best platform for news and views

Author: admin

ਦਿੱਲੀ ਤੋਂ ਪੰਜਾਬ ’ਚ ਹੋ ਰਹੀ ਚਿੱਟੇ ਦੀ ਸਪਲਾਈ ਦਾ ਪਰਦਾਫਾਸ਼

ਦਿੱਲੀ ਤੋਂ ਪੰਜਾਬ ’ਚ ਹੋ ਰਹੀ ਚਿੱਟੇ ਦੀ ਸਪਲਾਈ ਦਾ ਪਰਦਾਫਾਸ਼

General News, Sangrur
ਸੰਗਰੂਰ,ਜੁਲਾਈ (ਬਲਵਿੰਦਰ ਸਿੰਘ ਸਰਾਂ  ) : ਸੰਗਰੂਰ ਪੁਲੀਸ ਵੱਲੋਂ ਦਿੱਲੀ ਤੋਂ ਹੈਰੋਇਨ ਲਿਆ ਕੇ ਪੰਜਾਬ ਵਿੱਚ ਸਪਲਾਈ ਕਰਨ ਵਾਲੇ ਇੱਕ ਗਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ। ਗਰੋਹ ਦੇ ਚਾਰ ਮੈਂਬਰਾਂ ਨੂੰ ਜਾਅਲੀ ਨੰਬਰ ਵਾਲੀ ਆਲਟੋ ਕਾਰ ਸਮੇਤ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 900 ਗਰਾਮ ਹੈਰੋਇਨ ਅਤੇ ਇੱਕ ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ। ਇੱਥੇ ਸੱਦੀ ਗਈ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਜ਼ਿਲ੍ਹਾ ਪੁਲੀਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸੀਆਈਏ ਸਟਾਫ਼ ਬਹਾਦਰ ਸਿੰਘ ਵਾਲਾ ਦੇ ਇੰਚਾਰਜ ਇੰਸਪੈਕਟਰ ਵਿਜੈ ਕੁਮਾਰ ਨੇ ਪੁਲੀਸ ਪਾਰਟੀ ਸਮੇਤ ਮਾਨਵਾਲਾ ਲਿੰਕ ਰੋਡ, ਧੂਰੀ ਨੇੜੇ ਨਾਕਾ ਲਗਾ ਕੇ ਜਾਅਲੀ ਨੰਬਰ ਦੀ ਆਲਟੋ ਕਾਰ ਵਿੱਚ ਸਵਾਰ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ। ਤਲਾਸ਼ੀ ਦੌਰਾਨ ਉਨ੍ਹਾਂ ਦੇ ਕਬਜ਼ੇ ਵਿੱਚੋਂ 900 ਗਰਾਮ ਹੈਰੋਇਨ ਅਤੇ 1000 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਮੁਲਜ਼ਮਾਂ ਵਿੱਚ ਅਵਤਾਰ ਸਿੰਘ, ਜਗਤਾਰ ਸਿੰਘ ਉਰਫ ਬਿੱਟੂ, ਗੁਰਮੀਤ ਸਿੰਘ ਉਰਫ ਛਿੰਦਾ ਵਾਸੀਆਨ ਬਾਜ਼ੀਗਰ ਬਸਤੀ, ਧੂਰੀ ਅਤੇ ਰਾਜਿੰਦਰ ਸਿੰਘ ਉਰਫ ਬਿੱਟੂ ਵ
ਪਿੰਡ ਨੱਤ ਵਿਖੇ ਸਬਮਰਸੀਬਲ ਮੋਟਰ ਲਗਾਈ

