Wednesday, November 12Malwa News
Shadow

Hot News

ਅਥਲੈਟਿਕਸ, ਤੈਰਾਕੀ ਤੇ ਯੋਗਾਸਨਾ ਟੂਰਨਾਮੈਂਟ ਲਈ ਟਰਾਇਲ 11 ਨੂੰ

ਅਥਲੈਟਿਕਸ, ਤੈਰਾਕੀ ਤੇ ਯੋਗਾਸਨਾ ਟੂਰਨਾਮੈਂਟ ਲਈ ਟਰਾਇਲ 11 ਨੂੰ

Hot News
ਚੰਡੀਗੜ੍ਹ, 31 ਜਨਵਰੀ : ਆਲ ਇੰਡੀਆ ਸਰਵਿਸਜ਼ ਅਥਲੈਟਿਕਸ, ਤੈਰਾਕੀ ਤੇ ਯੋਗਆਸਨਾ ਟੂਰਨਾਮੈਂਟ ਲਈ ਟੀਮਾਂ ਦੀ ਚੋਣ ਲਈ ਟਰਾਇਲ ਕਰਵਾਏ ਜਾ ਰਹੇ ਹਨ, ਜਿਸ ਵਿਚ ਟੀਮਾਂ ਦੀ ਚੋਣ ਕੀਤੀ ਜਾਵੇਗੀ। ਖੇਡ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਹ ਟੂਰਨਾਮੈਂਟ ਚੰਡੀਗੜ੍ਹ ਅਤੇ ਗੁਜਰਾਤ ਵਿਖੇ ਕਰਵਾਇਆ ਜਾ ਰਿਹਾ ਹੈ। ਸੈਂਟਰਲ ਸਿਵਲ ਸਰਵਿਸਜ਼ ਕਲਚਰਲ ਐਂਡ ਬੋਰਡ ਵਲੋਂ 19 ਫਰਵਰੀ ਅਤੇ 8 ਮਾਰਚ ਨੂੰ ਕਰਵਾਏ ਜਾ ਰਹੇ ਇਸ ਟੂਰਨਾਮੈਂਟ ਲਈ ਪਟਿਆਲਾ ਅਤੇ ਮੋਹਾਲੀ ਵਿਖੇ ਟਰਾਇਲ ਕਰਵਾਏ ਜਾ ਰਹੇ ਹਨ। ਬੁਲਾਰੇ ਨੇ ਦੱਸਿਆ ਕਿ ਪਟਿਆਲਾ ਵਿਖੇ 11 ਫਰਵਰੀ ਨੂੰ ਪੋਲੋ ਗਰਾਊਂਡ ਵਿਖੇ ਅਥਲੈਟਿਕਸ ਅਤੇ ਯੋਗਾਸਨਾ ਟੀਮਾਂ ਦੀ ਚੋਣ ਕੀਤੀ ਜਾਵੇਗੀ। ਇਸੇ ਤਰਾਂ ਤੈਰਾਕੀ ਦੀਆਂ ਟੀਮਾਂ ਦੀ ਚੋਣ ਲਈ ਮਲਟੀਪਰਪਜ਼ ਖੇਡ ਸਟੇਡੀਅਮ ਸੈਕਟਰ 78 ਮੋਹਾਲੀ ਵਿਖੇ ਸਵੇਰੇ 11 ਵਜੇ ਟਰਾਇਲ ਕਰਵਾਏ ਜਾ ਰਹੇ ਹਨ। ਇਸ ਟੂਰਨਾਮੈਂਟ ਵਿਚ ਸਾਰੇ ਸਰਕਾਰੀ ਵਿਭਾਗਾਂ ਤੋਂ ਇਲਾਵਾ ਅਰਧ ਸਰਕਾਰੀ ਸੰਸਥਾਵਾਂ, ਸਹਿਕਾਰੀ ਸੰਸਥਾਵਾਂ, ਖੁਦਮੁਖਤਾਰ ਸੰਸਥਾਵਾਂ, ਕਾਰਪੋਰੇਸ਼ਨਾਂ ਅਤੇ ਬੈਂਕਾਂ ਦੇ ਮੁਲਾਜ਼ਮ ਹਿੱਸਾ ਲੈ ਸਕਦੇ ਹਨ। ਇਸ ਟੂਰਨਾਮੈਂਟ ਵਿਚ ਆਉਣ ਜਾਣ, ਰਹਿਣ ਸਹਿਣ ਅਤੇ ਖਾ...
ਪ੍ਰਧਾਨ ਮੰਤਰੀ ਆਵਾਸ ਯੋਜਨਾ ਲਈ ਖੁੱਲ੍ਹ ਗਿਆ ਪੋਰਟਲ : ਹੁਣੇ ਕਰੋ ਅਪਲਾਈ

