
ਜਲਾਲਾਬਾਦ 20 ਅਗਸਤ
ਡਿਪਟੀ ਕਮਿਸ਼ਨਰ ਫਾਜਿਲਕਾ ਡਾ ਸੇਨੂ ਦੁੱਗਲ ਦੇ ਦਿਸ਼ਾ ਨਿਰਦੇਸ਼ਾ ਤਹਿਤ ਵਧੀਕ ਡਿਪਟੀ ਕਮਿਸ਼ਨਰ(ਜ਼) ਫਾਜਿਲਕਾ ਸ਼੍ਰੀ ਰਾਕੇਸ਼ ਕੁਮਾਰ ਪੋਪਲੀ, ਕਾਰਜ ਸਾਧਕ ਅਫਸਰ ਸ਼੍ਰੀ ਗੁਰਦਾਸ ਸਿੰਘ ਦੇ ਹੁਕਮਾ ਅਨੁਸਾਰ ਨਗਰ ਕੌਂਸਲ ਜਲਾਲਾਬਾਦ ਦੀ ਟੀਮ ਵੱਲੋਂ ਅੱਜ ਮਿਤੀ 20-08-2024 ਨੂੰ ਮੁਕਤਸਰ ਰੋਡ ਤੋਂ ਸ਼ਹੀਦ ਉੱਧਮ ਸਿੰਘ ਚੌਕ ਤੱਕ ਅਤੇ ਬੱਸ ਸਟੈਂਡ ਤੋਂ ਸਿਟੀ ਥਾਣਾ ਜਲਾਲਾਬਾਦ ਤੱਕ ਸ਼ਪੈਸ਼ਲ ਕਲੀਨੀਨੈਸ਼ ਡਰਾਈਵ ਚਲਾ ਕੇ ਰੋਡ ਦੀ ਸਫਾਈ ਕਰਵਾਈ ਗਈ ।
ਇਸ ਤੋਂ ਇਲਾਵਾ ਬੀ.ਡੀ.ਪੀ.ਓ ਦਫਤਰ ਅਤੇ ਜੋਤੀ ਹਸਪਤਾਲ ਦੇ ਨੇੜੇ ਵਾਲੇ ਜੀ.ਵੀ.ਪੀ. ਪੁਆਇੰਟ ਨੂੰ ਬੂਟੇ ਲਗਾ ਕੇ ਬਿਊਟੀਫਾਈ ਕੀਤਾ ਗਿਆ । ਇਸ ਸਮੇਂ ਸੀ.ਐਫ. ਅਮਨਦੀਪ, ਮੋਟੀਵੇਟਰ ਟੀਮ ਦੁਆਰਾ ਬਸਤੀ ਭਗਵਾਨ ਪੂਰਾ ਵਿਖੇ ਨਗਰ ਕੌਂਸਲ ਜਲਾਲਾਬਾਦ ਦੇ ਬਰੈਂਡ ਅੰਬੈਸਡਰ ਸ਼੍ਰੀ ਭਗਵਾਨ ਸਿੰਘ ਨਾਲ ਮਿਲ ਕੇ ਬੂਟੇ ਲਗਾਏ ਗਏ ਅਤੇ ਆਸ ਪਾਸ ਦੇ ਲੋਕਾਂ ਨੂੰ ਆਪਣਾ ਵੇਸਟ ਡਸਟਬੀਨ ਵਿੱਚ ਪਾ ਕੇ ਵੇਸਟ ਕੂਲੈਕਟਰ ਨੂੰ ਦੇਣ ਲਈ ਜਾਗਰੂਕ ਕੀਤਾ ।
ਇਸ ਦੇ ਨਾਲ ਹੀ ਪ੍ਰੈਸ ਦੇ ਨਾ ਬਿਆਨ ਜਾਰੀ ਕਰਦੇ ਹੋਏ ਸੈਨਟਰੀ ਇੰਪੈਕਟਰ ਸ਼੍ਰੀ ਜਗਦੀਪ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਘਰ ਦਾ ਵੇਸਟ ਨਗਰ ਕੌਂਸਲ ਵੱਲੋਂ ਨਿਰਧਾਰਿਤ ਵੇਸਟ ਕੂਲੈਕਟਰ ਨੂੰ ਜਾਵੇ, ਇਸ ਦੇ ਨਾਲ ਹੀ ਸੈਨਟਰੀ ਇੰਸਪੈਕਟਰ ਨੇ “ਸਫਾਈ ਅਪਨਾਓ ਬਿਮਾਰੀ ਭਗਾਓ” ਮੁਹਿੰਮ ਤਹਿਤ ਲੋਕਾਂ ਨੂੰ ਆਪਣੇ ਘਰਾਂ ਦੇ ਆਲੇ ਦੁਆਲੇ ਦੀ ਸਫਾਈ ਰੱਖਣ ਲਈ ਅਪੀਲ ਕੀਤੀ ਗਈ ਅਤੇ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਨਾ ਕਰਨ ਅਤੇ ਆਪਣੇ ਘਰ ਦਾ ਗਿੱਲਾ ਅਤੇ ਸੁੱਕਾ ਕੂੜਾ ਵੱਖਰਾ-ਵੱਖਰਾ ਕਰਕੇ ਵੇਸਟ ਕੂਲੈਕਟਰ ਨੂੰ ਦੇਣ ਅਪੀਲ ਕੀਤੀ ।
ਇਸ ਦੇ ਨਾਲ ਹੀ ਇਹ ਵੀ ਸਪਸ਼ਟ ਕੀਤਾ ਕਿ ਜੇਕਰ ਕੋਈ ਵਿਅਕਤੀ ਗਲੀ ਜਾ ਖਾਲੀ ਪਲਾਟ ਵਿੱਚ ਕੂੜਾ ਸੁੱਟਦਾ ਪਾਇਆਂ ਗਿਆ, ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਕਰਦਾ ਪਾਇਆਂ ਜਾਂਦਾ ਹੈ ਤਾਂ ਉਸ ਦਾ ਨਗਰ ਕੌਂਸਲ ਦੀ ਏਜੰਸੀ ਵੱਲੋਂ ਚਲਾਨ ਕੀਤਾ ਜਾਵੇਗਾ ਅਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜੁਰਮਾਨਾ ਵੀ ਕੀਤਾ ਜਾਵੇਗਾ ।