ਗੋਬਿੰਦਗੜ, 10 ਜਨਵਰੀ : ਪੰਜਾਬੀ ਲਿਖਾਰੀ ਸਭਾ ਮੰਡੀ ਗੋਬਿੰਦਗੜ ਦੀ ਮਹੀਨਾਵਾਰ ਮੀਟਿੰਗ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਵਿਖੇ ਹੋਈ। ਮੀਟਿੰਗ ਦੀ ਆਰੰਭਤਾ ਜੈਸਰੀ ਮੁਹੱਲਾ ਵਿਚ ਗੁਰੂ ਰਾਮਦਾਸ ਜੀ ਦੇ ਸ਼ਬਦ ਨਾਲ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਅਨੂਪ ਸਿੰਘ ਖਾਨਪੁਰੀ ਨੇ ਕੀਤੀ। ਸਟੇਜ ਦਾ ਸੰਚਾਲਨ ਜਨਰਲ ਸਕੱਤਰ ਜਗਜੀਤ ਸਿੰਘ ਗੁਰਮ ਨੇ ਕੀਤਾ। ਮੀਟਿੰਗ ਵਿੱਚ ਕਿਰਨ ਪਾਹਵਾ ਦੁਆਰਾ ਸੰਪਾਦਿਤ ਇੱਕ ਹਿੰਦੀ ਕਿਤਾਬ ਜ਼ਿੰਦਗੀ ਦੇ ਰੰਗ ਨੂੰ ਜਾਰੀ ਕੀਤਾ ਗਿਆ। ਲੇਖਕ ਅਵਤਾਰ ਸਿੰਘ ਚਾਨਾ ਨੇ ਗਾਣਾ ਸੁਣਾਇਆ, ” ਚੜ੍ਹਿਆ ਸੂਰਜ ਡੁੱਬਦਾ ਆਖਰ ਪਾਉਂਦਾ ਘੁੱਪ ਹਨੇਰਾ, ਤੇ ਰਾਤਾਂ ਦੀ ਹਿੱਕ ਚੀਰ ਕੇ ਆਉਂਦਾ ਨਵਾ ਸਵੇਰਾ”।
ਜਸਕੀਰਤ ਸਿੰਘ ਨੇ ਆਪਣੀ ਕਵਿਤਾ ਸੁਣਾਈ,” ਆਪਣੀ ਧੀ ਦੀ ਇੱਜਤ ਬਚਾਉਂਦੇ, ਦੂਜੇ ਦੀ ਧੀ ਨੂੰ ਨਾਚ ਨਚਾਉਂਦੇ।” ਮਾਸਟਰ ਨਵਜੋਤ ਸਿੰਘ ਪਸੀਆਣਾ ਨੇ ਕਵਿਤਾ,” ਕਿਸ ਗਲ ਦੀ ਉਦਾਸੀ ਹੈ ਕਿਉਂ ਨਜਰ ਪਿਆਸੀ ਹੈ।” ਸਨੇਹ ਇੰਦਰ ਸਿੰਘ ਮੀਲੂ ਨੇ ਛੋਟਾ ਲੇਖ “ਵਡਿਆਈ ਦੀ ਭੁੱਖ” ਸੁਣਾਇਆ। ਰਣਜੋਧ ਸਿੰਘ ਖਾਨਪੁਰੀ ਨੇ “ਬੂੰਦ ਬੂੰਦ ਤਰਸ ਗਏ ਪੁਤ ਪੰਜ ਦਰਿਆਵਾਂ ਦੇ, ਧੀਆਂ ਪੁੱਤਰ ਰੁੱਲ ਗਏ ਅੱਜਕੱਲ੍ਹ ਮਾਵਾਂ ਦੇ ” ਗੀਤ ਸੁਣਾਇਆ।
ਸਭਾ ਦੇ ਪ੍ਰਧਾਨ ਅਨੂਪ ਸਿੰਘ ਖਾਨਪੁਰੀ ਨੇ “ਸਾਲ ਵੀਹ ਦਾ ਖੁਸ਼ ਸੀ ਹੋਇਆ ਸੁਣੀ ਜਦੋਂ ਅਰਜੋਈ, ਕੁੱਝ ਚਿਰ ਪਿੱਛੋਂ ਚਾਲ ਬਦਲ ਗਈ ਕੀ ਅਣਹੋਣੀ ਹੋਈ” ਨਾਂ ਦੀ ਕਵਿਤਾ ਸੁਣਾਈ। ਰਘੁਵੀਰ ਸਿੰਘ ਅਲਬੇਲਾ ਨੇ “ਵਾਤਾਵਰਨ” ਨਾਲ ਸੰਬੰਧਿਤ ਕਵਿਤਾ ਸੁਣਾਈ । ਪੂਨਮ ਸਪਰਾ ਨੇ ਦਿੱਲੀ ਤੋਂ ਆਕੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਕਵਿਤਾ ਮਾਏ ਨੀ ਸੁਣਾਈ ਮਾਏ ਨੀ ਮੇਰਾ ਦਿਲ ਕਰਦਾ ਮਰ ਜਾਵਾਂ ਸੁਣਾਈ।
ਕ੍ਰਿਪਾਲ ਸਿੰਘ ਨਾਜ਼ ਨੇ ਕਵਿਤਾ ਹਿੰਦ ਦੀ ਕਵਿਤਾ ਸੁਣਾ ਦਿੱਤੀ। ਕੋਠੇ ਓ ਕਸ਼ਮੀਰ ਦੇ ਪੰਡਤ ਗੁਰਚਰਨੀ ਢਹਿ ਢੇਰੀ ਹੋਏ। । ਸੰਗੀਤਾ ਬਾਂਸਲ ਨੇ ਕਵਿਤਾ ਸੁਣਾਈ “ਉਹ ਬੈਗ ਚੰਗਾ ਸੀ, ਘਰ ਤੋਂ ਮਿਲਿਆ ਹੋਇਆ, ਮਾਂ ਦੇ ਹੱਥਾਂ ਨਾਲ ਬੁਣਿਆ ਹੋਇਆ।” ਅਮਰ ਸਿੰਘ ਨੇ “ਬਨਜਾਰਨ” ਲੇਖ ਸੁਣਾਇਆ। ਗੁਰਪ੍ਰੀਤ ਸਿੰਘ ਬੀਡ ਕਿਸ਼ਨ ਨੇ ਕਵਿਤਾ “ਦੁਲ੍ਹਾ ਭੱਟੀ” ਸੁਣਾਈ। ਮਾਸਟਰ ਅਮਰਜੀਤ ਸਿੰਘ ਘੁਡਾਣੀ ਨੇ “ਕੁਦਰਤੀ ਆਫ਼ਤ ਭਿਨਪਿਆ ਕੋਰੋਨਾ” ਕਵਿਤਾ ਸੁਣਾਈ। ਰਾਮ ਸਿੰਘ ਅਲਬੇਲਾ ਨੇ “ਕਰੋਨਾ ਮਹਾਂਮਾਰੀ ਨੇ ਸਾਰੇ ਸੰਸਾਰ ਨੂੰ ਬੰਦੀ ਬਣਾਇਆ” ਨਾਂ ਦੀ ਕਵਿਤਾ ਸੁਣਾਈ। ਉਪਕਾਰ ਸਿੰਘ ਦਿਆਲਪੁਰੀ ਨੇ “ਮਾਂ ਨੀ ਮਾਂ ਤੇਰੀ ਠੰਡੀ ਮਿੱਠੀ ਛਾਂ ਨੀ ਮਾਂ” ਸੁਣਾਈ । ਕਿਰਨ ਪਾਹਵਾ ਨੇ ਕਵਿਤਾ “ਬਾਬੇ ਨਾਨਕ” ਸੁਣਾਈ। ਜਗਜੀਤ ਸਿੰਘ ਨੇ “ਨੈਣਾਂ ਦਾ ਹੈ ਨਦੀਆਂ ਜਾਂ ਨੀਰ ਸੰਗ ਬਹਿੰਦੀਆਂ ਮਾਵਾ” ਨਾਂ ਦੀ ਗ਼ਜ਼ਲ ਸੁਣਾਈ । ਦੀਪ ਕੁਲਦੀਪ ਨੇ ਕਵਿਤਾ “ਮੁਹੱਬਤ “ਸੁਣਾਈ। ਅੰਤ ਵਿੱਚ ਸਭਾ ਦੇ ਸਰਪ੍ਰਸਤ ਸ਼੍ਰੋਮਣੀ ਸਾਹਿਤਕਾਰ ਸੁਰਜੀਤ ਸਿੰਘ ਮਰਜਾਰਾ ਨੇ ਗਾਣਾ ਸੁਣਾਇਆ, “ਅੰਨਦਾਤਾ ਨੂੰ ਕਿਉਂ ਤੜਪਦਾ, ਕਿਉਂ ਤੇਰੀ ਸਮਝ ਨਹੀਂ ਆਇਆ ?” ਨਰਿੰਦਰ ਭਾਟੀਆ ਅਤੇ ਤੇਜਪਾਲ ਸਿੰਘ ਨੇ ਆਪਣੇ ਵਿਚਾਰ ਪੇਸ਼ ਕੀਤੇ।