best platform for news and views

Tag: online punjabi news paper

ਪੰਜਾਬ ‘ਚ ਖੁਦਕੁਸ਼ੀਆਂ ਦਾ ਦੌਰ ਚਿੰਤਾਜਨਕ : ਮਾਪੇ ਬੱਚਿਆਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਣ ਤੇ ਉਨ੍ਹਾਂ ਵਿਚ ਆਤਮ ਵਿਸ਼ਵਾਸ਼ ਪੈਦਾ ਕਰਨ : ਸੁੱਖੀ ਬਾਠ

ਪੰਜਾਬ ‘ਚ ਖੁਦਕੁਸ਼ੀਆਂ ਦਾ ਦੌਰ ਚਿੰਤਾਜਨਕ : ਮਾਪੇ ਬੱਚਿਆਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਣ ਤੇ ਉਨ੍ਹਾਂ ਵਿਚ ਆਤਮ ਵਿਸ਼ਵਾਸ਼ ਪੈਦਾ ਕਰਨ : ਸੁੱਖੀ ਬਾਠ

Canada, Latest News, malwa news, Punjabi, World
Malwa News Bureau ਸਰੀ (ਕੈਨੇਡਾ) ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ ਪ੍ਰਵਾਸੀ ਭਾਰਤੀ ਅਤੇ ਕੈਨੇਡਾ ਵਿਚ ਪੰਜਾਬੀਆਂ ਦੇ ਹਰਮਨ ਪਿਆਰੇ ਸ੍ਰੀ ਸੁੱਖੀ ਬਾਠ ਨੇ ਪੰਜਾਬ ਵਿਚ ਸ਼ੁਰੂ ਹੋਏ ਖੁਦਕੁਸ਼ੀਆਂ ਦੇ ਦੌਰ 'ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਸਰੀ ਵਿਚ ਸ੍ਰੀ ਸੁੱਖੀ ਬਾਠ ਵਲੋਂ ਸਥਾਪਿਤ ਕੀਤੇ ਗਏ ਪੰਜਾਬ ਭਵਨ ਵਿਖੇ ਕਰਵਾਏ ਗਏ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਸੁੱਖੀ ਬਾਠ ਨੇ ਕਿਹਾ ਕਿ ਪੰਜਾਬ ਵਿੱਚ ਖੁਦਕੁਸ਼ੀਆਂ ਦਾ ਇੱਕ ਨਵਾਂ ਹੀ ਦੌਰ ਚੱਲ ਪਿਆ ਹੈ, ਪਹਿਲਾ ਬਾਰਵੀਂ ਦਾ ਨਤੀਜਾ ਆਇਆ, 5 ਬੱਚਿਆਂ ਨੇ ਖਰਾਬ ਨਤੀਜਾ ਆਉਣ ਕਰਕੇ ਖ਼ੁਦਕੁਸ਼ੀ ਕਰ ਲਈ, ਫਿਰ ਦਸਵੀਂ ਦਾ ਨਤੀਜਾ ਆਇਆ 4 ਬੱਚਿਆਂ ਨੇ ਖ਼ੁਦਕੁਸ਼ੀ ਕਰ ਲਈ, ਇਹ ਬਹੁਤ ਹੀ ਚਿੰਤਾ ਜਨਕ ਗੱਲ ਹੈ, ਇਸ ਨੂੰ ਬਹੁਤ ਹੀ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਸ੍ਰੀ ਸੁੱਖੀ ਬਾਠ ਨੇ ਕਿਹਾ ਇਹਨਾਂ ਬੱਚਿਆਂ ਦੀ ਉਮਰ 15 -16 ਸਾਲ ਹੋਵੇਗੀ, ਸਾਨੂੰ ਵਿਸ਼ਲੇਸ਼ਣ ਕਰਨਾ ਪਵੇਗਾ ਕਿ ਬੱਚਿਆਂ ਦਾ ਮਨੋਬਲ ਇੰਨਾ ਕਿਓਂ ਡਿੱਗ ਗਿਆ ਹੈ, ਆਤਮ ਵਿਸ਼ਵਾਸ਼ ਕਿਓਂ ਘਟੀ ਜਾ ਰਿਹਾ ਹੈ.? ਸ੍ਰੀ ਬਾਠ ਨੇ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਦੀ ਉਮਰ 5 ਅਤੇ 7 ਸਾਲ
ਸਰਕਾਰ ਬਣਦਿਆਂ ਹੀ ਕਾਂਗਰਸੀਆਂ ਦੇ ਹੌਸਲੇ ਬੁਲੰਦ : ਅਕਾਲੀ ਆਗੂ ਦੀ ਗੋਲੀਆਂ ਮਾਰ ਕੇ ਹੱਤਿਆ

