best platform for news and views

Tag: punjabi newspaper

ਪੰਜਾਬ ਵਿਧਾਨ ਸਭਾ ਚੋਣਾ ਲਈ ਤੀਜੇ ਦਿਨ 21 ਉਮੀਦਵਾਰਾਂ ਵਲੋਂ ਕਾਗਜ ਦਾਖਲ

ਪੰਜਾਬ ਵਿਧਾਨ ਸਭਾ ਚੋਣਾ ਲਈ ਤੀਜੇ ਦਿਨ 21 ਉਮੀਦਵਾਰਾਂ ਵਲੋਂ ਕਾਗਜ ਦਾਖਲ

Chandigarh, Election 2017, English, Government Press Release, Punjabi
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾ ਲਈ ਨਾਮਜਦਗੀ ਪੱਤਰ ਦਾਖਲ ਕਰਨ ਦੇ ਅੱਜ ਤੀਜੇ ਦਿਨ ਵੱਖ ਵੱਖ ਵਿਧਾਨ ਸਭਾ ਹਲਕਿਆਂ ਵਿਚ 21 ਉਮੀਦਵਾਰਾਂ ਨੇ ਆਪਣੇ ਨਾਮਜਦਗੀ ਪੱਤਰ ਦਾਖਲ ਕੀਤੇ। ਚੋਣ ਕਮਿਸ਼ਨ ਵਲੋਂ ਜਾਰੀ ਰਿਪੋਰਟ ਅਨੁਸਾਰ ਹੇਠ ਲਿਖੇ ਉਮੀਦਵਾਰਾਂ ਨੇ ਅੱਜ ਆਪਣੇ ਨਾਮਜਦਗੀ ਪੱਤਰ ਦਾਖਲ ਕੀਤੇ ਹਨ ਅਤੇ ਹੁਣ ਤੱਕ ਕੁੱਲ 51 ਉਮੀਦਵਾਰ ਆਪਣੇ ਨਾਮਜਦਗੀ ਪੱਤਰ ਦਾਖਲ ਕਰ ਚੁੱਕੇ ਹਨ। Sr. No. District No. & name of AC Name of Candidate Name of Party 1. Ferozepur 75- Zira 1.Kulbir Singh 2.Inderjit Singh  INC Covering Candidate 76- Firozpur City 1.Rakesh Kumar BhujanSamaj Party 77- Firozpur Rural (SC) 1.Joginder Singh Jindu S.A.D. 78- Guru HarSahai 1.Manoj Kumar Mong Independent 2. Fazilka 81- Abohar 1.Shiv LalDoda
ਵੋਟਾਂ ਤੋਂ ਦੋ ਦਿਨ ਪਹਿਲਾਂ ਜੇਲਾਂ ਵਿਚ ਮੁਲਾਕਾਤਾਂ ‘ਤੇ ਪਾਬੰਦੀ : ਛੁੱਟੀਆਂ ਤੇ ਸਜ਼ਾ ਮੁਆਫੀ ਦੀ ਪ੍ਰਕਿਰਿਆ ਵੀ ਚੋਣਾ ਤੱਕ ਰੋਕੀ

ਵੋਟਾਂ ਤੋਂ ਦੋ ਦਿਨ ਪਹਿਲਾਂ ਜੇਲਾਂ ਵਿਚ ਮੁਲਾਕਾਤਾਂ ‘ਤੇ ਪਾਬੰਦੀ : ਛੁੱਟੀਆਂ ਤੇ ਸਜ਼ਾ ਮੁਆਫੀ ਦੀ ਪ੍ਰਕਿਰਿਆ ਵੀ ਚੋਣਾ ਤੱਕ ਰੋਕੀ

