Wednesday, November 12Malwa News
Shadow

Hot News

ਗੈਂਗਸਟਰ ਪਵਿੱਤਰ ਖਿਲਾਫ ਜਾਰੀ ਕੀਤਾ ਰੈਡ ਕਾਰਨਰ ਨੋਟਿਸ

ਗੈਂਗਸਟਰ ਪਵਿੱਤਰ ਖਿਲਾਫ ਜਾਰੀ ਕੀਤਾ ਰੈਡ ਕਾਰਨਰ ਨੋਟਿਸ

Hot News
ਬਟਾਲਾ, 18 ਜਨਵਰੀ : ਬਟਾਲਾ ਪੁਲਿਸ ਨੇ ਪੰਜਾਬ ਦੇ ਮਾਝਾ ਖੇਤਰ ਵਿੱਚ ਸਰਗਰਮ ਅਤੇ ਕਈ ਕਤਲਾਂ, ਕਤਲ ਦੀਆਂ ਕੋਸ਼ਿਸ਼ਾਂ, ਹਥਿਆਰਾਂ ਦੀ ਤਸਕਰੀ ਅਤੇ ਵਸੂਲੀ ਦੇ ਮਾਮਲਿਆਂ ਵਿੱਚ ਸ਼ਾਮਲ ਪਵਿੱਤਰ-ਚੌੜਾ ਗੈਂਗ ਦੇ ਸਰਗਨਾ ਪਵਿੱਤਰ ਸਿੰਘ ਅਤੇ ਹੁਸਨਦੀਪ ਸਿੰਘ ਦੇ ਖ਼ਿਲਾਫ਼ ਇੰਟਰਪੋਲ ਤੋਂ ਰੈੱਡ ਨੋਟਿਸ ਹਾਸਲ ਕਰ ਲਿਆ ਹੈ। ਇਹ ਦੋਵੇਂ ਕਈ ਗੰਭੀਰ ਅਪਰਾਧਾਂ ਦੇ ਮਾਮਲਿਆਂ ਵਿੱਚ ਵਾਂਟਿਡ ਹਨ। ਪੰਜਾਬ ਪੁਲਿਸ ਹੁਣ ਦੋਵਾਂ ਗੈਂਗਸਟਰਾਂ ਨੂੰ ਪੰਜਾਬ ਲਿਆਉਣ ਦੀ ਤਿਆਰੀ ਵਿੱਚ ਹੈ।ਇਥੇ ਜਿਕਰਯੋਗ ਹੈ ਕਿ ਪਵਿੱਤਰ ਸਿੰਘ ਅਤੇ ਉਸਦੇ ਨਜ਼ਦੀਕੀ ਸਾਥੀ ਹੁਸਨਦੀਪ ਸਿੰਘ ਨੂੰ ਅਪ੍ਰੈਲ 2023 ਵਿੱਚ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਹ ਗ੍ਰਿਫ਼ਤਾਰੀ ਉੱਤਰੀ ਕੈਲੀਫੋਰਨੀਆ ਵਿੱਚ ਹਿੰਸਕ ਘਟਨਾਵਾਂ ਨੂੰ ਰੋਕਣ ਲਈ ਚਲਾਏ ਗਏ ਇੱਕ ਅਭਿਆਨ ਦੌਰਾਨ ਹੋਈ ਸੀ।ਬਟਾਲਾ ਦੇ ਐੱਸਐੱਸਪੀ ਸੁਹੇਲ ਮੀਰ ਨੇ ਦੱਸਿਆ ਕਿ ਪਵਿੱਤਰ-ਚੌੜਾ ਗੈਂਗ ਮਾਝਾ ਖੇਤਰ ਵਿੱਚ ਸਰਗਰਮ ਹੈ। ਇਹ ਗੈਂਗ ਕਤਲ, ਕਤਲ ਦੀਆਂ ਕੋਸ਼ਿਸ਼ਾਂ, ਹਥਿਆਰਾਂ ਦੀ ਤਸਕਰੀ ਅਤੇ ਵਸੂਲੀ ਵਰਗੇ ਗੰਭੀਰ ਅਪਰਾਧਾਂ ਵਿੱਚ ਸ਼ਾਮਲ ਰਿਹਾ ਹੈ। ਗੈਂਗ ਦਾ ਸਰਗਨਾ ਪਵਿੱਤਰ ਸ...
ਗਣਤੰਤਰ ਦਿਵਸ ਮੌਕੇ ਫਰੀਦਕੋਟ ‘ਚ ਝੰਡਾ ਝੁਲਾਉਣਗੇ ਭਗਵੰਤ ਮਾਨ

