
ਲੁਧਿਆਣਾ ਸਮਾਲ ਸਕੇਲ ਇੰਡਸਟਰੀ ਵਲੋਂ ਕਾਂਗਰਸ ਦੀ ਹਮਾਇਤ ਦਾ ਐਲਾਨ
ਲੁਧਿਆਣਾ : ਲੁਧਿਆਣਾ ਸਮਾਲ ਸਕੇਲ ਇੰਡਸਟਰੀ ਦੇ ਇਕ ਵਫਦ ਨੇ ਸ਼ੁੱਕਰਵਾਰ ਨੂੰ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨਾਲ ਮਿੱਲ ਕੇ ਸਰਕਾਰ ਬਣਨ ਤੋਂ ਬਾਅਦ ਸੂਬੇ ਅੰਦਰ ਉਦਯੋਗਾਂ ਨੂੰ ਮੁੜ ਖੜਾ ਕਰਨ ਵਾਸਤੇ ਪਾਰਟੀ ਨੂੰ ਆਪਣਾ ਸਮਰਥਨ ਦਿੱਤਾ।
ਕੈਪਟਨ ਅਮਰਿੰਦਰ ਨੇ ਉਨਾਂ ਨੂੰ ਭਰੋਸਾ ਦਿੱਤਾ ਕਿ ਕਾਂਗਰਸ ਸੂਬੇ ਦੇ ਉਦਯੋਗਾਂ ਨੂੰ ਮੁੜ ਖੜਾ ਕਰਨ ਵਾਸਤੇ ਵਚਨਬੱਧ ਹੈ, ਜਿਨਾ ਨੂੰ ਪਹਿਲਾਂ ਬਾਦਲ ਸਰਕਾਰ ਦੀਆਂ ਵਿਅਰਥ ਨੀਤੀਆਂ ਨੇ ਗੋਡਿਆਂ 'ਤੇ ਲਿਆ ਦਿੱਤਾ ਸੀ ਤੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨੋਟਬੰਦੀ ਦੇ ਕਦਮ ਨੇ ਹਾਲਾਤਾਂ ਹੋਰ ਬਿਗਾੜ ਦਿੱਤੇ ਹਨ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪਾਰਟੀ ਦੇ ਮੈਨਿਫੈਸਟੋ 'ਚ ਸੂਬੇ ਅੰਦਰ ਉਦਯੋਗਾਂ ਨੂੰ ਮੁੜ ਖੜਾ ਕਰਨ ਨੂੰ ਲੈ ਕੇ ਵਿਸਥਾਰ ਨਾਲ ਪ੍ਰੋਗਰਾਮ ਦਿੱਤਾ ਗਿਆ ਹੈ, ਜਿਸਨੂੰ ਕਾਂਗਰਸ ਸੂਬੇ ਦੀ ਸੱਤਾ 'ਚ ਆਉਣ ਤੋਂ ਬਾਅਦ ਤੁਰੰਤ ਲਾਗੂ ਕਰੇਗੀ। ਇਸ ਲੜੀ ਹੇਠ ਸਰਕਾਰ ਬਣਾਉਣ ਤੋਂ 90 ਦਿਨਾਂ ਅੰਦਰ ਨਵੀਂ ਉਦਯੋਗਿਕ ਨੀਤੀ ਦਾ ਐਲਾਨ ਕਰਨ ਸਮੇਤ ਪਾਰਟੀ ਮੈਨਿਫੈਸਟੋ ਸੂਬੇ ਦੀ ਸਮਾਲ ਸਕੇਲ ਇੰਡਸਟਰੀ ਨੂੰ ਮੁੜ ਪੱਟੜੀ 'ਤੇ ਲਿਆਉਣ ਲਈ ਕਈ ਕਦਮਾਂ ਦ