best platform for news and views

ਬੇਹੱਦ ਕਾਮਯਾਬ ਰਹੀ ਵਰਲਡ ਪੰਜਾਬੀ ਕਾਨਫਰੰਸ 2021

Please Click here for Share This News

ਬਰੈਂਪਟਨ : ਜਗਤ ਪੰਜਾਬੀ ਸਭਾ ਕੈਨੇਡਾ ਵਲੋਂ 11 -12 ਦਸੰਬਰ 2021 ਨੂੰ ਸੈਂਚਰੀ ਗਾਰਡਨਜ ਰੈਕਰੀਸ਼ਨ ਸੈਂਟਰ, ਬਰੈਂਪਟਨ, ਕੈਨੇਡਾ ਵਿਚ ਕਰਾਈ ਵਰਲਡ ਪੰਜਾਬੀ ਕਾਨਫਰੰਸ 2021 ਸਫਲਤਾ ਨਾਲ ਸੰਪੂਰਨ ਹੋਈ I ਕਾਨਫਰੰਸ ਦੀ ਸਰੂਆਤ 11 ਦਸੰਬਰ 2021 ਨੂੰ ਸਰਦਾਰ ਸ਼ਬੇਗ ਸਿੰਘ ਕਥੂਰੀਆ ਨੇ ਰਿਬਨ ਕਟ ਕੇ ਕੀਤੀI ਸ਼ਮਾ ਰੋਸ਼ਨ ਕਰਨ ਦੀ ਰਸਮ, ਹਰਿੰਦਰ ਬਰਾੜ, ਗੁਰਪ੍ਰੀਤ ਸਿੰਘ ਢਿਲੋਂ, ਰੀਜਨਲ ਕੌਂਸਲਰ, ਹਰਕੀਰਤ ਸਿੰਘ ਸਿਟੀ ਕੌਂਸਲਰ, ਰਿਕੀ ਗੋਗਨਾ, ਰੋਨ ਸਟਾਰ ਸਿਟੀ ਕੌਂਸਲਰ, ਜੋਗਿੰਦਰ ਸਿੰਘ ਬਾਜਵਾ ਨੇ ਕੀਤੀ I

ਕੈਨੇਡਾ ਦੇ ਰਾਸ਼ਟਰੀ ਗੀਤ ” ਓ ਕੈਨੇਡਾ ” ਨਾਲ ਉਦਘਾਟਨੀ ਸੈਸ਼ਨ ਸ਼ੁਰੂ ਹੋਇਆ I ਉਦਘਾਟਨੀ ਸੈਸ਼ਨ ਦੇ ਸੰਚਾਲਕ ਸਰਦਾਰ ਸਰਦੂਲ ਸਿੰਘ ਥਿਆੜਾ ਸਨ I ਸਰਦਾਰ ਦਲਬੀਰ ਸਿੰਘ ਕਥੂਰੀਆ ਪ੍ਰਧਾਨ ਜਗਤ ਪੰਜਾਬੀ ਸਭਾ ਨੇ ਸਾਰਿਆਂ ਨੂੰ ਜੀ ਆਇਆ ਕਿਹਾ I ਸੋਨੀਆ ਸਿੱਧੂ ਐਮ. ਪੀ., ਗੁਰਪ੍ਰੀਤ ਸਿੰਘ ਢਿਲੋਂ, ਰੀਜਨਲ ਕੌਂਸਲਰ , ਹਰਕੀਰਤ ਸਿੰਘ ਸਿਟੀ ਕੌਂਸਲਰ, ਕਰਨ ਅਜਾਇਬ ਸਿੰਘ ਸੰਘਾ, ਤਰਲੋਚਨ ਸਿੰਘ ਅਠਵਾਲ ਤੇ ਰੋਨ ਸਟਾਰ ਸਿਟੀ ਕੌਂਸਲਰ ਨੇ ਪ੍ਰਬੰਧਕਾਂ ਨੂੰ ਕਾਨਫਰੰਸ ਦਾ ਪ੍ਰਬੰਧ ਕਰਨ ਲਈ ਵਧਾਈਆਂ ਦਿਤੀਆਂ I ਉਹਨਾਂ ਵਲੋਂ ਹਮੇਸ਼ਾ ਸਾਥ ਦੇਣ ਦਾ ਭਰੋਸਾ ਦਿਤਾ ਗਿਆ I ਅਮਰੀਕ ਸਿੰਘ ਗੋਗਨਾ ਨੇ ਸੱਭ ਦਾ ਧੰਨਵਾਦ ਕੀਤਾ I ਸਟੇਜ ਤੇ ਹਾਲ ਵਿਚ ਬੈਠਣ ਦਾ ਚੰਗਾ ਪ੍ਰਬੰਧ ਸੀ I
ਪਹਿਲੇ ਸੈਸ਼ਨ ਦੇ ਸੰਚਾਲਕ ਸਰਦਾਰ ਸੰਤੋਖ ਸਿੰਘ ਸੰਧੂ ਸਨ I ਪਹਿਲੇ ਸੈਸ਼ਨ ਵਿਚ ਡਾਕਟਰ ਗੁਰਪ੍ਰੀਤ ਕੌਰ , ਡਾਕਟਰ ਸੋਲਮਨ ਨਾਜ਼ ਤੇ ਅਜੈਬ ਸਿੰਘ ਚੱਠਾ ਨੇ ਪੰਜਾਬੀ ਭਾਸ਼ਾ ਦਾ ਭਵਿੱਖ ਤੇ “ਕਾਇਦਾ-ਏ-ਨੂਰ” ‘ਤੇ ਪੇਪਰ ਪੜ੍ਹੇ I
ਦੂਸਰੇ ਸੈਸ਼ਨ ਦੇ ਸੰਚਾਲਕ ਡਾਕਟਰ ਰਮਨੀ ਬਤਰਾ ਸਨ I ਇਸ ਸੈਸ਼ਨ ਵਿਚ ਜਗਜੀਤ ਕੌਰ ਢੀਂਡਸਾ, ਰਿਕੀ ਗੋਗਨਾ, ਪਿਆਰਾ ਸਿੰਘ ਕੁਦੋਵਾਲ, ਇੰਦਰਪਾਲ ਮਠਾੜੂ ਨੇ “ਕਾਇਦਾ-ਏ-ਨੂਰ” ਤੇ ਪੇਪਰ ਪੜ੍ਹੇ I
ਕਵੀ ਦਰਵਾਰ ਦਾ ਸੰਚਾਲਨ ਰੁਪਿੰਦਰ ਕੌਰ ਸੰਧੂ ਨੇ ਬਾਖੂਬੀ ਕੀਤਾ I ਕਵਿਤਾ ਤੇ ਗੀਤ ਸੁਣਾਉਣ ਵਾਲਿਆਂ ਵਿਚ ਜਨਾਬ ਮਕਸੂਦ ਚੌਧਰੀ , ਹਰਭਜਨ ਕੌਰ ਗਿੱਲ , ਸੁਖਚਰਨਜੀਤ ਕੌਰ ਗਿੱਲ , ਹਰਜੀਤ ਕੌਰ ਭੰਬਰਾ, ਨਵਦੀਪ ਕੌਰ ਗਿੱਲ, ਜਿੰਦ ਧਾਲੀਵਾਲ, ਉਜ਼ਮਾ ਮਹਿਮੂਦ, ਜਨਾਬ ਰਸੀਦ, ਬਲਜੀਤ ਕੌਰ ਜੋਹਲ, ਹਰਦਿਆਲ ਸਿੰਘ ਝੀਤਾ , ਮੋਹਿੰਦਰ ਪਾਲ , ਕਰਨ ਅਜਾਇਬ ਸਿੰਘ ਸੰਘਾ , ਸੁੰਦਰਪਾਲ ਰਾਜਾਸਾਂਸੀ ਗੁਰਪ੍ਰੀਤ ਕੌਰ ਆਦਿ ਸਨ I
