Saturday, June 14Malwa News
Shadow

“ਹਰ ਘਰ ਤਿਰੰਗਾ” ਮੁਹਿੰਮ ਤਹਿਤ ਐਸ.ਬੀ.ਐਸ. ਸਟੇਟ ਯੂਨੀਵਰਸਿਟੀ ਤੋਂ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਤੱਕ ਰੈਲੀ ਕੱਢੀ ਗਈ

ਫ਼ਿਰੋਜ਼ਪੁਰ, 12 ਅਗਸਤ 2024:

          13 ਪੰਜਾਬ ਬਟਾਲੀਅਨ ਐਨ.ਸੀ.ਸੀ ਫ਼ਿਰੋਜ਼ਪੁਰ ਦੇ ਕਮਾਡਿੰਗ ਅਫ਼ਸਰ ਲੈਫਟੀਨੈਂਟ ਕਰਨਲ ਸੀ.ਐਸ. ਸ਼ਰਮਾ ਦੀ ਯੋਗ ਅਗਵਾਈ ਵਿੱਚ “ਹਰ ਘਰ ਤਿਰੰਗਾ” ਮੁਹਿੰਮ ਤਹਿਤ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਤੋਂ ਸ਼ੁਰੂ ਕਰਦੇ ਹੋਏ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਫ਼ਿਰੋਜ਼ਪੁਰ ਛਾਊਣੀ ਤੱਕ ਰੈਲੀ ਕੱਢੀ ਗਈ।

          ਇਸ ਰੈਲੀ ਵਿੱਚ ਐਨ.ਸੀ.ਸੀ. ਕੈਡਿਟਜ਼ ਵੱਲੋਂ ਪੈਦਲ ਮਾਰਚ ਐਸ.ਬੀ.ਐਸ. ਸਟੇਟ ਯੂਨੀਵਰਸਿਟੀ ਤੋਂ ਸ਼ੁਰੂ ਕਰਕੇ ਸ਼ਹੀਦ ਪਾਇਲਟ ਰਾਕੇਸ਼ ਕੰਬੋਜ਼ ਚੌਕ ਤੋਂ ਹੁੰਦੇ ਹੋਏ ਫ਼ਿਰੋਜ਼ਪੁਰ ਕੈਂਟ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਹੁੰਦੇ ਹੋਏ ਸਾਰਾਗੜ੍ਹੀ ਸਾਹਿਬ ਗੁਰੂਦੁਆਰੇ ਜਾ ਕੇ ਖ਼ਤਮ ਕੀਤਾ ਗਿਆ। ਇਸ ਮਾਰਚ ਦੌਰਾਨ ਕੈਡਿਟਜ਼ ਵੱਲੋਂ ਆਮ ਲੋਕਾਂ ਨੂੰ ਤਿਰੰਗੇ ਦਾ ਸਨਮਾਨ ਕਰਨ ਦਾ ਸੁਨੇਹਾ ਦੇਸ਼ ਭਗਤੀ ਦੇ ਨਾਅਰੇ ਲਗਾ ਕੇ ਦਿੱਤਾ ਗਿਆ। ਰੈਲੀ ਵਿੱਚ 13 ਪੰਜਾਬ ਬਟਾਲੀਅਨ ਅਧੀਨ ਆਉਂਦੇ ਵੱਖ-ਵੱਖ ਸਕੂਲਾਂ ਸ.ਸ.ਸ.ਸ. (ਲੜਕੇ) ਫ਼ਿਰੋਜ਼ਪੁਰ, ਦਾਸ ਐਂਡ ਬਰਾਊਨ ਸਕੂਲ, ਸ.ਸ.ਸ.ਸ ਗੱਟੀ ਰਾਜੋ ਕੇ ਆਦਿ ਦੇ ਐਨ.ਸੀ.ਸੀ. ਕੈਡਿਟਜ਼ ਵੱਲੋਂ ਵੀ ਭਾਗ ਲਿਆ ਗਿਆ।

          ਰੈਲੀ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਐਸ.ਐਮ. ਨਰਿੰਦਰ ਸਿੰਘ, ਸੂਬੇਦਾਰ ਸੁਖਚੈਣ ਸਿੰਘ, ਏ.ਐਨ.ਓ. ਕੈਪਟਨ ਇੰਦਰਪਾਲ ਸਿੰਘ, ਏ.ਐਨ.ਓ. ਕੈਪਟਨ ਜੀਤ ਸਿੰਘ, ਏ.ਐਨ.ਓ. ਲੈਫਨੀਨੈਂਟ ਪ੍ਰਿਤਪਾਲ ਸਿੰਘ, ਕੇਅਰ ਟੇਕਰ ਮਨਿੰਦਰ ਸਿੰਘ ਅਤੇ ਪੀ.ਆਈ. ਸਟਾਫ ਹਾਜ਼ਰ ਸਨ।

Basmati Rice Advertisment