ਗਣਤੰਤਰ ਦਿਵਸ ਮੌਕੇ ਫਰੀਦਕੋਟ ‘ਚ ਝੰਡਾ ਝੁਲਾਉਣਗੇ ਭਗਵੰਤ ਮਾਨ

Hot News
ਫਰੀਦਕੋਟ, 17 ਜਨਵਰੀ : ਇਸ ਵਾਰ 16 ਜਨਵਰੀ ਨੂੰ ਮਨਾਏ ਜਾ ਰਹੇ ਗਣਤੰਤਰ ਦਿਵਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਫਰੀਦਕੋਟ ਦੇ ਨਹਿਰੂ ਸਟੇਡੀਅਮ ਵਿਖੇ ਕੌਮੀ ਝੰਡਾ ਲਹਿਰਾਉਣਗੇ ਅਤੇ ਇਸ ਮੌਕੇ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਇਸ ਸਮਾਗਮ ਦੇ ਪ੍ਰਬੰਧਾਂ ਲਈ ਅੱਜ ਜਿਲਾ ਪੱਧਰੀ ਮੀਟਿੰਗ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ।ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਵਿਨੀਤ ਕਮੁਾਰ ਨੇ ਦੱਸਿਆ ਕਿ ਇਸ ਸਮਾਗਮ ਦੌਰਾਨ ਵੱਖ ਵੱਖ ਵਿਭਾਗਾਂ ਵਲੋਂ ਸੁੰਦਰ ਝਾਕੀਆਂ ਕੱਢੀਆਂ ਜਾ ਰਹੀਆਂ ਹਨ। ਝਾਕੀਆਂ ਦੇ ਕੰਮ ਨੂੰ ਆਪਸੀ ਤਾਲਮੇਲ ਨਾਲ ਮੁਕੰਮਲ ਕਰਨ ਲਈ ਏ ਡੀ ਸੀ ਨਰਭਿੰਦਰ ਸਿੰਘ ਗਰੇਵਾਲ ਵਲੋਂ ਝਾਕੀਆਂ ਦਾ ਮੁਆਇਨਾ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਸਾਰਾ ਕੰਮ ਨਿਰਧਾਰਤ ਸਮੇਂ ਵਿਚ ਮੁਕੰਮਲ ਕੀਤਾ ਜਾਵੇ। ਇਸ ਮੀਟਿੰਗ ਵਿਚ ਡੀ ਈ ਓ ਐਲੀਮੈਂਟਰੀ ਪਵਨ ਕੁਮਾਰ, ਮੁੱਖ ਖੇਤੀ ਅਫਸਰ ਅਮਰੀਕ ਸਿੰਘ, ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਨਵਦੀਪ ਸਿੰਘ ਬਰਾੜ, ਪਾਵਰਕਾਮ ਦੇ ਐਕਸੀਅਨ ਹਰਿੰਦਰ ਸਿੰਘ ਚਾਹਲ ਅਤੇ ਹੋਰ ਮੁਲਾਜ਼ਮ ਤੇ ਅਧਿ...
ਦੋ ਮਹੀਨਿਆਂ ‘ਚ ਪੰਜਾਬ ਦੇ 13 ਕੈਡਿਟਾਂ ਦੀ ਚੋਣ ਨਾਲ ਨਵਾਂ ਮੀਲ ਪੱਥਰ ਕਾਇਮ

