Sunday, January 26Malwa News
Shadow

ਜਿਲ੍ਹਾ ਰੋਜਗਾਰ ਅਫ਼ਸਰ ਮਾਨਸਾ ਅਤੇ ਬਠਿੰਡਾ ਵੱਲੋਂ ਸੀ-ਪਾਈਟ ਕੈਂਪ, ਬੋੜਾਵਾਲ ਦਾ ਦੌਰਾ

ਮਾਨਸਾ, 08 ਅਗਸਤ:
ਜਿਲ੍ਹਾ ਰੋਜਗਾਰ ਅਫਸਰ ਮਾਨਸਾ, ਸ. ਰਵਿੰਦਰ ਸਿੰਘ ਅਤੇ ਜਿਲ੍ਹਾ ਰੋਜਗਾਰ ਅਫਸਰ ਬਰਨਾਲਾ, ਸ੍ਰੀਮਤੀ ਨਵਜੋਤ ਕੌਰ ਸੰਧੂ (ਪੀ.ਸੀ.ਐੱਸ) ਵੱਲੋਂ ਸੀ-ਪਾਈਟ ਕੈਂਪ, ਬੋੜਾਵਾਲ  ਦਾ ਦੌਰਾ ਕੀਤਾ। ਉਨ੍ਹਾਂ ਕੈਂਪ ’ਚ ਸਿਖਲਾਈ ਲੈ ਰਹੇ ਯੁਵਕਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਆਨ-ਲਾਈਨ ਸਟੱਡੀ ਦੇ ਨਵੇ ਤੌਰ-ਤਰੀਕਿਆ ਬਾਰੇ ਜਾਣਕਾਰੀ ਦਿੱਤੀ।
ਉਨ੍ਹਾਂ ਜ਼ਿਲ੍ਹਾ ਮਾਨਸਾ ਅਤੇ ਬਰਨਾਲਾ ਦੇ ਸਾਰੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਨੌਜਵਾਨਾਂ ਨੂੰ ਸੀ-ਪਾਈਟ ਕੈਂਪਾਂ ਵਿੱਚ ਵੱਖ ਵੱਖ ਫੋਰਸਿਜ਼ ਦੀ ਟਰੇਨਿੰਗ ਲਈ ਭੇਜਿਆ ਜਾਵੇ ਤਾਂ ਜੋ ਨੌਜਵਾਨ ਨਸ਼ਿਆ ਤੋਂ ਦੂਰ ਰਹਿਣ ਅਤੇ  ਸਰੀਰਿਕ ਤੇ ਲਿਖਤੀ ਪੇਪਰ ਦੀ ਤਿਆਰੀ ਕਰਕੇ ਭਰਤੀ ਹੋ ਸਕਣ। ਉਨ੍ਹਾਂ ਦੱਸਿਆ ਕਿ ਸੀ-ਪਾਈਟ ਸੰਸਥਾ ਪੰਜਾਬ ਸਰਕਾਰ ਦਾ ਅਦਾਰਾ ਹੈ, ਇੱਥੇ ਕੋਈ ਫੀਸ ਨਹੀ ਲਈ ਜਾਂਦੀ ਅਤੇ ਯੁਵਕਾਂ ਲਈ ਮੁਫ਼ਤ ਸਿਖਲਾਈ, ਖਾਣੇ ਅਤੇ ਰਿਹਾਇਸ਼ ਦਾ ਪ੍ਰਬੰਧ ਹੈ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ 98148-50214 ਨੰਬਰ ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਉਪਰੰਤ ਉਨ੍ਹਾਂ ਕੈਂਪ ਵਿਖੇ ਪੌਦਾ ਵੀ ਲਗਾਇਆ ਅਤੇ ਪਿੰਡ ਬੋੜਾਵਾਲ ਵਿਖੇ ਨਵੇਂ ਬਣ ਰਹੇ ਸੀ ਪਾਈਟ ਕੈਂਪ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ।
ਇਸ ਮੌਕੇ ਟਰੇਨਿੰਗ ਅਧਿਕਾਰੀ, ਕੈਪਟਨ ਲਖਵਿੰਦਰ ਸਿੰਘ ਤੋਂ ਇਲਾਵਾ ਕੈਂਪ ਵਿਚ ਸਿਖਲਾਈ ਲੈ ਰਹੇ ਨੌਜਵਾਨ ਹਾਜ਼ਰ ਸਨ।

Punjab Govt Add Zero Bijli Bill English 300x250