Breaking News, Chandigarh, Election 2017, Government Press Release, Punjabi
ਚੰਡੀਗੜ੍ਹ : ਪੰਜਾਬ ਦੇ ਗ੍ਰਹਿ ਵਿਭਾਗ ਵਲੋਂ ਸੂਬੇ ਵਿਚਲੀਆਂ ਕੇਂਦਰੀ, ਜ਼ਿਲਾ ਤੇ ਸਬ ਜੇਲ ਵਿਚ 4 ਫਰਵਰੀ 2017 ਨੂੰ ਵਿਧਾਨ ਸਭਾ ਲਈ ਪੈਣ ਵਾਲੀਆਂ ਵੋਟਾਂ ਤੋਂ 72 ਘੰਟੇ ਪਹਿਲਾਂ ਤੋਂ ਪੋਲਿੰਗ ਤੱਕ ਕੈਦੀਆਂ ਨਾਲ ਮੁਲਾਕਾਤ ਕਰਨ 'ਤੇ ਰੋਕ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ । ਇਸ ਸਬੰਧੀ ਫੈਸਲਾ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਵਲੋਂ ਭਾਰਤੀ ਚੋਣ ਕਮਿਸ਼ਨ ਨਾਲ ਬੀਤੀ ਸ਼ਾਮ ਹੋਈ ਮੀਟਿੰਗ ਪਿਛੋਂ ਲਿਆ ਗਿਆ ਹੈ। ਵਧੀਕ ਮੁੱਖ ਸਕੱਤਰ ਗ੍ਰਹਿ ਸ੍ਰੀ ਕੇ.ਬੀ.ਐਸ.ਸਿੱਧੂ ਨੇ ਦੱਸਿਆ ਕਿ 4 ਫਰਵਰੀ 2017 ਨੂੰ ਚੋਣਾਂ ਦੇ ਮੱਦੇ ਨਜ਼ਰ ਪੰਜਾਬ ਸਰਕਾਰ ਵਲੋਂ ਪਹਿਲਾਂ ਹੀ ਛੁੱਟੀ ਐਲਾਨੀ ਜਾ ਚੁੱਕੀ ਹੈ ਜਿਸ ਕਰਕੇ 4 ਫਰਵਰੀ ਨੂੰ ਵੀ ਮੁਲਾਕਾਤਾਂ ਤੇ ਰੋਕ ਰਹੇਗੀ। ਉਨਾਂ ਦੱਸਿਆ ਕਿ ਕਿਸੇ ਹੰਗਾਮੀ ਹਲਾਤ ਵਿਚ ਮੁਲਾਕਾਤ ਕਰਨ ਦੀ ਆਗਿਆ ਕੇਵਲ ਵਧੀਕ ਡੀ.ਜੀ.ਪੀ.(ਜ਼ੇਲਾਂ ) ਦੀ ਅਗਾਊਂ ਪ੍ਰਵਾਨਗੀ ਨਾਲ ਹੀ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ 5 ਫਰਵਰੀ 2017 ਦਿਨ ਐਤਵਾਰ ਨੂੰ ਆਮ ਹਲਾਤਾਂ ਵਿਚ ਮੁਲਾਕਾਤਾਂ ਤੇ ਰੋਕ ਰਹਿੰਦੀ ਹੈ ਪਰ ਚੋਣਾਂ ਦੇ ਮੱਦੇ ਨਜ਼ਰ ਇਸ ਐਤਵਾਰ ਨੂੰ ਲੋਕ ਕੈਦੀਆਂ ਨਾਲ ਮੁਲਾਕਾਤ ਕਰ ਸਕਣਗੇ। ਇਕ ਸਰਕਾਰੀ ਬ
ਬਾਦਲ ਦੇ ਜੁੱਤੀ ਮਾਰਨ ਵਾਲੇ ਗੁਰਬਚਨ ਸਿੰਘ ਸਰਬੱਤ ਖਾਲਸਾ ਧਿਰਾਂ ਵਲੋਂ ਲੰਬੀ ਤੋਂ ਚੋਣ ਲੜਨਗੇ