ਦੋ ਮਹੀਨਿਆਂ ‘ਚ ਪੰਜਾਬ ਦੇ 13 ਕੈਡਿਟਾਂ ਦੀ ਚੋਣ ਨਾਲ ਨਵਾਂ ਮੀਲ ਪੱਥਰ ਕਾਇਮ

Hot News
ਚੰਡੀਗੜ੍ਹ, 17 ਜਨਵਰੀ : ਪੰਜਾਬ ਦੀ ਇਕੋ ਇਕ ਸਰਕਾਰੀ ਸੰਸਥਾ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਜ਼ ਪ੍ਰੈਪਰੇਟਰੀ ਇੰਸਟੀਚਿਊਟ ਨੇ ਪਿਛਲੇ ਕੇਵਲ ਦੋ ਮਹੀਨਿਆਂ ਦੌਰਾਨ ਹੀ 13 ਕੈਡਿਟਾਂ ਨੈਸ਼ਨਲ ਡਿਫੈਂਸ ਅਕੈਡਮੀ ਅਤੇ ਹੋਰ ਰੱਖਿਆ ਸਿਖਲਾਈ ਅਕੈਡਮੀਆਂ ਵਿਚ ਚੋਣ ਹੋਣ ਨਾਲ ਨਵਾਂ ਮੀਲ ਪੱਥਰ ਕਾਇਮ ਕਰ ਦਿੱਤਾ ਹੈ।ਇਸ ਬਾਰੇ ਜਾਣਕਾਰੀ ਦਿੰਦਿਆਂ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਪੰਜਾਬ ਦੇ ਰੋਜ਼ਗਾਰ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਨਣ ਪਿਛੋ਼ ਇਸ ਸੰਸਥਾ ਦੇ ਵੱਖ ਵੱਖ ਰੱਖਿੀਆ ਸਿਖਲਾਈ ਅਕੈਡਮੀਆਂ ਵਿਚ ਚੁਣੇ ਜਾਣ ਵਾਲੇ ਕੈਡਿਟਾਂ ਦੀ ਗਿਣਤੀ 66 ਹੋ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਪੰਜਾਬ ਦੇ ਨੌਜਵਾਨਾਂ ਨੂੰ ਚੰਗੀ ਸਿੱਖਿਆ ਮੁਹਈਆ ਕਰਵਾਉਣ ਅਤੇ ਚੰਗੇ ਰੋਜ਼ਗਾਰ ਦੇ ਮੌਕੇ ਮੁਹਈਆ ਕਰਵਾਉਣ ਲਈ ਯਤਨਸ਼ੀਲ ਹੈ। ਉਨ੍ਹਾਂ ਨੇ ਦੱਸਿਆ ਕਿ ਰੱਖਿਆ ਸੇਵਾਵਾਂ ਵਿਚ ਸੇਵਾਵਾਂ ਨਿਭਾਉਣ ਦੇ ਚਾਹਵਾਨ ਨੌਜਵਾਨਾਂ ਲਈ ਪੰਜਾਬ ਸਰਕਾਰ ਵਲੋਂ ਨਵੀਆਂ ਯੋਜਨਾਵਾਂ ਉਲੀਕੀਆਂ ਜਾ ਰਹੀਆਂ ਹਨ।...
ਸ਼ਤਰੰਜ ਟੂਰਨਾਮੈਂਟ ਲਈ ਪੰਜਾਬ ਦੇ ਟਰਾਇਲ 20 ਨੂੰ

ਸ਼ਤਰੰਜ ਟੂਰਨਾਮੈਂਟ ਲਈ ਪੰਜਾਬ ਦੇ ਟਰਾਇਲ 20 ਨੂੰ

Hot News
ਚੰਡੀਗੜ੍ਹ, 17 ਜਨਵਰੀ : ਸੈਂਟਰਲ ਸਿਵਲ ਸਰਵਿਸਜ਼ ਕਲਚਰਲ ਐਂਡ ਬੋਰਡ ਵਲੋਂ ਗੋਆ ਵਿਖੇ 5 ਤੋਂ 13 ਫਰਵਰੀ ਤੱਕ ਆਲ ਇੰਡੀਆ ਸਰਵਿਸਜ਼ ਸ਼ਤਰੰਜ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਵਿਚ ਮਹਿਲਾ ਅਤੇ ਪੁਰਸ਼ਾਂ ਦੀਆਂ ਟੀਮਾਂ ਭਾਗ ਲੈਣਗੀਆਂ। ਪੰਜਾਬ ਦੀਆਂ ਮਹਿਲਾ ਅਤੇ ਪੁਰਸ਼ਾਂ ਦੀਆਂ ਟੀਮਾਂ ਲਈ 20 ਜਨਵਰੀ ਨੂੰ ਮੋਹਾਲੀ ਵਿਖੇ ਟਰਾਇਲ ਲਏ ਜਾਣਗੇ।ਪੰਜਾਬ ਖੇਡ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਟਰਾਇਲਾਂ ਵਿਚ ਸੁਰੱਖਿਆ ਸਵੇਾਵਾਂ, ਨੀਮ ਸੁਰੱਖਿਆ ਸੰਸਥਾਵਾਂ, ਕੇਂਦਰੀ ਪੁਲੀਸ ਸੰਸਥਾਵਾਂ, ਪੁਲੀਸ, ਆਰ ਪੀ ਐਫ, ਸੀ ਆਈ ਐਸ ਐਫ, ਬੀ ਐਸ ਐਫ, ਆਈ ਟੀ.ਬੀ.ਪੀ. ਅਤੇ ਐਨ ਐਸ ਜੀ ਆਦਿ ਦੇ ਕਰਮਚਾਰੀ ਭਾਗ ਲੈ ਸਕਦੇ ਹਨ। ਇਸ ਤੋਂ ਇਲਾਵਾ ਖੁਦਮੁਖਤਿਆਰ ਸੰਸਥਾਵਾਂ, ਅੰਡਰਟੇਕਿ ਸੰਸਥਾਵਾਂ ਅਤੇ ਜਨਤਕ ਖੇਤਰ ਦੇ ਬੈਂਕਾਂ ਦੇ ਮੁਲਾਜ਼ਮ ਵੀ ਭਾਗ ਲੈ ਸਕਦੇ ਹਨ। ਨਵੇਂ ਭਰਤੀ ਹੋਏ ਮੁਲਾਜ਼ਮਾਂ ਲਈ ਸੇਵਾ ਦੇ ਸਮੇਂ ਦੀ ਘੱਟੋ ਘੱਟ ਹੱਦ 6 ਮਹੀਨੇ ਰੱਖੀ ਗਈ ਹੈ ਅਤੇ 6 ਮਹੀਨੇ ਤੋਂ ਘੱਟ ਸੇਵਾ ਵਾਲੇ ਨਵੇਂ ਮੁਲਾਜ਼ਮ ਭਾਗ ਨਹੀਂ ਲੈ ਸਕਣਗੇ। ਇਸ ਟਰਾਇਲ ਵਿਚ ਭਾਗ ਲੈਣ ਵਾਲੇ ਮੁਲਾਜ਼ਮਾਂ ਨੂੰ ਆਪਣੇ ਵਿਭਾਗ ਪਾਸੋਂ ਇਤਰਾਜ ਨਹੀ...
ਪੁਲੀਸ ਵਲੋਂ ਚੰਡੀਗੜ੍ਹ ‘ਚ ਧਾਰਾ 21 ਬਾਰੇ ਵਰਕਸ਼ਾਪ

