਪੁਰਸਕਾਰ ਅਤੇ ਮੁੱਖ ਮੰਤਰੀ ਮੈਡਲ ਨਾਲ ਸਨਮਾਨਿਤ ਕੀਤੇ ਜਾਣ ਵਾਲੇ ਪੰਜਾਬ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਦੇ ਨਾਵਾਂ ਦਾ ਐਲਾਨ ਕੀਤਾ।ਪੰਜਾਬ ਦੇ ਰਾਜਪਾਲ ਨੇ ਪੁਲਿਸ ਚੌਕੀ ਜੈਜੋਂ, ਹੁਸ਼ਿਆਰਪੁਰ ਦੇ ਚਾਰ ਅਧਿਕਾਰੀਆਂ/ਕਰਮਚਾਰੀਆਂ, ਜਿਨ੍ਹਾਂ ਵਿੱਚ ਏਐਸਆਈ ਮੰਨਾ ਸਿੰਘ, ਏਐਸਆਈ ਰਾਜਿੰਦਰ ਸਿੰਘ, ਲੇਡੀ ਸੀਨੀਅਰ ਕਾਂਸਟੇਬਲ ਕੁਲਵਿੰਦਰ ਕੌਰ ਅਤੇ ਪੰਜਾਬ ਹੋਮਗਾਰਡ ਗੁਰਦੀਪ ਸਿੰਘ ਸ਼ਾਮਲ ਹਨ, ਦੇ ਨਾਵਾਂ ਦਾ ਮੁੱਖ ਮੰਤਰੀ ਰਕਸ਼ਕ ਪਦਕ ਪੁਰਸਕਾਰ ਲਈ ਐਲਾਨ ਕੀਤਾ। ਦੱਸਣਯੋਗ ਹੈ ਕਿ ਇਸ ਪੁਲਿਸ ਟੀਮ ਨੇ 11 ਅਗਸਤ, 2024 ਨੂੰ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਜੈਜੋਂ ਖੱਡ ਨਦੀ ਪਾਰ ਕਰਨ ਦੀ ਕੋਸ਼ਿਸ਼ ਕਰਨ ਵਾਲੇ ਦੀਪਕ ਕੁਮਾਰ, ਜਿਸਦੀ ਇਨੋਵਾ ਕਾਰ ਪਲਟ ਕੇ ਨਦੀ ਵਿੱਚ ਵਹਿ ਗਈ ਸੀ, ਦੀ ਜਾਨ ਬਚਾਈ ਸੀ।ਇਸੇ ਤਰ੍ਹਾਂ ਸੀਆਈਡੀ ਯੂਨਿਟ ਲੁਧਿਆਣਾ ਦੇ ਸੀਨੀਅਰ ਕਾਂਸਟੇਬਲ ਗੁਰਪ੍ਰੀਤ ਸਿੰਘ ਨੂੰ ਵੀ ਮੁੱਖ ਮੰਤਰੀ ਰਕਸ਼ਕ ਪਦਕ ਪੁਰਸਕਾਰ ਨਾਲ ...
ਡੀ ਐਸ ਪੀ ਤੇ ਐਸ ਪੀ ਆਏ ਪੇਪਰ ਮਿੱਲ ‘ਚ ਲੱਗੀ ਅੱਗ ਦੀ ਲਪੇਟ ‘ਚ