ਪਿੰਡ ਨੱਤ ਵਿਖੇ ਸਬਮਰਸੀਬਲ ਮੋਟਰ ਲਗਾਈ

General News, Sangrur
ਧੂਰੀ,14 ਜੁਲਾਈ (ਮਹੇਸ਼)- ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਦੀ ਅਗਵਾਈ ਹੇਠ ਧੂਰੀ ਦੇ ਨੇੜਲੇ ਪਿੰਡ ਨਿੱਤ ਵਿਖੇ ਸਬਮਰਸੀਬਲ ਮੋਟਰ ਲਗਾ ਕੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਆ ਰਹੀ ਸਮੱਸਿਆ ਨੂੰ ਦੂਰ ਕੀਤਾ ਗਿਆ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਧੂਰੀ ਦੇ ਕਾਂਗਰਸੀ ਆਗੂ ਕੁਲਦੀਪ ਸਿੰਘ ਨੱਤ ਨੇ ਦੱਸਿਆ ਕਿ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਵੱਲੋਂ ਬਹੁਪੱਖੀ ਵਿਕਾਸ ਕਰਵਾਇਆ ਜਾ ਰਿਹਾ ਹੈ। ਇਸ ਸਮੇਂ ਇੰਦਰਜੀਤ ਮਰਾਹੜ, ਸਰਬਜੀਤ ਸਿੰਘ, ਕਾਕਾ ਤੂਰ, ਰਵਿੰਦਰ ਕੁਮਾਰ ਹਸਨਪੁਰ, ਬਲਦੇਵ ਸਿੰਘ ਸਰਪੰਚ, ਬਲਵੀਰ ਨੰਬਰਦਾਰ ਹਾਕਮ ਸਿੰਘ, ਮੁਖ਼ਤਿਆਰ ਨੰਬਰਦਾਰ ਆਦਿ ਹਾਜ਼ਰ ਸਨ । ਕੈਪਸ਼ਨ-  ਪਿੰਡ ਨੱਤ ਵਿਖੇ ਸਬਮਰਸੀਬਲ ਮੋਟਰ ਲਗਾਈ ।
“ਤੰਦਰੁਸਤ ਪੰਜਾਬ” ਮੁਹਿੰਮ ਤਹਿਤ ਸਕੂਲ਼ ‘ਚ ਲਗਾਏ ਬੂਟੇ

“ਤੰਦਰੁਸਤ ਪੰਜਾਬ” ਮੁਹਿੰਮ ਤਹਿਤ ਸਕੂਲ਼ ‘ਚ ਲਗਾਏ ਬੂਟੇ

General News, Tarantaran
ਭਿੱਖੀਵਿੰਡ 14 ਜੁਲਾਈ (ਹਰਜਿੰਦਰ ਸਿੰਘ ਗੋਲ੍ਹਣ)-ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ “ਤੰਦਰੁਸਤ ਪੰਜਾਬ” ਮੁਹਿੰਮ ਤਹਿਤ ਸਰਕਾਰੀ ਐਲੀਮੈਂਟਰੀ ਸਕੂਲ਼ ਧੁੰਨ ਵਿਖੇ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਗਮ ਤੋਂ ਬਾਅਦ ਮੁੱਖ ਮਹਿਮਾਨ ਜਿਲ੍ਹਾ ਸਿੱਖਿਆ ਅਫਸਰ (ਐਲੀ.) ਮੁਕੇਸ਼ ਜੋਸ਼ੀ, ਬੀ.ਈ.À ਭਿੱਖੀਵਿੰਡ ਹਰਦੀਪ ਸਿੰਘ, ਬੀ.ਈ.À ਤਰਨ ਤਾਰਨ ਪ੍ਰੇਮ ਕੁਮਾਰ, ਬੀ.ਈ.À ਜਸਵਿੰਦਰ ਸਿੰਘ, ਸਮਾਜਸੇਵੀ ਪਿੰ੍ਰਸੀਪਲ ਲੱਖਾ ਸਿੰਘ ਨਾਰਲੀ, ਕਾਂਗਰਸੀ ਆਗੂ ਸਾਰਜ ਸਿੰਘ ਧੁੰਨ, ਸਰਕਾਰੀ ਹਾਈ ਸਕੂਲ਼ ਧੁੰਨ ਦੇ ਪਿੰ੍ਰਸੀਪਲ ਰਾਮੇਸ਼ ਠਾਕੁਰ, ਸਕੂਲ ਦੇ ਕਾਰਜਗਾਰੀ ਮੁੱਖ ਅਧਿਆਪਕ ਮਾਸਟਰ ਗੁਰਦੇਵ ਸਿੰਘ ਨਾਰਲੀ ਵੱਲੋਂ ਸਕੂਲ਼ ਦੀ ਗਰਾਂਊਡ ਵਿਚ ਬੂਟੇ ਲਗਾਏ ਗਏ। ਜਿਲ੍ਹਾ ਸਿੱਖਿਆ ਅਫਸਰ ਮੁਕੇਸ਼ ਜੋਸ਼ੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਸ਼ਿਆਂ ਨੂੰ ਜੜ੍ਹ ਤੋਂ ਖਤਮ ਕਰਨ ਲਈ ਸੂਬੇ ਦੇ ਸਾਰੇ ਵਿਭਾਗਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ, ਜਿਸ ਤਹਿਤ ਸਿੱਖਿਆ ਵਿਭਾਗ ਵੀ ਸਕੂਲਾਂ 'ਚ ਸਮਾਗਮ ਕਰਵਾ ਕੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਜਾਗਰੂਕ ਕਰ ਰਿਹਾ ਹੈ, ਉਥੇ ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਲਈ ਬ
ਚੋਰਾਂ ਨੇ ਗੁਰਦੁਆਰਾ ਸਾਹਿਬ ਦੇ ਬਾਹਰੋਂ ਮੋਟਰਸਾਈਕਲ ਕੀਤਾ ਚੋਰੀ