ਪੁਲੀਸ ਵਲੋਂ ਚੰਡੀਗੜ੍ਹ ‘ਚ ਧਾਰਾ 21 ਬਾਰੇ ਵਰਕਸ਼ਾਪ

Hot News
ਚੰਡੀਗੜ੍ਹ, 17 ਜਨਵਰੀ : ਪੰਜਾਬ ਪੁਲੀਸ ਵਲੋਂ ਚੰਡੀਗੜ੍ਹ ਵਿਖੇ ਭਾਰਤੀ ਸੰਵਿਧਾਨ ਦੀ ਧਾਰਾ 21 ਦੀਆਂ ਬਰੀਕੀਆਂ ਬਾਰੇ ਇਕ ਰੋਜ਼ਾ ਵਰਕਸ਼ਾਪ ਕਰਵਾਈ ਗਈ। ਇਸ ਵਰਕਸ਼ਾਪ ਵਿਚ ਵੱਖ ਵੱਖ ਅਦਾਲਤਾਂ ਅਤੇ ਖਾਸ ਕਰਕੇ ਸੁਪਰੀਮ ਕੋਰਟ ਦੇ ਫੈਸਲਿਆਂ ਅਨੁਸਾਰ ਚਰਚਾ ਕੀਤੀ ਗਈ ਕਿ ਕਿਸ ਤਰਾਂ ਇਸ ਧਾਰਾ ਨਾਲ ਕਿਸ ਤਰਾਂ ਆਮ ਲੋਕਾਂ ਦੇ ਜੀਵਨ ਅਤੇ ਨਿੱਜੀ ਅਜਾਦੀ ਦੇ ਅਧਕਾਰਾਂ ਦੀ ਰੱਖਿਆ ਕੀਤੀ ਜਾ ਸਕਦੀ ਹੈ।ਇਸ ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਨੈਸ਼ਨਲ ਜੁਡੀਸ਼ਲ ਅਕੈਡਮੀ ਦੇ ਸਾਬਕਾ ਡਾਇਰੈਕਟਰ ਅਤੇ ਪ੍ਰਸਿੱਧ ਕਾਨੂੰਨੀ ਮਾਹਿਰ ਡਾ. ਬਲਰਾਮ ਗੁਪਤਾ ਨੇ ਦੱਸਿਆ ਕਿ 1951 ਦੇ ਇਤਿਹਾਸਕ ਕੇਸ ਏ.ਕੇ. ਗੋਪਾਲਨ ਬਨਾਮ ਮਦਰਾਸ ਰਾਜ ਤੋਂ ਲੈ ਕੇ ਸਾਲ 2017 ਦੇ ਕੇਸ ਜਸਟਿਸ ਕੇ.ਐਸ. ਪੁੱਟਾਸਵਾਮੀ ਅਤੇ ਐਨ ਆਰ ਆਈ ਬਨਾਮ ਭਾਰਤੀ ਸੰਘ ਵਰਗੇ ਕੇਸਾਂ ਨੇ ਸਾਬਤ ਕਰ ਦਿੱਤਾ ਹੈ ਕਿ ਇਸ ਧਾਰਾ ਨਾਲ ਆਮ ਲੋਕਾਂ ਦੀ ਆਜਾ਼ਦੀ ਨੂੰ ਬਰਕਰਾਰ ਰੱਖਿਆ ਜਾ ਸਕਦਾ ਹੈ।ਇਸ ਵਰਕਸ਼ਾਪ ਵਿਚ ਪੰਜਾਬ ਪੁਲੀਸ ਦੇ ਮੁਖੀ ਗੌਰਵ ਯਾਦਵ, ਡੀ.ਜੀ.ਪੀ. ਹਿਊਮਨ ਰਿਸੋਰਸ ਈਸ਼ਵਰ ਸਿੰਘ, ਡੀ.ਜੀ.ਪੀ. ਕਮਿਊਨਿਟੀ ਅਫੇਅਰਜ਼ ਡਿਵੀਜ਼ਨ ਗੁਰਪ੍ਰੀਤ ਕੌਰ ਦਿਓ, ਸਪੈਸ਼ਲ ਡੀ.ਜੀ.ਪੀ. ਨੀਤੀ ਤੇ...
ਭਗਵੰਤ ਮਾਨ ਨੇ ਕੱਢਿਆ ਦਿੱਲੀ ਵਿਚ ਰੋਡ ਸ਼ੋਅ