ਡੀ ਐਸ ਪੀ ਤੇ ਐਸ ਪੀ ਆਏ ਪੇਪਰ ਮਿੱਲ ‘ਚ ਲੱਗੀ ਅੱਗ ਦੀ ਲਪੇਟ ‘ਚ

Hot News
ਲੁਧਿਆਣਾ, 24 ਜਨਵਰੀ : ਇਸ ਜ਼ਿਲੇ ਦੇ ਖੰਨਾ ਸ਼ਹਿਰ ਵਿਚ ਅੱਜ ਦੁਪਹਿਰ ਵੇਲੇ ਬਾਈਪਾਸ 'ਤੇ ਖੰਨਾ ਪੇਪਰ ਵਿਚ ਨਸ਼ੀਲੇ ਪਦਾਰਥ ਸਾੜਦੇ ਸਮੇਂ ਅੱਗ ਲੱਗ ਗਈ। ਇਸ ਦੌਰਾਨ ਨਸ਼ੇ ਦੀ ਖੇਪ ਸਾੜਨ ਪੁੱਜੇ ਐਸਪੀ (ਸਥਾਨਕ) ਤਰੁਣ ਰਤਨ ਅਤੇ ਡੀਐਸਪੀ (ਡੀ) ਸੁਖ ਅਮਰੀਤ ਸਿੰਘ ਵੀ ਝੁਲਸ ਗਏ।ਡੀਐਸਪੀ ਦਾ ਹੱਥ 20 ਪ੍ਰਤੀਸ਼ਤ ਤੱਕ ਝੁਲਸ ਗਿਆ ਸੀ, ਜਿਨ੍ਹਾਂ ਨੂੰ ਹਸਪਤਾਲ ਵਿਚ ਫਰਸਟ ਏਡ ਦੇ ਕੇ ਸ਼ਾਮ 7 ਵਜੇ ਛੁੱਟੀ ਦੇ ਦਿੱਤੀ ਗਈ। ਐਸਪੀ ਤਰੁਣ ਰਤਨ 50 ਪ੍ਰਤੀਸ਼ਤ ਝੁਲਸ ਗਏ ਹਨ, ਜਿਨ੍ਹਾਂ ਦਾ ਹਾਲੇ ਹਸਪਤਾਲ ਵਿਚ ਇਲਾਜ ਕੀਤਾ ਜਾ ਰਿਹਾ ਹੈ।ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ, ਲੁਧਿਆਣਾ ਰੇਂਜ ਦੇ ਮਹਾਨਿਰੀਖਕ (ਆਈਜੀਪੀ) ਧਨਪ੍ਰੀਤ ਕੌਰ, ਉਪ ਆਯੁਕਤ ਸਾਕਸ਼ੀ ਸਾਹਨੀ ਅਤੇ ਖੰਨਾ ਦੇ ਕਈ ਪੁਲਿਸ ਅਧਿਕਾਰੀ ਘਾਇਲ ਪੁਲਿਸ ਅਧਿਕਾਰੀਆਂ ਦੀ ਹਾਲਤ ਜਾਣਨ ਹਸਪਤਾਲ ਪੁੱਜੇ ਸਨ।ਖੰਨਾ ਤੋਂ ਐਸਪੀ ਅਤੇ ਡੀਐਸਪੀ ਵੀਰਵਾਰ ਦੁਪਹਿਰ ਜਬਤ ਕੀਤੇ ਗਏ ਨਸ਼ੀਲੇ ਪਦਾਰਥ ਨਸ਼ਟ ਕਰਨ ਲਈ ਅਮਤਸਰ ਦੀ ਖੰਨਾ ਪੇਪਰ ਮਿਲ ਵਿਚ ਆਏ ਸਨ। ਜਦੋਂ ਉਨ੍ਹਾਂ ਨੇ ਬੋਇਲਰ ਵਿਚ ਨਸ਼ੀਲੇ ਪਦਾਰਥ ਸੁੱਟੇ, ਤਾਂ ਬੜੀਆਂ ਅੱਗ ਦੀਆਂ ਲਪਟਾਂ ਉੱਠ ਗਈਆਂ ਅਤੇ ਅੱਗ ਉਨ੍ਹਾਂ ਦੇ...
ਸਾਲ 2025 ਨੂੰ ਸਹਿਕਾਰਤਾ ਵਰ੍ਹੇ ਵਜੋਂ ਮਨਾਇਆ ਜਾਵੇਗਾ