ਸਰਕਾਰ ਬਣਦਿਆਂ ਹੀ ਕਾਂਗਰਸੀਆਂ ਦੇ ਹੌਸਲੇ ਬੁਲੰਦ : ਅਕਾਲੀ ਆਗੂ ਦੀ ਗੋਲੀਆਂ ਮਾਰ ਕੇ ਹੱਤਿਆ

Breaking News, Gurdaspur
ਗੁਰਦਾਸਪੁਰ : ਪੰਜਾਬ ਵਿਚ ਸਰਕਾਰ ਬਦਲਣ ਨਾਲ ਆਮ ਜਨਤਾ ਨੂੰ ਆਸ ਬੱਝੀ ਸੀ ਕਿ ਮਾਰਧਾੜ ਅਤੇ ਲੁੱਟਖੋਹ ਦੀਆਂ ਘਟਨਾਵਾਂ ਵਿਚ ਥੋੜੀ ਕਮੀ ਆਵੇਗੀ ਅਤੇ ਆਮ ਵਿਅਕਤੀ ਦੀ ਜ਼ਿੰਦਗੀ ਥੋੜੀ ਸੁਰੱਖਿਅਤ ਹੋਵੇਗੀ। ਪਰ ਅਜੇ ਸਰਕਾਰ ਬਣੀ ਨਹੀਂ, ਪਹਿਲਾਂ ਹੀ ਕਾਂਗਰਸੀਆਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਜਿਲਾ ਗੁਰਦਾਸਪੁਰ ਵਿਚ ਪੈਂਦੇ ਹਲਕਾ ਕਾਦੀਆਂ ਦੇ ਪਿੰਡ ਫੇਰੋਚੀਚੀ ਵਿਚ ਕਾਂਗਰਸੀ ਕਹਾਉਣ ਵਾਲੇ ਵਿਅਕਤੀਆਂ ਨੇ ਅਕਾਲੀ ਦਲ ਦੇ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਦੇ ਨਜਦੀਕੀ ਗੁਰਬਚਨ ਸਿੰਘ ਖਾਲਸਾ ਨੂੰ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਬਚਨ ਸਿੰਘ ਅਤੇ ਕਾਂਗਰਸ ਪਾਰਟੀ ਨਾਲ ਸਬੰਧ ਰੱਖਣ ਵਾਲੇ ਕਰਨਲ ਸੁਰਜੀਤ ਸਿੰਘ ਵਿਚਕਾਰ ਪਿਛਲੇ ਕਾਫੀ ਸਮੇਂ ਤੋਂ ਝਗੜਾ ਚੱਲ ਰਿਹਾ ਸੀ। ਅੱਜ ਕਰਨਲ ਸੁਰਜੀਤ ਸਿੰਘ ਅਤੇ ਉਸਦੇ ਪੁੱਤਰ ਸੁਮਿਤ ਸਿੰਘ ਨੇ ਆਪਣੀ ਸਰਕਾਰ ਦੇ ਹੌਸਲੇ ਨਾਲ ਗੁਰਬਚਨ ਸਿੰਘ ਨੂੰ ਘੇਰ ਲਿਆ ਅਤੇ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਗੁਰਬਚਨ ਸਿੰਘ ਨੂੰ ਜਖਮੀ ਹਾਲਤ ਵਿਚ ਹਸਪਾਤਲ ਲਿਜਾਇਆ ਗਿਆ, ਪਰ ਉਹ ਰਸਤੇ ਵਿਚ ਹੀ ਦਮ ਤੋੜ ਗਏ। ਘਟਨਾ ਤੋਂ ਬਾਅਦ ਸਾਬਕਾ
ਸੇਂਟ ਮੈਰੀ ਸਕੂਲ ਵਲੋਂ ਕੀਤੀ ਜਾਂਦੀ ਲੁੱਟ ਵਿਰੁੱਧ ਮਾਪੇ ਹੋੲੇ ਇਕਮੁੱਠ : ਦੇਖੋ ਪ੍ਰਬੰਧਕਾਂ ਦੇ ਰਵਈਏ ਦੀ ਵੀਡੀਓ

