
ਭਗਵੰਤ ਮਾਨ ਕਲਾਕਾਰ ਦੇ ਨਾਲ-ਨਾਲ ਚੰਗਾ ਡਰਾਮੇਬਾਜ਼ ਵੀ ਹੈ – ਰਾਜਾ ਵੜਿੰਗ
ਪ੍ਰਵੀਨ ਗਰਗ
ਧੂਰੀ : ਹਲਕਾ ਧੂਰੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਦਲਵੀਰ ਸਿੰਘ ਗੋਲਡੀ ਖੰਗੂੜਾ ਦੇ ਹੱਕ ਵਿੱਚ ਪ੍ਰਚਾਰ ਕਰਨ ਪਹੁੰਚੇ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਸ੍ਰ. ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇੱਕਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੋਲਡੀ ਖੰਗੂੜਾਂ ਇੱਕ ਸਧਾਰਨ ਪਰਿਵਾਰ ਨਾਲ ਸਬੰਧਤ ਹੈ ਜਿਸ ਨੇ ਪਾਰਟੀ ਵਿੱਚ ਆਪਣੀ ਅਲਹਿਦਾ ਪਹਿਚਾਣ ਬਣਾ ਕੇ ਆਪਣੀ ਕਾਬਲੀਅਤ ਨਾਲ ਟਿਕਟ ਹਾਸਲ ਕੀਤੀ ਹੈ । ਉਹਨਾਂ 'ਆਪ' ਆਗੂ ਭਗਵੰਤ ਮਾਨ ਬਾਰੇ ਕਰਾਰਾ ਪ੍ਰਹਾਰ ਕਰਦਿਆਂ ਕਿਹਾ ਕਿ ਭਗਵੰਤ ਮਾਨ ਇੱਕ ਕਲਾਕਾਰ ਹੈ ਜਿਸ ਵੱਲੋਂ ਪਰਿਵਾਰ ਨੂੰ ਛੱਡਣਾ ਮਹਿਜ ਇੱਕ ਡਰਾਮੇਬਾਜ਼ੀ ਹੈ, ਇਹ ਵਿਅਕਤੀ ਤਾਂ ਪਰਿਵਾਰ ਵਿੱਚ ਰਹਿਣ ਲਾਇਕ ਹੀ ਨਹੀਂ ਹੈ। ਭਗਵੰਤ ਮਾਨ ਵੱਲੋਂ ਧਾਰਮਿਕ ਪ੍ਰੋਗਰਾਮਾਂ ਵਿੱਚ ਸ਼ਰਾਬ ਪੀਣ ਦੇ ਮਾਮਲੇ ਉਪੱਰ ਉਹਨਾਂ ਕਿਹਾ ਕਿ ਜੇਕਰ ਇਹ ਵਿਅਕਤੀ ਸੱਚਾ ਹੁੰਦਾ ਤਾਂ ਪ੍ਰੋਗਰਾਮ ਛੱਡ ਕੇ ਜਾਣ ਦੀ ਬਜਾਏ ਉਸੇ ਵਕਤ ਮੈਡੀਕਲ ਕਰਵਾਉਂਦਾ, ਨਾਲੇ ਜੋ ਵਿਅਕਤੀ ਖੁਦ ਹੀ ਨਸ਼ਾ ਕਰਦਾ ਹੈ, ਉਹ ਪੰਜਾਬ ਦੇ ਲੋਕਾਂ ਨਾਲ ਨਸ਼ੇ ਦਾ ਖਾਤਮਾ ਕਰਨ ਵਰਗੇ ਵਾਅਦੇ ਕਰਕੇ ਖਿਲਵਾ