ਭਗਵੰਤ ਮਾਨ ਨੇ ਕੱਢਿਆ ਦਿੱਲੀ ਵਿਚ ਰੋਡ ਸ਼ੋਅ

Breaking News, Hot News
ਨਵੀਂ ਦਿੱਲੀ, 17 ਜਨਵਰੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਦਿੱਲੀ ਵਿਧਾਨ ਸਭਾ ਚੋਣਾ ਲਈ ਪ੍ਰਚਾਰ ਨੂੰ ਤੇਜ਼ ਕਰਦਿਆਂ ਵੱਖ ਵੱਖ ਹਲਕਿਆਂ ਵਿਚ ਰੋਡ ਸ਼ੋਅ ਕੱਢੇ। ਪਟੇਲ ਨਗਰ ਤੋਂ ਆਪ ਉਮੀਦਵਾਰ ਪ੍ਰਵੇਸ਼ ਰਤਨ ਦੇ ਹੱਕ ਵਿਚ ਰੋਡ ਸ਼ੋਅ ਕੱਢਿਆ। ਇਸ ਤੋਂ ਬਾਅਦ ਕਰੋਲ ਬਾਗ ਤੋਂ ਵਿਸ਼ੇਸ਼ ਰਵੀ, ਮੋਤੀ ਨਗਰ ਤੋਂ ਸ਼ਿਵ ਚਰਨ ਗੋਇਲ ਅਤੇ ਤਿਲਕ ਨਗਰ ਵਿਚ ਆਪ ਉਮੀਦਵਾਰ ਜਰਨੈਲ ਸਿੰਘ ਲਈ ਚੋਣ ਪ੍ਰਚਾਰ ਕੀਤਾ।ਰੋਡ ਸ਼ੋਅ ਦੌਰਾਨ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਇਨ੍ਹਾਂ ਚੋਣਾ ਵਿਚ ਆਪਣੇ ਪਰਿਵਾਰ ਅਤੇ ਬੱਚਿਆਂ ਦੀ ਕਿਸਮਤ ਦਾ ਫੈਸਲਾ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਚੋਣਾ ਵਿਚ ਇਕ ਪਾਸੇ ਨਫਰਤ ਦੀ ਰਾਜਨੀਤੀ ਕਰਨ ਵਾਲੇ ਹਨ ਅਤੇ ਦੂਜੇ ਪਾਸੇ ਲੋਕਾਂ ਲਈ ਦਿਨ ਰਾਤ ਕੰਮ ਕਰਨ ਵਾਲੇ ਹਨ। ਨਫਰਤ ਦੀ ਰਾਜਨੀਤੀ ਕਦੇ ਕਿਸੇ ਦਾ ਭਲਾ ਨਹੀਂ ਕਰ ਸਕਦੀ। ਉਨ੍ਹਾਂ ਨੇ ਕਿਹਾ ਕਿ ਸ੍ਰੀ ਅਰਵਿੰਦ ਕੇਜਰੀਵਾਲ ਦੀ ਲੋਕ ਪੱਖੀ ਸੋਚ ਦਾ ਸਿੱਟਾ ਹੈ ਕਿ ਪਿਛਲੇ 10 ਸਾਲਾਂ ਵਿਚ ਹੀ ਆਮ ਆਦਮੀ ਪਾਰਟੀ ਇਕ ਛੋਟੀ ਜਿਹੀ ਪਾਰਟੀ ਤੋਂ ਇਕ ਕੌਮੀ ਪੱਧਰ ਦੀ ਪਾਰਟੀ ਬਣ ਗਈ ਹੈ। ਇ...
ਡਾਕਟਰ ਲਈ ਰਿਸ਼ਵਤ ਮੰਗਣ ਵਾਲਾ ਗਾਰਡ ਕਾਬੂ

