
ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਸਨਮਾਨ ਸਮਾਰੋਹ
Amritsar
ਜਗਤ ਪੰਜਾਬੀ ਸਭਾ ਕੇਨੈਡਾ ਤੇ ਪੰਜਾਬੀ ਅਧਿਐਨ ਵਿਭਾਗ ਵੱਲੋਂ ਪ੍ਰਿੰਸੀਪਲ ਮਹਿਲ ਸਿੰਘ ਦੇ ਸਨਮਾਨ ਵਜੋਂ ਸਨਮਾਨ ਸਮਾਰੋਹ ਕਰਾਇਆ ਗਿਆ ।ਵੱਖ ਵੱਖ ਵਿਭਾਗਾਂ ਦੇ ਮੁੱਖੀਆਂ ਨੇ ਇਸ ਸਨਮਾਨ ਸਮਾਰੋਹ ਵਿੱਚ ਸ਼ਿਰਕਤ ਕੀਤੀ । ਹਰੇਕ ਵਿਭਾਗ ਦੇ ਮੁੱਖੀਆਂ ਨੇ ਸੰਬੋਧਨ ਕੀਤਾ । ਆਤਮ ਸਿੰਘ ਰੰਧਾਵਾ ਮੁੱਖੀ ਪੰਜਾਬੀ ਵਿਭਾਗ ਨੇ ਕਿਹਾ ਕਿ ਸਾਡੀ ਸੰਸਥਾ ਦੇ ਮੁੱਖੀ ਡਾਕਟਰ ਮਹਿਲ ਸਿੰਘ ਦਾ ਨਾਮ ਦੁਨੀਆਂ ਦੇ 101 ਸਿਰਮੌਰ ਪੰਜਾਬੀਆਂ ਦੀ ਲਿਸਟ ਵਿੱਚ ਦੇਖ ਕੇ ਅਥਾਹ ਖ਼ੁਸ਼ੀ ਹੋਈ ਜਿਸ ਵਿਚ ਸਾਡੇ ਕਾਲਜ ਦਾ ਨਾਮ ਦੁਨੀਆਂ ਵਿਚ ਰੋਸ਼ਨ ਹੋਇਆ । ਪ੍ਰਿੰਸੀਪਲ ਮਹਿਲ ਸਿੰਘ ਜੀ ਨੂੰ 101 ਸਿਰਮੌਰ ਪੰਜਾਬੀਆਂ ਦੀ ਲਿਸਟ ਵਾਲਾ ਪੋਸਟਰ ਤੇ ਫੁਲਕਾਰੀ ਭੇਂਟ ਕੀਤੀ ਗਈ । ਵੱਖ ਵੱਖ ਵਿਭਾਗਾਂ ਦੇ ਮੁੱਖੀਆਂ ਨੇ ਵੀ ਉਹਨਾਂ ਨੂੰ ਵਧਾਈ ਦਿੱਤੀ । ਸ: ਆਤਮ ਸਿੰਘ ਰੰਧਾਵਾ ਜੀ ਨੇ ਚੇਅਰਮੈਨ ਸ : ਅਜੈਬ ਸਿੰਘ ਚੱਠਾ ਜੀ ਦਾ ਵਧਾਈ ਸੰਦੇਸ਼ ਪੜ੍ਹ ਕੇ ਸੁਣਾਇਆ । ਪ੍ਰਿੰਸੀਪਲ ਮਹਿਲ ਸਿੰਘ ਜੀ ਬਹੁਤ ਵਧੀਆ ਲੇਖਕ ਵੀ ਨੇ ਜਿਹਨਾਂ ਨੇ ਨੈਤਿਕ ਸਿੱਖਿਆ ਸੰਬੰਧੀ ਬਹੁਤ ਕੁਝ ਲਿਖ ਕੇ ਦਿੱਤਾ ਹੈ । ਪ੍ਰਿੰਸੀਪਲ ਮਹਿਲ ਸਿੰਘ ਜੀ ਨੇ ਮੁੱਖੀ ਪੰਜਾ