ਪਹਿਲਾ ਹੋਈਆਂ ਕਾਨਫਰੰਸਾਂ ਦੀ ਡਾਕੂਮੈਂਟਰੀ ਵੀ ਦਿਖਾਈ ਗਈ। ਮਸ਼ਹੂਰ ਸਿੰਗਰ ਮੀਤਾ ਖੰਨਾ ਦਾ ਨਵਾਂ ਗਾਣਾ ” ਆਲੂ ਬੜੇ ਕਰਾਰੇ ” ਰਲੀਜ ਕੀਤਾ ਗਿਆ I ਅਜੈਬ ਸਿੰਘ ਚੱਠਾ ਵਲੋਂ ਤਿਆਰ ਕੀਤੀ ਲਘੂ ਫਿਲਮ “ਬਾਪੂ ਜੀ” ਰਿਲੀਜ ਕੀਤੀ ਗਈ I
ਦੂਸਰੇ ਦਿਨ , 12 ਦਸੰਬਰ 2021 ਐਤਵਾਰ ਨੂੰ ਤੀਸਰੇ ਸੈਸ਼ਨ ਦਾ ਸੰਚਾਲਨ ਅਮਰਜੀਤ ਸਿੰਘ ਸੰਘਾ ਨੇ ਕੀਤਾ। ਡਾਕਟਰ ਉਮੇ ਏਮਾਨ ਦਿੱਲੀ, ਡਾਕਟਰ ਮਨਪ੍ਰੀਤ ਕੌਰ ਅਨੰਦਪੁਰ ਸਾਹਿਬ, ਡਾਕਟਰ ਗੁਰਪ੍ਰੀਤ ਕੌਰ ਰੋਪੜ, ਜਗਜੀਤ ਕੌਰ ਢੀਂਡਸਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪੇਪਰ ਪੜ੍ਹੇ। ਸਾਰੇ ਬੁਲਾਰਿਆਂ ਨੇ ਪੰਜਾਬੀ ਭਾਸ਼ਾ ਦੇ ਭਵਿੱਖ ਬਾਰੇ ਮਹੱਤਵਪੂਰਨ ਜਾਣਕਾਰੀ ਦਿਤੀ।
ਚੋਥੇ ਸੈਸ਼ਨ ਦਾ ਸੰਚਾਲਨ ਤਲਵਿੰਦਰ ਸਿੰਘ ਮੰਡ, ਕੈਨੇਡੀਅਨ ਸਾਹਿਤ ਸਭਾ ਨੇ ਕੀਤਾ। ਇਸ ਸੈਸ਼ਨ ਵਿਚ ਡਾਕਟਰ ਗੁਰਬਖਸ਼ ਸਿੰਘ ਭੰਡਾਲ , ਕਰਨ ਅਜਾਇਬ ਸਿੰਘ ਸੰਘਾ, ਪਰਮਜੀਤ ਸਿੰਘ ਗਿੱਲ, ਮਲੂਕ ਸਿੰਘ ਕਾਹਲੋਂ, ਬਲਰਾਜ ਸਿੰਘ ਚੀਮਾ, ਇਕਬਾਲ ਸਿੰਘ ਬਰਾੜ, ਡਾਕਟਰ ਰਾਮ ਸਿੰਘ, ਡਾਕਟਰ ਜਗਮੋਹਨ ਸਿੰਘ ਸੰਘਾ, ਪਿਆਰਾ ਸਿੰਘ ਕੁਦੋਵਾਲ ਨੇ ਪੰਜਾਬੀ ਭਾਸ਼ਾ ਦੇ ਭਵਿੱਖ ਬਾਰੇ ਪੇਪਰ ਪੜ੍ਹੇ। ਡਾਕਟਰ ਰਾਮ ਸਿੰਘ ਦਾ ਪੇਪਰ ਬਹੁਤ ਹੀ ਜਾਣਕਾਰੀ ਭਰਪੂਰ ਸੀ।