ਡਾਕਟਰ ਲਈ ਰਿਸ਼ਵਤ ਮੰਗਣ ਵਾਲਾ ਗਾਰਡ ਕਾਬੂ

Hot News
ਜਲੰਧਰ, 16 ਜਨਵਰੀ : ਪੰਜਾਬ ਵਿਜੀਲੈਂਸ ਬਿਊਰੋ ਨੇ ਸਿਵਲ ਹਸਪਤਾਲ ਜਲੰਧਰ ਵਿਚ ਤਾਇਨਾਤ ਇਕ ਨਿੱਜੀ ਸੁਰੱਖਿਆ ਗਾਰਡ ਨੂੰ ਡਾਕਟਰਾਂ ਦੇ ਨਾਮ 'ਤੇ ਰਿਸ਼ਵਤ ਲੈਣ ਦੇ ਦੋਸ਼ ਵਿਚ ਗ੍ਰਿਫਤਾਰ ਕਰ ਲਿਆ ਹੈ। ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਜਿਲਾ ਹੁਸ਼ਿਆਰਪੁਰ ਦੇ ਪਿੰਡ ਚੱਕ ਸਾਧੂ ਵਾਲਾ ਦਾ ਵਾਸੀ ਨਰਿੰਦਰ ਕੁਮਾਰ ਸਿਵਲ ਹਸਪਤਾਲ ਵਿਚ ਨਿੱਜੀ ਸੁਰੱਖਿਆ ਗਾਰਡ ਵਜੋਂ ਨੌਕਰੀ ਕਰਦਾ ਸੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਜਾਰੀ ਕੀੀਤ ਗਈ ਭਰਿਸ਼ਟਾਚਾਰ ਵਿਰੋਧੀ ਲਾਈਨ 'ਤੇ ਜਿਲਾ ਫਿਰੋਜ਼ਪੁਰ ਦੇ ਪਿੰਡ ਮੱਲਾਂਵਾਲਾ ਦੇ ਵਾਸੀ ਲੋਕੇਸ਼ ਵਲੋਂ ਇਕ ਸ਼ਿਕਾਇਤ ਦਰਜ ਕਰਵਾਈ ਗਈ ਸੀ। ਸ਼ਿਕਾਇਤ ਵਿਚ ਦੱਸਿਆ ਗਿਆ ਕਿ ਉਸ ਨੇ ਆਪਣੀ ਰਿਸ਼ਤੇਦਾਰ ਲਈ ਅੰਗਹੀਣ ਦਾ ਸਰਟੀਫਿਕੇਟ ਜਾਰੀ ਕਰਨ ਲਈ ਸਿਵਲ ਹਸਪਤਾਲ ਜਲੰਧਰ ਦੇ ਦਫਤਰ ਵਿਚ ਹੱਡੀਆਂ ਦੇ ਮਾਹਿਰ ਡਾਕਟਰ ਕੋਲ ਪਹੁੰਚ ਕੀਤੀ ਸੀ। ਪਰ ਫਿਰ ਵੀ ਉਹ ਈ ਟਰਾਈਸਾਈਕਲ ਖਰੀਦਣ ਲਈ ਆਪੰਗਤਾ ਫੀਸਦ ਪ੍ਰਾਪਤ ਨਹੀਂ ਕਰ ਸਕੀ। ਇਸ ਡਾਕਟਰ ਨੇ ਅੰਗਹੀਣਤਾ ਦੀ ਪ੍ਰਤੀਸ਼ਤ ਵਧਾਉਣ ਲਈ ਆਪਣੇ ਦਫਤਰ ਦੇ ਬਾਹਰ ਖੜ੍ਹੇ ਨਿੱਜੀ ਸੁਰੱਖਿਆ ਗਾਰਡ ਨੂੰ ਮਿਲਣ ਲਈ ਕਿਹਾ। ਜਦੋਂ ਸੁਰੱਖਿਆ ਗਾਰਡ ਨਾਲ ਗੱਲ ਕੀਤੀ ਤਾ...
ਤਹਿਸੀਲਦਾਰ ਦੇ ਨਾਂ ‘ਤੇ ਰਿਸ਼ਵਤ ਲੈਂਦਾ ਅਰਜੀ ਨਵੀਸ ਕਾਬੂ

