
ਅੰਮ੍ਰਿਤਸਰ : ਅੱਜ ਇੱਥੇ ਇੱਕ ਐਨ ਆਰ ਆਈ ਦੇ ਘਰ ਦਾਖਲ ਹੋ ਕੇ ਕੁਝ ਵਿਅਕਤੀਆ ਨੇ ਸ਼ਰੇਆਮ ਗੋਲੀਆਂ ਚਲਾ ਦਿੱਤੀਆਂ। ਅਮਰੀਕਾ ਵਾਸੀ ਸੁਖਚੈਨ ਸਿੰਘ ਆਪਣੇ ਘਰ ਇੰਡੀਆ ਆਇਆ ਹੋਇਆ ਸੀ।ਅੱਜ ਕੁਝ ਵਿਅਕਤੀਆਂ ਨੇ ਉਸ ਦੇ ਪਰਿਵਾਰ ਦੇ ਸਾਹਮਣੇ ਹੀ ਉਸਨੂੰ ਗੋਲੀਆਂ ਨਾਲ ਭੁੰਨ ਦਿੱਤਾ । ਸੁਖਚੈਨ ਸਿੰਘ ਦੀ ਪਤਨੀ ਨੇ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਕੁਝ ਵਿਅਕਤੀ ਉਹਨਾਂ ਦੇ ਘਰ ਵਿੱਚ ਅਚਾਨਕ ਦਾਖਲ ਹੋ ਗਏ ਉਸ ਵੇਲੇ ਸੁਖਚੈਨ ਸਿੰਘ ਅਜੇ ਘਰ ਵਿੱਚ ਬਰੱਸ਼ ਹੀ ਕਰ ਰਿਹਾ ਸੀ ਕਿ ਇਹ ਨੌਜਵਾਨ ਆ ਕੇ ਉਸ ਤੋਂ ਉਸ ਦੀ ਕਾਰ ਦੇ ਕਾਗਜ ਮੰਗਣ ਲੱਗੇ।ਜਦੋਂ ਸੁਖਚੈਨ ਸਿੰਘ ਉਹਨਾਂ ਨਾਲ ਬਹਿਸ ਕਰਨ ਲੱਗ ਪਿਆ ਤਾਂ ਇੱਕ ਨੌਜਵਾਨ ਨੇ ਸੁਖਚੈਨ ਸਿੰਘ ਉੱਪਰ ਗੋਲੀਆਂ ਚਲਾਉਣੀਆ ਸ਼ੁਰੂ ਕਰ ਦਿੱਤੀਆਂ । ਇਸ ਨਾਲ ਸੁਖਚੈਨ ਸਿੰਘ ਜਖਮੀ ਹੋ ਗਿਆ ਜਿਸ ਨੂੰ ਬਾਅਦ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ।ਇਹ ਵੀ ਪਤਾ ਲੱਗਾ ਹੈ ਕਿ ਸੁਖਚੈਨ ਸਿੰਘ ਦਾ ਆਪਿਣੀ ਪਹਿਲੀ ਪਤਨੀ ਦੇ ਪਰਿਵਾਰ ਨਾਲ ਝਗੜਾ ਚੱਲ ਰਿਹਾ ਹੈ ।ਉਹਨਾਂ ਦਾ ਅਦਾਲਤ ਵਿੱਚ ਕੇਸ ਵੀ ਚੱਲ ਰਿਹਾ ਹੈ।ਇਸ ਘਟਨਾ ਸਬੰਧੀ ਪੁਲਿਸ ਵੱਲੋਂ ਜਾਂਚ ਜਾਰੀ ਹੈ ਪਰ ਅਜੇ ਦੋਸ਼ੀਆਂ ਦੀ ਪਛਾਣ ਨਹੀਂ ਹੋ ਸਕੀ ।