ਬਾਦਲ ਦੇ ਜੁੱਤੀ ਮਾਰਨ ਵਾਲੇ ਗੁਰਬਚਨ ਸਿੰਘ ਸਰਬੱਤ ਖਾਲਸਾ ਧਿਰਾਂ ਵਲੋਂ ਲੰਬੀ ਤੋਂ ਚੋਣ ਲੜਨਗੇ

Bathinda, Breaking News, Election 2017, Punjabi
ਚਰਨਜੀਤ ਭੁੱਲਰ ਬਠਿੰਡਾ : ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ’ਤੇ ਜੁੱਤੀ ਸੁੱਟਣ ਵਾਲੇ ਗੁਰਬਚਨ ਸਿੰਘ ਹਲਕਾ ਲੰਬੀ ਤੋਂ ਸਰਬੱਤ ਖ਼ਾਲਸਾ ਧਿਰਾਂ ਦੇ ਉਮੀਦਵਾਰ ਹੋਣਗੇ। ਗੁਰਬਚਨ ਸਿੰਘ ਨੇ ਚੋਣ ਲੜਨ ’ਤੇ ਸਹਿਮਤੀ ਦੇ ਦਿੱਤੀ ਹੈ। ਪੰਥਕ ਧਿਰਾਂ ਨੇ ਅੱਜ ਲੰਬੀ ਤੋਂ ਚੋਣ ਲੜ ਰਹੇ ‘ਆਪ’ ਉਮੀਦਵਾਰ ਜਰਨੈਲ ਸਿੰਘ ਅਤੇ ਕਾਂਗਰਸੀ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਖ਼ੁਦ ਚੋਣ ਮੈਦਾਨ ’ਚੋਂ ਹਟ ਜਾਣ ਅਤੇ ਗੁਰਬਚਨ ਸਿੰਘ ਦੀ ਹਮਾਇਤ ਕਰਨ। ਮੁਤਵਾਜ਼ੀ ਜਥੇਦਾਰਾਂ ਅਤੇ ਪੰਥਕ ਆਗੂਆਂ ਨੇ ਬੀਤੀ ਰਾਤ ਬਠਿੰਡਾ ਵਿੱਚ ਮੀਟਿੰਗ ਕਰਕੇ ਗੁਰਬਚਨ ਸਿੰਘ ਦੀ ਸਹਿਮਤੀ ਲੈਣ ਮਗਰੋਂ ਉਸ ਨੂੰ ਲੰਬੀ ਤੋਂ ਉਮੀਦਵਾਰ ਬਣਾਉਣ ਦਾ ਮਨ ਬਣਾ ਲਿਆ ਹੈ। ਪੰਥਕ ਧਿਰਾਂ ਤੇ ਮੁਤਵਾਜ਼ੀ ਜਥੇਦਾਰਾਂ ਤਰਫੋਂ ਅੱਜ ਭਾਈ ਗੁਰਦੀਪ ਸਿੰਘ ਅਤੇ ਅਕਾਲੀ ਦਲ (ਅੰਮ੍ਰਿਤਸਰ) ਦੇ ਪਰਮਿੰਦਰ ਸਿੰਘ ਬਾਲਿਆਂ ਵਾਲੀ ਨੇ ਗੁਰਬਚਨ ਸਿੰਘ ਦੇ ਭਰਾ ਨਾਲ ਮੁਲਾਕਾਤ ਕੀਤੀ ਅਤੇ ਗੁਰਬਚਨ ਸਿੰਘ ਨੇ ਉਮੀਦਵਾਰ ਬਣਨ ਦੀ ਹਾਮੀ ਭਰੇ ਜਾਣ ਦੀ ਸੂਚਨਾ ਹੈ। ਭਾਈ ਗੁਰਦੀਪ ਸਿੰਘ ਬਠਿੰਡਾ ਅਤੇ ਪਰਮਿੰਦਰ ਸਿੰਘ ਬਾਲਿਆਂ ਵਾਲੀ ਨੇ ਅੱਜ ਇੱਥੇ ਸ਼ਾਮ ਨੂੰ
ਅਕਾਲੀ ਦਲ ਨੂੰ ਝਟਕਾ : ਤਿੰਨ ਦਰਜ਼ਨ ਤੋਂ ਵੱਧ ਅਕਾਲੀ ਆਗੂ ਕਾਂਗਰਸ ‘ਚ ਸ਼ਾਮਿਲ

ਅਕਾਲੀ ਦਲ ਨੂੰ ਝਟਕਾ : ਤਿੰਨ ਦਰਜ਼ਨ ਤੋਂ ਵੱਧ ਅਕਾਲੀ ਆਗੂ ਕਾਂਗਰਸ ‘ਚ ਸ਼ਾਮਿਲ

Chandigarh, Election 2017, Election Campaign, Hot News of The Day, Punjabi
ਚੰਡੀਗੜ•, 12 ਜਨਵਰੀ: ਕਾਂਗਰਸ ਦੇ ਏਜੰਡੇ ਤੋਂ ਉਤਸਾਹਿਤ ਤੇ ਬਾਦਲਾਂ ਦੀ ਤਾਨਾਸ਼ਾਹੀ ਅਤੇ ਲੋਕ ਵਿਰੋਧੀ ਨੀਤੀਆਂ ਤੋਂ ਤੰਗ ਆ ਚੁੱਕੇ ਅੰਮ੍ਰਿਤਸਰ ਤੇ ਗੁਰਦਾਸਪੁਰ ਜ਼ਿਲਿ•ਆਂ ਦੇ ਸ੍ਰੋਮਣੀ ਅਕਾਲੀ ਦਲ ਦੇ 3 ਦਰਜ਼ਨ ਤੋਂ ਵੱਧ ਆਗੂ ਤੇ ਵਰਕਰ, 4 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਤਿੰਨ ਹਫਤਿਆਂ ਤੋਂ ਘੱਟ ਸਮਾਂ ਬਾਕੀ ਰਹਿੰਦਿਆਂ ਰਹੀ, ਵੀਰਵਾਰ ਨੂੰ ਪੰਜਾਬ ਕਾਂਗਰਸ 'ਚ ਸ਼ਾਮਿਲ ਹੋ ਗਏ। ਇਸ ਮੌਕੇ ਸ੍ਰੀ ਹਰਗੋਬਿੰਦਪੁਰ (ਗੁਰਦਾਸਪੁਰ ਜ਼ਿਲ•ਾ) ਤੋਂ ਦਰਜ਼ਨ ਤੇ ਜੰਡਿਆਲਾ ਗੁਰੂ (ਅੰਮ੍ਰਿਤਸਰ) ਤੋਂ ਇਕ ਦਰਜ਼ਨ ਦੇ ਨਾਲ ਨਾਲ ਅੰਮ੍ਰਿਤਸਰ ਜ਼ਿਲ•ੇ ਦੇ ਮਜੀਠਾ ਵਿਧਾਨ ਸਭਾ ਹਲਕੇ ਤੋਂ ਦੋ ਦਰਜ਼ਨ ਤੋਂ ਵੱਧ ਅਕਾਲੀ ਆਗੂਆਂ ਤੇ ਵਰਕਰਾਂ ਦਾ ਪ੍ਰਦੇਸ਼ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਾਰਟੀ 'ਚ ਸਵਾਗਤ ਕੀਤਾ ਗਿਅ। ਕਾਂਗਰਸ 'ਚ ਸ਼ਾਮਿਲ ਹੋਣ ਵਾਲੇ ਵੱਡੀ ਗਿਣਤੀ 'ਚ ਨੌਜ਼ਵਾਨ ਆਗੂਆਂ ਤੇ ਸਰਪੰਚਾਂ/ਸਾਬਕਾ ਸਰਪੰਚਾਂ ਨੇ ਕੈਪਟਨ ਅਮਰਿੰਦਰ ਦੀ ਅਗਵਾਈ 'ਤੇ ਵਿਸ਼ਵਾਸ ਪ੍ਰਗਟ ਕਰਦਿਆਂ ਕਿਹਾ ਕਿ ਸੂਬੇ ਦੇ ਲੋਕਾਂ ਦੀਆਂ ਸਮੱਸਿਆਵਾਂ ਦੂਰ ਕਰਨ ਲਈ ਉਨ•ਾਂ ਨੂੰ ਕਾਂਗਰਸ 'ਚ ਹੀ ਇਕੋ ਇਕ ਉਮੀਦ ਨਜ਼ਰ ਆਈ ਹੈ। ਇ
ਘੁਬਾਇਆ ਦੇ ਬੇਟੇ ਨੂੰ ਫਾਜਿਲਕਾ ਬਦਲ ਕੇ ਸੁਖਬੀਰ ਬਾਦਲ ਨੂੰ ਬਚਾਉਣਾ ਚਾਹੁੰਦੀ ਹੈ ਕਾਂਗਰਸ – ਭਗਵੰਤ ਮਾਨ