ਪ੍ਰਧਾਨ ਮੰਤਰੀ ਆਵਾਸ ਯੋਜਨਾ ਲਈ ਖੁੱਲ੍ਹ ਗਿਆ ਪੋਰਟਲ : ਹੁਣੇ ਕਰੋ ਅਪਲਾਈ

Hot News
ਫਰੀਦਕੋਟ, 31 ਜਨਵਰੀ : ਕੇਂਦਰ ਸਰਕਾਰ ਵਲੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀਆਂ ਨਵੀਆਂ ਰਜਿਸਟਰੇਸ਼ਨਾਂ ਲਈ ਪੋਰਟਲ ਖੋਲ੍ਹ ਦਿੱਤਾ ਗਿਆ ਹੈ। ਇਸ ਪੋਰਟਲ 'ਤੇ ਨਵੀਆਂ ਅਰਜੀਆਂ ਸਬਸਿਮਟ ਕਰਨ ਦੀ ਆਖਰੀ ਮਿਤੀ 31 ਮਾਰਚ 2025 ਮਿਥੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲਾ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਦੱਸਿਆ ਕਿ ਨਵੀਆਂ ਰਜਿਸਟਰੇਸ਼ਨਾਂ ਲਈ ਹਰ ਪਿੰਡ ਵਿਚ ਸਰਵੇਅਰ ਨਿਯੁਕਤ ਕੀਤੇ ਗਏ ਹਨ, ਜਿਨ੍ਹਾਂ ਦੀ ਜਾਣਕਾਰੀ ਜਿਲਾ ਅਤੇ ਬਲਾਕ ਪੱਧਰ 'ਤੇ ਉਪਲਬਧ ਕਰਵਾਈ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਯੋਜਨਾ ਅਧੀਨ ਯੋਗ ਉਮੀਦਵਾਰ ਆਵਾਸ 2024 ਮੋਬਾਈਲ ਐਪ ਰਾਹੀਂ ਖੁਦ ਵੀ ਰਜਿਸਟਰੇਸ਼ਨ ਕਰ ਸਕਦੇ ਹਨ। ਇਸ ਯੋਜਨਾ ਅਧੀਨ ਕਮਜੋਰ ਅਤੇ ਗਰੀਬ ਵਰਗਾਂ ਨੂੰ ਘਰ ਬਣਾਉਣ ਲਈ ਕੇਂਦਰ ਸਰਕਾਰ ਵਲੋਂ ਸਹਾਇਤਾ ਰਾਸ਼ੀ ਦਿੱਤੀ ਜਾਂਦੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਕੀਮ ਦਾ ਕੋਈ ਵੀ ਗਰੀਬ ਅਤੇ ਕਮਜ਼ੋਰ ਵਿਅਕਤੀ ਲਾਭ ਲੈ ਸਕਦਾ ਹੈ।...
79.4 ਕਰੋੜ ਦੇ ਜੀ ਐਸ ਟੀ ਘੁਟਾਲੇ ਦਾ ਪਰਦਾਫਾਸ਼