ਤਹਿਸੀਲਦਾਰ ਦੇ ਨਾਂ ‘ਤੇ ਰਿਸ਼ਵਤ ਲੈਂਦਾ ਅਰਜੀ ਨਵੀਸ ਕਾਬੂ

Hot News
ਫਰੀਦਕੋਟ, 16 ਜਨਵਰੀ : ਪੰਜਾਬ ਸਰਕਾਰ ਵਲੋਂ ਭਰਿਸ਼ਟਾਚਰ ਖਿਲਾਫ ਵਿੱਢੀ ਗਈ ਮੁਹਿੰਮ ਅਧੀਨ ਅੱਜ ਫਰੀਦਕੋਟ ਦੇ ਵਸੀਕਾ ਨਵੀਸ ਡਿਪਟੀ ਸਿੰਘ ਨੂੰ ਤਹਿਸੀਲਦਾਰ ਦੇ ਨਾਮ 'ਤੇ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਪਿੰਡ ਟਹਿਣਾ ਦੇ ਵਾਸੀ ਪਰਮਜੀਤ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਨੇ ਆਪਣੀ ਮਾਤਾ ਜੀ ਦੇ ਨਾਮ 'ਤੇ ਪਿੰਡ ਟਹਿਣਾ ਵਿਖੇ ਜ਼ਮੀਨ ਖਰੀਦੀ ਹੈ। ਇਸ ਲਈ ਜ਼ਮੀਨ ਦੀ ਰਜਿਸਟਰੀ ਕਰਵਾਉਣ ਲਈ ਉਹ ਵਸੀਕਾ ਨਵੀਸ ਡਿਪਟੀ ਸਿੰਘ ਕੋਲ ਪਹੁੰਚਿਆ। ਵਸੀਕਾ ਨਵੀਸ ਨੇ ਰਜਿਸਟਰੀ ਕਰਵਾਉਣ ਲਈ ਤਹਿਸੀਲਦਾਰ ਦੇ ਨਾਮ 'ਤੇ 20 ਹਜਾਰ ਰੁਪਏ ਦੀ ਮੰਗ ਕੀਤੀ। ਪਰਮਜੀਤ ਸਿੰਘ ਨੇ ਗੂਗਲ ਪੇਅ ਰਾਹੀਂ ਡਿਪਟੀ ਸਿੰਘ ਨੂੰ 15 ਹਜਾਰ ਰੁਪਏ ਟਰਾਂਸਫਰ ਕਰ ਦਿੱਤੇ। ਇਸ ਤੋਂ ਬਾਅਦ ਵਸੀਕਾ ਨਵੀਸ ਬਾਕੀ ਰਹਿੰਦੀ ਰਕਮ ਵਾਰ ਵਾਰ ਮੰਗ ਰਿਹਾ ਸੀ। ਪਰਮਜੀਤ ਸਿੰਘ ਨੇ ਆਪਣੇ ਮੋਬਾਈਲ 'ਤੇ ਵਸੀਕਾ ਨਵੀਸ ਨਾਲ ਹੋਈ ਗੱਲਬਾਤ ਵੀ ਰਿਕਾਰਡ ਕਰ ਲਈ ਅਤੇ ਵਿਜੀਲੈਂਸ ਨੂੰ ਸ਼ਿਕਾਇਤ ਕਰ ਦਿੱਤੀ। ਅੱਜ ਵਿਜੀਲੈਂਸ ਬਿਊਰੋ ਨੇ ਆਪਣਾ ਜਾਲ ਵਿਛਾ ਕੇ ਡਿਪਟੀ ਸਿੰਘ ਨੂੰ ...
ਅਮਰੀਕਾ ਆਧਾਰਿਤ ਗੈਂਗ ਦੇ ਤਿੰਨ ਮੈਂਬਰ ਕੀਤੇ ਕਾਬੂ