ਘੁਬਾਇਆ ਦੇ ਬੇਟੇ ਨੂੰ ਫਾਜਿਲਕਾ ਬਦਲ ਕੇ ਸੁਖਬੀਰ ਬਾਦਲ ਨੂੰ ਬਚਾਉਣਾ ਚਾਹੁੰਦੀ ਹੈ ਕਾਂਗਰਸ – ਭਗਵੰਤ ਮਾਨ

Breaking News, Chandigarh, Election 2017, Election Campaign, Punjabi, Statements
ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਨੇ ਕਿਹਾ ਹੈ ਕਿ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਕਾਰ ਹੋਇਆ ਸਮਝੌਤਾ ਹੁਣ ਜੱਗ ਜਾਹਿਰ ਹੋ ਗਿਆ ਹੈ ਕਿਉਂਕਿ ਅਕਾਲੀ ਸਾਂਸਦ ਸ਼ੇਰ ਸਿੰਘ ਘੁਬਾਇਆ ਦੇ ਬੇਟੇ ਨੂੰ ਦਵਿੰਦਰ ਘੁਬਾਇਆ ਨੂੰ ਜਲਾਲਾਬਾਦ ਤੋਂ ਫਾਜਿਲਕਾ ਬਦਲ ਦਿੱਤਾ ਗਿਆ ਹੈ। ਆਮ ਆਦਮੀ ਪਾਰਟੀ ਦੀ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਭਗਵੰਤ ਮਾਨ ਨੇ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਕਿ ਕਾਂਗਰਸ ਵੱਲੋਂ ਇਹ ਸਭ ਕੁੱਝ ਸੁਖਬੀਰ ਬਾਦਲ ਦੇ ਕਹਿਣ ਉਤੇ ਕੀਤਾ ਗਿਆ ਹੈ, ਕਿਉਂਕਿ ਸੁਖਬੀਰ ਬਾਦਲ ਜਲਾਲਾਬਾਦ ਵਿੱਚ ਖੁਦ ਨੂੰ ਅਸੁਰੱਖਿਅਤ ਮਹਿਸੂਸ ਕੀਤਾ ਜਾ ਰਿਹਾ ਸੀ। ਉਨਾਂ ਕਿਹਾ ਕਿ ਸੁਖਬੀਰ ਬਾਦਲ ਵੱਲੋਂ ਘੁਬਾਇਆ ਪਰਿਵਾਰ ਨੂੰ ਧਮਕੀਆਂ ਦਿੱਤੀਆਂ ਗਈਆਂ ਅਤੇ ਪ੍ਰੇਸ਼ਾਨ ਕੀਤਾ ਗਿਆ, ਜਿਸ ਕਾਰਨ ਰਾਏ ਸਿੱਖ ਭਾਈਚਾਰੇ ਦੇ ਲੋਕ ਜਲਾਲਾਬਾਦ ਹਲਕੇ ਵਿੱਚ ਸੁਖਬੀਰ ਬਾਦਲ ਨੂੰ ਵੋਟ ਨਹੀਂ ਦੇਣਗੇ। ਮਾਨ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਰਾਏ ਸਿੱਖ ਵੋਟਾਂ ਹਾਸਿਲ ਕਰਨ ਲਈ ਕਾਂਗਰਸ ਨਾਲ ਸਮਝੌਤਾ ਕੀਤਾ ਹੈ, ਪਰ ਉਸਨੂੰ (ਸੁਖਬੀਰ ਬਾਦਲ ਨੂੰ) ਵੱਡੀ ਹਾਰ ਦਾ ਸਾਹਮਣਾ ਕਰਨਾ ਪਵੇਗਾ। ਕਾਂਗਰਸ ਵੱਲੋਂ ਜਾਰੀ ਤੀਜੀ ਲਿਸਟ ਜਾਰੀ ਹੋਣ ਉਤ
ਧਮਕੀ ਦੇ ਕੇ ਕਸੂਤੇ ਫਸ ਗਏ ਬੀਬਾ ਬਾਦਲ

