ਪੰਜਾਬ ਸਰਕਾਰ ਨੇ ਜਲਵਾਯੂ ਅਨੁਕੂਲ ਅਤੇ ਟਿਕਾਊ ਬਾਗਬਾਨੀ ਬਾਰੇ ਤਕਨਾਲੋਜੀ ਐਕਸਚੇਂਜ ਵਰਕਸ਼ਾਪ ਦੀ ਕੀਤੀ ਮੇਜ਼ਬਾਨੀ
ਚੰਡੀਗੜ੍ਹ, 27 ਅਗਸਤ:
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਬਾਗਬਾਨੀ ਖੇਤਰ ਨੂੰ ਹੁਲਾਰਾ ਦੇਣ ਲਈ ਅਹਿਮ ਕਦਮ ਚੁੱਕੇ ਜਾ ਰਹੇ ਹਨ। ਇਸ ਦਿਸ਼ਾ ਵਿੱਚ ਕਦਮ ਪੁੱਟਦਿਆਂ, ਪੰਜਾਬ ਅਤੇ ਜਾਪਾਨ ਇੰਟਰਨੈਸ਼ਨਲ ਕੋਆਪਰੇਸ਼ਨ ਏਜੰਸੀ (ਜੇ.ਆਈ.ਸੀ.ਏ.) ਨੇ ਸਾਂਝੇ ਤੌਰ 'ਤੇ "ਪੰਜਾਬ ਵਿੱਚ ਜਲਵਾਯੂ ਅਨੁਕੂਲ ਅਤੇ ਵਾਤਾਵਰਣ ਪੱਖੋਂ ਟਿਕਾਊ ਬਾਗਬਾਨੀ (ਪੀ.ਸੀ.ਆਰ.ਈ.ਐਸ.ਐਚ.ਪੀ.) ਨੂੰ ਉਤਸ਼ਾਹਿਤ ਕਰਨ" ਵਿਸ਼ੇ ‘ਤੇ ਭਾਈਵਾਲਾਂ ਨਾਲ ਨਵੀਂ ਤਕਨਾਲੋਜੀ ਐਕਸਚੇਂਜ ਬਾਰੇ ਇੱਕ ਵਰਕਸ਼ਾਪ ਕਰਵਾਈ। ਇਹ ਵਰਕਸ਼ਾਪ ਕਨਫੈਡਰੇਸ਼ਨ ਆਫ਼ ਇੰਡੀਅਨ ਇੰਡਸਟਰੀ (ਸੀ.ਆਈ.ਆਈ.) ਕੰਪਲੈਕਸ, ਸੈਕਟਰ 31, ਚੰਡੀਗੜ੍ਹ ਵਿਖੇ ਕਰਵਾਈ ਗਈ। ਇਸ ਸਮਾਗਮ ਦੌਰਾਨ ਬਾਗਬਾਨੀ ਮਾਹਿਰਾਂ, ਭਾਈਵਾਲਾਂ ਅਤੇ ਉੱਚ-ਪੱਧਰੀ ਜੇ.ਆਈ.ਸੀ.ਏ. ਵਫ਼ਦ ਨੇ ਬਾਗਬਾਨੀ ਖੇਤਰ ਵਿੱਚ ਟਿਕਾਊ ਅਭਿਆਸਾਂ ਅਤੇ ਉੱਨਤ ਤਕਨਾਲੋਜੀਆਂ ਬਾਰੇ ਵਿਚਾਰ-ਵਟਾਂਦਰਾ ਕੀਤਾ।
ਵਰਕਸ਼ਾਪ ਨੂੰ ਸੰਬੋਧਨ ਕਰਦਿਆਂ, ਬਾਗਬਾਨੀ ਮੰਤਰੀ ਮੋਹਿੰਦਰ ਭਗਤ ਨੇ ਜੇ.ਆਈ.ਸੀ.ਏ. ਦੇ ਵਫ਼ਦ ਦਾ ਸਵਾਗਤ ਕੀਤਾ, ਜਿਸ ਵਿੱਚ ਫਸਟ ਸੈਕਟਰੀ (ਖੁਰਾਕ ਅਤੇ ਖੇਤੀਬਾੜੀ) ਸ੍ਰੀ ਹੇਯਾਸ...








