
ਫਾਜ਼ਿਲਕਾ 18 ਅਗਸਤ
ਸ਼ਹਿਰਾਂ ਦੀ ਸੁੰਦਰਤਾਂ ਨੂੰ ਬਰਕਰਾਰ ਰੱਖਣ ਅਤੇ ਕੂੜੇ ਦਾ ਯੋਗ ਪ੍ਰਬੰਧਨ ਕਰਨ ਹਿਤ ਸਮੇਂ ਸਮੇਂ *ਤੇ ਸਫਾਈ ਅਭਿਆਨ ਚਲਾਏ ਜਾਂਦੇ ਹਨ। ਇਸੇ ਲਗਾਤਾਰਤਾ ਵਿਚ ਪੰਜਾਬ ਸਰਕਾਰ ਵੱਲੋਂ 19 ਤੋਂ 23 ਅਗਸਤ 2024 ਤੱਕ ਨਗਰ ਕੌਂਸਲਾਂ ਤੇ ਨਗਰ ਪੰਚਾਇਤ ਵਿਖੇ ਵਿਸ਼ੇਸ਼ ਸਫਾਈ ਮੁਹਿੰਮ ਚਲਾਈ ਜਾ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆ ਡਿਪਟੀ ਕਮਿਸ਼ਨਰ ਫਾਜਿਲਕਾ ਡਾ ਸੇਨੂ ਦੁੱਗਲ ਨੇ ਕਿਹਾ ਕਿ ਸਾਫ-ਸਫਾਈ ਦਾ ਹਰ ਕਿਸੇ ਨੂੰ ਮਹੱਤਵ ਸਮਝਣਾ ਚਾਹੀਦਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ 19 ਤੋਂ 23 ਅਗਸਤ ਤੱਕ ਚਲਾਈ ਜਾਣ ਵਾਲੀ ਇਸ ਵਿਸ਼ੇਸ਼ ਮੁਹਿੰਮ ਦੌਰਾਨ ਨਗਰ ਕੌਂਸਲ ਫਾਜ਼ਿਲਕਾ ਤੇ ਜਲਾਲਾਬਾਦ ਅਤੇ ਨਗਰ ਪੰਚਾਇਤ ਅਰਨੀਵਾਲਾ ਦੇ ਸਟਾਫ ਵੱਲੋਂ ਗਾਰਬੇਜ ਵਲਨੇਰੇਬਲ ਪੁਆਇੰਟਾਂ ਨੂੰ ਪੱਕੇ ਤੌਰ *ਤੇ ਹਟਾਉਣ ਦੇ ਨਾਲ-ਨਾਲ ਕੂੜੇ ਪ੍ਰਬੰਧਨ ਤਹਿਤ ਗਤੀਵਿਧੀਆਂ ਆਯੋਜਿਤ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆ ਨੂੰ ਸਾਫ-ਸਫਾਈ ਦੀ ਮਹੱਤਤਾ ਸਬੰਧੀ ਪ੍ਰੇਰਿਤ ਕਰਨ ਲਈ ਜਾਗਰੂਕਤਾ ਗਤੀਵਿਧੀਆਂ ਵੀ ਕਰਵਾਈਆਂ ਜਾਣਗੀਆਂ।
ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ 19 ਤੋਂ 20 ਅਗਸਤ ਤੱਕ ਨਗਰ ਕੌਂਸਲ ਫਾਜ਼ਿਲਕਾ ਦੇ ਸਟਾਫ ਵੱਲੋਂ ਐਕਟੀਵਿਟੀ ਜਿਵੇਂ ਕਿ ਮਲੋਟ ਰੋਡ, ਮੱਛੀ ਮਾਰਕੀਟ ਦੇ ਸਾਹਮਣੇ ਸ਼ਹਿਰ ਦੇ ਐਂਟਰੀ ਪੁਆਇਟ ਦੀ ਸਾਫ-ਸਫਾਈ ਅਤੇ ਸੋਰਸ-ਸੈਗਰੀਗੇਸ਼ਨ ਕਰਕੇ ਵੇਸਟ ਇਕੱਠਾ ਕਰਨਾ, ਅਬੋਹਰ ਰੋਡ ਪਟਵਾਰ ਖਾਨੇ ਦੇ ਪਿਛੇ ਜੀ.ਵੀ.ਪੀ. ਦੀ ਸਾਫ ਸਫਾਈ ਅਤੇ ਸੋਰਸ ਸੈਗਰੀਗੇਸ਼ਨ ਕਰਕੇ ਵੇਸਟ ਇੱਕਠਾ ਕਰਨਾ,ਡੀ.ਏ.ਵੀ ਸਕੂਲ ਰੋਡ ਜੀ.ਵੀ.