Friday, November 15Malwa News
Shadow

ਬ੍ਰਹਮ ਕੁਮਾਰੀ ਆਸ਼ਰਮ ਦੀਆਂ ਭੈਣਾਂ ਨੇ ਐਮ.ਐਲ.ਏ ਨੂੰ ਬੰਨ੍ਹੀਂ ਰੱਖੜੀ

ਫਾਜ਼ਿਲਕਾ 18 ਅਗਸਤ 

ਐਮ.ਐਲ.ਏ ਫਾਜਿਲਕਾ ਸ੍ਰੀ ਨਰਿੰਦਰਪਾਲ ਸਿੰਘ ਸਵਨਾ ਵੱਲੋਂ ਬ੍ਰਹਮ ਕੁਮਾਰੀ ਆਸ਼ਰਮ ਵਿਖੇ ਜਾ ਕੇ ਬ੍ਰਹਮ ਕੁਮਾਰੀ ਆਸ਼ਰਮ ਦੀਆਂ ਭੈਣਾਂ ਤੋਂ ਰੱਖੜੀ ਬੰਨ੍ਹੀ। ਇਸ ਮੌਕੇ ਉਨ੍ਹਾਂ ਵੱਲੋਂ ਰੱਖੜੀ ਦੇ ਤਿਉਹਾਰ ਦਾ ਅਧਿਆਤਮਕ ਮਹੱਤਵ ਵੀ ਦੱਸਿਆ ਗਿਆ। ਇਸ ਮੌਕੇ ਉਨ੍ਹਾਂ ਦੀ ਪਤਨੀ ਸ੍ਰੀਮਤੀ ਖੁਸ਼ਬੂ ਸਾਵਨਸੁੱਖਾ ਸਵਨਾ ਵੀ ਹਾਜਰ ਸਨ।

ਇਸ ਮੌਕੇ ਬ੍ਰਹਮ ਕੁਮਾਰੀਆਂ ਦਾ ਰੱਖੜੀ ਬੰਨ੍ਹਣ ਲਈ ਧੰਨਵਾਦ ਕਰਦਿਆਂ ਐਮ.ਐਲ.ਏ ਨੇ ਕਿਹਾ ਕਿ ਰੱਖੜੀ ਦਾ ਤਿਉਹਾਰ ਆਪਸੀ ਭਾਈਚਾਰਕ ਨੂੰ ਦਰਸਾਉਂਦਾ ਹੈ। ਜਿਸ ਕਰਕੇ ਇਹ ਤਿਉਹਾਰ ਸਾਨੂੰ ਸਾਰਿਆਂ ਨੂੰ ਆਪਸੀ ਪਿਆਰ ਅਤੇ ਉਤਸ਼ਾਹ ਨਾਲ ਮਨਾਉਣਾ ਚਾਹੀਦਾ ਹੈ।