ਅਮਰੀਕਾ ਆਧਾਰਿਤ ਗੈਂਗ ਦੇ ਤਿੰਨ ਮੈਂਬਰ ਕੀਤੇ ਕਾਬੂ

Hot News
ਅੰਮ੍ਰਿਤਸਰ, 16 ਜਨਵਰੀ : ਅੰਮ੍ਰਿਤਸਰ ਦੇ ਥਾਣਾ ਸਦਰ ਅਤੇ ਸੀਆਈਏ ਸਟਾਫ-3 ਦੀ ਸਾਂਝੀ ਕਾਰਵਾਈ ਵਿੱਚ 3 ਅੰਤਰਰਾਸ਼ਟਰੀ ਹਥਿਆਰ ਤਸਕਰ ਗਰੋਹ ਦੇ ਮੈਂਬਰਾਂ ਨੂੰ ਫੜਨ ਵਿੱਚ ਸਫਲਤਾ ਮਿਲੀ ਹੈ। ਇਹ ਦੋਸ਼ੀ ਅਮਰੀਕਾ ਸਥਿਤ ਗੈਂਗਸਟਰ ਪ੍ਰਭ ਦਾਸੂਵਾਲ ਦੇ ਸੰਪਰਕ ਵਿੱਚ ਸਨ ਅਤੇ ਉਸਦੇ ਕਹਿਣ 'ਤੇ ਗੈਰਕਾਨੂੰਨੀ ਹਥਿਆਰਾਂ ਦੀ ਸਪਲਾਈ ਦਾ ਕੰਮ ਕਰ ਰਹੇ ਸਨ।ਗ੍ਰਿਫਤਾਰ ਕੀਤੇ ਦੋਸ਼ੀਆਂ ਵਿੱਚ ਰੋਹਿਤ, ਸੁਖਰਾਜ ਅਤੇ ਜੁਗਰਾਜ ਸ਼ਾਮਲ ਹਨ, ਜੋ ਮੋਹਾਲੀ ਦੇ ਇੱਕ ਪੀਜੀ ਵਿੱਚ ਰਹਿੰਦੇ ਸਨ। ਪ੍ਰਭ ਦਾਸੂਵਾਲ ਦੇ ਨਿਰਦੇਸ਼ਾਂ 'ਤੇ ਇਹ ਲੋਕ ਕਤਲ ਦੀ ਰੈਕੀ ਕਰਦੇ ਅਤੇ ਹੋਰ ਅਪਰਾਧੀ ਤੱਤਾਂ (ਸ਼ੂਟਰਾਂ) ਨੂੰ ਹਥਿਆਰ ਸਪਲਾਈ ਕਰਦੇ ਸਨ। ਇਹਨਾਂ ਨੇ ਤਰਨਤਾਰਨ ਵਿੱਚ ਵੀ ਇੱਕ ਵਿਅਕਤੀ ਦੀ ਰੈਕੀ ਕੀਤੀ ਸੀ ਅਤੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਸਨ।ਜਾਂਚ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਇਨ੍ਹਾਂ ਦੋਸ਼ੀਆਂ ਨੇ ਤਰਨਤਾਰਨ ਜ਼ਿਲ੍ਹੇ ਦੇ ਪੱਟੀ ਖੇਤਰ ਵਿੱਚ ਹੋਏ ਸਰਪੰਚ ਰਾਜਵਿੰਦਰ ਸਿੰਘ ਤਲਵੰਡੀ ਦੀ ਹੱਤਿਆ ਵਿੱਚ ਵੀ ਭੂਮਿਕਾ ਨਿਭਾਈ ਸੀ। ਇਹਨਾਂ ਨੇ ਹੱਤਿਆ ਦੀ ਰੈਕੀ ਕੀਤੀ ਸੀ ਅਤੇ ਸ਼ੂਟਰਾਂ ਨੂੰ ਹਥਿਆਰ ਸਪਲਾਈ ਕੀਤੇ ਸ...
ਲੋਕ ਸੰਪਰਕ ਵਿਭਾਗ ਨੇ ਮਨਾਇਆ ਗੁਰਪੁਰਬ

ਲੋਕ ਸੰਪਰਕ ਵਿਭਾਗ ਨੇ ਮਨਾਇਆ ਗੁਰਪੁਰਬ

Hot News
ਚੰਡੀਗੜ੍ਹ, 15 ਜਨਵਰੀ : ਪੰਜਾਬ ਦੇ ਲੋਕ ਸੰਪਰਕ ਵਿਭਾਗ ਚੰਡੀਗੜ੍ਹ ਵਲੋਂ ਅੱਜ ਦਸਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ਨਵੇਂ ਵਰ੍ਹੇ ਦੀ ਆਮਦ ਮੌਕੇ ਪੰਜਾਬ ਸਿਵਲ ਸਕੱਤਰੇਤ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।ਇਸ ਮੌਕੇ ਸਿਵਲ ਸਕੱਤਰੇਤ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਗ੍ਰੰਥੀ ਭਾਈ ਕਸ਼ਮੀਰ ਸਿੰਘ ਨੇ ਪਾਠ ਕੀਤਾ ਅਤੇ ਪ੍ਰਸਿੱਧ ਕੀਰਤਨੀਏ ਭਾਈ ਗੁਰਮੀਤ ਸਿੰਘ ਸ਼ਾਂਤ ਦੇ ਜਥੇ ਨੇ ਰਸਭਿੰਨਾ ਕੀਰਤਨ ਕੀਤਾ। ਇਸ ਸਮਾਗਮ ਦੌਰਾਨ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ, ਲੋਕ ਸਭਾ ਮੈਂਬਰ ਮੀਤ ਹੇਅਰ, ਮੁੱਖ ਮੰਤਰੀ ਦੇ ਓ.ਐਸ.ਡੀ. (ਮੀਡੀਆ) ਸ੍ਰੀ ਆਦਿਲ ਆਜ਼ਮੀ, ਵਿੱਤ ਕਮਿਸ਼ਨਰ (ਮਾਲ) ਸ੍ਰੀ ਅਨੁਰਾਗ ਵਰਮਾਂ, ਸਕੱਤਰ ਆਮ ਰਾਜ ਪ੍ਰਬੰਧ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ, ਪਨਸਪ ਦੇ ਐਮ.ਡੀ. ਸ੍ਰੀਮਤੀ ਸੋਨਾਲੀ ਗਿਰੀ, ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਸ੍ਰੀ ਵਿਮਲ ਕੁਮਾਰ ਸੇਤੀਆ, ਏ.ਡੀ.ਜੀ.ਪੀ. (ਟਰੈਫਿਕ) ਸ੍ਰੀ ਅਮਰਦੀਪ ਸਿੰਘ ਰਾਏ, ਆਈ.ਜੀ. (ਹੈਡਕੁਆਰਟਰ) ਸ੍ਰੀ ...