ਚੋਰਾਂ ਨੇ ਗੁਰਦੁਆਰਾ ਸਾਹਿਬ ਦੇ ਬਾਹਰੋਂ ਮੋਟਰਸਾਈਕਲ ਕੀਤਾ ਚੋਰੀ

Hot News of The Day, Tarantaran
ਭਿੱਖੀਵਿੰਡ 14 ਜੁਲਾਈ (ਹਰਜਿੰਦਰ ਸਿੰਘ ਗੋਲ੍ਹਣ)-ਕਸਬਾ ਭਿੱਖੀਵਿੰਡ ਦੇ ਪੱਟੀ ਰੋਡ ਸਥਿਤ ਗੁਰਦੁਆਰਾ ਬਾਬਾ ਦੀਪ ਸਿੰਘ ਦੇ ਬਾਹਰ ਖੜ੍ਹੇ ਪਲਟੀਨਾ ਮੋਟਰਸਾਈਕਲ ਨੂੰ ਦੋ ਅਣਪਛਾਤੇ ਚੋਰ ਚੋਰੀ ਕਰਕੇ ਫਰਾਰ ਹੋ ਗਏ। ਚੋਰੀ ਹੋਏ ਮੋਟਰਸਾਈਕਲ ਦੇ ਮਾਲਿਕ ਕੁਲਬੀਰ ਸਿੰਘ ਪੁੱਤਰ ਰਸਾਲ ਸਿੰਘ ਵਾਸੀ ਮਰਗਿੰਦਪੁਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਮੈਂ ਰੋਜਾਨਾਂ ਦੀ ਤਰ੍ਹਾਂ ਅੱਜ ਆਪਣੇ ਪਲਟੀਨਾ ਮੋਟਰਸਾਈਕਲ ਨੰਬਰ ਪੀ.ਬੀ 46 ਆਰ 5915 ਨੂੰ ਗੁਰਦੁਆਰਾ ਬਾਬਾ ਦੀਪ ਸਿੰਘ ਪੱਟੀ ਰੋਡ ਦੇ ਬਾਹਰ ਖੜ੍ਹਾ ਕਰਕੇ ਦੇਵਗਨ ਇੰਸਟੀਚਿਊਟ ਸੈਂਟਰ ‘ਤੇ ਬੱਚਿਆ ਨੂੰ ਟਿਊਸ਼ਨ ਪੜਾ੍ਹਉਣ ਲਈ ਗਿਆ, ਜਦੋਂ ਇਕ ਘੰਟੇ ਬਾਅਦ ਆਇਆ ਤਾਂ ਮੇਰਾ ਮੋਟਰਸਾਈਕਲ ਗਾਇਬ ਸੀ। ਕੁਲਬੀਰ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਚੈਕ ਕੀਤੀ ਤਾਂ ਦੋ ਅਣਪਛਾਤੇ ਨੌਜਵਾਨ ਮੋਟਰਸਾਈਕਲ ਨੂੰ ਚੋਰੀ ਕਰੇ ਲੈ ਗਏ। ਉਹਨਾਂ ਕਿਹਾ ਕਿ ਮੋਟਰਸਾਈਕਲ ਚੋਰੀ ਸੰਬੰਧੀ ਪੁਲਿਸ ਥਾਣਾ ਭਿੱਖੀਵਿੰਡ ਵਿਖੇ ਦਰਖਾਸਤ ਦੇ ਦਿੱਤੀ। ਫੋਟੋ ਕੈਪਸ਼ਨ :- ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ
ਨਾਬਾਲਗ ਨਾਲ ਜਬਰ ਜ਼ਿਨਾਹ ਕਰ ਗਰਭਵਤੀ ਕਰਨ ਵਾਲੇ ਤਾਂਤਰਿਕ ਖ਼ਿਲਾਫ਼ ਪਰਚਾ

