Wednesday, February 19Malwa News
Shadow

ਪੰਜਾਬ ਵਿਚ ਜਲਦੀ ਹੋਣਗੀਆਂ ਪੰਚਾਇਤ ਚੋਣਾ ਤੇ ਬਦਲੇਗਾ ਸਰਪੰਚੀ ਦੀਆਂ ਚੋਣਾਂ ਦਾ ਮਹੌਲ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪੰਜਾਬ ਵਿਧਾਨ ਸਭਾ ਵਿਚ ਬੋਲਦਿਆਂ ਪੰਜਾਬ ਵਿਚ ਜਲਦੀ ਹੀ ਪੰਚਾਇਤ ਚੋਣਾ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਐਲਾਨ ਕੀਤਾ ਕਿ ਹੁਣ ਸਰਪੰਚੀ ਦੀਆਂ ਚੋਣਾ ਲਈ ਕਿਸੇ ਵੀ ਰਾਜਸੀ ਪਾਰਟੀ ਦਾ ਚੋਣ ਨਿਸ਼ਾਨ ਨਹੀਂ ਵਰਤਿਆ ਜਾਵੇਗਾ। ਉਨ੍ਹਾਂ ਨੇ ਐਲਾਨ ਕੀਤਾ ਕਿ ਜੋ ਵੀ ਪਿੰਡ ਸਰਪੰਚੀ ਦੀਆਂ ਚੋਣਾ ਲਈ ਸਰਵਸੰਮਤੀ ਨਾਲ ਸਰਪੰਚ ਚੁਨਣਗੇ, ਉਨ੍ਹਾਂ ਪਿੰਡਾਂ ਨੂੰ ਪੰਜ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਸਰਵਸੰਮਤੀ ਵਾਲੇ ਪਿੰਡਾਂ ਨੂੰ ਸਕੂਲ, ਹਸਪਤਲਾ ਜਾਂ ਹੋਰ ਸਹੂਲਤਾਂ ਪਹਿਲ ਦੇ ਆਧਾਰ ‘ਤੇ ਦਿੱਤੀਆਂ ਜਾਣਗੀਆਂ।

ਅੱਜ ਪੰਜਾਬ ਵਿਧਾਨ ਸਭਾ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਨੇ ਮਾਨ ਨੇ ਕਿਹਾ ਕਿ ਇਸ ਵਾਰ ਪੰਚਾਇਤ ਚੋਣਾ ਬਿੱਲਕੁੱਲ ਸਾਫ ਸੁਥਰੇ ਢੰਗ ਨਾਲ ਕਰਵਾਈਆਂ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਪੰਚਾਇਤ ਚੋਣਾ ਵਿਚ ਰਾਜਸੀ ਪਾਰਟੀਆਂ ਦੀ ਦਖਲ ਅੰਦਾਜ਼ੀ ਬਿੱਲਕੁੱਲ ਖਤਮ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਸਰਪੰਚੀ ਪਿੰਡ ਦੀ ਹੁੰਦੀ ਹੈ, ਪਰ ਅੱਜਕੱਲ੍ਹ ਮਹੌਲ ਇਹ ਬਣ ਗਿਆ ਹੈ ਕਿ ਸਰਪੰਚੀ ਦੀਆਂ ਚੋਣਾ ਲੜਨ ਲਈ 40 40 ਲੱਖ ਰੁਪਏ ਖਰਚ ਹੋਣ ਲੱਗ ਪਏ ਹਨ, ਪਰ ਅਸੀਂ ਇਹ ਰਵਾਇਤ ਖਤਮ ਕਰਾਂਗੇ। ਉਨ੍ਹਾਂ ਨੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਚੰਗੇ ਅਤੇ ਅਗਾਂਹਵਧੂ ਵਿਅਕਤੀਆਂ ਨੂੰ ਸਰਪੰਚ ਚੁਨਣ ਜੋ ਪਿੰਡਾਂ ਦੇ ਮਸਲੇ ਪਿੰਡਾਂ ਵਿਚ ਹੀ ਨਿਬੇੜ ਸਕਣ। ਮੁੱਖ ਮੰਤਰੀ ਨੇ ਕਿਹਾ ਕਿ ਪੁਰਾਣੇ ਸਮਿਆਂ ਵਿਚ ਬਹੁਤੇ ਮਸਲੇ ਸਰਪੰਚਾਂ ਵਲੋਂ ਆਪਣੇ ਪਿੰਡਾਂ ਵਿਚ ਹੀ ਹੱਲ ਕਰ ਲਏ ਜਾਂਦੇ ਸਨ, ਪਰ ਅੱਜਕੱਲ੍ਹ ਛੋਟੇ ਛੋਟੇ ਮਸਲੇ ਵੀ ਸੁਪਰੀਮ ਕੋਰਟ ਤੱਕ ਪਹੁੰਚ ਜਾਂਦੇ ਹਨ। ਇਸ ਲਈ ਅੱਜ ਵੀ ਲੋੜ ਹੈ ਕਿ ਅਜਿਹੇ ਸਰਪੰਚ ਚੁਣੇ ਜਾਣ, ਜੋ ਆਪਣੇ ਪਿੰਡ ਦੇ ਮਸਲੇ ਆਪਣੇ ਪਿੰਡ ਵਿਚ ਹੀ ਹੱਲ ਕਰ ਸਕਣ। ਉਨ੍ਹਾਂ ਨੇ ਕਿਹਾ ਕਿ ਜੇਕਰ ਪੜ੍ਹੇ ਲਿਖੇ ਸਰਪੰਚ ਚੁਣੇ ਜਾਣ ਤਾਂ ਪਿੰਡਾਂ ਆਪਣੇ ਆਪ ਹੀ ਵਿਕਾਸ ਤੇਜ ਹੋ ਜਾਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਗਲਤ ਫੈਸਲੇ ਕਰਨ ਵਾਲੀਆਂ ਪੰਚਾਇਤਾਂ ਨਹੀਂ ਚੁਣੀਆਂ ਜਾਣੀਆਂ ਚਾਹੀਦੀਆਂ। ਸਰਪੰਚ ਇਕ ਬਹੁਤ ਹੀ ਮਾਨ ਸਤਿਕਾਰ ਵਾਲਾ ਆਹੁਦਾ ਹੁੰਦਾ ਹੈ। ਇਸ ਲਈ ਇਸ ਆਹੁਦੇ ਦਾ ਮਾਨ ਸਤਿਕਾਰ ਬਰਕਰਾਰ ਰੱਖਣਾ ਚਾਹੀਦਾ ਹੈ।

Basmati Rice Advertisment