Sunday, April 14Malwa News
Shadow

ਜਗਤ ਪੰਜਾਬੀ ਸਭਾ ਨੇ ਕੀਤਾ ਐਲਾਨ

ਚੰਡੀਗੜ੍ਹ : ਪੰਜਾਬੀ ਮਾਂ ਬੋਲੀ ਦੀ ਸੁਚਾਰੂ ਅਤੇ ਸੁਹਜਮਈ ਢੰਗ ਨਾਲ ਸੇਵਾ ਨਿਭਾ ਰਹੀ ਜਗਤ ਪੰਜਾਬੀ ਸਭਾ ਕਨੇਡਾ ਦੇ ਚੇਅਰਮੈਨ ਸ. ਅਜੈਬ ਸਿੰਘ ਚੱਠਾ ਅਤੇ ਪ੍ਰਧਾਨ ਸ. ਸਰਦੂਲ ਸਿੰਘ ਥਿਆੜਾ ਅਤੇ ਸਰਦਾਰ ਕੁਲਵਿੰਦਰ ਸਿੰਘ ਥਿਆੜਾ ਪ੍ਰਧਾਨ ਜਗਤ ਪੰਜਾਬੀ ਸਭਾ (ਭਾਰਤ)ਦੀ ਯੋਗ ਅਗਵਾਈ ਵਿੱਚ ਪ੍ਰਿੰਸੀਪਲ ਹਰਕੀਰਤ ਕੌਰ ਨੂੰ ਉਪ-ਪ੍ਰਧਾਨ ਭਾਰਤ ਨਿਯੁਕਤ ਕੀਤਾ ਗਿਆ।
ਜਗਤ ਪੰਜਾਬੀ ਸਭਾ ਵਿਸ਼ਵ ਦੀ ਇੱਕ ਸਿਰਮੌਰ ਸੰਸਥਾ ਹੈ ਜੋ ਪਿਛਲੇ ਕੁਝ ਦਹਾਕਿਆਂ ਤੋਂ ਕਨੇਡਾ ਅਤੇ ਪੰਜਾਬ ਅਤੇ ਹੋਰ ਬਹੁਤ ਸਾਰੇ ਖੇਤਰਾਂ ਵਿੱਚ ਪੰਜਾਬੀ ਮਾਂ ਬੋਲੀ ਦੇ ਸਤਿਕਾਰ ਅਤੇ ਪ੍ਰਫੁਲਤ ਕਰਨ ਦੇ ਮਨਸੂਬੇ ਨਾਲ ਸੈਮੀਨਰਾਂ ਦਾ ਆਯੋਜਨ ਕਰ ਰਹੀ ਹੈ। ਪ੍ਰਿੰਸੀਪਲ ਹਰਕੀਰਤ ਕੌਰ ਇਸ ਸਭਾ ਦੇ ਮੈਂਬਰ ਵਜੋ ਪੰਜਾਬੀ ਨੂੰ ਪ੍ਰਫੁੱਲਿਤ ਕਰਨ ਲਈ ਯੋਗਦਾਨ ਦੇ ਰਹੇ ਸਨ । ਉਨ੍ਹਾਂ ਦੀ ਲਗਨ ਅਤੇ ਮਿਹਨਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਉਪ-ਪ੍ਰਧਾਨ (ਭਾਰਤ) ਵਜੋ ਨਿਯੁਕਤ ਕੀਤਾ ਗਿਆ ਹੈ। ਪ੍ਰਿੰਸੀਪਲ ਹਰਕੀਰਤ ਕੌਰ ਨੇ ਸ.ਅਜੈਬ ਸਿੰਘ, ਸ.ਸਰਦੂਲ ਸਿੰਘ ਥਿਆੜਾ ਅਤੇ ਸ. ਕੁਲਵਿੰਦਰ ਸਿੰਘ ਥਿਆੜਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਭਵਿੱਖ ਵਿੱਚ ਵੀ ਪੰਜਾਬੀ ਮਾਂ ਬੋਲੀ ਦੀ ਤਹਿ ਦਿਲੋਂ ਸੇਵਾ ਨਿਭਾਉਂਦੇ ਰਹਿਣਗੇ। ਜਿਕਰਯੋਗ ਹੈ ਕਿ ਪ੍ਰਿੰਸੀਪਲ ਹਰਕੀਰਤ ਕੌਰ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਨੰਦਾਚੌਰ (ਅਧੀਨ ਚੀਫ ਖਾਲਸਾ ਦੀਵਾਨ ਅੰਮ੍ਰਿਤਸਰ) ਵਿੱਚ ਬਤੌਰ ਪ੍ਰਿੰਸੀਪਲ ਸੇਵਾ ਨਿਭਾ ਰਹੇ ਹਨ ਜੋ ਕਿ ਸਿੱਖਿਆ, ਸਿੱਖੀ ਅਤੇ ਸਿੱਖਿਆ ਦੇ ਪਸਾਰ ਲਈ ਇੱਕ ਨਾਮਵਰ ਸੰਸਥਾ ਹੈ।