ਚੰਡੀਗੜ੍ਹ : ਜਗਤ ਪੰਜਾਬੀ ਸਭਾ, ਜੀ. ਐਨ. ਗਰਲਜ਼ ਕਾਲਜ ਪਟਿਆਲਾ ਤੇ ਸਾਂਝਾ ਘਰ ਵਲੋਂ ਲਘੁ ਫਿਲਮ ਮੁਕਾਬਲੇ ਕਰਾਏ ਜਾਣਗੇ I ਲਘੁ ਫ਼ਿਲਮਾਂ ਦਾ ਵਿਸ਼ਾ ਨੈਤਿਕਤਾ ਹੋਣਾ ਚਾਹੀਦਾ ਹੈ I ਇਹਨਾਂ ਮੁਕਾਬਲਿਆਂ ਦਾ ਮਕਸਦ ਹੀ , ਪੰਜਾਬੀਆਂ ਨੂੰ ਨੈਤਿਕਤਾ ਦਾ ਗਿਆਨ ਦੇਣਾ ਹੈ I ਫਿਲਮ ਦਾ ਸਮਾਂ 4 ਮਿੰਟ ਤੋਂ ਲੈ ਕੇ 8 ਮਿੰਟ ਹੋ ਸਕਦਾ ਹੈ I
ਆਪ ਜੀ ਨੂੰ ਬੇਨਤੀ ਹੈ ਕਿ ਤੁਸੀਂ ਆਪ ਤਿਆਰ ਕੀਤੀ ਫਿਲਮ 15 ਦਸੰਬਰ 2024 ਤੋਂ ਪਹਿਲਾ ਈ-ਮੇਲ: jagatpunjabisabha@gmail.com ਤੇ ਭੇਜ ਦਿਓ I
17 ਜਨਵਰੀ 2025 ਨੂੰ ਸਾਰੀਆਂ ਫ਼ਿਲਮਾਂ , ਜੱਜਾਂ ਵਲੋਂ ਦੇਖੀਆਂ ਜਾਣਗੀਆਂ I ਸਾਰੇ ਜੱਜ ਫ਼ਿਲਮੀ ਦੁਨੀਆ ਨਾਲ ਸਬੰਧਤ ਤੇ ਨਿਰਪੱਖ ਹੋਣਗੇ I
ਪਹਿਲੇ ਨੰਬਰ ਤੇ ਆਉਣ ਵਾਲੀ ਫਿਲਮ ਨੂੰ 25,000 ਰੁਪਏ , ਦੂਜੇ ਨੰਬਰ ਤੇ ਆਉਣ ਵਾਲੀ ਫਿਲਮ ਨੂੰ 15,000 ਰੁਪਏ ਅਤੇ ਤੀਜੇ ਨੰਬਰ ਤੇ ਆਉਣ ਵਾਲੀ ਫਿਲਮ ਨੂੰ 10,000 ਰੁਪਏ ਨਗਦ ਇਨਾਮ ਦਿਤੇ ਜਾਣਗੇ I ਭਾਗ ਲੈਣ ਵਾਲੇ ਨੂੰ ਸਰਟੀਫਿਕੇਟ ਦਿਤਾ ਜਾਵੇਗਾ I
ਪਹਿਲੇ ਨੰਬਰ ਤੇ ਆਉਣ ਵਾਲੀ ਫਿਲਮ ਦਾ ਨਗਦ ਇਨਾਮ, 25,000 ਰੁਪਏ ਸਰਦਾਰ ਗੁਰਦਰਸ਼ਨ ਸਿੰਘ ਸੀਰਾ ਵਲੋਂ ਦਿਤਾ ਜਾਵੇਗਾ I
ਨਗਦ ਇਨਾਮ 22 ਫਰਵਰੀ 2025 ਨੂੰ ਵਿਰਾਸਤ-ਏ -ਖਾਲਸਾ ਸ੍ਰੀ ਅਨੰਦਪੁਰ ਸਾਹਿਬ ਵਿਚ ਦਿਤੇ ਜਾਣਗੇ I
ਕਈ ਕਾਲਜਾਂ ਦੇ ਪ੍ਰਿੰਸੀਪਲ ਸਾਹਿਬਾਨ ਨਾਲ ਸੰਪਰਕ ਕੀਤਾ ਗਿਆ , ਸਭ ਨੇ ਇਸ ਨੇਕ ਕਾਰਜ ਲਈ ਸਹਿਯੋਗ ਦੇਣ ਦਾ ਭਰੋਸਾ ਦਿਤਾ I
ਪਿਛਲੇ ਦਿਨੀ ਹਰਸਿਮਰਤ ਕੌਰ , ਐਕ੍ਸ -ਚੇਅਰਮੈਨ , ਸੋਸਲ ਵੈਲਫ਼ੇਅਰ ਐਡਵਾਜੀਰੀ ਬੋਰਡ ਪੰਜਾਬ , ਮੌਜੂਦਾ ਪ੍ਰਧਾਨ ਐਲ. ਪੀ. ਜੀ. ਫੈਡਰੇਸ਼ਨ ਪੰਜਾਬ, ਨਾਲ ਕਨੇਡਾ ਵਿਚ ਇਸ ਵਿਸ਼ੇ ਬਾਰੇ ਗਲਬਾਤ ਕੀਤੀ I ਉਹਨਾਂ ਨੇ ਇਸ ਨੇਕ ਕੰਮ ਲਈ ਸਹਿਯੋਗ ਦੇਣ ਦਾ ਐਲਾਨ ਕੀਤਾ I ਸਰਦਾਰ ਇੰਦਰਦੀਪ ਸਿੰਘ ਚੀਮਾ ਅਤੇ ਅਜੈਬ ਸਿੰਘ ਚੱਠਾ ਵਲੋਂ ਹਰਸਿਮਰਤ ਕੌਰ ਨੂੰ ਸਨਮਾਨਿਤ ਕੀਤਾ ਗਿਆ
ਚੀਮਾ ਸਾਬ ਨੇ ਕਿਹਾ ਕਿ ਫ਼ਿਲਮਾਂ ਦੇ ਮੁਕਾਬਲੇ ਕਰਾਉਣ ਨਾਲ ਆਮ ਲੋਕਾਂ ਨੂੰ ਨੈਤਿਕਤਾ ਬਾਰੇ ਗਿਆਨ ਹੋਵੇਗਾ I
ਸਰਦਾਰ ਸਰਦੂਲ ਸਿੰਘ ਥਿਆੜਾ , ਪ੍ਰਧਾਨ ਜਗਤ ਪੰਜਾਬੀ ਸਭਾ ਤੇ ਸੰਤੋਖ ਸਿੰਘ ਸੰਧੂ ਪ੍ਰਧਾਨ ਉਨਟਾਰੀਓ ਫ਼ਰੈਂਡ ਕਲੱਬ ਵਲੋਂ ਐਲਾਨ ਕੀਤਾ ਗਿਆ ਕਿ ਉਹ ਇਸ ਕਾਰਜ ਲਈ ਸੰਪੂਰਨ ਸਾਥ ਦੇ ਰਹੇ ਹਨ I
ਹੋਰ ਜਾਣਕਾਰੀ ਲਈ ਸੰਪਰਕ ਕਰੋ I
ਅਜੈਬ ਸਿੰਘ ਚੱਠਾ , ਡਾਕਟਰ ਸਤਨਾਮ ਸਿੰਘ ਸੰਧੂ , ਚਰਨਜੀਤ ਸਿੰਘ ਢੰਡਾ
647 403 1299, 98144 70175, 403 671 4985