ਨਾਬਾਲਗ ਨਾਲ ਜਬਰ ਜ਼ਿਨਾਹ ਕਰ ਗਰਭਵਤੀ ਕਰਨ ਵਾਲੇ ਤਾਂਤਰਿਕ ਖ਼ਿਲਾਫ਼ ਪਰਚਾ

Latest News, Sangrur
ਧੂਰੀ, 14 ਜੁਲਾਈ (ਮਹੇਸ਼) - ਥਾਣਾ ਸਦਰ ਧੂਰੀ ਅਧੀਨ ਪੈਂਦੇ ਇਕ ਪਿੰਡ ਦੀ ਨਾਬਾਲਗ ਲੜਕੀ ਨਾਲ ਪਿੰਡ ਦੇ ਹੀ ਇਕ ਤਾਂਤਰਿਕ ਅਖਵਾਉਣ ਵਾਲੇ ਵਿਅਕਤੀ ਵੱਲੋਂ ਇਲਾਜ ਦੇ ਬਹਾਨੇ ਉਸ ਨਾਲ ਜਬਰ ਜ਼ਿਨਾਹ ਕਰ ਕੇ ਉਸ ਨੂੰ ਗਰਭਵਤੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਲੜਕੀ ਦੇ ਬਿਆਨਾਂ ਅਨੁਸਾਰ ਉਸ ਨੂੰ ਲੰਘੇ ਸਾਲ ਸਾਹ ਦੀ ਤਕਲੀਫ਼ ਹੋ ਗਈ ਸੀ ਅਤੇ ਡਾਕਟਰਾਂ ਤੋਂ ਬਿਮਾਰੀ ਠੀਕ ਨਾ ਹੋਣ ਕਾਰਨ ਉਸ ਦੇ ਪਰਿਵਾਰਕ ਮੈਂਬਰ ਉਸ ਨੂੰ ਪਿੰਡ ਦੇ ਹੀ ਇਕ ਤਾਂਤਰਿਕ ਮਨਦੀਪ ਸਿੰਘ ਪੁੱਤਰ ਭੋਲਾ ਸਿੰਘ ਕੋਲ ਇਲਾਜ ਲਈ ਲੈ ਗਏ। ਇਲਾਜ ਦੌਰਾਨ ਤਾਂਤਰਿਕ ਮਨਦੀਪ ਸਿੰਘ ਜਿਸ 'ਤੇ ਕਿ ਮੇਰੇ ਪਰਿਵਾਰਕ ਮੈਂਬਰ ਬਹੁਤ ਭਰੋਸਾ ਕਰਦੇ ਸਨ, ਮੈਨੂੰ ਅਲੱਗ ਕਮਰੇ 'ਚ ਲੈ ਗਿਆ, ਜਿੱਥੇ ਉਸ ਨੇ ਮੇਰੀ ਮਰਜ਼ੀ ਤੋਂ ਬਿਨਾਂ ਮੇਰੇ ਨਾਲ ਜਬਰ ਜ਼ਿਨਾਹ ਕੀਤਾ ਅਤੇ ਕਿਸੇ ਨੂੰ ਇਸ ਬਾਰੇ ਦੱਸਣ 'ਤੇ ਮੇਰੇ ਪਰਿਵਾਰਕ ਮੈਂਬਰਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਇਸ ਤੋਂ ਬਾਅਦ ਵੀ ਉਕਤ ਤਾਂਤਰਿਕ ਅਨੇਕਾਂ ਬਾਰ ਉਸ ਨਾਲ ਉਸ ਦੀ ਮਰਜ਼ੀ ਤੋਂ ਬਿਨਾਂ ਜਬਰ ਜ਼ਿਨਾਹ ਕਰਦਾ ਰਿਹਾ ਪ੍ਰੰਤੂ ਉਸ ਨੇ ਇਸ ਬਾਰੇ ਕਿਸੇ ਨੂੰ ਕੁੱਝ ਵੀ ਨਹੀਂ ਦੱਸਿਆ। ਪ੍ਰੰਤੂ ਉਸ ਨੂੰ ਤਕਲੀਫ਼
ਤਰਨ ਤਾਰਨ ਜ਼ਿਲ੍ਹੇ ਦੇ ਤਿੰਨ ਪਿੰਡ ਕਲੰਜਰ ਉਤਾੜ, ਮਸਤਗੜ੍ਹ ਅਤੇ ਮਨਾਵਾ ਨਸ਼ਾ ਮੁਕਤ ਘੋਸ਼ਿਤ