ਸੇਂਟ ਮੈਰੀ ਸਕੂਲ ਵਲੋਂ ਕੀਤੀ ਜਾਂਦੀ ਲੁੱਟ ਵਿਰੁੱਧ ਮਾਪੇ ਹੋੲੇ ਇਕਮੁੱਠ : ਦੇਖੋ ਪ੍ਰਬੰਧਕਾਂ ਦੇ ਰਵਈਏ ਦੀ ਵੀਡੀਓ

Faridkot, Hot News of The Day, Punjabi
ਫਰੀਦਕੋਟ : ਪ੍ਰਾਈਵੇਟ ਸਕੂਲਾਂ ਵਲੋਂ ਵਿਦਿਆਰਥੀਆਂ ਪਾਸੋਂ ਮੋਟੀਆਂ ਫੀਸਾਂ ਲੈ ਕੇ ਕੀਤੀ ਜਾ ਰਹੀ ਮਨਮਰਜੀ ਦੇ ਸਿਲਸਲੇ ਵਿਚ ਪਿਛਲੇ ਦਿਨੀਂ ਇਥੋਂ ਦੇ ਸੇਂਟ ਮੈਰੀ ਕਾਨਵੈਂਟ ਸਕੂਲ ਦੇ ਪ੍ਰਬੰਧਕਾਂ ਦੀ ਮਨਮਰਜੀ ਉਸ ਵੇੇਲੇ ਹੱਦ ਬੰਨੇ ਪਾਰ ਕਰ ਗਈ ਜਦੋਂ ਸਕੂਲ ਦੇ ਡਾਇਰੈਕਟਰ ਫਾਦਰ ਨੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਮਿਲਣ ਤੋਂ ਹੀ ਇਨਕਾਰ ਕਰ ਦਿੱਤਾ, ਜਿਸ ਕਾਰਨ ਮਾਪਿਆਂ ਨੂੰ ਸਕੂਲ ਵਿਚ ਪ੍ਰਬੰਧਕਾਂ ਖਿਲਾਫ ਨਾਅਰੇਬਾਜੀ ਕਰਨੀ ਪਈ। ਸਕੂਲ ਵਲੋਂ ਵਿਦਿਅਾਰਥੀਆਂ ਪਾਸੋਂ ਕਥਿਤ ਨਾਜਾਇਜ਼ ਫੀਸਾਂ ਦੀ ਮੰਗ ਕੀਤੀ ਜਾ ਰਹੀ ਸੀ ਅਤੇ ਨਾਜਾਇਜ਼ ਦੀਸਾਂ ਨਾ ਦੇਣ ਵਾਲੇ ਵਿਦਿਆਰਥੀਆਂ ਦੇ ਨਤੀਜੇ ਰੋਕ ਲਏ ਗਏ ਸਨ। ਇਸ ਪਿਛੋਂ ਮਾਪਿਆਂ ਵਲੋਂ ਸਕੂਲ ਦੇ ਡਾਇਰੈਕਟਰ ਫਾਦਰ ਸਾਜ਼ੂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਮਾਪਿਆਂ ਦੀ ਕੋਈ ਵੀ ਗੱਲ ਸੁਨਣ ਤੋਂ ਇਨਕਾਰ ਕਰ ਦਿੱਤਾ। https://www.youtube.com/watch?v=SD8LjROgz4A ਪਿਛਲੇ ਮੰਗਲਵਾਰ 28 ਫਰਵਰੀ ਨੂੰ ਜਦੋਂ ਸੇਂਟ ਮੈਰੀ ਕਾਨਵੈਂਟ ਸਕੂਲ ਫਰੀਦਕੋਟ ਦੇ ਵਿਦਿਅਾਰਥੀਆਂ ਦੇ ਨਤੀਜਿਆਂ ਦਾ ਐਲਾਨ ਕੀਤਾ ਜਾਣਾ ਸੀ ਤਾਂ ਸਾਰੇ ਵਿਦਿਆਰਥੀਆਂ ਦੇ ਮਾਪੇ ਸਕੂਲ ਵ
ਨਾਭਾ ਜੇਲ੍ਹ ਕਾਂਡ ਦਾ ਮੁੱਖ ਦੋਸ਼ੀ ਗੈਂਗਸਟਰ ਗੁਰਪ੍ਰੀਤ ਸੇਖੋਂ ਢੁੱਡੀਕੇ ਤੋਂ ਗ੍ਰਿਫ਼ਤਾਰ