79.4 ਕਰੋੜ ਦੇ ਜੀ ਐਸ ਟੀ ਘੁਟਾਲੇ ਦਾ ਪਰਦਾਫਾਸ਼

Hot News
ਲੁਧਿਆਣਾ, 30 ਜਨਵਰੀ : ਜੀਐਸਟੀ ਖੁਫੀਆ ਮਹਾਨਿਰਦੇਸ਼ਾਲਯ (DGGI) ਦੀ ਲੁਧਿਆਣਾ ਜ਼ੋਨਲ ਯੂਨਿਟ ਨੇ ਅੰਮ੍ਰਿਤਸਰ ਦੇ ਬੀਮਾ ਖੇਤਰ ਵਿੱਚ 79.4 ਕਰੋੜ ਰੁਪਏ ਦੇ ਫਰਜ਼ੀ ਬਿੱਲਿੰਗ ਘੁਟਾਲੇ ਦਾ ਪਰਦਾਫਾਸ਼ ਕੀਤਾ ਹੈ। ਇਸ ਧੋਖਾਧੜੀ ਨਾਲ ਸਰਕਾਰ ਨੂੰ 12.1 ਕਰੋੜ ਰੁਪਏ ਦਾ ਮਾਲੀ ਨੁਕਸਾਨ ਹੋਇਆ ਹੈ।ਦੱਸਣਯੋਗ ਹੈ ਕਿ ਜੀਐਸਟੀ ਖੁਫੀਆ ਮਹਾਨਿਰਦੇਸ਼ਾਲਯ ਦੀ ਟੀਮ ਨੇ ਤਿੰਨ ਮੁੱਖ ਦੋਸ਼ੀਆਂ - ਰਾਜਿੰਦਰ ਸਿੰਘ, ਮਨਮੋਹਨ ਸਿੰਘ ਅਤੇ ਰਾਜਿੰਦਰ ਪਾਲ ਸਿੰਘ ਨੂੰ 28 ਜਨਵਰੀ ਨੂੰ ਗ੍ਰਿਫਤਾਰ ਕੀਤਾ ਸੀ, ਅਤੇ ਉਨ੍ਹਾਂ ਨੂੰ ਲੁਧਿਆਣਾ ਦੇ ਪਹਿਲੀ ਸ਼੍ਰੇਣੀ ਦੇ ਨਿਆਂਇਕ ਮਜਿਸਟਰੇਟ ਨੇ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਹੈ।ਲੁਧਿਆਣਾ ਅਤੇ ਅੰਮ੍ਰਿਤਸਰ ਦੇ ਅਧਿਕਾਰੀਆਂ ਦੀ 30 ਮੈਂਬਰੀ ਟੀਮ ਨੇ 9 ਜਨਵਰੀ ਨੂੰ 12 ਕਾਰੋਬਾਰੀ ਅਤੇ ਰਿਹਾਇਸ਼ੀ ਪਰਿਸਰਾਂ 'ਤੇ ਛਾਪੇਮਾਰੀ ਕੀਤੀ ਸੀ। ਅਧਿਕਾਰੀਆਂ ਨੇ ਇਤਰਾਜ਼ਯੋਗ ਦਸਤਾਵੇਜ਼ ਬਰਾਮਦ ਕੀਤੇ, ਜਿਸ ਤੋਂ ਸਾਬਤ ਹੁੰਦਾ ਹੈ ਕਿ GST ਰਜਿਸਟ੍ਰੇਸ਼ਨ ਪ੍ਰਾਪਤ ਕਰਨ ਲਈ ਫਰਜ਼ੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਕਈ ਫਰਮਾਂ ਨੂੰ ਫਰਜ਼ੀ ਵਿਅਕਤੀਆਂ ਦੇ ਨਾਮ 'ਤੇ ਰਜਿਸਟਰਡ ਕਰਵਾਇਆ ਗਿਆ ਸੀ।ਜਿਵੇਂ-ਜਿਵੇਂ...
ਵਿਦੇਸ਼ੀ ਅੱਤਵਾਦੀਆਂ ਦੇ ਚਾਰ ਸਾਥੀ ਗ੍ਰਿਫਤਾਰ