ਤਰਨ ਤਾਰਨ ਜ਼ਿਲ੍ਹੇ ਦੇ ਤਿੰਨ ਪਿੰਡ ਕਲੰਜਰ ਉਤਾੜ, ਮਸਤਗੜ੍ਹ ਅਤੇ ਮਨਾਵਾ ਨਸ਼ਾ ਮੁਕਤ ਘੋਸ਼ਿਤ

Latest News, Tarantaran
ਭਿੱਖੀਵਿੰਡ 14 ਜੁਲਾਈ (ਹਰਜਿੰਦਰ ਸਿੰਘ ਗੋਲ੍ਹਣ)-ਪੰਜਾਬ ਸਰਕਾਰ ਵੱਲੋਂ ਰਾਜ ਵਿਚੋਂ ਨਸ਼ਾ ਮੁਕਤੀ ਲਈ ਵਿੱਢੀ ਮੁਹਿੰਮ ਤਹਿਤ ਅੱਜ ਡੈਪੋ ਪ੍ਰੋਗਰਾਮ ਅਧੀਨ ਜ਼ਿਲ੍ਹਾ ਤਰਨ ਤਾਰਨ ਦੇ  ਸਰੱਹਦੀ ਪਿੰਡ ਕਲੰਜਰ ਉਤਾੜ, ਮਸਤਗੜ੍ਹ ਅਤੇ ਮਨਾਵਾ ਨੂੰ ਨਸ਼ਾ ਮੁਕਤ ਘੋਸ਼ਿਤ ਕੀਤਾ ਗਿਆ। ਤਰਨ ਤਾਰਨ ਪੰਜਾਬ ਦਾ ਪਹਿਲਾਂ ਜ਼ਿਲ੍ਹਾ ਬਣਿਆ ਹੈ, ਜਿਸ ਵਿਚ ਇਹ ਪਿੰਡ ਨਸ਼ਾ ਮੁਕਤ ਐਲਾਨੇ ਗਏ ਹਨ। ਇਹਨਾਂ ਪਿੰਡਾਂ ਨੂੰ ਨਸ਼ਾ ਮੁਕਤ ਘੋਸ਼ਿਤ ਕਰਨ ਲਈ ਅੱਜ ਖੇਮਕਰਨ ਦੇ ਹਲਕਾ ਵਿਧਾਇਕ ਸ੍ਰੀ ਸੁਖਪਾਲ ਸਿੰਘ ਭੁੱਲਰ, ਆਈ.ਜੀ. ਬਾਰਡਰ ਜ਼ੋਨ ਸੁਰਿੰਦਰਪਾਲ  ਸਿੰਘ ਪਰਮਾਰ, ਡਿਪਟੀ ਕਮਿਸ਼ਨਰ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਅਤੇ ਐਸ.ਐਸ.ਪੀ. ਦਰਸਨ ਸਿੰਘ ਮਾਨ ਵਿਸ਼ੇਸ ਤੌਰ ਤੇ ਪਹੁੰਚੇ ਅਤੇ ‘ਤੇ ਪਿੰਡਾਂ ਵਿਚ ਕਰਵਾਏ ਗਏ ਵਿਸ਼ੇਸ ਸਮਾਗਮਾਂ ਨੂੰ ਸੰਬੋਧਨ ਕੀਤਾ । ਇਸ ਮੌਕੇ `ਤੇ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਪਿੰਡਾਂ ਵਿਚ ਬੂਟੇ ਵੀ ਲਗਾਏ ਗਏ। ਇਸ ਮੌਕੇ ‘ਤੇ ਸਮਾਗਮ ਨੂੰ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਸ੍ਰੀ ਸੁਖਪਾਲ ਸਿੰਘ  ਭੁੱਲਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ੇ ਨੂੰ ਰਾਜ ਵਿਚੋਂ ਖਤਮ ਕਰਨ
ਅਨੂਪ੍ਰੀਤ ਕੌਰ ਸਬ ਡਵੀਜਨ ਭਿੱਖੀਵਿੰਡ ਦੇ ਐਸ.ਡੀ.ਐਮ ਨਿਯੁਕਤ