ਸਾਲ 2025 ਨੂੰ ਸਹਿਕਾਰਤਾ ਵਰ੍ਹੇ ਵਜੋਂ ਮਨਾਇਆ ਜਾਵੇਗਾ

Hot News
ਫਰੀਦਕੋਟ, 24 ਜਨਵਰੀ : ਜਿਲਾ ਫਰੀਦਕੋਟ ਵਿਚ ਸਾਲ 2025 ਦੌਰਾਨ ਅੰਤਰ ਰਾਸ਼ਟਰੀ ਸਹਿਕਾਰਤਾ ਸਾਲ ਦੇ ਤੌਰ 'ਤੇ ਮਨਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਦੱਸਿਆ ਕਿ ਇਸ ਦੌਰਾਨ ਹਰ ਮਹੀਨੇ ਸਾਹਿਕਾਰਤਾ ਸਕੀਮਾਂ ਬਾਰੇ ਜਾਣਕਾਰੀ ਦੇਣ ਲਈ ਕੈਂਪ ਅਤੇ ਸੈਮੀਨਾਰ ਲਗਾਏ ਜਾਣਗੇ।ਅੱਜ ਇਥੇ ਸਹਿਕਾਰਤਾ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਹਿਕਾਰੀ ਸੰਸਥਾ ਵਲੋਂ ਹਰ ਵਰਗ ਲਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਇਸ ਲਈ ਇਸ ਸਹਿਕਾਰਤਾ ਵਰ੍ਹੇ ਦੌਰਾਨ ਹਰ ਵਰਗ ਦੇ ਲੋਕਾਂ ਨੁੰ ਸਹਿਕਾਰਤਾ ਵਿਭਾਗ ਦੀਆਂ ਸਕੀਮਾਂ ਬਾਰੇ ਜਾਣਕਾਰੀ ਦੇਣ ਅਤੇ ਸਹਿਕਾਰਤਾ ਦੀ ਮਹੱਤਤਾ ਬਾਰੇ ਜਾਣੂ ਕਰਵਾਉਣ ਲਈ ਸੈਮੀਨਾਰ ਵੀ ਕਰਵਾਏ ਜਾਣਗੇ ਅਤੇ ਵੱਖ ਵੱਖ ਥਾਵਾਂ 'ਤੇ ਕੈਂਪ ਵੀ ਲਗਾਏ ਜਾਣਗੇ। ਇਸ ਸਾਰੇ ਕੈਂਪ ਅਤੇ ਸੈਮੀਨਾਰ ਜਨਤਕ ਭਲਾਈ ਅਤੇ ਆਰਥਿਕ ਲਾਭਾਂ 'ਤੇ ਕੇਂਦਰਿਤ ਰਹਿਣਗੇ।...
ਰਿਸ਼ਵਤ ਲੈਣ ਵਾਲਾ ਨੰਬਰਦਾਰ ਗ੍ਰਿਫਤਾਰ

ਰਿਸ਼ਵਤ ਲੈਣ ਵਾਲਾ ਨੰਬਰਦਾਰ ਗ੍ਰਿਫਤਾਰ

Hot News
ਲੁਧਿਆਣਾ, 24 ਜਨਵਰੀ : ਵਿਜੀਲੈਂਸ ਬਿਊਰੋ ਨੇ ਇਥੋਂ ਦੇ ਇਕ ਨੰਬਰਦਾਰ ਨੂੰ ਸਫਾਈ ਸੇਵਕ ਪਾਸੋਂ ਰਿਸ਼ਵਤ ਲੈਣ ਦੇ ਦੋਸ਼ ਵਿਚ ਗ੍ਰਿਫਤਾਰ ਕਰ ਲਿਆ ਹੈ। ਨਗਰ ਨਿਗਮ ਲੁਧਿਆਣਾ ਦੇ ਸਫਾਈ ਸੇਵਕ ਸੰਦੀਪ ਨੇ ਮੁੱਖ ਮੰਤਰੀ ਦੀ ਭਰਿਸ਼ਟਾਚਾਰ ਵਿਰੋਧੀ ਲਾਈਨ 'ਤੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਨੰਬਰਦਾਰ ਸੰਜੇ ਕੁਮਾਰ ਉਸਦੀਆਂ ਹਾਜਰੀਆਂ ਲਗਾਉਣ ਅਤੇ ਹਾਜਰੀਆਂ ਦਾ ਰਿਕਾਰਡ ਰੱਖਣ ਲਈ ਮਹੀਨਾਵਾਰ ਰਿਸ਼ਵਤ ਦੀ ਮੰਗ ਕਰ ਰਿਹਾ ਹੈ। ਉਸ ਨੇ ਦੋਸ਼ ਲਾਇਆ ਕਿ ਪਿਛਲੇ ਦੋ ਸਾਲ ਦੌਰਾਨ ਉਹ ਇਕ ਲੱਖ 40 ਹਜਾਰ ਰੁਪਏ ਰਿਸ਼ਵਤ ਵਜੋਂ ਦੇ ਚੁੱਕਾ ਹੈ। ਵਿਜੀਲੈਂਸ ਬਿਊਰੋ ਨੇ ਇਸ ਸਬੰਧੀ ਜਾਂਚ ਕੀਤੀ ਅਤੇ ਸਾਰੇ ਸਬੂਤ ਇਕੱਠੇ ਕੀਤੇ। ਦੋਸ਼ ਸਾਬਤ ਹੋਣ ਪਿਛੋਂ ਵਿਜੀਲੈਂਸ ਬਿਊਰੋ ਵਲੋਂ ਨਿੰਬਰਦਾਰ ਸੰਜੇ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।...