ਧਮਕੀ ਦੇ ਕੇ ਕਸੂਤੇ ਫਸ ਗਏ ਬੀਬਾ ਬਾਦਲ

Breaking News, Chandigarh, Election 2017, Punjabi
ਚੰਡੀਗੜ੍ਹ : ਬਠਿੰਡਾ ਤੋਂ ਲੋਕ ਸਭਾ ਮੈਂਬਰ ਅਤੇ ਸਨੀਅਰ ਅਕਾਲੀ ਆਗੂ ਬੀਬਾ ਹਰਸਿਮਰਤ ਕੌਰ ਬਾਦਲ ਹਿੰਸਾ ਬਾਰੇ ਬਿਆਨ ਦੇ ਕੇ ਕਸੂਤੇ ਫਸ ਗਏ ਹਨ। ਵਿਰੋਧੀ ਪਾਰਟੀਆਂ ਵਲੋਂ ਬੀਬਾ ਬਾਦਲ ਦੇ ਬਿਆਨ ਨੂੰ ਉਛਾਲਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਅਤੇ ਬੀਬਾ ਬਾਦਲ ਹੁਣ ਵਾਰ ਵਾਰ ਇਸ ਬਾਰੇ ਸਪਸ਼ਟੀਕਰਨ ਦੇ ਰਹੇ ਹਨ। ਪਰ ਬੀਬਾ ਬਾਦਲ ਦਾ ਇਹ ਬਿਆਨ ਇਸ ਵੇਲੇ ਬੇਹੱਦ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕੱਲ੍ਹ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਰੈਲੀ ਵਿਚ ਉਨ੍ਹਾਂ 'ਤੇ ਜੁੱਤੀ ਮਾਰਨ ਅਤੇ ਪਿਛਲੇ ਦਿਨੀਂ ਸੁਖਬੀਰ ਸਿੰਘ ਬਾਦਲ ਦੇ ਕਾਫਲੇ 'ਤੇ ਹਮਲੇ ਦੀ ਘਟਨਾ ਬਾਰੇ ਪ੍ਰਤੀਕਰਮ ਪ੍ਰਗਟ ਕਰਦਿਆਂ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਕਾਲੀ ਵਰਕਰਾਂ ਨੂੰ ਇਜਾਜਤ ਦੇ ਦੇਣ ਤਾਂ ਆਮ ਆਦਮੀ ਪਾਰਟੀ ਦੇ ਵਰਕਰ ਜਿੰਦਾ ਨਹੀਂ ਬਚਣਗੇ। ਬੀਬਾ ਬਾਦਲ ਦੀ ਇਸ ਗੱਲ ਨੂੰ ਅੰਗਰੇਜੀ ਦੇ ਅਖਬਾਰ Hindustan Times ਨੇ ਅੱਜ ਅਖਬਾਰ ਦੇ ਪਹਿਲੇ ਪੰਨੇ 'ਤੇ ਵਿਸ਼ੇਸ਼ ਤੌਰ ਤੇ ਛਾਪਿਆ ਹੈ। ਬੀਬਾ ਦਾ ਕਹਿਣਾ ਉਨ੍ਹਾਂ ਲਈ ਮੁਸੀਬਤ ਬਣ ਗਿਆ ਅਤੇ ਹੁਣ ਬੀਬਾ ਬਾਦਲ ਸਪਸ਼ਟੀਕਰਨ ਦੇ ਰਹੇ ਹਨ ਕ
ਆਪ ਨੇ ਦਰਬਾਰੀ ਲਾਲ ਦੀ ਥਾਂ ਹੁਣ ਡਾ. ਅਜੇ ਗੁਪਤਾ ਨੂੰ ਉਮੀਦਵਾਰ ਐਲਾਨਿਆ