ਅਨੂਪ੍ਰੀਤ ਕੌਰ ਸਬ ਡਵੀਜਨ ਭਿੱਖੀਵਿੰਡ ਦੇ ਐਸ.ਡੀ.ਐਮ ਨਿਯੁਕਤ

Latest News, Tarantaran
ਭਿੱਖੀਵਿੰਡ 14 ਜੁਲਾਈ (ਹਰਜਿੰਦਰ ਸਿੰਘ ਗੋਲ੍ਹਣ)-ਪੰਜਾਬ ਸਰਕਾਰ ਵੱਲੋਂ ਬੀਤੇਂ ਦਿਨੀ ਵੱਡੇ ਪੱਧਰ ‘ਤੇ ਕੀਤੇ ਗਏ ਪ੍ਰਸ਼ਾਸ਼ਨਿਕ ਫੇਰਬਦਲ ਦੌਰਾਨ ਅਨੂਪ੍ਰੀਤ ਕੌਰ ਨੂੰ ਸਬ ਡਵੀਜਨ ਭਿੱਖੀਵਿੰਡ ਦਾ ਬਤੌਰ ਐਸ.ਡੀ.ਐਮ ਨਿਯੁਤਕ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਸਰਹੱਦੀ ਵਿਧਾਨ ਸਭਾ ਹਲਕਾ ਖੇਮਕਰਨ ਨਾਲ ਸੰਬੰਧਿਤ ਲੋਕਾਂ ਨੂੰ ਪੇਸ਼ ਆਉਦੀਆਂ ਮੁਸ਼ਕਿਲਾਂ ਦੇ ਹੱਲ ਲਈ ਬੇਸ਼ੱਕ ਪੰਜਾਬ ਸਰਕਾਰ ਨੇ ਸਬ ਤਹਿਸੀਲ ਭਿੱਖੀਵਿੰਡ ਨੂੰ ਅਪਗ੍ਰੇਟ ਕਰਕੇ ਸਬ ਡਵੀਜਨ ਭਿੱਖੀਵਿੰਡ ਬਣਾ ਕੇ ਐਸ.ਡੀ.ਐਮ ਪੱਟੀ ਸੁਰਿੰਦਰ ਸਿੰਘ ਨੂੰ ਐਸ.ਡੀ.ਐਮ ਭਿੱਖੀਵਿੰਡ ਦਾ ਵਾਧੂ ਚਾਰਜ ਦਿੱਤਾ ਗਿਆ ਸੀ, ਜੋ ਬੀਤੇਂ ਇਕ ਸਾਲ ਤੋਂ ਭਿੱਖੀਵਿੰਡ ਦਾ ਕਾਰਜਭਾਰ ਸੰਭਾਲ ਰਹੇ ਸਨ, ਪਰ ਦਫਤਰ ਦਾ ਠੋਸ ਪ੍ਰਬੰਧ ਨਾ ਹੋਣ ਕਾਰਨ ਪੱਟੀ ਦਫਤਰ ਵਿਖੇ ਬੈਠ ਕੇ ਹੀ ਕੰਮ ਕਰਦੇ ਰਹੇ। ਵਰਣਨਯੋਗ ਹੈ ਕਿ ਸਬ ਡਵੀਜਨ ਭਿੱਖੀਵਿੰਡ ਦੇ ਐਸ.ਡੀ.ਐਮ ਅਨੂਪ੍ਰੀਤ ਕੌਰ ਦੀ ਨਿਯੁਕਤੀ ਨਾਲ ਸਰਹੱਦੀ ਪੱਟੀ ਖਾਲੜਾ-ਖੇਮਕਰਨ ਦੇ ਲੋਕਾਂ ਨੂੰ ਜਿਥੇ ਖੱਜਲ-ਖੁਆਰੀ ਤੋਂ ਰਾਹਤ ਮਿਲੇਗੀ, ਉਥੇ ਪ੍ਰਸ਼ਾਸ਼ਨਿਕ ਕੰਮਾਂ ਲਈ ਸਮੇਂ ਦੀ ਬੱਚਤ ਵੀ ਹੋਵੇਗੀ।
ਨਵਜੋਤ ਸਿੰਘ ਸਿੱਧੂ ਨੇ ਵਿਰਾਸਤੀ ਇਮਾਰਤਾਂ ਨੂੰ ਬਚਾਉਣ ਦੀ ਵਚਨਬੱਧਤਾ ਦੁਹਰਾਈ