ਪੀ. ਦੀ ਸਾਫ-ਸਫਾਈ ਅਤੇ ਸੋਰਸ ਸੈਗਰੀਗੇਸ਼ਨ ਕਰਕੇ ਵੇਸਟ ਇੱਕਠਾ ਕਰਨਾ,ਬਾਦਲ ਕਲੋਨੀ ਚੱਕ ਬਾਰਡਰ ਰੋਡ ਦੀ ਸਾਫ-ਸਫਾਈ ਅਤੇ ਸੋਰਸ ਸੈਗਰੀਗੇਸ਼ਨ ਕਰਕੇ ਵੇਸਟ ਇੱਕਠਾ ਕਰਨਾ,ਸਾਧੂ ਆਸ਼ਰਮ ਰੋੜ ਅਤੇ ਜੀ.ਵੀ.ਪੀ. ਸਾਫ-ਸਫਾਈ ਅਤੇ ਸੋਰਸ ਸੈਗਰੀਗੇਸ਼ਨ ਕਰਕੇ ਵੇਸਟ ਇੱਕਠਾ ਕਰਨਾ, ਜੀ.ਵੀ.ਪੀ. ਦੀ ਬਿਊਟੀਫਿਕੇਸ਼ਨ ਅਤੇ ਪੌਦੇ ਲਗਾਉਣਾ ਹੈ।
19 ਤੋਂ 20 ਅਗਸਤ ਤੱਕ ਨਗਰ ਕੌਂਸਲ ਜਲਾਲਾਬਾਦ ਦੇ ਸਟਾਫ ਵੱਲੋਂ ਐਕਟੀਵਿਟੀ ਜਿਵੇਂ ਕਿ ਫਾਜਿਲਕਾ ਫਿਰੋਜਪੁਰ ਰੋਡ ਵਿਖੇ ਸ਼ਹਿਰ ਦੇ ਐਂਟਰੀ ਪੁਆਇੰਟ ਦੀ ਸਫਾਈ ਅਤੇ ਸੋਰਸ ਸੈਗਰੀਗੇਸ਼ਨ ਕਰਕੇ ਵੇਸਟ ਇੱਕਠਾ ਕਰਨਾ, ਬੀ.ਡੀ.ਪੀ.ਓ ਦਫਤਰ ਅਤੇ ਜੋਤੀ ਹਸਤਪਾਲ ਦੇ ਨੇੜੇ ਵਾਲੇ ਜੀ.ਵੀ.ਪੀ. ਦੀ ਸਫਾਈ ਅਤੇ ਸੋਰਸ ਸੈਗਰੀਗੇਸ਼ਨ ਕਰਕੇ ਵੇਸਟ ਇੱਕਠਾ ਕਰਨਾ, ਨੈਸ਼ਨਲ ਫਲੈਗ ਵਾਲੇ ਰੋਡ ਦੀ ਸਫਾਈ ਅਤੇ ਸੋਰਸ ਸੈਗਰੀਗੇਸ਼ਨ ਕਰਕੇ ਵੇਸਟ ਇੱਕਠਾ ਕਰਨਾ, ਮੁਕਤਸਰ ਸਰਕੂਲਰ ਰੋਡ ਦੀ ਸਫਾਈ ਅਤੇ ਸੋਰਸ ਸੈਗਰੀਗੇਸ਼ਨ ਕਰਕੇ ਵੇਸਟ ਇੱਕਠਾ ਕਰਨਾ, ਜੀ.ਵੀ.ਪੀ. ਦੀ ਬਿਊਟੀਫਿਕੇਸ਼ਨ ਅਤੇ ਸਮਾਜ ਸੇਵੀ ਸੰਸਥਾਵਾ ਦੇ ਸਹਿਯੋਗ ਨਾਲ ਪੋਦੇ ਲਗਾਉਣਾ ਹੈ।
19 ਤੋਂ 20 ਅਗਸਤ ਤੱਕ ਨਗਰ ਪੰਚਾਇਤ ਅਰਨੀਵਾਲਾ ਦੇ ਸਟਾਫ ਵੱਲੋਂ ਐਕਟੀਵਿਟੀ ਜਿਵੇਂ ਕਿ ਮਲੋਟ -ਫਾਜਿਲਕਾ ਰੋਡ ਤੋਂ ਜੀ.ਵੀ.ਪੀ. ਦੂਰ ਕਰਕੇ ਇਸ ਜਗ੍ਹਾ ਦੀ ਸਾਫ ਸਫਾਈ ਕਰਵਾਈ ਜਾਵੇਗੀ, ਕੂੜਾ ਸੈਗਰੀਗੇਟ ਕਰਕੇ ਪ੍ਰੋਸੈਸਿੰਗ ਪਲਾਂਟ ਤੇ ਭੇਜਿਆ ਜਾਵੇਗਾ, ਦੂਰ ਕੀਤੇ ਗਏ ਜੀ.ਵੀ.ਪੀ. ਤੇ ਮੁੜ ਕੂੜਾ ਨਾ ਸੁੱਟਿਆ ਜਾਵੇ ਇਸ ਦੇ ਲਈ ਵਾਰਨਿੰਗ ਬੋਰਡ ਲਵਾਏ ਜਾਣਗੇ ਅਤੇ ਇਸ ਜਗ੍ਹਾ ਦੀ ਬਿਊਟਿਫਿਕੇਸ਼ਨ ਕੀਤੀ ਜਾਵੇਗੀ।
ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਮੁਹਿੰਮ ਨੂੰ ਸਫਲ ਬਣਾਉਣ ਵਿਚ ਵੱਧ ਚੜ ਕੇ ਯੋਗਦਾਨ ਪਾਇਆ ਜਾਵੇ ਅਤੇ ਸ਼ਹਿਰਾਂ ਨੂੰ ਸਾਫ-ਸੁਥਰਾ ਰੱਖਣ ਵਿਚ ਨਗਰ ਕੌਂਸਲਾਂ ਅਤੇ ਨਗਰ ਪੰਚਾਇਤ ਦੇ ਸਮੂਹ ਸਟਾਫ ਦਾ ਸਹਿਯੋਗ ਦਿੱਤਾ ਜਾਵੇ।