Monday, November 4Malwa News
Shadow

ਰੋਜ਼ਗਾਰ ਬਿਊਰੋ ਮੋਗਾ ਵਿੱਚ ਸਿਰਫ ਲੜਕਿਆਂ ਲਈ 12 ਅਗਸਤ ਨੂੰ ਲੱਗੇਗਾ ਰੋਜ਼ਗਾਰ ਕੈਂਪ

ਮੋਗਾ 10 ਅਗਸਤ
ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਰੋਜ਼ਗਾਰ ਦਫ਼ਤਰ, ਮੋਗਾ ਵਿਖੇ 12 ਅਗਸਤ 2024, ਦਿਨ ਸੋਮਵਾਰ ਨੂੰ ਇੱਕ ਰੋਜ਼ਗਾਰ ਕੈਂਪ ਲਗਾਇਆ ਜਾ ਰਿਹਾ ਹੈ।
 ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼੍ਰੀਮਤੀ ਡਿੰਪਲ ਥਾਪਰ, ਜਿਲ੍ਹਾ ਰੋਜ਼ਗਾਰ ਅਫਸਰ, ਮੋਗਾ ਨੇ ਦੱਸਿਆ ਕਿ ਇਸ ਕੈਂਪ ਵਿੱਚ ਸਵਿਫਟ ਸਿਕਊਰਿਟੀਜ ਪ੍ਰਾਈਵੇਟ ਲਿਮਿਟਡ ਕੰਪਨੀ, ਲੁਧਿਆਣਾ ਵੱਲੋਂ ਸਿਕਊਰਟੀ ਗਾਰਡ , ਹੈੱਡ ਗਾਰਡ ਅਤੇ ਸੁਪਰਵਾਈਜ਼ਰ ਅਸਾਮੀਆਂ ਲਈ ਸਿਰਫ਼ ਲੜਕਿਆਂ ਦੀ ਇੰਟਰਵਿਊ ਲਈ ਜਾਵੇਗੀ। ਚੁਣੇ  ਗਏ ਪ੍ਰਾਰਥੀਆਂ ਨੂੰ  16000 ਤੋਂ 19300 ਤਨਖਾਹ ਦੇ ਨਾਲ ਪੀ.ਐਫ/ ਈ.ਐਸ.ਆਈ ਦੀ ਸੁਵਿਧਾ ਦਿੱਤੀ ਜਾਵੇਗੀ। ਇਸ ਕੈਂਪ ਦਾ ਸਮਾਂ ਸਵੇਰੇ 10 ਵਜੇ ਤੋਂ 2 ਵਜੇ ਤੱਕ ਦਾ ਹੋਵੇਗਾ।
 ਉਹਨਾਂ ਜ਼ਿਲ੍ਹਾ ਮੋਗਾ ਦੇ ਚਾਹਵਾਨ ਪ੍ਰਾਰਥੀਆਂ ਨੂੰ ਅਪੀਲ ਕੀਤੀ  ਯੋਗ ਅਤੇ ਇੰਟਰਵਿਊ ਦੇਣ ਆਉਣ ਵਾਲੇ ਪ੍ਰਾਰਥੀ ਜੋ ਦਸਵੀਂ ਜਾਂ ਬਾਰ੍ਹਵੀਂ ਪਾਸ ਹੋਣ, ਉਮਰ 25—45, ਕੱਦ: 170 ਸੈ:ਮੀ: (5 ਫੁੱਟ 7 ਇੰਚ) (ਸਿਰਫ਼ ਲੜਕੇ) ਐਕਸ ਸਰਵਿਸਮੈਨ ਅਤੇ ਸਿਵਲੀਅਨ ਦੋਨੋਂ ਆਪਣੀ ਵਿਦਿਅਕ ਯੋਗਤਾ ਦੇ ਅਸਲ ਸਰਟੀਫਿਕੇਟ, ਆਧਾਰ ਕਾਰਡ, ਪੈਨ ਕਾਰਡ, ਰਿਜਿਊਮ, ਪਾਸਪੋਰਟ ਸਾਈਜ ਫੋਟੋਆਂ ਆਦਿ ਨਾਲ ਲੈ ਕੇ ਜ਼ਰੂਰ ਆਉਣ। ਉਹਨਾਂ ਕਿਹਾ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਦਫ਼ਤਰ, ਚਿਨਾਬ ਜੇਹਲਮ ਬਲਾਕ, ਤੀਜ਼ੀ ਮੰਜਿ਼ਲ, ਡੀ.ਸੀ.ਕੰਪਲੈਕਸ, ਨੈਸਲੇ ਦੇ ਸਾਹ੍ਹਮਣੇ, ਮੋਗਾ ਜਾਂ ਹੈਲਪਲਾਈਨ 6239266860 ਉੱਪਰ ਸੰਪਰਕ ਕੀਤਾ ਜਾ ਸਕਦਾ ਹੈ।