ਵਿਦੇਸ਼ੀ ਅੱਤਵਾਦੀਆਂ ਦੇ ਚਾਰ ਸਾਥੀ ਗ੍ਰਿਫਤਾਰ

Hot News
ਤਰਨਤਾਰਨ, 30 ਜਨਵਰੀ : ਪੰਜਾਬ ਪੁਲੀਸ ਵਲੋਂ ਅਪਰਾਧੀਆਂ ਖਿਲਾਫ ਵਿੱਢੀ ਗਈ ਮੁਹਿੰਮ ਅਧੀਨ ਅੱਜ ਤਰਤਾਰਨ ਇਲਾਕੇ ਵਿਚ ਇਕ ਇਨਕਾਊਂਟਰ ਪਿਛੋਂ ਚਾਰ ਗੈਂਗਸਟਰਾਂ ਨੂੰ ਕਾਬ ਕਰ ਲਿਆ ਗਿਆ ਹੈ। ਪੁਲੀਸ ਮੁਖੀ ਗੌਰਵ ਯਾਦਵ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦੇਸ਼ ਤੋਂ ਨੈਟਵਕਰ ਚਲਾ ਰਹੇ ਅੱਤਵਾਦੀ ਲਖਬੀਰ ਸਿੰਘ ਲੰਡਾ, ਅਮਰੀਕਾ ਵਿਚ ਰਹਿ ਰਹੇ ਗੁਰਦੇਵ ਸਿੰਘ ਉਰਫ ਜੈਸਲ ਚੰਬਲ ਅਤੇ ਕੈਨੇਡਾ ਵਿਚ ਰਹਿੰਦੇ ਸਤਬੀਰ ਸੱਤਾ ਵਲੋਂ ਰਲ ਕੇ ਪੰਜਾਬ ਵਿਚ ਚਲਾਏ ਜਾ ਰਹੇ ਮਡਿਊਲ ਦਾ ਪਰਦਾਫਾਸ਼ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਤਰਨਤਾਰਨ ਪੁਲੀਸ ਵਲੋਂ ਠੱਠੀਆਂ ਮਹੰਤਾਂ ਪਿੰਡ ਕੋਲ ਨਾਕਾ ਲਾਇਆ ਹੋਇਆ ਸੀ ਤਾਂ ਇਕ ਕਾਰ ਨੂੰ ਰਕਣ ਦਾ ਇਸ਼ਾਰਾ ਕੀਤਾ ਗਿਆ। ਇਸ ਕਾਰ ਵਿਚ ਸਵਾਰ ਗੈਂਗਸਟਰਾਂ ਨੇ ਪੁਲੀਸ 'ਤੇ ਫਾਇਰਿੰਗ ਕਰ ਦਿੱਤੀ। ਇਸ ਤੋਂ ਬਾਅਦ ਪੁਲੀਸ ਵਲੋਂ ਜਵਾਬੀ ਫਾਇਰਿੰਗ ਕੀਤੀ ਗਈ ਅਤੇ ਕੁੱਝ ਟਾਈਮ ਮੁਕਾਬਲਾ ਚੱਲਿਆ। ਇਸ ਦੌਰਾਨ ਕਾਰ ਵਿਚ ਸਵਾਰ ਦੋਵੇਂ ਗੈਂਗਸਟਰਾਂ ਨੂੰ ਕਾਬੂ ਕਰ ਲਿਆ ਗਿਆ। ਮੁਕਾਬਲੇ ਦੌਰਾਨ ਇਕ ਗੈਂਗਸਟਰ ਦੀ ਲੱਤ ਵਿਚ ਗੋਲੀ ਲੱਗੀ, ਜਿਸ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਇਨ੍ਹਾਂ ਦੋਵਾਂ ਦੀ ...
ਆਤਿਸ਼ੀ ਤੇ ਭਗਵੰਤ ਮਾਨ ਨੇ ਇਕੱਠਿਆਂ ਕੱਢਿਆ ਰੋਡ ਸ਼ੋਅ

ਆਤਿਸ਼ੀ ਤੇ ਭਗਵੰਤ ਮਾਨ ਨੇ ਇਕੱਠਿਆਂ ਕੱਢਿਆ ਰੋਡ ਸ਼ੋਅ

Breaking News, Hot News
ਨਵੀਂ ਦਿੱਲੀ, 30 ਜਨਵਰੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਅੱਜ ਦਿੱਲੀ ਵਿਧਾਨ ਸਭਾ ਚੋਣਾ ਲਈ ਪ੍ਰਚਾਰ ਦੌਰਾਨ ਦੋਵਾਂ ਨੇ ਇਕੱਠਿਆਂ ਰੋਡ ਸ਼ੋਅ ਕੱਢਿਆ। ਇਸ ਰੋਡ ਸ਼ੋਅ ਦੌਰਾਨ ਉਨ੍ਹਾਂ ਨੇ ਤੁਗਲਕਾਬਾਦ, ਗ੍ਰੇਟਰ ਕੈਲਾਸ਼, ਕਾਲਕਾਜੀ ਅਤੇ ਕਸਤੂਰਬਾ ਨਗਰ ਵਿਖੇ ਇਕੱਠ ਨੂੰ ਸੰਬੋਧਨ ਵੀ ਕੀਤਾ।ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਦਿੱਲੀ ਦੇ ਲੋਕ ਇਨ੍ਹਾਂ ਚੋਣਾ ਦੌਰਾਨ ਟਕਰਾਅ, ਵੰਡ ਅਤੇ ਭਰਿਸ਼ਟਾਚਾਰ ਨੂੰ ਦਰਕਿਨਾਰ ਕਰਕੇ ਤਰੱਕੀ, ਸਿੱਖਿਆ ਅਤੇ ਸਿਹਤ ਦੀ ਚੋਣ ਕਰਨਗੇ। ਉਨ੍ਹਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਵਲੋਂ ਲਗਾਤਾਰ ਲੋਕਾਂ ਨੂੰ ਗੁੰਮਰਾਹ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਵੱਖ ਵੱਖ ਫਿਰਕਿਆਂ ਵਿਚ ਫੁੱਟ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪਰ ਹੁਣ ਦਿੱਲੀ ਦੇ ਲੋਕ ਭਾਜਪਾ ਦੀਆਂ ਚਾਲਾਂ ਤੋਂ ਪੂਰੀ ਤਰਾਂ ਜਾਣੂ ਹੋ ਚੁੱਕੇ ਹਨ ਅਤੇ ਉਹ ਭਾਜਪਾ ਦੇ ਸਾਰੇ ਹੱਥਕੰਡਿਆਂ ਨੂੰ ਚੰਗੀ ਤਰਾਂ ਸਮਝਣ ਲੱਗ ਪਏ ਹਨ। ਉਨ੍ਹਾਂ ਨੇ ਕਿਹਾ ਕਿ ਜਿਹੜੀ ਭਾਜਪਾ ਵਲੋਂ ਆਮ ਆਦਮੀ ਪਾਰਟੀ ਦੀਆਂ ਗਰੰਟੀਆਂ ਨੂੰ...
ਅਧਿਆਪਕਾਂ ਨੇ ਕਰ ਲਈ ਫੇਰ ਫਿਨਲੈਂਡ ਦੀ ਤਿਆਰੀ

