Tuesday, July 15Malwa News
Shadow

ਵਾਟਰ ਵਰਕਸ ਜਵਾਹਰਕੇ ਵਿਖੇ ਫਲਦਾਰ ਅਤੇਛਾਂਦਾਰ ਬੂਟੇ ਲਗਾਏ

ਮਾਨਸਾ, 08 ਅਗਸਤ:
ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਵਾਤਾਵਰਨ ਦੀ ਸ਼ੁੱਧਤਾ ਲਈ ਸਿਵਲ ਸਰਜਨ  ਡਾ. ਹਰਦੇਵ ਸਿੰਘ,  ਡਾ. ਜਨਕ ਰਾਜ ਐਮ ਡੀ ਪ੍ਰਧਾਨ ਆਈ. ਐਮ.ਏ. ਅਤੇ ਸ੍ਰੀ ਕ੍ਰਿਸ਼ਨ ਪਲਾਂਟੇਸਨ ਸੋਸਾਇਟੀ ਦੇ ਸਹਿਯੋਗ ਨਾਲ ਵਾਟਰ ਵਰਕਸ ਜਵਾਹਰਕੇ ਵਿਖੇ ਫਲਦਾਰ ਅਤੇ ਛਾਂਦਾਰ ਪੌਦੇ ਲਗਾਏ ਗਏ ।
              ਸਿਵਲ ਸਰਜਨ ਨੇ ਕਿਹਾ ਕਿ ਵਾਤਾਵਰਨ ਦੀ ਸਾਂਭ ਸੰਭਾਲ ਲਈ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ ਤਾਂ ਜੋ ਅਸੀਂ ਸ਼ੁੱਧ ਹਵਾ ਵਿਚ ਸਾਹ ਲੈ ਸਕੀਏ ਅਤੇ ਤੰਦਰੁਸਤ ਜੀਵਨ ਮਾਣ ਸਕੀਏ। ਡਾ.ਜਨਕ ਰਾਜ ਸਿੰਗਲਾ ਐਮ ਡੀ ਪ੍ਰਧਾਨ ਆਈ.ਐਮ. ਏ. ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਵਾਤਾਵਰਨ ਦੀ ਸਾਂਭ ਸੰਭਾਲ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ,ਹਰ ਨਾਗਰਿਕ ਨੂੰ ਪੌਦੇ ਲਗਾਉਣੇ ਚਾਹੀਦੇ ਹਨ ਅਤੇ ਇਸ ਦੇ ਨਾਲ ਹੀ ਪੌਦਿਆਂ ਦੀ ਸਹੀ ਸਾਂਭ ਸੰਭਾਲ ਕਰਨੀ ਵੀ ਅਤਿ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਪੰਛੀਆਂ ਦੀਆਂ ਨਸਲਾਂ ਬਚਾਉਣ ਅਤੇ ਸਾਡੀ ਅਗਲੀ ਪੀੜ੍ਹੀ ਅਤੇ ਆਪਣੇ ਬੱਚਿਆ ਨੂੰ ਸਾਨੂੰ ਪੌਦਿਆਂ ਦੀ ਮਨੁੱੱਖੀ ਜੀਵਨ ਵਿੱਚ ਅਹਿਮੀਅਤ ਬਾਰੇ ਜਾਗਰੂਕ ਕਰਦੇ ਰਹਿਣਾ ਚਾਹੀਦਾ ਹੈ ਅਤੇ ਹਰ ਸਮਾਗਮ ’ਤੇ ਬੂਟੇ ਲਗਾਉਣ ਦੀ ਪਿਰਤ ਨੂੰ ਪ੍ਰਫੁੱਲਿਤ ਕਰਨਾ ਚਾਹੀਦਾ ਹੈ।
   ਇਸ ਮੌਕੇ ਦਰਸ਼ਨ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਛੀਆਂ ਨੂੰ ਗਰਮੀ ਤੋਂ ਬਚਾਅ ਲਈ ਪਾਣੀ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਥੋੜੀ ਥੋੜੀ ਦੂਰੀ ’ਤੇ ਪੰਛੀਆਂ ਦੇ ਪਾਣੀ ਪੀਣ ਲਈ ਛੋਟੇ ਛੋਟੇ ਬਰਤਨਾਂ ਵਿੱਚ ਪਾਣੀ ਪਾ ਕੇ ਰੱਖਿਆ ਗਿਆ।
            ਇਸ ਮੌਕੇ ਸ੍ਰੀ ਮੁਨੀਸ਼ ਸਿੰਗਲਾ ਪ੍ਰੈਜੀਡੈਂਟ, ਜੀਵਨ ਸਿੰਗਲਾ ਚੇਅਰਮੈਨ, ਜਿੰਮੀ ਭੰਮਾ ਵਿਵੇਕ ਗਰਗ, ਬਲਵੀਰ ਅਗਰੋਹੀਆ, ਹਰਕ੍ਰਿਸ਼ਨ ਸ਼ਰਮਾ, ਰਮੇਸ਼ ਜੈਨ, ਰੋਹਿਤ, ਹਰੀਓਮ, ਸੁਖਪਾਲ ਸਿੰਘ ਅਤੇ ਨੀਰਜ ਗਰਗ ਮੌਜੂਦ ਸਨ।

Basmati Rice Advertisment