Saturday, November 9Malwa News
Shadow

ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਫਰਿਸ਼ਤੇ ਸਕੀਮ ਨਾਲ ਬਚਾਈਆਂ ਜਾ ਰਹੀਆਂ ਹਨ ਕੀਮਤੀ ਜਿੰਦੜੀਆਂ: ਡਾ ਨਵਜੋਤ ਕੌਰ

ਸ੍ਰੀ ਮੁਕਤਸਰ ਸਾਹਿਬ, 07 ਅਗਸਤ

ਪੰਜਾਬ ਸਰਕਾਰ ਲੋਕਾਂ ਨੂੰ ਤੰਦਰੁਸਤ ਰੱਖਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ ਇਸ ਸਬੰਧ ਵਿਚ ਪੰਜਾਬ ਸਰਕਾਰ ਵਲੋਂ ਸੜਕ ਹਾਦਸਿਆਂ ਵਿਚ ਹੋਣ ਵਾਲੀਆਂ ਮੋਤਾਂ ਨੂੰ ਘੱਟ ਕਰਨ ਲਈ ਫਰਿਸ਼ਤੇ ਸਕੀਮ ਸ਼ੁਰੂ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਨਵਜੋਤ ਕੌਰ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਇਸ ਸਕੀਮ ਅਧੀਨ ਸੜਕ ਹਾਦਸਿਆਂ ਵਿਚ ਜਖਮੀਆਂ ਨੂੰ ਹਸਪਤਾਲਾਂ ਵਿਚ ਪਹੁੰਚਾਉਣ ਵਾਲੇ ਲੋਕਾਂ ਨੂੰ ਦੋ ਹਜ਼ਾਰ ਰੁਪਏ ਆਰਥਿਕ ਮਦਦ ਦੇ ਨਾਲ ਪ੍ਰਸ਼ੰਸ਼ਾ ਪੱਤਰ ਦਿੱਤਾ ਜਾਵੇਗਾ ਅਤੇ ਜਖਮੀਆਂ ਦਾ ਇਲਾਜ ਵੀ ਮੁਫਤ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਫਰਿਸ਼ਤੇ ਸਕੀਮ ਅਧੀਨ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿੱਚ 9 ਸਰਕਾਰੀ ਹਸਪਤਾਲ 13 ਇੰਮਪੈਨਲਡ ਕੀਤੇ ਗਏ ਹਨ ਜਿੱਥੇ ਕਿ ਕਿਸੇ ਵੀ ਸੜਕ ਹਾਦਸੇ ਦੇ ਮਰੀਜ ਦਾ ਇਲਾਜ ਮੁਫਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਦੁਰਘਟਨਾ ਪੀੜਤ ਵਿਅਕਤੀ ਹਸਪਤਾਲ ਤੱਕ ਪਹੁੰਚਾਉਣ ਵਿਚ ਕੀਤੀ ਗਈ ਦੇਰੀ ਉਸ ਲਈ ਜਾਨਲੇਵਾ ਸਿੱਧ ਹੋ ਸਕਦੀ, ਇਹ ਜਾਣਦੇ ਹੋਏ ਵੀ ਜਿਆਦਾਤਰ ਰਾਹਗੀਰ ਸੜਕ ਹਾਦਸਿਆਂ ਵਿਚ ਜਖਮੀ ਲੋਕਾਂ ਦੀ ਸਹਾਇਤਾ ਕਰਨ ਲਈ ਸੰਕੋਚ ਕਰਦੇ ਹਨ ਅਤੇ ਸੋਚਦੇ ਹਨ ਕਿ ਉਹ ਕਿਸੇ ਪੁਲਿਸ ਕੇਸ ਵਿਚ ਨਾ ਫਸ ਜਾਣ। ਇਸ ਲਈ ਪੰਜਾਬ ਸਰਕਾਰ ਵਲੋਂ ਇਹ ਯੋਜਨਾ ਸ਼ੁਰੂ ਕੀਤੀ ਗਈ ਹੈ ਜਿਸ ਅਧੀਨ ਕਿਸੇ ਵੀ ਸੜਕ ਹਾਦਸੇ ਦੇ ਵਿਅਕਤੀ ਨੂੰ ਹਸਪਤਾਲ ਵਿਚ ਲੈਕੇ ਆਉਣ ਵਾਲੇ ਵਿਅਕਤੀ ਤੋਂ ਪੁਲਿਸ ਵਲੋਂ ਕੋਈ ਪੁੱਛ ਗਿੱਛ ਨਹੀ ਕੀਤੀ ਜਾਵੇਗੀ ਜਦੋਂ ਤੱਕ ਉਹ ਖੁੱਦ ਚਸ਼ਮਦੀਦ ਗਵਾਹ ਬਣਨ ਲਈ ਤਿਆਨ ਨਾ ਹੋਵੇ।

