best platform for news and views

ਤੈਂ ਕੀ ਦਰਦ ਨਾ ਆਇਆ

Please Click here for Share This News

( ਤੈਂ ਕੀ ਦਰਦ ਨਾ ਆਇਆ )

ਸੁਣ ਦਿੱਲੀ ਦੀਏ ਸਰਕਾਰੇ ਨੀ
ਤੂੰ ਇਹ ਕੀ ਕਹਿਰ ਕਮਾਇਆ
ਭੋਲੇ ਭਾਲੇ ਕਿਸਾਨਾਂ ਤੇ
ਅੱਥਰੂ ਗੈਸ , ਲਾਠੀਆਂ ਤੇ
ਪਾਣੀ ਦੀਆਂ ਬੋਛਾਰਾਂ ਦਾ ਮੀਂਹ ਵਰਸਾਇਆ
ਤੈਂ ਕੀ ਦਰਦ ਨਾ ਆਇਆ
ਸੁਣ ਦਿੱਲੀ ਦੀਏ ਸਰਕਾਰੇ ਨੀ
ਤੂੰ ਵੀ ਕਰ ਲੈ ਜੋ ਕਰਨਾ ਹੁਣ
ਨਹੀਂ ਡਰਾਂਗੇ ਹੁਣ ਕਿਸੇ ਤੋਂ
ਅਸੀਂ ਗੁਰੂ ਗੋਬਿੰਦ ਦੇ ਜਾਏ ਹਾਂ
ਕੁਝ ਕਰਾਂਗੇ ਜਾਂ ਮਰਾਂਗੇ
ਸਰਕਾਰ ਅੱਗੇ ਨਹੀਂ ਝੁਕਾਂਗੇ
ਸਿਰ ਕਫ਼ਨ ਬੰਨ ਕੇ ਆ ਗਏ ਹਾਂ
ਤੇਰਿਆਂ ਜ਼ੁਲਮਾਂ ਤੋਂ ਨਹੀਂ ਡਰਾਂਗੇ
ਹੱਕ ਆਪਣੇ ਲੈ ਕੇ ਰਹਾਂਗੇ
ਵਾਪਿਸ ਹੁਣ ਨਹੀਂ ਮੁੜਾਂਗੇ
ਬਹੁਤ ਕਰ ਲਈਆਂ ਤੂੰ ਮਨਮਾਨੀਆਂ
ਸਬਰ ਪਿਆਲਾ ਭਰ ਚੁੱਕਾ ਹੈ ਹੁਣ
ਸੀਨਾ ਤਾਨ ਕੇ ਖੜ੍ਹ ਗੇ ਹਾਂ ਹੁਣ
84 ਦੇ ਜ਼ਖ਼ਮ ਭਰੇ ਨਹੀਂ ਅਜੇ
ਨਵੇਂ ਫੱਟ ਹੁਣ ਦੇ ਰਹੇ ਹੋ ਹੋਰ
ਤੁਹਾਡੀ ਮੱਤ ਨੂੰ ਕੀ ਹੋ ਗਿਆ ਹੈ
ਜਿਸਦਾ ਬੀਜਿਆ ਖਾਂਦੇ ਹੋ
ਉਸੇ ਦੇ ਹੱਕ ਖੋਂਦੇ ਹੋ
ਕਿਸਾਨ ਮਿੱਟੀ ਨਾਲ ਮਿੱਟੀ ਹੁੰਦਾ ਹੈ
ਕੜਕ ਸਿਆਲੇ ਠੁਰ ਠੁਰ ਕਰਦਾ ਹੈ
ਗਰਮੀ ਵਿੱਚ ਪਸੀਨੇ ਵਹਾਉਂਦਾ ਹੈ
ਫ਼ਸਲਾਂ ਨੂੰ ਪੁੱਤਾਂ ਵਾਂਗ ਪਾਲਦਾ ਹੈ
ਫਿਰ ਵੀ ਡਰਿਆ ਸਹਮਿਆ ਰਹਿੰਦਾ ਹੈ
ਕਿਤੇ ਮੀਂਹ ਝੱਖੜ ਨਾ ਆ ਜਾਏ
ਫ਼ਸਲਾਂ ਨੂੰ ਹੂੰਝ ਨਾ ਲੈ ਜਾਏ
ਰਾਤੀਂ ਉੱਠ ਉੱਠ ਦੇਖਦਾ ਹੈ
ਫ਼ਸਲ ਪੱਕਦਿਆਂ ਵੇਖਕੇ ਤੇ
ਗੀਤ ਖ਼ੁਸ਼ੀ ਦੇ ਗਾਉਂਦਾ ਹੈ
ਤੁਸੀਂ ਉਸਦੀ ਫ਼ਸਲ ਦਾ ਮੁੱਲ
ਤਾਂ ਕੀ ਪਾਉਣਾ
ਉਸਦੀ ਰੋਜ਼ੀ ਖੋਣਾ ਚਾਹੁੰਦੇ ਹੋ
ਬੱਸ ਕਰੋ ਹੁਣ ਬਹੁਤ ਹੋ ਗਿਆ
ਸਾਥੋਂ ਹੁਣ ਨਹੀਂ ਜਰਿਆ ਜਾਂਦਾ
ਆਪਣਾ ਕਾਲਾ ਬਿਲ ਹੁਣ
ਵਾਪਿਸ ਲੈ ਲਉ
ਸਾਡੇ ਹੱਕ ਇੱਥੇ ਰੱਖ
ਖਾਲ਼ੀ ਹੱਥ ਨਹੀਂ ਮੁੜਾਂਗੇ ਹੁਣ
ਸੁਣ ਦਿੱਲੀ ਦੀਏ ਸਰਕਾਰੇ ਨੀ
ਤੈਂ ਕੀ ਦਰਦ ਨਾ ਆਇਆ
ਸੁਣ ਦਿੱਲੀ ਦੀਏ ਸਰਕਾਰੇ ਨੀ
ਤੈਂ ਕੀ ਦਰਦ ਨਾ ਆਇਆ !!

( ਰਮਿੰਦਰ ਰਮੀ )

Please Click here for Share This News

Leave a Reply

Your email address will not be published. Required fields are marked *