ਫਰੀਦਕੋਟ : ਅੱਜ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫ਼ਰੀਦਕੋਟ ਦੇ ਜੱਚਾ ਬੱਚਾ ਵਿਭਾਗ ਵੱਲੋਂ ਜ਼ਿਲ੍ਹਾ ਫ਼ਰੀਦਕੋਟ ਦੇ ਮੈਡੀਕਲ ਅਫਸਰਾਂ ਅਤੇ ਸਟਾਫ ਨਰਸਾਂ ਲਈ ਇੱਕ ਟ੍ਰੇਨਿੰਗ ਵਰਕਸਾਪ ਲਗਵਾਈ ਗਈ। ਇਸ ਵਰਕਸ਼ਾਪ ਦਾ ਉਦੇਸ਼ ਸਧਾਰਨ ਤਰੀਕਿਆਂ ਦੀ ਵਰਤੋਂ ਕਰਦੇ ਹੋਏ ਜਣੇਪਾ ਕਰਵਾਉਣਾ, ਜਣੇਪੇ ਤੋਂ ਬਾਅਦ ਮਾਂ ਦੀ ਸਿਹਤ ਸੁਰੱਖਿਆ, ਮਾਂ ਨੂੰ ਬਿਮਾਰੀਆਂ ਤੋਂ ਬਚਾਉਣਾ ਅਤੇ ਜਣੇਪੇ ਤੋਂ ਬਾਅਦ ਹੋਣ ਵਾਲੀਆਂ ਸਮੱਸਿਆਵਾਂ ਤੋਂ ਮਾਂ ਨੂੰ ਰਾਹਤ ਕਿਵੇਂ ਮਿਲ ਸਕਦੀ ਹੈ ਬਾਰੇ ਦੱਸਣਾ ਸੀ ਤਾਂ ਜੋ ਜਣੇਪੇ ਤੋਂ ਬਾਅਦ ਮਾਂਵਾਂ ਦੀ ਹੁੰਦੀ ਮੌਤ ਦਰ ਨੂੰ ਘਟਾਇਆ ਜਾ ਸਕੇ। ਇਸ ਵਰਕਸ਼ਾਪ ਦਾ ਉਦਘਾਟਨ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈੱਲਥ ਸਾਇੰਸਜ਼ ਦੇ ਰਜਿਸਟਰਾਰ-ਐੱਸ.ਡੀ.ਐੱਮ ਜੈਤੋ ਡਾ: ਨਿਰਮਲ ਓਸਪਾਚਨ ਆਈ.ਏ.ਐਸ ਸ਼ਮਾ ਰੌਸ਼ਨ ਕਰਕੇ ਕੀਤਾ। ਇਹ ਵਰਕਸਾਪ ਬਠਿੰਡਾ ਅਤੇ ਫਰੀਦਕੋਟ ਵਿੱਚ ਚੱਲ ਰਹੇ ਪ੍ਰੋਜੈਕਟ ਦਾ ਹਿੱਸਾ ਹੈ ਜੋ ਕਿ ਏਮਜ਼ ਬਠਿੰਡਾ ਦੇ ਜੱਚਾ ਬੱਚਾ ਵਿਭਾਗ ਵੱਲੋਂ ਸ਼ੁਰੂ ਕੀਤਾ ਗਿਆ ਹੈ। ਇਸ ਮੌਕੇ ਡਾ: ਰਾਜੀਵ ਸ਼ਰਮਾ ਪ੍ਰਿੰਸੀਪਲ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ,ਡਾ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਸੁਪਰਡੈਂਟ ਡਾ: ਸਿਲੇਖ਼ ਮਿੱਤਲ, ਡਾ.ਸੰਜੇ ਕਪੂਰ ਸਿਵਲ ਸਰਜਨ ਫਰੀਦਕੋਟ, ਡਾ.ਚੰਦਰਸ਼ੇਖਰ ਡੀ.ਐਫ.ਪੀ.ਓ., ਪ੍ਰੋਫ਼ੈਸਰ ਡਾ: ਲੱਜਿਆ ਦੇਵੀ ਗੋਇਲ ਏਮਜ਼ ਬਠਿੰਡਾ ਨੇ ਜਣੇਪੇ ਦੌਰਾਨ ਰੱਖਣ ਵਾਲੀਆਂ ਸਾਵਧਾਨੀਆਂ, ਬਚਾਅ ਅਤੇ ਮਾਂ ਦੀ ਚੰਗੀ ਸਿਹਤ ਲਈ ਹਾਜ਼ਰ ਡਾਕਟਰਾਂ ਅਤੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਇਸ ਵਰਕਸ਼ਪਾ ਦੌਰਾਨ ਸਟਾਫ਼ ਨਰਸਾਂ ਅਤੇ 14 ਮੈਡੀਕਲ ਅਫ਼ਸਰਾਂ ਨੂੰ ਸਿਖਲਾਈ ਵੀ ਦਿੱਤੀ ਗਈ। ਇਸ ਮੌਕੇ ਡਾ: ਧੀਰਾ ਸਿਵਲ ਹਸਪਤਾਲ ਫ਼ਰੀਦਕੋਟ, ਪ੍ਰੋ.ਡਾ.ਸੀਮਾ ਗਰੋਵਰ ਭੱਟੀ ਮੁਖੀ ਜੱਚਾ ਬੱਚਾ ਵਿਭਾਗ ਮੈਡੀਕਲ ਹਸਪਤਾਲ ਫ਼ਰੀਦਕੋਟ ਹਾਜ਼ਰ ਸਨ।
