Tuesday, December 10Malwa News
Shadow

 ਨਗਰ ਨਿਗਮ ਅਬੋਹਰ ਵੱਲੋਂ 19 ਤੋਂ 23 ਅਗਸਤ ਤੱਕ ਸ਼ਹਿਰ ਵਿੱਚ ਚਲਾਈ ਜਾਵੇਗੀ ਵਿਸ਼ੇਸ਼ ਸਫਾਈ ਮੁਹਿੰਮ-ਸੇਨੂ ਦੁੱਗਲ

ਅਬੋਹਰ 18 ਅਗਸਤ

ਨਗਰ ਨਿਗਮ ਕਮਿਸ਼ਨਰ-ਕਮ-ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਾਫ-ਸਫਾਈ ਨੂੰ ਲੈ ਕੇ ਪੂਰੀ ਤਰ੍ਹਾਂ ਗੰਭੀਰ ਹੈ। ਇਸੇ ਲੜੀ ਤਹਿਤ 19 ਤੋਂ 23 ਅਗਸਤ 2024 ਤੱਕ ਨਗਰ ਨਿਗਮਾਂ ਵਿਖੇ ਵਿਸ਼ੇਸ਼ ਸਫਾਈ ਮੁਹਿੰਮ ਚਲਾਈ ਜਾਣੀ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਅਬੋਹਰ ਸ਼ਹਿਰ ਵਿਖੇ ਸਾਫ-ਸਫਾਈ ਮੁਹਿੰਮ ਨੂੰ ਇੰਨ-ਬਿੰਨ ਲਾਗੂ ਕਰਨ ਲਈ ਵਚਨਬੱਧ ਹੈ।

ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਕਿਹਾ ਕਿ ਸਾਫ-ਸਫਾਈ ਮੁਹਿੰਮ ਦੌਰਾਨ ਵੱਖ-ਵੱਖ ਦਿਨਾਂ ਨੂੰ ਸਮਰਪਿਤ ਵੱਖ-ਵੱਖ ਗਤੀਵਿਧੀਆਂ ਉਲੀਕੀਆਂ ਜਾਣਗੀਆ। ਉਨ੍ਹਾ ਕਿਹਾ ਕਿ ਨਗਰ ਨਿਗਮ ਵਿੱਚ ਗਾਰਬੇਜ ਵਲਨੇਰੇਬਲ ਪੁਆਇੰਟਸ (ਜੀ.ਵੀ.ਪੀ.) ਨੂੰ ਪੱਕੇ ਤੌਰ ‘ਤੇ ਹਟਾਉਣ ਅਤੇ ਕੂੜਾ ਪ੍ਰਬੰਧਨ ਨੂੰ ਉਤਸਾਹਿਤ ਕਰਨ ਲਈ ਮੁਹਿੰਮ ਚਲਾਈ ਜਾਵੇਗੀ ਤਾਂ ਜੋ ਸ਼ਹਿਰ ਦੀ ਦਿਖ ਹੋਰ ਬਿਹਤਰ ਹੋ ਸਕੇ।

ਉਨ੍ਹਾਂ ਕਿਹਾ ਕਿ 19 ਤੋਂ 23 ਅਗਸਤ ਤੱਕ ਚੱਲਣ ਵਾਲੀ ਇਸ ਮੁਹਿੰਮ ਤਹਿਤ ਸ਼ਹਿਰ ਨੂੰ ਸਾਫ ਸੁਥਰਾ ਬਣਾਉਣ ਦੇ ਨਾਲ-ਨਾਲ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਖ-ਵੱਖ ਗਤੀਵਿਧੀਆਂ ਕੀਤੀਆਂ ਜਾਣਗੀਆਂ।

ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ 19 ਤੋਂ 20 ਅਗਸਤ ਤੱਕ ਐਕਟੀਵਿਟੀ ਜਿਵੇ ਕਿ ਫਾਜ਼ਿਲਕਾ ਰੋਡ ਐਂਟਰੀ ਪੁਆਇੰਟ, ਪੁੱਡਾ ਕਲੋਨੀ ਦੇ ਬਾਹਰ ਸਫਾਈ ਅਤੇ ਪਲਾਸਟਿਕ ਵੇਸਟ ਇਕੱਠਾ ਕਰਨਾ,  ਅਨਾਜ ਮੰਡੀ ਦੇ ਐਂਟਰੀ ਗੇਟ ਕੋਲ ਸਫਾਈ ਕਰਵਾਉਣਾ,  ਨਾਨਕਸਰ ਰੋਡ ਤੇ ਟੀਵੀ ਟਾਵਰ ਵਾਲੀ ਜਗ੍ਹਾ ਤੇ ਸਫਾਈ ਕਰਵਾਉਣਾ,  ਨਾਨਕ ਨਗਰੀ ਵਿਚ ਸੋਰਸ ਸੈਗ੍ਰਿਗੇਸ਼ਨ ਕਰਵਾੳੁਣਾ ਹੈ।

ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ 21 ਤੋਂ 22 ਅਗਸਤ ਤੱਕ ਐਕਟੀਵਿਟੀ ਜਿਵੇ ਕਿ  ਤਹਿਸੀਲ ਰੋੜ ਨੇੜੇ ਸਫਾਈ ਕਰਵਾਉਣਾ ਅਤੇ ਪਲਾਸਟਿਕ ਇੱਕਠਾ ਕਰਵਾਉਣਾ, ਹਨੂੰਮਾਨਗੜ੍ਹ ਰੋੜ ਤੇ ਸਫਾਈ ਕਰਵਾਉਣਾ ਅਤੇ ਪਲਾਸਟਿਕ ਇੱਕਠਾ ਕਰਵਾਉਣਾ, ਕੰਧਵਾਲਾ ਰੋੜ ਨੇੜੇ ਪੈਟਰੋਲ ਪੰਪ ਏਰੀਆ ਦੀ ਸਫਾਈ ਕਰਵਾਉਣੀ ਅਤੇ ਪਲਾਸਟਿਕ ਇੱਕੱਠਾ ਕਰਵਾਉਣਾ,  ਓਲਡ ਫਾਜ਼ਿਲਕਾ ਰੋੜ ਦੀ ਸਫਾਈ ਅਤੇ ਪਲਾਸਟਿਕ ਇੱਕਠਾ ਕਰਵਾਉਣਾ ਅਤੇ  23 ਅਗਸਤ ਨੂੰ ਇੰਦਰਾ ਨਗਰੀ ਕਮਪੋਸਟ ਯੂਨਿਟ ਤੇ ਖਾਦ ਛਣਵਾ ਕੇ ਪੌਦਿਆਂ ਨੂੰ ਪਾਈ ਜਾਵੇਗੀ ਅਤੇ ਨਹਿਰੂ ਪਾਰਕ ਦੇ ਬਾਹਰ ਸਟਾਲ ਲਗਾਈ ਜਾਵੇਗੀ ।

ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਪੰਜ ਦਿਨਾ ਮੁਹਿੰਮ ਵਿਚ ਵੱਧ ਚੜ ਕੇ ਹਿੱਸਾ ਲਿਆ ਜਾਵੇ। ਉਨ੍ਹਾਂ ਲੋਕਾ ਨੂੰ ਕਿਹਾ ਕਿ ਜੇਕਰ ਘਰ ਦੇ ਨੇੜੇ ਕਿਤੇ ਵੀ ਜੀ.ਵੀ.ਪੀ ਹੈ ਤਾਂ ਤੁਰੰਤ ਇਸ ਬਾਰੇ ਨਗਰ ਨਿਗਮ ਨੂੰ ਸੂਚਿਤ ਕੀਤਾ ਜਾਵੇ।