ਨਵਜੋਤ ਸਿੰਘ ਸਿੱਧੂ ਨੇ ਵਿਰਾਸਤੀ ਇਮਾਰਤਾਂ ਨੂੰ ਬਚਾਉਣ ਦੀ ਵਚਨਬੱਧਤਾ ਦੁਹਰਾਈ

Breaking News, Chandigarh
ਚੰਡੀਗੜ੍ਹ, 14 ਜੁਲਾਈ ਪੰਜਾਬ ਦੀਆਂ ਇਤਿਹਾਸਕ ਤੇ ਅਮੀਰ ਵਿਰਾਸਤੀ ਇਮਾਰਤਾਂ ਨੂੰ ਸਾਂਭਣ ਦੀ ਵਚਨਬੱਧਤਾ ਦੁਹਰਾਉਂਦਿਆਂ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਇਕ ਅਹਿਮ ਫੈਸਲਾ ਲੈਂਦਿਆਂ ਪਟਿਆਲਾ ਸਥਿਤ ਪੁਰਾਣੀ ਜਨ ਸਿਹਤ ਵਿਭਾਗ ਦੀ ਵਿਰਾਸਤੀ ਇਮਾਰਤ ਅਤੇ ਆਲੇ-ਦੁਆਲੇ ਨੂੰ ਸੁਰੱਖਿਅਤ ਸਥਾਨ ਐਲਾਨਿਆ ਹੈ। 41 ਬਿੱਘੇ 12 ਵਿਸਵੇ ਇਸ ਜਗ੍ਹਾਂ ਨੂੰ ਪੰਜਾਬ ਪੁਰਾਤਨ ਤੇ ਇਤਿਹਾਸਕ ਇਮਾਰਤਾਂ ਅਤੇ ਪੁਰਾਤੱਤਵ ਥਾਵਾਂ ਕਾਨੂੰਨ 1964 (ਪੰਜਾਬ ਕਾਨੂੰਨ 20 ਆਫ 1964) ਦੀ ਧਾਰਾ 4 ਤਹਿਤ ਸੁਰੱਖਿਅਤ ਐਲਾਨਿਆ ਹੈ। ਇਸ ਸਬੰਧੀ ਵੇਰਵੇ ਦਿੰਦਿਆਂ ਸ.ਸਿੱਧੂ ਨੇ ਦੱਸਿਆ ਕਿ ਪਟਿਆਲਾ ਦੇ ਸਥਾਨਕ ਵਸਨੀਕਾਂ ਵੱਲੋਂ ਉਨ੍ਹਾਂ ਦੇ ਧਿਆਨ ਵਿੱਚ ਇਹ ਮਾਮਲਾ ਲਿਆ ਕੇ ਸ਼ਿਕਾਇਤ ਕੀਤੀ ਗਈ ਸੀ ਕਿ ਇਸ ਪੁਰਾਤਨ ਵਿਰਾਸਤੀ ਇਮਾਰਤ ਦੀ ਦੀਵਾਰ ਕੋਲ ਮੁੱਖ ਰੋਡ 'ਤੇ ਸ਼ੋਅਰੂਮ ਉਸਾਰਨ ਦੀ ਤਜਵੀਜ਼ ਬਣਾਈ ਜਾ ਰਹੀ ਹੈ ਜਿਸ ਨਾਲ ਇਸ ਵਿਰਾਸਤੀ ਇਮਾਰਤ ਦੀ ਦਿੱਖ ਖਰਾਬ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੇ ਧਿਆਨ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਇਸ ਇਮਰਾਤ ਦੇ ਰੱਖ-ਰਖਾਵ ਅਤੇ ਸ਼ੋਅਰੂਮਾਂ ਦੀ ਉਸਾਰੀ
ਗਡਵਾਸੂ ਨੇ ਦੇਸ਼ ਵਿੱਚੋਂ ਤੀਜਾ ਸਥਾਨ ਮੱਲ ਕੇ ਸੂਬੇ ਲਈ ਖੱਟਿਆ ਸਨਮਾਨ : ਬਲਬੀਰ ਸਿੰਘ ਸਿੱਧੂ