ਨਾਭਾ ਜੇਲ੍ਹ ਕਾਂਡ ਦਾ ਮੁੱਖ ਦੋਸ਼ੀ ਗੈਂਗਸਟਰ ਗੁਰਪ੍ਰੀਤ ਸੇਖੋਂ ਢੁੱਡੀਕੇ ਤੋਂ ਗ੍ਰਿਫ਼ਤਾਰ

Breaking News, Moga, Punjabi
ਤਿੰਨ ਹੋਰ ਗੈਂਗਸਟਰ ਵੀ ਅਸਲੇ ਸਣੇ ਚੜ੍ਹੇ ਪੁਲੀਸ ਦੇ ਅੜਿੱਕੇ ਸੁਰਿੰਦਰ ਮਾਨ 9815298896 ਮੋਗਾ, 12 ਫਰਵਰੀ : ਆਖ਼ਰਕਾਰ ਪੰਜਾਬ ਪੁਲੀਸ ਨਾਭਾ ਜੇਲ੍ਹ ਬਰੇਕ ਕਾਂਡ ਦੇ ਮੁੱਖ ਸਰਗਣਾ ਮੰਨੇ ਜਾਂਦੇ ਬਦਨਾਮ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋਂ ਨੂੰ ਅੱਜ ਇੱਥੇ ਜ਼ਿਲਾ ਸਦਰ ਮੁਕਾਮ ਤੋਂ 17 ਕਿਲੋਮੀਟਰ ਦੂਰ ਪੈਂਦੇ ਪਿੰਡ ਢੁੱਡੀਕੇ ਤੋਂ ਗ੍ਰਿਫ਼ਤਾਰ ਕਰ ਹੀ ਲਿਆ। ਦੱਸਣਾ ਬਣਦਾ ਹੈ ਕਿ ਨਾਭਾ ਜੇਲ੍ਹ ਕਾਂਡ ਦੇ ਮਾਸਟਰ ਮਾਈਂਡ ਨੂੰ ਫੜਣ 'ਚ ਨਾਕਾਮ ਰਹਿਣ 'ਤੇ ਪੰਜਾਬ ਪੁਲੀਸ ਨੂੰ ਪਿਛਲੇ ਸਮੇਂ ਤੋਂ ਕਿਰਕਰੀ ਹੋ ਰਹੀ ਸੀ ਪਰ ਅੱਜ ਪੰਜਾਬ ਦੀ ਕਾਊਂਟਰ ਇੰਟੈਲੀਜੈਂਸ ਦੀ ਇੱਕ ਵਿਸ਼ੇਸ਼ ਟੀਮ ਨੇ ਐਡੀਸ਼ਨਲ ਇੰਸਪੈਕਟਰ ਜਨਰਲ ਆਫ਼ ਪੁਲੀਸ (ਏ.ਆਈ.ਜੀ) ਗੁਰਮੀਤ ਸਿੰਘ ਚੌਹਾਨ ਦੀ ਅਗਵਾਈ ਵਾਲੀ ਟੀਮ ਨੇ ਸੇਖੋਂ ਤੇ ਉਸ ਦੇ ਸਾਥੀਆਂ ਨੂੰ ਸਿਰਫ਼ 25 ਮਿੰਟ ਦੇ ਵਿਸ਼ੇਸ਼ ਆਪ੍ਰੇਸ਼ਨ ਮਗਰੋਂ ਭਾਰੀ ਮਾਤਰਾ 'ਚ ਅਸਲੇ ਤੇ ਇੱਕ ਵਰਨਾ ਤੇ ਇੱਕ ਆਈ ਟਵੰਟੀ ਗੱਡੀ ਸਣੇ ਕਾਬੂ ਕਰ ਲਿਆ। ਏ.ਆਈ.ਜੀ ਗੁਰਮੀਤ ਸਿੰਘ ਚੌਹਾਨ ਮੁਤਾਬਿਕ ਨਾਭਾ ਜੇਲ੍ਹ ਬ੍ਰੇਕ ਕਾਂਡ 'ਚੋਂ ਭੱਜਣ ਵਾਲੇ ਦੋ ਅੱਤਵਾਦੀਆਂ ਅਤੇ ਚਾਰ ਗੈਂਗਸਟਰਾਂ 'ਚੋਂ ਹਰਮਿੰਦਰ ਸਿੰਘ ਮਿੰਟੂ ਤ
ਵੋਟਿੰਗ ਮਸ਼ੀਨਾਂ ‘ਚ ਗੜਬੜ ਲਈ ਫੈਲਾਈ ਭੁਚਾਲ ਦੀ ਅਫਵਾਹ?

ਵੋਟਿੰਗ ਮਸ਼ੀਨਾਂ ‘ਚ ਗੜਬੜ ਲਈ ਫੈਲਾਈ ਭੁਚਾਲ ਦੀ ਅਫਵਾਹ?