ਅਧਿਆਪਕਾਂ ਨੇ ਕਰ ਲਈ ਫੇਰ ਫਿਨਲੈਂਡ ਦੀ ਤਿਆਰੀ

Breaking News, Hot News
ਚੰਡੀਗੜ੍ਹ, 30 ਜਨਵਰੀ : ਪੰਜਾਬ ਸਰਕਾਰ ਵੱਲੋਂ ਸੂਬੇ ਦੀ ਸਕੂਲ ਸਿੱਖਿਆ ਪ੍ਰਣਾਲੀ ਨੂੰ ਵਿਸ਼ਵ ਪੱਧਰੀ ਮਿਆਰਾਂ ਦੇ ਬਰਾਬਰ ਲਿਆਉਣ ਦੇ ਲਗਾਤਾਰ ਯਤਨਾਂ ਤਹਿਤ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਫਿਨਲੈਂਡ ਦੀ ਯੂਨੀਵਰਸਿਟੀ ਆਫ ਤੁਰਕੂ ਵਿੱਚ ਸਿਖਲਾਈ ਲਈ ਪ੍ਰਾਇਮਰੀ ਅਤੇ ਐਲੀਮੈਂਟਰੀ ਅਧਿਆਪਕਾਂ ਦੀ ਚੋਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।ਇਸ ਚੋਣ ਪ੍ਰਕਿਰਿਆ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ 72 ਪ੍ਰਾਇਮਰੀ ਅਤੇ ਐਲੀਮੈਂਟਰੀ ਅਧਿਆਪਕਾਂ (ਬੀ.ਪੀ.ਈ.ਓਜ਼, ਸੀ.ਐਚ.ਟੀਜ਼, ਐਚ.ਟੀਜ਼) ਦੇ ਦੂਜੇ ਬੈਚ ਨੂੰ ਸਿਖਲਾਈ ਲਈ ਫਿਨਲੈਂਡ ਦੀ ਯੂਨੀਵਰਸਿਟੀ ਆਫ ਤੁਰਕੂ ਭੇਜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤਿੰਨ ਹਫ਼ਤਿਆਂ ਦੇ ਸਿਖਲਾਈ ਪ੍ਰੋਗਰਾਮ ਵਿੱਚ ਇੱਕ ਹਫ਼ਤਾ ਪੰਜਾਬ ਵਿੱਚ ਅਤੇ ਦੋ ਹਫ਼ਤੇ ਫਿਨਲੈਂਡ ਵਿੱਚ ਸਿਖਲਾਈ ਦਿੱਤੀ ਜਾਵੇਗੀ। ਇੱਛੁਕ ਅਧਿਆਪਕ 2 ਫਰਵਰੀ, 2025 ਦੀ ਸ਼ਾਮ 5 ਵਜੇ ਤੱਕ ਈ-ਪੰਜਾਬ ਸਕੂਲ ਪੋਰਟਲ epunjabschool.gov.in 'ਤੇ ਆਨਲਾਈਨ ਅਰਜ਼ੀ ਦੇ ਸਕਦੇ ਹਨ।ਮੰਤਰੀ ਨੇ ਦੱਸਿਆ ਕਿ ਸਿਖਲਾਈ ਲਈ ਚੁਣੇ ਗਏ ਉਮੀਦਵਾਰਾਂ ਦੀ ਉਮਰ 3...
ਦਿੱਲੀ ‘ਚ ਫੜ੍ਹੀ ਗਈ ਜਾਅਲੀ ਨੰਬਰ ਵਾਲੀ ਗੱਡੀ ਬਾਰੇ ਪੰਜਾਬ ਸਰਕਾਰ ਦਾ ਸਪਸ਼ਟੀਕਰਨ