ਆਪ ਨੇ ਦਰਬਾਰੀ ਲਾਲ ਦੀ ਥਾਂ ਹੁਣ ਡਾ. ਅਜੇ ਗੁਪਤਾ ਨੂੰ ਉਮੀਦਵਾਰ ਐਲਾਨਿਆ

Amritsar Sahib, Election 2017, Punjabi
ਅੰਮ੍ਰਿਤਸਰ : ਆਮ ਆਦਮੀ ਪਾਰਟੀ ਨੇ ਅੰਮ੍ਰਿਤਸਰ ਕੇਂਦਰੀ ਵਿਧਾਨ ਸਭਾ ਹਲਕੇ ਤੋਂ ਸਰ ਗੰਗਾ ਰਾਮ ਹਸਪਤਾਲ ਦੇ ਡਾ. ਅਜੇ ਗੁਪਤਾ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ। ਇਸ ਹਲਕੇ ਤੋਂ ਪਹਿਲਾਂ ਆਪ ਨੇ ਕਾਂਗਰਸ ਪਾਰਟੀ ਛੱਡ ਕੇ ਆਏ ਦਰਬਾਰੀ ਲਾਲ ਨੂੰ ਉਮੀਦਵਾਰ ਐਲਾਨਿਆ ਸੀ, ਪਰ ਸ੍ਰੀ ਦਰਬਾਰੀ ਲਾਲ ਵਲੋਂ ਫਿਰ ਆਪ ਨੂੰ ਅਲਵਿਦਾ ਆਖ ਕੇ ਮੁੜ ਕਾਂਗਰਸ ਵਿਚ ਸ਼ਾਮਲ ਹੋਣ ਪਿਛੋਂ ਆਮ ਆਦਮੀ ਪਾਰਟੀ ਨੇ ਇਸ ਹਲਕੇ ਤੋਂ ਡਾਂ ਅਜੇ ਗੁਪਤਾ ਨੂੰ ਉਮੀਦਵਾਰ ਐਲਾਨ ਦਿੱਤਾ ਹੈ। ਡਾ. ਅਜੇ ਗੁਪਤਾ ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਵਲੋਂ 2002 ਵਿਚ ਕੌਂਸਲਰ ਦੀ ਚੋਣ ਵੀ ਜਿੱਤ ਚੁੱਕੇ ਹਨ।
ਪੰਜਾਬ ਦਾ ਮੁੱਖ ਮੰਤਰੀ ਚੁਣਿਆ ਹੋਇਆ ਨੁਮਾਇੰਦਾ ਹੀ ਹੋਵੇਗਾ : ਕੇਜਰੀਵਾਲ

ਪੰਜਾਬ ਦਾ ਮੁੱਖ ਮੰਤਰੀ ਚੁਣਿਆ ਹੋਇਆ ਨੁਮਾਇੰਦਾ ਹੀ ਹੋਵੇਗਾ : ਕੇਜਰੀਵਾਲ

Breaking News, Election 2017, Election Campaign, Patiala, Punjabi
ਬਾਦਸ਼ਾਹਪੁਰ/ਪਾਤੜਾਂ (ਪਟਿਆਲਾ) ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿਚ ਆਪ ਦੀ ਸਰਕਾਰ ਬਨਣ 'ਤੇ ਉਹ ਖੁਦ ਮੁੱਖ ਮੰਤਰੀ ਨਹੀਂ ਬਨਣਗੇ। ਉਨ੍ਹਾਂ ਨੇ ਕਿਹਾ ਕਿ ਆਪ ਨੇ 150 ਪਹਿਲੂਆਂ ਦਾ ਢਾਂਚਾ ਤਿਆਰ ਕੀਤਾ ਹੈ ਅਤੇ ਸਰਕਾਰ ਬਣਦੇ ਹੀ ਇਸਦੇ 10 ਪਹਿਲੂਆਂ ਨੂੰ ਜਲਦੀ ਪੂਰਾ ਕਰਨਾ ਸਰਕਾਰ ਦੀ ਪਹਿਲ ਹੋਵੇਗੀ। ਬਾਦਸ਼ਾਹਪੁਰ ਅਤੇ ਪਾਤੜਾਂ ਵਿਚ ਰੈਲੀ ਨੂੰ ਸੰਬੋਧਨ ਕਰਦਿਆ ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਕੋਈ ਵੀ ਬਣੇ, ਉਹ ਵਾਅਦੇ ਪੂਰੇ ਕਰਨ ਲਈ ਵਚਨਬੱਧ ਹਨ। ਇਸ ਮੌਕੇ ਸੰਬਧਨ ਕਰਦਿਆਂ ਸ੍ਰੀ ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਨਣ ਪਿਛੋਂ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਵਲੋਂ ਚੁਣਿਆ ਹੋਇਆ ਪੰਜਾਬ ਦਾ ਨੁਮਾਇੰਦਾ ਹੀ ਹੋਵੇਗਾ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਮੈਨੂੰ ਦਿੱਲੀ ਦੇ ਲੋਕਾਂ ਨੇ 5 ਸਾਲ ਵਾਸਤੇ ਚੁਣਿਆ ਹੈ ਇਸ ਲਈ ਉਹ ਪੰਜ ਸਾਲ ਪੂਰੇ ਕਰਨਗੇ। ਲੋਕਾਂ ਦੇ ਪਿਆਰ ਨੂੰ ਦੇਖਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਵਿਚ ਕਿਸੇ ਵੀ ਨੇਤਾ ਨੂੰ ਇਨਾ ਪਿਆਰ ਨਹੀਂ ਮਿਲਿਆਂ ਜਿਨਾ ਪੰਜਾਬ ਦੇ
ਆਪ ਵਲੋਂ ਚੋਣ ਕਮਿਸ਼ਨ ਤੋਂ ਪੰਜਾਬ ਦਾ ਪੁਲੀਸ ਮੁਖੀ ਬਦਲਣ ਦੀ ਮੰਗ : ਬਾਦਲ ਦਾ ਪੱਖ ਪੂਰਨ ਦਾ ਦੋਸ਼