Breaking News, Chandigarh
ਚੰਡੀਗੜ੍ਹ : ਪਿਛਲੇ ਦਿਨੀਂ ਪੂਰੀ ਰਾਤ ਲੋਕਾਂ ਨੂੰ ਭੁਚਾਲ ਦੀਆਂ ਅਫਵਾਹਾਂ ਕਾਰਨ ਘਰਾਂ ਤੋਂ ਬਾਹਰ ਰੱਖਣ ਪਿਛੇ ਕੋਈ ਸਾਜਿਸ਼ ਤਾਂ ਨਹੀਂ ਸੀ? ਇਸ ਬਾਰੇ ਸਪਸ਼ਟ ਤਾਂ ਕੁੱਝ ਨਹੀਂ ਕਿਹਾ ਜਾ ਸਕਦਾ ਪਰ ਭੁਚਾਲ ਦੀ ਅਫਵਾਹ ਪਿੱਛੇ ਵੋਟਿੰਗ ਮਸ਼ੀਨਾਂ ਵਿਚ ਕੋਈ ਗੜਬੜ ਕੀਤੇ ਜਾਣ ਦੀਆਂ ਅਫਵਾਹਾਂ ਤੇਜ ਹੁੰਦੀਆਂ ਜਾ ਰਹੀਆਂ ਹਨ। ਪਿਛਲੇ ਦੋ ਦਿਨ ਤੋਂ ਆਮ ਲੋਕਾਂ ਵਿਚ ਇਹ ਅਫਵਾਹ ਵੱਡੇ ਪੱਧਰ 'ਤੇ ਫੈਲੀ ਹੋਈ ਹੈ ਕਿ ਭੁਚਾਲ ਦੀ ਅਫਵਾਹ ਜਾਣਬੁੱਝ ਕੇ ਫੈਲਾਈ ਗਈ ਸੀ। ਇਸੇ ਦੌਰਾਨ ਵੋਟਿੰਗ ਮਸ਼ੀਨਾਂ 'ਚ ਗੜਬੜ ਦੇ ਸ਼ੱਕ ਨੂੰ ਲੈ ਕੇ ਹਾਈ ਕੋਰਟ ਵਿਚ ਵੀ ਪਟੀਸ਼ਨ ਪਾਈ ਜਾ ਚੁੱਕੀ ਹੈ। ਭੁਚਾਲ ਦੀ ਅਫਵਾਹ ਫੈਲਾ ਕੇ ਮਸ਼ੀਨਾਂ ਨਾਲ ਗੜਬੜ ਕਰਨ ਦੀ ਅਫਵਾਹ ਪਿੱਛੇ ਲੋਕਾਂ ਦਾ ਤਰਕ ਹੈ ਕਿ ਭੁਚਾਲ ਦੀ ਅਫਵਾਹ ਫੈਲਣ ਨਾਲ ਜਿਥੇ ਆਮ ਲੋਕ ਆਪਣੇ ਘਰਾਂ ਤੋਂ ਬਾਹਰ ਆ ਗਏ ਤਾਂ ਜਿਨ੍ਹਾਂ ਸਟਰਾਂਗ ਰੂਮਜ਼ ਵਿਚ ਵੋਟਿੰਗ ਮਸ਼ੀਨਾਂ ਰੱਖੀਆਂ ਗਈਆਂ ਹਨ। ਉਥੇ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਅਤੇ ਨਿਗਰਾਨੀ ਲੲੀ ਬੈਠੇ ਵੱਖ ਵੱਖ ਪਾਰਟੀਆਂ ਦੇ ਵਰਕਰਾਂ ਦਾ ਵੀ ਭੁਚਾਲ ਦੀ ਅਫਵਾਹ ਨਾਲ ਡਰਨਾ ਸੁਭਾਵਿਕ ਹੈ। ਇਸ ਲਈ ਉਨ੍ਹਾਂ ਦਾ ਧਿਆਨ ਵੀ ਸਟਰਾਂਗ ਰੂਮਜ਼ ਤੋਂ ਹਟ
ਕਲਪਨਾ ਚਾਵਾਲਾ ਤੇ ਸੁਨੀਤਾ ਵਿਲੀਅਮ ਵਾਂਗ ਅਸਮਾਨ ਦੀ ਉਡਾਰੀ ਲਾਉਣ ਵਾਲੀ ਤੀਜੀ ਔਰਤ ਹੋਵੇਗੀ ਡਾ. ਸ਼ਾਵਨਾ ਪਾਂਡੇ

ਕਲਪਨਾ ਚਾਵਾਲਾ ਤੇ ਸੁਨੀਤਾ ਵਿਲੀਅਮ ਵਾਂਗ ਅਸਮਾਨ ਦੀ ਉਡਾਰੀ ਲਾਉਣ ਵਾਲੀ ਤੀਜੀ ਔਰਤ ਹੋਵੇਗੀ ਡਾ. ਸ਼ਾਵਨਾ ਪਾਂਡੇ

