best platform for news and views

ਟੈੱਟ ਪਾਸ ਅਧਿਆਪਕਾਂ ਦੀ ਪ੍ਰੀਖਿਆ ਦੀ ਡੇਟ ਦਾ ਐਲਾਨ

Please Click here for Share This News

ਬਠਿੰਡਾ ਪੰਜਾਬ ਸਰਕਾਰ ਨੇ ਟੈੱਟ ਅਧਿਆਪਕ ਯੋਗਤਾ ਪਰੀਖਿਆ 12 ਤੇ 13 ਮਾਰਚ ਨੂੰ ਲੈਣ ਦਾ ਐਲਾਨ ਕੀਤਾ ਹੈ ਜਿਸਦੇ ਫਾਰਮ ਅਪਲਾਈ ਦੀ ਤਰੀਕ 2 ਮਾਰਚ ਸੀ ਤੇ ਜਿਸ ਨਾਲ ਟੈੱਟ ਦਾ ਪੇਪਰ ਦੇਣ ਜਾ ਰਹੇ ਬੀ ਐੱਡ , ਈ ਟੀ ਟੀ ਤੇ ਆਰਟ ਐਂਡ ਕਰਾਫਟ ਦੇ ਪ੍ਰੀਖਿਆਰਥੀਆਂ ਨੂੰ ਟਾਇਮ ਦਿੱਤਾ ਹੈ ਪੰਜਾਬ ਸਰਕਾਰ ਨੇ ਸਿਰਫ ਨੌ ਦਿਨ ਦਾ ਜੋ ਕਿ ਕੌਝਾ ਮਜ਼ਾਕ ਹੈ ਪਰੀਖਿਆ ਦੇ ਨਾਮ ਤੇ ਨਾ ਤਾਂ ਇਹਨੇ ਘੱਟ ਸਮੇਂ ਵਿੱਚ ਤਿਆਰੀ ਹੁੰਦੀ ਹੈ ਅਤੇ ਨਾ ਹੀ ਸਿਲੇਬਸ ਕਵਰ ਹੁੰਦਾ ਹੈ ਜਦਕਿ ਪਿਛਲੀਆਂ ਸਰਕਾਰਾਂ ਅਕਾਲੀ ਦਲ ਦੀ ਸਰਕਾਰ ਹੋਵੇ ਚਾਹੇ ਕਾਂਗਰਸ ਦੀ ਸਰਕਾਰ ਹੋਵੇ ਇਹ ਸਰਕਾਰਾਂ ਟੈੱਟ ਦਾ ਟੈਸਟ ਪਾਸ ਕਰਨ ਲਈ ਇਹਨਾਂ ਅਧਿਆਪਕਾਂ ਨੂੰ 45 ਦਿਨ ਤੱਕ ਦਾ ਸਮਾਂ ਦਿੰਦੀਆਂ ਰਹੀਆਂ ਸਨ ਜੋ ਕਿ ਫਿਰ ਵੀ ਠੀਕ ਸੀ ਪਰ ਆਮ ਆਦਮੀ ਸਰਕਾਰ ਨੇ ਪ੍ਰੀਖਿਆ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ ਤਿਆਰੀ ਲਈ ਮਹਿਜ਼ ਨੌ ਦਿਨ ਦੇ ਕੇ ਆਰਟ ਐਂਡ ਕਰਾਫਟ ਦੇ ਵਿਦਿਆਰਥੀ ਜੋ ਕਿ 2011 ਤੋਂ ਬਾਅਦ 2023 ਮਤਲਬ 12 ਸਾਲ ਬਾਅਦ ਇਹ ਪ੍ਰੀਖਿਆ ਦੇਣ ਜਾ ਰਹੇ ਨੇ ਉਹਨਾਂ ਦਾ ਸਿਲੇਬਸ ਸਰਕਾਰ ਨੇ ਕੁਝ ਦਿਨ ਪਹਿਲਾਂ ਹੀ ਜਨਤਕ ਕੀਤਾ ਹੈ ਜੋ ਕਿ ਇਹਨਾਂ ਨੌ ਦਿਨਾਂ ਵਿੱਚ ਕਵਰ ਕਰਨਾ ਮੁਸ਼ਕਲ ਹੈ ਆਰਟ ਐਂਡ ਕਰਾਫਟ ਅਧਿਆਪਕਾਂ ਲਈ ਪਹਿਲੀ ਵਾਰ ਹੋਣ ਜਾ ਰਹੇ ਅਧਿਆਪਕ ਯੋਗਤਾ ਟੈਸਟ ਇਸ ਦੀ ਕਿਰਨ ਲੈ ਆਇਆ ਸੀ ਪਰ ਸਰਕਾਰ ਨੇ ਤਿਆਰੀ ਲਈ ਦਿੱਤੇ ਘੱਟ ਸਮੇਂ ਨੇ ਆਸਾਂ ਤੇ ਪਾਣੀ ਫੇਰਨ ਦਾ ਕੰਮ ਕਰ ਦਿੱਤਾ ਹੈ ਸਰਕਾਰਾਂ ਆਰਟ ਐਂਡ ਕਰਾਫਟ ਅਧਿਆਪਕਾਂ ਨਾਲ ਸ਼ੁਰੂ ਤੋਂ ਹੀ ਵਿਤਕਰੇ ਕਰਦੀਆਂ ਰਹੀਆਂ ਹਨ ਇਹਨਾਂ 12 ਸਾਲਾਂ ਵਿੱਚ ਇੱਕ ਵਾਰ ਵੀ ਸਰਕਾਰਾਂ ਨੇ ਇਹਨਾਂ ਦੀ ਖਾਲੀ ਪਈਆਂ ਅਸਾਮੀਆਂ ਨੂੰ ਭਰਨ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਪਰ ਪਿਛਲੇ ਸਾਲ ਦੋਰਾਨ ਚੰਨੀ ਸਰਕਾਰ ਨੇ 250 ਪੋਸਟਾਂ ਨੂੰ ਮੰਜੂਰੀ ਦਿੱਤੀ ਸੀ ਪਰ ਆਮ ਆਦਮੀ ਸਰਕਾਰ ਨੇ ਇਹਨਾਂ ਅਸਾਮੀਆਂ ਲਈ ਵੀ ਟੈੱਟ ( ਅਧਿਆਪਕ ਯੋਗਤਾ ਪਰੀਖਿਆ) ਰੱਖ ਦਿੱਤੀ ਹੈ ਅਧਿਆਪਕ ਇਸ ਪ੍ਰੀਖਿਆ ਨੂੰ ਦੇਣ ਲਈ ਤਿਆਰ ਹਨ ਪਰ ਇਨੇ ਘੱਟ ਸਮੇਂ ਵਿੱਚ ਤਿਆਰੀ ਕਰਨਾ ਮੁਸ਼ਕਲ ਹੈ ਆਰਟ ਐਂਡ ਕਰਾਫਟ ਯੂਨੀਅਨ ਬਠਿੰਡਾ ਦੇ ਪ੍ਰਧਾਨ ਜੋਤੀ ਤੇ ਸਨੀ ਖੇਮੂਆਣਾ ਨੇ ਮੁੱਖ ਮੰਤਰੀ ਪੰਜਾਬ ਤੇ ਸਿੱਖਿਆ ਮੰਤਰੀ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਇਹਨਾਂ ਪ੍ਰੀਖਿਆ ਦੀ ਤਿਆਰੀ ਸਮੇਂ ਨੂੰ ਵਧਾਇਆ ਜਾਵੇ ਤਾਂ ਜ਼ੋ ਹਰ ਅਧਿਆਪਕ ਆਪਣੀ ਮਿਹਨਤ ਨਾਲ ਪ੍ਰੀਖਿਆ ਦੀ ਤਿਆਰੀ ਕਰ ਸਕਣ ਇਸ ਮੌਕੇ ਆਰਟ ਐਂਡ ਕਰਾਫਟ ਯੂਨੀਅਨ ਦੇ ਪ੍ਰਧਾਨ ਜੋਤੀ ਤੇ ਸਨੀ ਖੇਮੂਆਣਾ ਤੇ ਮੈਂਬਰ ਵਰਿੰਦਰ ਸਿੰਘ , ਜਸਵੀਰ ਸਿੰਘ ਪ੍ਰਵੀਨ ਕੁਮਾਰ, ਗੁਰਨਿੰਦਰ ਸਿੰਘ, ਜਸਵੀਰ ਸਿੰਘ ਹਰਪ੍ਰੀਤ ਸਿੰਘ, ਕਾਲਾ ਭੰਗੂ , ਦਵਿੰਦਰ ਸਿੰਘ , ਦੁਪਿੰਦਰ ਸਿੰਘ , ਪਰਮਜੀਤ ਕੌਰ ਕੁਲਵਿੰਦਰ ਕੌਰ , ਸਰਬਜੀਤ ਕੌਰ, ਹਰਪ੍ਰੀਤ ਸਿੰਘ ਆਦਿ ਮੌਜੂਦ ਸਨ

Please Click here for Share This News

Leave a Reply

Your email address will not be published. Required fields are marked *