Thursday, June 19Malwa News
Shadow

ਡਾ ਏ.ਵੀ.ਐਮ ਪਬਲਿਕ ਸੀਨੀਅਰ ਸਕੈਂਡਰੀ ਸਕੂਲ ਵਿਖੇ ਧੂਮ ਧਾਮ ਨਾਲ ਮਨਾਇਆ ਗਿਆ ਤੀਆਂ ਦਾ ਤਿਉਹਾਰ

ਵਿਦਿਆਰਥਣਾਂ ਨੇ ਉਤਸਾਹ ਨਾਲ ਵੱਖ-ਵੱਖ ਸੱਭਿਆਚਾਰਕ ਗਤੀਵਿਧੀਆਂ ਵਿੱਚ ਲਿਆ ਹਿੱਸਾ

ਲੁਧਿਆਣਾ: ਡਾ. ਏ.ਵੀ.ਐਮ ਪਬਲਿਕ ਸੀਨੀਅਰ ਸੈਕੈਂਡਰੀ ਸਕੂਲ, ਨੇੜੇ ਈਸਾ ਨਗਰੀ ਪੁਲੀ ਵਿਖੇ ਤੀਆਂ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸੁੰਦਰ ਪਂਜਾਬੀ ਪਹਿਰਾਵੇ ਵਿੱਚ ਸਜੀਆਂ ਸਕੂਲ ਦੀਆਂ ਵਿਦਿਆਰਥਣਾਂ ਨੇ ਵੱਖ-ਵੱਖ ਸਭਿਆਚਾਰਕ ਗਤੀਵਿਧੀਆਂ ਵਿੱਚ ਹਿੱਸਾ ਲਿਆ ਅਤੇ ਬੱਚਿਆਂ ਦੇ ਭਵਿੱਖ ਦੇ ਸਰਬਪੱਖੀ ਵਿਕਾਸ ਸਬੰਧੀ ਸਕੂਲ ਦੀ ਵਚਨਬੱਧਤਾ ਨੂੰ ਇੱਕ ਵਾਰ ਫਿਰ ਤੋਂ ਪੇਸ਼ ਕੀਤਾ।
ਇਸ ਮੌਕੇ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਰਾਜੀਵ ਕੁਮਾਰ ਲਵਲੀ ਨੇ ਕਿਹਾ ਕਿ ਡਾ. ਏਵੀਐਮ ਪਬਲਿਕ ਸੀਨੀਅਰ ਸੈਕੈਂਡਰੀ ਸਕੂਲ ਵੱਲੋਂ ਹਮੇਸਾ ਤੋਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਉੱਪਰ ਜੋਰ ਦਿੱਤਾ ਜਾਂਦਾ ਹੈ ਅਤੇ ਸਮੇਂ-ਸਮੇਂ ਤੇ ਅਜਿਹੀਆਂ ਸਭਿਆਚਾਰਕ ਗਤੀਵਿਧੀਆਂ ਕਾਰਵਾਈਆਂ ਜਾਂਦੀਆਂ ਹਨ। ਅੱਜ ਖਾਸ ਤੌਰ ਤੇ ਤੀਆਂ ਦਾ ਪ੍ਰੋਗਰਾਮ ਕਰਵਾਇਆ ਗਿਆ ਹੈ, ਜਿਸ ਦੌਰਾਨ ਸਕੂਲ ਦੀਆਂ ਵਿਦਿਆਰਥਣਾਂ ਨੇ ਰੰਗ ਬਿਰੰਗੀਆਂ ਪੁਸ਼ਾਕਾਂ ਵਿੱਚ ਵੱਖ-ਵੱਖ ਸਭਿਆਚਾਰਕ ਗਤੀਵਿਧੀਆਂ ਦਾ ਅਨੰਦ ਮਾਣਿਆ ਹੈ। ਜਿਨਾਂ ਵਿੱਚ ਗਿੱਧਾਂ, ਪੀਂਘਾਂ, ਬੋਲੀਆਂ ਆਦਿ ਸ਼ਾਮਿਲ ਸਨ।
ਸਕੂਲ ਦੀ ਪ੍ਰਿੰਸੀਪਲ ਮਨੀਸ਼ਾ ਗਾਬਾ ਨੇ ਸਾਰੀਆਂ ਵਿਦਿਆਰਥਣਾਂ ਵੱਲੋਂ ਕੀਤੇ ਗਏ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ। ਉਹਨਾਂ ਨੇ ਕਿਹਾ ਕਿ ਅਜਿਹੀਆਂ ਸੱਭਿਆਚਾਰਕ ਗਤੀਵਿਧੀਆਂ ਵਿਦਿਆਰਥੀਆਂ ਦੇ ਮਨੋਬਲ ਨੂੰ ਵਧਾਉਂਦੀਆਂ ਹਨ। ਇਸ ਮੌਕੇ ਉਨਾਂ ਨੇ ਵੱਖ-ਵੱਖ ਸ਼੍ਰੇਣੀਆਂ ਵਿਚ ਪਹਿਲੇ ਨੰਬਰ ਤੇ ਰਹੀਆਂ ਸੀਨੀਅਰ ਸੈਕਸ਼ਨ ਦੀ 10ਵੀਂ-ਬੀ ਦੀ ਵਰਨੀਤ ਕੌਰ ਤੇ ਚੌਥੀ- ਸੀ ਦੀ ਦਿਲਰੀਤ ਕੌਰ ਅਤੇ ਦੂਜੇ ਸਥਾਨ ਤੇ ਰਹੀ ਸੀਨੀਅਰ ਸੈਕਸ਼ਨ ਦੀ 8ਵੀਂ- ਸੀ ਦੀ ਜੰਨਤ ਨੂੰ ਫੁਲਕਾਰੀ ਭੇਂਟ ਕਰਕੇ ਸਨਮਾਣਿਤ ਕੀਤਾ।
ਇਸ ਦੌਰਾਨ ਸਕੂਲ ਦੇ ਸਟਾਫ ਮੈਂਬਰਾਂ ਵਿੱਚ ਵਾਈਸ ਪ੍ਰਿੰਸੀਪਲ ਅਮਿਤਾ ਰਾਜਨ, ਹਰਸ਼ ਬਾਲਾ, ਮਨੀਸ਼ਾ, ਜਗਦੀਪ, ਗੁਰਲੀਨ ਕੌਰ, ਨੇਹਾ ਮਨਚੰਦਾ, ਸੋਨੀਆ ਵੀ ਮੌਜੂਦ ਰਹੇ।

Basmati Rice Advertisment