ਇਸ ਮੌਕੇ ਡਾ. ਬੰਦਨਾ ਬਾਂਸਲ ਡੀ.ਐਮ.ਸੀ. ਫਰਿਸ਼ਤੇ ਸਕੀਮ ਦੇ ਜ਼ਿਲ੍ਹਾ ਨੋਡਲ ਅਫਸਰ ਨੇ ਕਿਹਾ ਕਿ ਇਸ ਸਕੀਮ ਅਧੀਨ ਇੰਮਪੈਨਲਡ ਹਸਪਤਾਲਾਂ ਵਿਚ ਸੜਕ ਹਾਦਸਿਆਂ ਦੇ ਸਾਰੇ ਜਖਮੀ ਲੋਕਾਂ ਦਾ ਇਲਾਜ ਮੁਫਤ ਕੀਤਾ ਜਾਵੇਗਾ ਚਾਹੇ ਉਹ ਪੰਜਾਬ ਦੇ ਵਸਨੀਕ ਨਾ ਵੀ ਹੋਣ, ਚਾਹੇ ਉਨ੍ਹਾ ਦਾ ਕੋਈ ਬੀਮਾ ਕਾਰਡ ਵੀ ਨਾ ਬਣਿਆ ਹੋਵੇ। ਉਨ੍ਹਾਂ ਦੱਸਿਆ ਕਿ ਫਰਿਸ਼ਤੇ ਯੋਜਨਾ ਅਧੀਨ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਅਧੀਨ 9 ਸਰਕਾਰੀ ਇੰਮਪੈਨਲਡ ਕੀਤੇ ਗਏ ਹਨ ਜਿਸ ਵਿਚ ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ, ਮਲੋਟ, ਗਿੱਦੜਬਾਹਾ,ਬਾਦਲ, ਸੀ.ਐਚ.ਸੀ ਚੱਕਸ਼ੇਰੇਵਾਲਾ, ਬਰੀਵਾਲਾ, ਦੋਦਾ, ਲੰਬੀ, ਆਲਮਵਾਲਾ ਅਤੇ 13 ਪ੍ਰਾਇਵੇਟ ਹਸਪਤਾਲ ਜਿੰਨ੍ਹਾ ਵਿਚ ਸ਼੍ਰੀ ਮੁਕਤਸਰ ਸਾਹਿਬ ਦੇ ਸੰਧੂ ਹਸਪਤਾਲ, ਮਾਲਵਾ ਆਰਥੋ ਹਸਪਾਲ, ਆਸ਼ਿਰਵਾਦ ਹਸਪਤਾਲ, ਵਧਵਾ ਆਰਥੋ ਹਸਪਤਾਲ, ਨਿਊ ਦਿੱਲੀ ਹਸਪਤਾਲ,ਦਰਸ਼ਨ ਮੋਮੋਰੀਅਲ ਹਸਪਤਾਲ, ਊਸ਼ਾ ਬਾਂਸਲ ਨਰਸਿੰਗ ਹੋਮ, ਨਿਊ ਸ਼ਾਮ ਨਰਾਇਨ ਹਸਪਤਾਲ,ਮੁਕਤਸਰ ਮੈਡੀਸਿਟੀ ਹਸਪਤਾਲ ਅਤੇ ਗਿੱਦੜਬਾਹਾ ਦੇ ਮਾਤਾ ਸੰਤੋਸ਼ੀ ਹਪਸਤਾਲ, ਦੀਪ ਹਸਪਤਾਲ, ਕੰਬੋਜ ਹਸਪਤਾਲ ਅਤੇ ਰਮੇਸ਼ ਬੋਨ ਐਂਡ ਜੁਆਇੰਟ ਹਸਪਤਾਲ ਮੰਡੀ ਕਿਲਿਆਂਵਾਲੀ ਸ਼ਾਮਿਲ ਹਨ।