ਵਿਦਾਇਗੀ ਸੈਸ਼ਨ ਦਾ ਸੰਚਾਲਨ ਅਜੈਬ ਸਿੰਘ ਚੱਠਾ, ਚੇਅਰਮੈਨ ਵਰਲਡ ਪੰਜਾਬੀ ਕਾਨਫਰੰਸ ਨੇ ਕੀਤਾ। ਹਰਜੀਤ ਕੌਰ ਭੰਵਰਾ ਨੇ ਕਾਨਫਰੰਸ ਦੀ ਰਿਪੋਰਟ ਨਿਵੇਕਲੇ ਅੰਦਾਜ਼ ਵਿਚ ਪੜ੍ਹੀ। ਦੋਹਾ ਹੀ ਦਿਨਾਂ ਵਿਚ ਹੋਈਆ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਦੱਸਿਆ।
ਡਾਕਟਰ ਮਨਪ੍ਰੀਤ ਕੌਰ ਵਲੋਂ ਛੇ ਮਤੇ ਪੜ੍ਹੇ ਗਏ, ਜੋ ਸਰਵ ਸੰਮਤੀ ਨਾਲ ਪਾਸ ਹੋਏ। ਇਹਨਾਂ ਮਤਿਆ ਵਿਚ ਪੰਜਾਬੀ ਭਾਸ਼ਾ ਨੂੰ ਸਕੂਲਾਂ ਵਿਚ ਪੜ੍ਹਾਉਂਣ ਬਾਰੇ, “ਕਾਇਦਾ-ਏ-ਨੂਰ” ਰਾਹੀ ਭਾਸ਼ਾਵਾਂ ਸਿੱਖਣ ਦੀ ਜਰੂਰਤ ਤੇ ਇਕ ਸਾਲ ਵਿਚ ਦੁਨੀਆ ਦੇ ਹਰੇਕ ਪੰਜਾਬੀ ਨੂੰ ਗੁਰਮੁਖੀ ਦੇ 35 ਅੱਖਰ ਸਿੱਖਣ, ਪੰਜਾਬ ਅਤੇ ਪੰਜਾਬੀਅਤ ਬਾਰੇ ਜਾਣਕਾਰੀ, ਦੱਸ ਗੁਰੂ ਸਾਹਿਬਾਨ ਦੇ ਨਾਮ, ਨੈਤਿਕਤਾ ਤੇ ਵਾਤਾਵਰਣ ਬਾਰੇ ਜਾਣਕਾਰੀ ਬਾਰੇ ਮਤੇ ਪਾਸ ਹੋਏ। ਨਵੰਬਰ 2022 ਵਿਚ ਇਮਤਿਹਾਨ ਲੈ ਕੇ ਇਕ ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ।
ਸਰਦਾਰ ਸਰਦੂਲ ਸਿੰਘ ਥਿਆੜਾ ਨੇ “ਕਾਇਦਾ-ਏ-ਨੂਰ” ਬਾਰੇ ਚਾਨਣਾ ਪਾਇਆ। ਹਾਜ਼ਰੀਨ ਤੋਂ ਪੰਜਾਬੀਆਂ ਨੂੰ ਸਿਖਿਅਤ ਕਰਨ ਲਈ ਇਸ ਮਹੱਤਵਪੂਰਣ ਕੰਮ ਲਈ ਸਾਥ ਦੇਣ ਨੂੰ ਬੇਨਤੀ ਕੀਤੀ। ਭਾਰਤ ਤੋਂ ਆਏ ਵਿਦਵਾਨਾਂ ਨੂੰ ਸਰਟੀਫਿਕੇਟ ਦਿਤੇ ਗਏ। ਡਾਕਟਰ ਸੋਹਣ ਸਿੰਘ ਪਰਮਾਰ ਨੇ ਆਪਣੇ ਵਡਮੁਲੇ ਵਿਚਾਰ ਦਿਤੇ। 1980 ਤੋਂ ਲੈ ਕੇ ਅੱਜ ਤਕ ਹੋਈਆਂ ਕਾਨਫਰੰਸਾਂ ਬਾਰੇ ਲਿਖੀ ਖੋਜਨੁਮਾ ਕਿਤਾਬ ਬਾਰੇ ਡਾਕੂਮੈਂਟਰੀ ਦਿਖਾਈ ਗਈ।
ਸਰਦੂਲ ਸਿੰਘ ਥਿਆੜਾ ਵਲੋਂ ਵਰਲਡ ਪੰਜਾਬੀ ਕਾਨਫਰੰਸ 2022 ਦੀਆ ਤਰੀਖਾਂ 25, 26 ਤੇ 27 ਜੂਨ 2022 ਦਾ ਐਲਾਨ ਕੀਤਾ। ਸਰਦਾਰ ਤਰਲੋਚਨ ਸਿੰਘ ਅਠਵਾਲ ਨੂੰ 2022 ਵਾਲੀ ਕਾਨਫਰੰਸ ਦਾ ਪ੍ਰਧਾਨ ਥਾਪਿਆ ਗਿਆ।
ਪੰਜਾਬੀ ਬੱਚੀਆਂ ਨੇ ਸੱਭਿਆਚਾਰ ਦਾ ਪ੍ਰੋਗਰਾਮ ਵੀ ਪੇਸ਼ ਕੀਤਾ ਅਤੇ ਸਾਰਾ ਪ੍ਰੋਗਰਾਮ ਬਿਨਾ ਕਿਸੇ ਅੜਚਨ ਦੇ ਸੰਪੂਰਨ ਹੋਇਆ। ਇਸ ਕਾਨਫਰੰਸ ਨੂੰ ਕਰਵਾਉਣ ਵਿਚ ਸ੍ਰ ਅਜੈਬ ਸਿੰਘ ਚੱਠਾ, ਸਰਦੂਲ ਸਿੰਘ ਥਿਆੜਾ, ਦਲਬੀਰ ਸਿੰਘ ਕਥੂਰੀਆ, ਡਾ. ਰਮਨੀ ਬਤਰਾ, ਰਿੱਕੀ ਗੋਗਨਾ, ਬਲਵਿੰਦਰ ਕੌਰ ਚੱਠਾ, ਸੰਤੋਖ ਸਿੰਘ ਸੰਧੂ, ਤੇਜਿੰਦਰਪਾਲ ਸਿੰਘ ਚੀਮਾ, ਕਮਲਜੀਤ ਸਿੰਘ ਹੇਅਰ, ਕਰਨ ਅਜੈਬ ਸਿੰਘ ਸੰਘਾ, ਗੁਰਦਰਸ਼ਨ ਸਿੰਘ ਸ਼ੀਰਾ, ਸੰਜੀਤ ਸਿੰਘ, ਇਫਤਖਾਰ ਚੌਧਰੀ, ਅਮਰੀਕ ਸਿੰਘ ਗੋਗਨਾ, ਅਮਰਜੀਤ ਸਿੰਘ ਸੰਘਾ, ਜੋਗਿੰਦਰ ਸਿੰਘ ਬਾਜਵਾ, ਤ੍ਰਿਪਤਾ ਸੋਢੀ, ਰੁਪਿੰਦਰ ਕੌਰ ਸੰਧੂ, ਗੁਰਸ਼ਰਨ ਕੌਰ ਕਾਂਦਰਾ, ਸੁੰਦਰਪਾਲ ਰਾਜਾਸਾਂਸੀ, ਇੰਦਰਪਾਲ ਕੌਰ ਮਠਾੜੂ ਨੇ ਭਰਵਾਂ ਸਹਿਯੋਗ ਦਿੱਤਾ।

Please Click here for Share This News

Leave a Reply

Your email address will not be published. Required fields are marked *