ਦਿੱਲੀ ‘ਚ ਫੜ੍ਹੀ ਗਈ ਜਾਅਲੀ ਨੰਬਰ ਵਾਲੀ ਗੱਡੀ ਬਾਰੇ ਪੰਜਾਬ ਸਰਕਾਰ ਦਾ ਸਪਸ਼ਟੀਕਰਨ

Breaking News, Hot News
ਚੰਡੀਗੜ੍ਹ, 30 ਜਨਵਰੀ : ਟਰਾਂਸਪੋਰਟ ਵਿਭਾਗ (ਪੰਜਾਬ ਸਰਕਾਰ) ਵਲੋਂ ਸਪਸ਼ਟ ਕੀਤਾ ਗਿਆ ਹੈ ਕਿ ਦਿੱਲੀ ਵਿੱਚ ਰਜਿਸਟ੍ਰੇਸ਼ਨ ਨੰਬਰ PB35AE1342 ਦੀ ਇੱਕ ਗੱਡੀ ਨੂੰ ਨਜਾਇਜ਼ ਸ਼ਰਾਬ ਅਤੇ ਕੁਝ ਨਕਦੀ ਨਾਲ ਫੜਿਆ ਗਿਆ ਹੈ। ਮੀਡੀਆ ਰਿਪੋਰਟਾਂ 'ਚ ਦੋਸ਼ ਲਾਇਆ ਗਿਆ ਹੈ ਕਿ ਗੱਡੀ 'ਤੇ ਪੰਜਾਬ ਸਰਕਾਰ ਦਾ ਸਟਿੱਕਰ ਲੱਗਾ ਹੋਇਆ ਹੈ। ਸਰਕਾਰੀ ਰਿਕਾਰਡ ਅਨੁਸਾਰ ਇਹ ਵਾਹਨ ਮੇਜਰ ਅਨੁਭਵ ਸ਼ਿਵਪੁਰੀ ਦੇ ਨਾਮ 'ਤੇ ਰਜਿਸਟਰਡ ਹੈ ਜੋ ਕਿ 3 ਸਾਲ ਪਹਿਲਾਂ ਆਰਮੀ ਡੈਂਟਲ ਕਾਲਜ, ਪਠਾਨਕੋਟ ਵਿੱਚ ਤਾਇਨਾਤ ਸੀ ਅਤੇ ਖੜਕੀ, ਮਹਾਰਾਸ਼ਟਰ ਦਾ ਪੱਕਾ ਵਸਨੀਕ ਹੈ। ਇਸ ਤੋਂ ਇਲਾਵਾ, ਰਜਿਸਟ੍ਰੇਸ਼ਨ ਨੰਬਰ PB35AE1342 'ਤੇ ਰਜਿਸਟਰਡ ਵਾਹਨ ਦਾ ਮਾਡਲ ਸਾਲ 2018 ਵਿੱਚ ਬਣਿਆ ਫੋਰਡ ਈਕੋ ਸਪੋਰਟ ਹੈ ਪਰ ਪੁਲਿਸ ਦੁਆਰਾ ਫੜਿਆ ਗਿਆ ਅਸਲ ਵਾਹਨ ਹੁੰਡਈ ਕ੍ਰੇਟਾ ਸੀਰੀਜ਼ ਦਾ ਹੈ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਸਬੰਧਿਤ ਵਾਹਨ ਦੀ ਨੰਬਰ ਪਲੇਟ ਜਾਅਲੀ ਅਤੇ ਨਕਲੀ ਹੈ। ਉੱਚ ਸੁਰੱਖਿਆ ਰਜਿਸਟ੍ਰੇਸ਼ਨ ਪਲੇਟ (HSRP) ਸਾਰੇ ਵਾਹਨਾਂ ਲਈ ਲਾਜ਼ਮੀ ਹੈ ਅਤੇ ਵੀਡੀਓ ਵਿੱਚ ਦਿਖਾਈ ਦੇਣ ਵਾਲੀ ਰਜਿਸਟ੍ਰੇਸ਼ਨ ਪਲੇਟ HSRP ਦੀਆਂ ਵਿਸ਼ੇਸ਼ਤਾਵਾਂ ਤੋਂ ਬਿਨਾਂ ਇੱ...
ਝਾੜੂ ਦਾ ਬਟਨ ਦਬਾਓ, ਹਰ ਮਹੀਨੇ 25 ਹਜਾਰ ਬਚਾਓ : ਰਾਘਵ ਚੱਡਾ