Hot News of The Day, Punjabi
ਅਸਮਾਨ ਦੀਆਂ ਉਡਾਰੀਆਂ ਭਰਨ ਵਾਲੀ ਕਲਪਨਾ ਚਾਵਲਾ ਅਤੇ ਸੁਨੀਤਾ ਵਿਲੀਅਮ ਦਾ ਨਾਮ ਦੁਨੀਆਂ ਭਰ ਵਿਚ ਬਹੁਤ ਹੀ ਸ਼ਾਨ ਨਾਲ ਲਿਆ ਜਾਂਦਾ ਹੈ ਅਤੇ ਇਨ੍ਹਾਂ ਭਾਰਤ ਦੀਆਂ ਹੋਣਹਾਰ ਪੁੱਤਰੀਆਂ ਨੇ ਆਪਣੇ ਦੇਸ਼ ਦਾ ਨਾਮ ਪੂਰੀ ਦੁਨੀਆਂ ਵਿਚ ਰੌਸ਼ਨ ਕੀਤਾ ਹੈ। ਹੁਣ ਇਸੇ ਤਰਾਂ ਇਕ ਹੋਰ ਭਾਰਤੀ ਮੁਟਿਆਰ ਡਾ. ਸ਼ਾਵਨਾ ਪਾਂਡੇ ਅਸਮਾਨ ਦੀ ਉਡਾਰੀ ਲਾਵੇਗੀ। ਅਗਲੇ ਸਾਲ ਦੇ ਸ਼ੁਰੂ ਵਿਚ ਹੀ ਕੀਤੇ ਜਾ ਰਹੇ ਸਪੇਸ਼ ਮਿਸ਼ਨ ਵਿਚ 9 ਮੈਂਬਰ ਸ਼ਾਮਲ ਹੋਣਗੇ, ਜਿਨ੍ਹਾਂ ਵਿਚ ਭਾਰਤੀ ਮੂਲ ਦੀ ਮੁਟਿਆਰ ਸ਼ਾਵਨਾ ਪਾਂਡੇ ਸ਼ਾਮਲ ਹੈ। ਡਾ. ਸ਼ਾਵਨਾ ਇਸ ਵੇਲੇ ਕੈਨੇਡਾ ਦੀ ਅਲਬਰਟਾ ਯੂਨੀਵਰਸਿਟੀ ਹਸਪਤਾਲ ਵਿਚ ਫਿਜੀਸ਼ੀਅਨ ਹੈ। ਉਹ ਦੋ ਸਪੇਸ਼ ਮਿਸ਼ਨਾਂ ਲਈ ਐਸਟ੍ਰੋਨਟ ਦੇ ਤੌਰ 'ਤੇ ਤਿਆਰੀ ਕਰ ਰਹੀ ਹੈ। ਸ਼ਾਵਨਾ ਦੀ ਚੋਣ 3200 ਉਮੀਦਵਾਰਾਂ ਵਿਚੋਂ ਕੀਤੀ ਗਈ ਹੈ, ਜਿਨ੍ਹਾਂ ਵਿਚੋਂ ਕੇਵਲ ਦੋ ਉਮੀਦਵਾਰਾਂ ਦੀ ਹੀ ਚੋਣ ਕੀਤੀ ਗਈ ਹੈ। ਜੋ ਕਿ ਸਿਟੀਜ਼ਨ ਸਾਇੰਸ ਐਸਟ੍ਰੋਨਟ (CSA) ਦੇ ਮਿਸ਼ਨ ਤਹਿਤ ਸਪੇਸ ਵਿਚ ਜਾਣਗੇ। ਸ਼ਾਵਨੀ ਦੇ ਮਾਤਾ ਪਿਤਾ ਮੁੰਬਈ ਦੇ ਵਾਸੀ ਹਨ ਅਤੇ ਉਹ ਕੈਨੇਡਾ ਵਿਚ ਵੀ ਰਹਿੰਦੇ ਰਹੇ ਹਨ। ਸ਼ਾਵਨੀ ਦਾ ਜਨਮ ਵੀ ਕੈਨੇਡਾ ਵਿਚ ਹੀ ਹੋਇਆ ਸੀ। ਇਸ ਵੇਲੇ ਵ
ਕੇਜਰੀਵਾਲ ਨੂੰ ਬਾਹਰੋਂ ਆ ਕੇ ਪੰਜਾਬ ਨੂੰ ਲੁੱਟਣ ਨਹੀਂ ਦੇਵਾਂਗੇ : ਕੈਪਟਨ