ਆਪ ਵਲੋਂ ਚੋਣ ਕਮਿਸ਼ਨ ਤੋਂ ਪੰਜਾਬ ਦਾ ਪੁਲੀਸ ਮੁਖੀ ਬਦਲਣ ਦੀ ਮੰਗ : ਬਾਦਲ ਦਾ ਪੱਖ ਪੂਰਨ ਦਾ ਦੋਸ਼

Election Campaign, Hot News of The Day, Punjabi
ਚੰਡੀਗੜ : ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਦੇ ਡੀ.ਜੀ.ਪੀ. ਸੁਰੇਸ ਅਰੋੜਾ 'ਤੇ ਸੁਖਬੀਰ ਬਾਦਲ ਦਾ ਪੱਖ ਪੂਰਨ ਦਾ ਦੋਸ਼ ਲਾਉਂਦਿਆਂ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਦੇ ਪੁਲੀਸ ਮੁਖੀ ਦੀ ਤੁਰੰਤ ਬਦਲੀ ਕੀਤੀ ਜਾਵੇ, ਤਾਂ ਜੋ ਨਿਰਪੱਖ ਚੋਣਾ ਕਰਵਾਈਆਂ ਜਾ ਸਕਣ। ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਅਤੇ ਪਾਰਟੀ ਦੀ ਪੰਜਾਬ ਇਕਾਈ ਦੇ ਹਿਊਮਨ ਰਾਈਟਸ ਵਿੰਗ ਦੇ ਮੁਖੀ ਐਡਵੋਕੇਟ ਨਵਕਿਰਨ ਸਿੰਘ ਵਲੋਂ ਜਾਰੀ ਇਕ ਪ੍ਰੈਸ ਬਿਆਨ ਵਿਚ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਤੋਂ ਮੰਗ ਕੀਤੀ ਹੈ ਕਿ ਪੰਜਾਬ ਵਿੱਚ ਨਿਰਪੱਖ ਅਤੇ ਭੈਅਮੁਕਤ ਚੋਣਾਂ ਕਰਵਾਉਣ ਲਈ ਬਿਨਾਂ ਕਿਸੇ ਦੇਰੀ ਦੇ ਡੀਜੀਪੀ ਦਾ ਤਬਾਦਲਾ ਕੀਤਾ ਜਾਵੇ। ਵੜੈਚ ਨੇ ਕਿਹਾ ਕਿ ਸੁਰੇਸ਼ ਅਰੋੜਾ ਜੇਕਰ ਮੌਜੂਦਾ ਅਹੁਦੇ ਉਤੇ ਰਹਿੰਦੇ ਹਨ ਤਾਂ ਇਸ ਨਾਲ ਚੋਣਾਂ ਪ੍ਰਭਾਵਿਤ ਹੋ ਸਕਦੀਆਂ ਹਨ।  ਉਨਾਂ ਕਿਹਾ ਕਿ ਪੁਲਿਸ ਮੁਖੀ ਦੇ ਅਹੁਦੇ ਉਤੇ ਸੁਰੇਸ਼ ਅਰੋੜਾ ਦੀ ਮੌਜੂਦਗੀ ਕਾਰਨ ਚੋਣ ਕਮਿਸ਼ਨ ਦੇ ਪੂਰਾ ਮਕਸਦ ਨਾਕਾਮ ਹੋ ਜਾਵੇਗਾ। ਵੜੈਚ ਨੇ ਦੋਸ਼ ਲਗਾਇਆ ਕਿ ਸੁਰੇਸ਼ ਅਰੋੜਾ ਇੱਕ ਅਕਾਲੀ ਵਰਕਰ ਦੀ ਤਰਾਂ ਕੰਮ ਕਰ ਰਹੇ ਹਨ।  ਉਨਾਂ ਕਿਹਾ ਸੁਰੇਸ਼ ਅਰੋੜਾ
ਯਾਦਵਿੰਦਰ ਸਿੰਘ ਬੇਦੀ ਨੂੰ ਜਿਲਾ ਪ੍ਰਧਾਨ ਯੂਥ ਵਿੰਗ ਸ਼੍ਰਮੋਣੀ ਅਕਾਲੀ ਦਲ (ਬ) ਦਾ ਬਣਾਏ ਜਾਣ ਦੀ ਮੰਗ