ਝਾੜੂ ਦਾ ਬਟਨ ਦਬਾਓ, ਹਰ ਮਹੀਨੇ 25 ਹਜਾਰ ਬਚਾਓ : ਰਾਘਵ ਚੱਡਾ

Breaking News, Hot News
ਨਵੀਂ ਦਿੱਲੀ, 29 ਜਨਵਰੀ : ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਰਾਘਵ ਚੱਢਾ ਨੇ ਅੱਜ ਰੋਹਤਾਸ ਨਗਰ ਵਿਧਾਨ ਸਭਾ ਖੇਤਰ ਵਿੱਚ ਆਪ ਦੀ ਉਮੀਦਵਾਰ ਸਰਿਤਾ ਸਿੰਘ ਦੇ ਸਮਰਥਨ ਵਿੱਚ ਇੱਕ ਵੱਡੀ ਜਨ ਸਭਾ ਨੂੰ ਸੰਬੋਧਨ ਕੀਤਾ। ਰੈਲੀ ਦੀ ਸ਼ੁਰੂਆਤ ਵਿੱਚ, ਸੰਸਦ ਮੈਂਬਰ ਰਾਘਵ ਚੱਢਾ ਨੇ ਪ੍ਰਯਾਗਰਾਜ ਮਹਾਕੁੰਭ ਵਿੱਚ ਹੋਏ ਦੁਖਦਾਈ ਹਾਦਸੇ ਵਿੱਚ ਜਾਨ ਗੁਆਉਣ ਵਾਲਿਆਂ ਨੂੰ ਸ਼ਰਧਾਂਜਲੀ ਦੇਣ ਲਈ ਦੋ ਮਿੰਟ ਦਾ ਮੋਨ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, "ਇਹ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਅਸੀਂ ਪੀੜਤ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕਰੀਏ ਅਤੇ ਉਨ੍ਹਾਂ ਦੀ ਮਦਦ ਲਈ ਹਰ ਸੰਭਵ ਕੋਸ਼ਿਸ਼ ਕਰੀਏ।" ਇਸ ਦੌਰਾਨ ਉੱਥੇ ਮੌਜੂਦ ਸਾਰੇ ਲੋਕਾਂ ਨੇ ਮ੍ਰਿਤਕ ਆਤਮਾਵਾਂ ਪ੍ਰਤੀ ਸ਼ੋਕ ਪ੍ਰਗਟ ਕੀਤਾ।ਰੋਹਤਾਸ ਨਗਰ ਵਿਧਾਨ ਸਭਾ ਖੇਤਰ ਵਿੱਚ ਹੋਈ ਜਨ ਸਭਾ ਵਿੱਚ ਪਾਰਟੀ ਵਰਕਰਾਂ ਅਤੇ ਸਥਾਨਕ ਵਸਨੀਕਾਂ ਦਾ ਭਾਰੀ ਸਮਰਥਨ ਦੇਖਣ ਨੂੰ ਮਿਲਿਆ। ਪੂਰੇ ਇਲਾਕੇ ਵਿੱਚ "ਝਾੜੂ ਲਿਆਓ, ਬਦਲਾਅ ਲਿਆਓ" ਦੇ ਨਾਅਰੇ ਗੂੰਜਦੇ ਰਹੇ। ਰਾਘਵ ਚੱਢਾ ਦੇ ਜੋਸ਼ੀਲੇ ਭਾਸ਼ਣ ਦੌਰਾਨ ਲੋਕਾਂ ਵਿੱਚ ਜ਼ਬਰਦਸਤ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਉਨ੍ਹਾਂ ...
ਪੁਲੀਸ ਦੇ ਧੱਕੇ ਚੜ੍ਹ ਗਏ ਜਾਅਲੀ ਪੁਲੀਸ ਅਫਸਰ