ਕੇਜਰੀਵਾਲ ਨੂੰ ਬਾਹਰੋਂ ਆ ਕੇ ਪੰਜਾਬ ਨੂੰ ਲੁੱਟਣ ਨਹੀਂ ਦੇਵਾਂਗੇ : ਕੈਪਟਨ

Breaking News, Election 2017, Election Campaign, Ludhiana, Punjabi
ਰਾਏਕੋਟ : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸੂਬਾ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੇ ਸੂਬਾ ਪੱਧਰੀ ਚੋਣ ਪ੍ਰਚਾਰ ਦੀ ਸ਼ੁੱਕਰਵਾਰ ਨੂੰ ਰਾਏਕੋਟ ਤੋਂ ਸ਼ੁਰੂਆਤ ਕਰ ਦਿੱਤੀ ਹੈ ਅਤੇ ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਤੋਂ ਬਾਹਰੋਂ ਆ ਕੇ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੀ ਲੁੱਟ ਨਹੀਂ ਕਰਨ ਦੇਵਾਂਗੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚੋਂ ਬਾਦਲ ਮਜੀਠੀਆ ਮਾਫੀਆ ਦਾ ਅੰਤ ਕੀਤਾ ਜਾਵੇਗਾ। ਇਥੇ ਦਾਣਾ ਮੰਡੀ ਵਿਖੇ ਇਕ ਪਬਲਿਕ ਰੈਲੀ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਨੇ ਆਪ ਤੋਂ ਟਿਕਟ ਦੇ ਚਾਹਵਾਨ ਹਰਨੇਕ ਸਿੰਘ ਦਾ ਪਾਰਟੀ 'ਚ ਸਵਾਗਤ ਕੀਤਾ। ਇਹ ਆਮਦਨ ਟੈਕਸ ਅਫਸਰ ਹਰਨੇਕ ਸਿੰਘ ਨੇ ਕੇਜਰੀਵਾਲ ਦੇ ਦੁਹਰੇ ਮਾਪਦੰਡਾਂ ਤੇ ਆਪ ਦੇ ਹਰ ਤਰ•ਾਂ ਦੇ ਭ੍ਰਿਸ਼ਟਾਚਾਰ ਤੇ ਸੈਕਸ ਸਕੈਂਡਲਾਂ 'ਚ ਸ਼ਾਮਿਲ ਹੋਣ ਦਾ ਖੁਲਾਸਾ ਹੋਣ ਤੋਂ ਬਾਅਦ ਪਾਰਟੀ ਛੱਡਣ ਦਾ ਫੈਸਲਾ ਕੀਤਾ ਸੀ। ਇਸ ਮੌਕੇ ਵੱਡੀ ਗਿਣਤੀ 'ਚ ਹਰਨੇਕ ਦੇ ਸਮਰਥਕ ਵੀ ਕਾਂਗਰਸ 'ਚ ਸ਼ਾਮਿਲ ਹੋ ਗਏ। ਇਸ ਦੌਰਾਨ ਕੈਪਟਨ ਅਮਰਿੰਦਰ ਨੇ ਪੰਜਾਬ ਨਾਲ ਕੋਈ ਸਬੰਧ ਨਾ ਰੱਖਣ ਵਾਲੇ ਇਕ ਹਰਿਆਣਵੀ ਕੇਜਰੀਵਾਲ ਨੂੰ ਖਾਰਿਜ਼ ਕੀਤਾ, ਜਿਹੜੇ ਇਥੇ ਸਿਰਫ ਸੂਬੇ ਦ