
ਅੰਮ੍ਰਿਤਸਰ 5 ਅਗਸਤ:—ਅੱਜ ਐਮ.ਐਲ.ਏ ਸ੍ ਜਸਵਿੰਦਰ ਸਿੰਘ ਰਮਦਾਸ ਹਲਕਾ ਅਟਾਰੀ ਵਲੋਂ ਪਿਛਲੇ ਦਿਨੀਂ ਐਸ.ਐਚ.ਓ ਵੇਰਕਾ ਅਮਨਜੋਤ ਕੌਰ ਜਿੰਨਾ ਨੂੰ ਪਿੰਡ ਮੂਧਲ ਨੇੜੇ ਕੁਝ ਹੁਲੜਬਾਜ (ਬਦਮਾਸ਼) ਲੋਕਾਂ ਨੇ ਝਗੜਾ ਕਰ ਜਾਨਲੇਵਾ ਹਮਲਾ ਕਰਕੇ ਜਖਮੀ ਕਰ ਦਿੱਤਾ ਸੀ, ਦੀ ਸਿਹਤ ਦਾ ਹਾਲ ਜਾਨਣ ਅਤੇ ਉਨ੍ਹਾਂ ਦੀ ਹੌਸਲਾ ਅਫਜਾਈ ਕਰਨ ਹਸਪਤਾਲ ਪੁੱਜੇ।
ਦੱਸਣ ਯੋਗ ਹੈ ਕਿ ਅਮਨਜੋਤ ਕੌਰ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਝਗੜਾ ਰੋਕਣ ਦੀ ਕੋਸ਼ਿਸ਼ ਕੀਤੀ। ਪਰ ਅਮਨਜੋਤ ਅਤੇ ਇਹਨਾਂ ਨਾਲ ਇਕ ਏ.ਐਸ.ਆਈ ਅਮਰਬੀਰ ਸਿੰਘ ਇਸ ਡਿਊਟੀ ਦੌਰਾਨ ਗੰਭੀਰ ਜ਼ਖਮੀ ਹੋ ਗਏ ਸਨ ।
ਸ ਰਮਦਾਸ ਨੇ ਪਰਮਾਤਮਾ ਅੱਗੇ ਉਹਨਾਂ ਦੀ ਸਿਹਤਯਾਬੀ ਲਈ ਅਰਦਾਸ ਕੀਤੀ। ਵਿਧਾਇਕ ਰਮਦਾਸ ਨੇ ਕਿਹਾ ਕਿ ਤੁਹਾਡੇ ਵਰਗੇ ਅਧਿਕਾਰੀ ਸਦਕਾ ਪੰਜਾਬ ਪੁਲਿਸ ਦਾ ਸਿਰ ਮਾਣ ਨਾਲ ਉੱਚਾ ਹੁੰਦਾ ਹੈ । ਉਹਨਾਂ ਕਿਹਾ ਕਿ ਜਿਸ ਤਰ੍ਹਾਂ ਤੁਸੀਂ ਵੇਰਕਾ ਹਲਕੇ ਵਿੱਚ ਕੰਮ ਕਰ ਰਹੇ ਹੋ ਉਹ ਆਪਣੀ ਮਿਸਾਲ ਆਪ ਹੈ ਅਤੇ ਥੋੜੇ ਹੀ ਸਮੇਂ ਵਿੱਚ ਇਸ ਦੇ ਚੰਗੇ ਨਤੀਜੇ ਵੇਖਣ ਨੂੰ ਮਿਲ ਰਹੇ ਹਨ। ਉਹਨਾਂ ਕਿਹਾ ਕਿ ਅਸੀਂ ਸਾਰੇ ਇਸ ਮੌਕੇ ਤੁਹਾਡੇ ਨਾਲ ਹਾਂ ਅਤੇ ਆਸ ਕਰਦੇ ਹਾਂ ਕਿ ਤੁਸੀਂ ਇਸੇ ਤਰ੍ਹਾਂ ਆਪਣੇ ਫਰਜ਼ ਨਿਭਾਉਂਦੇ ਰਹੋਗੇ।