ਫਰੀਦਕੋਟ:- ਪੰਜਾਬ ਯੂਥ ਕਾਂਗਰਸ ਵੱਲੋਂ ਅੱਜ ਸੂਬੇ ਭਰ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਦੇ ਰੋਸ ਵਜੋਂ ਪੁਤਲੇ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ । ਫਰੀਦਕੋਟ ਵਿਖੇ ਯੂਥ ਕਾਂਗਰਸ ਵੱਲੋਂ ਭਾਈ ਘਨੱਈਆ ਚੌਂਕ ਵਿੱਚ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ ਅਤੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ । ਇਸ ਮੌਕੇ ਪੰਜਾਬ ਯੂਥ ਕਾਂਗਰਸ ਦੇ ਸਕੱਤਰ ਤੇ ਮੁੱਖ ਬੁਲਾਰੇ ਬਲਕਰਨ ਸਿੰਘ ਨੰਗਲ, ਪਰਮਿੰਦਰ ਸਿੰਘ ਡਿੰਪਲ ਇੰਚਾਰਜ ਯੂਥ ਕਾਂਗਰਸ ਫਰੀਦਕੋਟ ਅਤੇ ਯੂਥ ਕਾਂਗਰਸ ਹਲਕਾ ਫਰੀਦਕੋਟ ਦੇ ਪ੍ਰਧਾਨ ਸੁਖਚੈਨ ਸਿੰਘ ਚੈਨਾ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਬੂਟਾ ਸਿੰਘ ਵਾਂਦਰ, ਮਨਦੀਪ ਤਿਵਾੜੀ, ਹਰਵੀਰ ਸਿੰਘ ਢਿੱਲੋਂ, ਸਿਮਰਜੀਤ ਸਿੰਘ ਡੱਲੇਵਾਲਾ, ਲੱਕੀ ਸਰਾਂ, ਸੁਮਨਪ੍ਰੀਤ ਢਿੱਲੋਂ, ਰਮਨ ਸਰਪੰਚ ਪਿੰਡੀ ਬਲੋਚਾਂ, ਮਨਪ੍ਰੀਤ ਸਿੰਘ, ਨਵਨੀਤ ਸੇਖੋ, ਮਨਦੀਪ ਟੱਕਰ, ਰਿਸਬ ਸ਼ਰਮਾ, ਨਵਜੋਤ, ਮਨਪ੍ਰੀਤ ਧਿਵਾਨ, ਰਾਹੁਲ ਨਰੂਲਾ ਵੀ ਹਾਜ਼ਰ ਸਨ।