ਯਾਦਵਿੰਦਰ ਸਿੰਘ ਬੇਦੀ ਨੂੰ ਜਿਲਾ ਪ੍ਰਧਾਨ ਯੂਥ ਵਿੰਗ ਸ਼੍ਰਮੋਣੀ ਅਕਾਲੀ ਦਲ (ਬ) ਦਾ ਬਣਾਏ ਜਾਣ ਦੀ ਮੰਗ

Hoshiarpur, Local News, Punjabi
ਹੁਸ਼ਿਆਰਪੁਰ (ਤਰਸੇਮ ਦੀਵਾਨਾ) ਸ਼੍ਰਮੋਣੀ ਅਕਾਲੀ ਦਲ (ਬ) ਦੀ ਮਜਬੂਤੀ ਲਈ ਅੱਜ ਕੋਰਟ ਰੋਡ ਹੁਸ਼ਿਆਰਪੁਰ ਵਿੱਖੇ ਵੱਖ ਵੱਖ ਇਲਾਕਿਆਂ ਤੋ ਆਏ ਅਕਾਲੀ ਦਲ (ਬ) ਦੇ ਵਰਕਰਾਂ ਵਲੋ ਮੀਟਿੰਗ ਕੀਤੀ ਗਈ। ਜਿਸ ਵਿੱਚ ਦਵਿੰਦਰ ਸਿੰਘ ਬਜਵਾੜਾ, ਕੁਲਵਿੰਦਰ ਕਟੋਚ ਪ੍ਰੇਮ ਗੜ, ਰਾਕੇਸ ਮੱਲ, ਹਿੰਮਤ ਸਿੰੰਘ ਬੈਂਸ, ਸੰਜੀਵ ਰਿੰਪਾ, ਕੇਵਲ ਕ੍ਰਿਸ਼ਨ, ਬਿੱਟੂ ਬਜਵਾੜਾ ਨੇ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਪੰਜਾਬ ਸੁਖਵੀਰ ਸਿੰਘ ਬਾਦਲ ਤੋ ਪੁਰਜੋਰ ਸ਼ਬਦਾਂ ਨਾਲ ਮੰਗ ਉਠਾਈ ਹੈ ਕਿ ਸ਼੍ਰਮੋਣੀ ਅਕਾਲੀ ਦਲ (ਬ) ਦੋਆਬਾ ਜੋਨ ਪੰਜਾਬ ਦੇ ਸੀਨੀਅਰ ਉਪ ਪ੍ਰਧਾਨ ਤੇ ਜਿਲਾ ਸ਼ਹਿਰੀ ਦੇ ਸੀਨੀਅਰ ਉਪ ਪ੍ਰਧਾਨ ਸ੍ਰ. ਯਾਦਵਿੰਦਰ ਸਿੰਘ ਬੇਦੀ ਜੋ ਕਿ ਲੰਬੇ ਸਮੇ ਤੋ ਪਾਰਟੀ ਦੀ ਪੁਰੀ ਇਮਾਨਦਾਰੀ ਨਾਲ ਨਿਸ਼ਕਾਮ ਸੇਵਾ ਕਰਦੇ ਆ ਰਹੇ ਹਨ ਤੇ ਪਾਰਟੀ ਪ੍ਰਤੀ ਵਫਾਦਾਰ ਹਨ। ਜਿਨਾਂ ਦੀ ਜਿਲੇ ਭਰ ਵਿੱਚ ਨੋਜਵਾਨ ਵਰਗ ਤੇ ਪੱਕੜ ਹੈ। ਨੋਜਵਾਨ ਵਰਗ ਦੀ ਮੰਗ ਹੈ ਕਿ ਉਨਾਂ ਨੂੰ ਜਲਦ ਤੋ ਜਲਦ ਯੁਥ ਵਿੰਗ ਸ਼੍ਰਮੋਣੀ ਅਕਾਲੀ ਦਲ (ਬ) ਦਾ ਜਿਲੇ ਪ੍ਰਧਾਨ ਬਣਾਇਆ ਜਾਵੇ। ਤਾਂਕਿ ਉਹ ਪਾਰਟੀ ਦੀ ਚੜਦੀਕਲਾ ਵਾਸਤੇ ਜੋਸ਼ ਖਰੋਸ਼ ਨਾਲ ਕੰਮ ਕਰਨ। ਕਿ