ਪੁਲੀਸ ਦੇ ਧੱਕੇ ਚੜ੍ਹ ਗਏ ਜਾਅਲੀ ਪੁਲੀਸ ਅਫਸਰ

Hot News
ਅੰਮ੍ਰਿਤਸਰ, 29 ਜਨਵਰੀ : ਅੰਮ੍ਰਿਤਸਰ ਪੁਲਿਸ ਨੇ ਇੱਕ ਵੱਡੇ ਘੁਟਾਲੇ ਦਾ ਪਰਦਾਫਾਸ਼ ਕਰਦਿਆਂ ਦੋ ਸਕੇ ਭਰਾਵਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਅੰਮ੍ਰਿਤਪਾਲ ਸਿੰਘ ਅਤੇ ਅਜੈਪਾਲ ਸਿੰਘ ਨੇ ਆਪਣੇ ਆਪ ਨੂੰ ਕ੍ਰਮਵਾਰ ਸੀਬੀਆਈ ਅਧਿਕਾਰੀ ਅਤੇ ਪੁਲਿਸ ਕਰਮਚਾਰੀ ਦੱਸ ਕੇ ਲੋਕਾਂ ਨਾਲ 16 ਲੱਖ ਰੁਪਏ ਦੀ ਠੱਗੀ ਮਾਰ ਚੁੱਕੇ ਹਨ।ਡੀਸੀਪੀ ਲਾਅ ਐਂਡ ਆਰਡਰ ਆਲਮ ਵਿਜੇ ਸਿੰਘ ਦੇ ਅਨੁਸਾਰ, ਗੁਰਦਾਸਪੁਰ ਦੇ ਰਹਿਣ ਵਾਲੇ ਇਨ੍ਹਾਂ ਦੋਵਾਂ ਭਰਾਵਾਂ ਨੇ ਨੌਕਰੀ ਦਵਾਉਣ ਦੇ ਨਾਂ 'ਤੇ ਅਮਨਦੀਪ ਸਿੰਘ ਤੋਂ 10 ਲੱਖ ਰੁਪਏ ਅਤੇ ਜੈਂਤੀਪੁਰ ਦੇ ਨਿਖਿਲ ਨਾਂ ਦੇ ਨੌਜਵਾਨ ਤੋਂ 6 ਲੱਖ ਰੁਪਏ ਠੱਗ ਲਏ।ਇੰਨਾ ਹੀ ਨਹੀਂ, ਦੋਸ਼ੀਆਂ ਨੇ ਆਪਣੇ ਪਰਿਵਾਰ ਨੂੰ ਵੀ ਧੋਖੇ ਵਿੱਚ ਰੱਖਿਆ। ਝੂਠੀ ਨੌਕਰੀ ਮਿਲਣ ਦੀ ਖੁਸ਼ੀ ਵਿੱਚ ਪਰਿਵਾਰ ਨੇ ਪੂਰੇ ਪਿੰਡ ਲਈ ਪਾਰਟੀ ਦਾ ਆਯੋਜਨ ਵੀ ਕੀਤਾ। ਪੁਲਿਸ ਨੇ ਅਜੈਪਾਲ ਸਿੰਘ ਕੋਲੋਂ ਝੂਠਾ ਸੀਬੀਆਈ ਆਈਡੀ ਕਾਰਡ, ਕਾਂਸਟੇਬਲ ਭਰਤੀ ਸਬੰਧੀ ਜਾਅਲੀ ਦਸਤਾਵੇਜ਼ ਅਤੇ 2 ਲੱਖ ਰੁਪਏ ਨਕਦ ਬਰਾਮਦ ਕੀਤੇ।ਉੱਥੇ ਹੀ ਅੰਮ੍ਰਿਤਪਾਲ ਸਿੰਘ ਕੋਲੋਂ ਪੰਜਾਬ ਪੁਲਿਸ ਦੀ ਵਰਦੀ, ਨੇਮ ਪਲੇਟ ਲੱਗੀ ਬੈਲਟ ਅਤੇ ਪੁਲਿਸ ਪੱਗੜੀ ਬਰਾਮ...
ਰਿਸ਼ਵਤ ਲੈਂਦਾ ਏ ਐਸ ਆਈ ਕਾਬੂ

ਰਿਸ਼ਵਤ ਲੈਂਦਾ ਏ ਐਸ ਆਈ ਕਾਬੂ

Hot News
ਨਵਾਂਸ਼ਹਿਰ, 29 ਜਨਵਰੀ : ਇਸ ਜਿਲੇ ਦੇ ਪਿੰਡ ਔੜ ਵਿਖੇ ਤਾਇਨਾਤ ਇਕ ਏ ਐਸ ਆਈ ਨੂੰ 15 ਹਜਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ ਹੈ। ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਏ ਐਸ ਆਈ ਪ੍ਰਸ਼ੋਤਮ ਲਾਲ ਨੇ ਸ਼ਿਕਾਇਤ ਕਰਤਾ ਤੋਂ ਤੀਹ ਹਜਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ। ਅੱਜ ਵਿਜੀਲੈਂਸ ਬਿਊਰੋ ਨੇ ਆਪਣਾ ਜਾਲ ਵਿਛਾਕ ਕੇ ਉਸ ਨੂੰ 15 ਹਜਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ ਹੈ। ਉਸ ਖਿਲਾਫ ਵਿਜੀਲੈਂਸ ਪੁਲੀਸ ਥਾਣੇ ਵਿਚ ਪਰਚਾ ਦਰਜ ਕਰ ਲਿਆ ਹੈ।...