Wednesday, February 19Malwa News
Shadow

ਵਾਟਰ ਬੋਰਨ ਡਸੀਜ ਡਾਇਰੀਆ ਦੇ ਲੱਛਣਾਂ ਅਤੇ ਰੋਕਥਾਮ ਬਾਰੇ ਕੀਤਾ ਜਾਗਰੂਕ

ਫਾਜਿਲਕਾ 13 ਅਗਸਤ

ਜ਼ਿਲ੍ਹਾ ਫਾਜ਼ਿਲਕਾ ਵਿੱਚ ਐਕਸੀਅਨ ਜਲ ਸਪਲਾਈ ਅਤੇ ਸੈਨੀਟੇਸ਼ਨ ਸ਼੍ਰੀ ਧਰਮਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ ਅਤੇ ਉਪ ਮੰਡਲ ਇੰਜੀਨਅਰ ਜਲਾਲਾਬਾਦ ਜਲ ਸਪਲਾਈ ਅਤੇ ਸੈਨੀਟੇਸ਼ਨ ਸ਼੍ਰੀ ਅਰਵਿੰਦ ਬਲਾਣਾ ਦੀਆਂ ਹਦਾਇਤਾਂ ਅਨੁਸਾਰ ਦਸਤ ਰੋਕੋ ਮੁਹਿੰਮ ਦੀ ਲੜੀ ਤਹਿਤ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਚੱਕ ਸੋਹਣਾ ਸਾਂਦੜ ਬਲਾਕ ਜਲਾਲਾਬਾਦ ਵਿੱਚ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਮੁਹਿੰਮ ਨਾਲ ਜੋੜਿਆ ਗਿਆ। ਮਾਨਸੂਨ ਸੀਜ਼ਨ ਦੌਰਾਨ ਵਾਟਰ ਬੋਰਨ ਡਸੀਜ ਡਾਇਰੀਆ ਦੇ ਲੱਛਣਾਂ ਅਤੇ ਰੋਕਥਾਮ ਦੇ ਉਪਾਅ ਬਾਰੇ ਜਾਗਰੂਕ ਕੀਤਾ ਗਿਆ।

ਇਸ ਮੌਕੇ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਜਲਾਲਾਬਾਦ ਦੇ ਜੂਨੀਅਰ ਇੰਜੀਨੀਅਰ ਭਗਵਾਨ ਸਿੰਘ, ਬਲਾਕ ਕੋਆਰਡੀਨੇਟਰ ਅਮਨ ਕੰਬੋਜ ਅਤੇ ਸਮੂਹ ਸਟਾਫ਼ ਸਰਕਾਰੀ ਪ੍ਰਾਇਮਰੀ ਸਕੂਲ ਚੱਕ ਸੋਹਣਾ ਸਾਂਦੜ ਹਾਜ਼ਰ ਰਹੇ।

Basmati Rice Advertisment