ਗਡਵਾਸੂ ਨੇ ਦੇਸ਼ ਵਿੱਚੋਂ ਤੀਜਾ ਸਥਾਨ ਮੱਲ ਕੇ ਸੂਬੇ ਲਈ ਖੱਟਿਆ ਸਨਮਾਨ : ਬਲਬੀਰ ਸਿੰਘ ਸਿੱਧੂ

Breaking News, Chandigarh
ਚੰਡੀਗੜ੍ਹ, 14 ਜੁਲਾਈ : ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ, ਪੰਜਾਬ ਸ੍ਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਇਹ ਸੂਬੇ ਲਈ ਮਾਣ ਵਾਲੀ ਗੱਲ ਹੈ ਕਿ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ (ਗਡਵਾਸੂ), ਲੁਧਿਆਣਾ ਸਾਰੀਆਂ ਭਾਰਤੀ ਖੇਤੀਬਾੜੀ ਯੂਨੀਵਰਸਿਟੀਆਂ ਵਿੱਚੋਂ ਤੀਜੇ ਸਥਾਨ 'ਤੇ ਕਾਬਜ਼ ਰਹੀ ਹੈ। ਇੱਥੇ ਇੱਕ ਪ੍ਰੈਸ ਬਿਆਨ ਵਿੱਚ ਕੈਬਨਿਟ ਮੰਤਰੀ ਨੇ ਕਿਹਾ ਕਿ ਕੇਂਦਰੀ ਖੇਤੀਬਾੜੀ ਮੰਤਰਾਲੇ ਦੀ ਉੱਚ ਸੰਸਥਾ ਇੰਡੀਅਨ ਕੌਂਸਲ ਆਫ਼ ਐਗਰੀਕਲਚਰਲ ਰਿਸਰਚ ਨੇ ਦੇਸ਼ ਦੀਆਂ ਸਾਰੀਆਂ ਯੂਨੀਵਰਸਿਟੀਆਂ ਦੀ ਰਂੈਕਿੰਗ ਸੂਚੀ ਜਾਰੀ ਕੀਤੀ ਹੈ। ਮੰਤਰੀ ਨੇ ਕਿਹਾ ਕਿ ਪਿਛਲੇ ਸਾਲ ਗੂਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਨੇ ਇਸ ਰੈਂਕਿੰਗ ਵਿੱਚ 9ਵਾਂ ਸਥਾਨ ਹਾਸਲ ਕੀਤਾ ਸੀ, ਇਸ ਲਈ ਮਾਣ ਵਾਲੀ ਗੱਲ ਹੈ ਕਿ ਇੰਨੇ ਘੱਟ ਸਮੇਂ ਵਿੱਚ ਇਸ ਦੀ ਰੈਂਕਿੰਗ ਵਿੱਚ ਸ਼ਾਨਦਾਰ ਸੁਧਾਰ ਵੇਖਣ ਨੂੰ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਗਡਵਾਸੂ, ਲੁਧਿਆਣਾ ਨੇ ਕੌਮੀ ਖੇਤੀਬਾੜੀ ਖੋਜ ਪ੍ਰਣਾਲੀ (ਐਨ.ਏ.ਆਰ.ਐਸ.) ਤਹਿਤ ਸਾਰੀਆਂ ਸਬੰਧਤ ਸੰਸਥਾਵਾਂ ਵਿਚੋਂ ਤੀਜਾ ਸਥਾਨ ਅਤੇ ਆਈ.ਸੀ.ਏ
‘ਆਪ’ ਨੇ ਜੌੜੇਮਾਜਰਾ ਨੂੰ ਨਿਯੁਕਤ ਕੀਤਾ ਪਟਿਆਲਾ ਦਿਹਾਤੀ ਦਾ ਜ਼ਿਲ੍ਹਾ ਪ੍ਰਧਾਨ

‘ਆਪ’ ਨੇ ਜੌੜੇਮਾਜਰਾ ਨੂੰ ਨਿਯੁਕਤ ਕੀਤਾ ਪਟਿਆਲਾ ਦਿਹਾਤੀ ਦਾ ਜ਼ਿਲ੍ਹਾ ਪ੍ਰਧਾਨ

Breaking News, Chandigarh
  ਚੰਡੀਗੜ੍ਹ, 14 ਜੁਲਾਈ 2018 ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਚੇਤਨ ਸਿੰਘ ਜੌੜੇਮਾਜਰਾ ਨੂੰ ਪਾਰਟੀ ਦੀ ਪਟਿਆਲਾ ਦਿਹਾਤੀ ਇਕਾਈ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਹੈ। ਪਾਰਟੀ ਦੇ ਸੂਬਾ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਨੇ ਪ੍ਰੈੱਸ ਨੋਟ ਰਾਹੀਂ ਇਸ ਦਾ ਰਸਮੀ ਐਲਾਨ ਕੀਤਾ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਪਾਰਟੀ ਦੀਆਂ ਜ਼ਿਲ੍ਹਾ ਪੱਧਰ 'ਤੇ ਸਰਗਰਮੀਆਂ ਹੋਰ ਤੇਜ਼ ਕਰਨ ਲਈ ਚੇਤਨ ਸਿੰਘ ਜੌੜੇਮਾਜਰਾ ਨੂੰ ਪਟਿਆਲਾ ਦਿਹਾਤੀ ਦੇ ਨਵੇਂ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਜੌੜੇਮਾਜਰਾ ਨੇ ਪਟਿਆਲਾ ਦਿਹਾਤੀ ਦੇ ਪ੍ਰਧਾਨ ਐਡਵੋਕੇਟ ਗਿਆਨ ਸਿੰਘ ਮੂੰਗੋਂ ਦੀ ਥਾਂ ਲਈ ਹੈ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਗਿਆਨ ਸਿੰਘ ਮੂੰਗੋਂ ਨੂੰ ਹੋਰ ਵੱਡੀ ਜ਼ਿੰਮੇਵਾਰੀ ਦਿੱਤੀ ਜਾਵੇਗੀ।