Monday, April 21Malwa News
Shadow

ਸਰਕਾਰੀ ਪ੍ਰਾਇਮਰੀ ਸਕੂਲ ਖਾਟਵਾਂ ਦੀ ਵਿਦਿਆਰਥਣ ਵਿਪੁਲ ਨੇ ਜਵਾਹਰ ਨਵੋਦਿਆ ਦੀ ਪ੍ਰੀਖਿਆ ਕੀਤੀ ਪਾਸ

ਫਾਜਿਲਕਾ 14 ਅਗਸਤ

ਸਰਕਾਰੀ ਪ੍ਰਾਇਮਰੀ ਸਕੂਲ ਖਾਟਵਾਂ ਬਲਾਕ ਅਬੋਹਰ 1 ਸਿੱਖਿਆ ਦੇ ਖੇਤਰ ਵਿੱਚ ਤਰੱਕੀ ਦੀਆਂ ਲੀਹਾਂ ਤੇ ਚੱਲ ਰਿਹਾ ਹੈ। ਸਕੂਲ ਦੀ ਪੰਜਵੀਂ ਕਲਾਸ ਦੀ ਵਿਦਿਆਰਥਨ ਵਿਪੁਲ ਪੁੱਤਰੀ ਪ੍ਰਹਲਾਦ ਕੁਮਾਰ ਨੇ ਜਵਾਹਰ ਨਵੋਦਿਆ ਦੀ ਦਾਖਲਾ ਪ੍ਰੀਖਿਆ ਪਾਸ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਵਿਪੁਲ ਸਕੂਲ ਦੀ ਪਹਿਲੀ ਵਿਦਿਆਰਥਨ ਹੈ ਜਿਸ ਦਾ ਦਾਖਲਾ ਜਵਾਹਰ ਨਵੋਦਿਆ ਵਿੱਚ ਹੋਇਆ ਹੈ। ਸਕੂਲ ਹੈਡ ਟੀਚਰ ਕਰਮਜੀਤ ਕੌਰ ਢਿੱਲੋ ਨੇ ਵਿਪੁਲ ਦੀ ਸਫਲਤਾ ਤੇ ਖੁਸ਼ੀ ਪ੍ਰਗਟ ਕਰਦਿਆਂ ਉਸ ਨੂੰ ਵਧਾਈ ਦਿੱਤੀ ਤੇ ਉਸ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ। ਉਹਨਾਂ ਵਿਪੁਲ ਦੀ ਸਫਲਤਾ ਲਈ ਗਾਈਡ ਟੀਚਰ ਸੁਰਿੰਦਰ ਕੌਰ ਤੇ ਵਿਪਲ ਦੇ ਮਾਪਿਆਂ ਨੂੰ ਵੀ ਵਧਾਈ ਦਿੱਤੀ।

ਉਹਨਾਂ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਮੌਜੂਦਾ ਸਮੇਂ ਵਿੱਚ ਵੱਡੇ ਸੁਧਾਰ ਹੋ ਰਹੇ ਹਨ। ਹੁਣ ਸਰਕਾਰੀ ਸਕੂਲਾਂ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਰਹੀ। ਸਰਕਾਰੀ ਸਕੂਲਾਂ ਦੇ ਬੱਚੇ ਨਿੱਜੀ ਸਕੂਲਾਂ ਦੇ ਬੱਚਿਆਂ ਦੇ ਮੁਕਾਬਲੇ ਹੁਣ ਪਿੱਛੇ ਨਹੀਂ ਰਹੇ। ਉਹਨਾਂ ਕਿਹਾ ਕਿ ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀ ਸ਼੍ਰੀ ਅਜੇ ਕੁਮਾਰ ਛਾਬੜਾ ਵਲੋਂ ਬੱਚਿਆਂ ਤੇ ਅਧਿਆਪਕਾਂ ਦਾ ਲਗਾਤਾਰ ਸਕੂਲਾਂ ਵਿੱਚ ਪਹੁੰਚ ਕੇ ਬੇਹਤਰ ਮਾਰਗਦਰਸ਼ਨ ਕੀਤਾ ਜਾਂਦਾ ਹੈ ਜਿਸ ਸਦਕਾ ਉਹਨਾਂ ਦੇ ਸਕੂਲ ਦੀ ਬੱਚੀ ਨੇ ਇਹ ਸਫਲਤਾ ਪ੍ਰਾਪਤ ਕੀਤੀ।

ਇਸ ਮੌਕੇ ਤੇ ਕਲਾਸ ਇੰਚਾਰਜ ਸੁਰਿੰਦਰ ਕੌਰ,ਅਮਨਦੀਪ ਕੌਰ, ਪ੍ਰਮੋਦ ਕੁਮਾਰ, ਟੇਕ ਚੰਦ ਤੇ ਵਿਦਿਆਰਥਨ ਵਿਪੁਲ ਦੇ ਪਿਤਾ ਪ੍ਰਹਲਾਦ ਕੁਮਾਰ ਵੀ ਹਾਜ਼ਰ ਸਨ।

Basmati Rice Advertisment