
ਪੁਲੀਸ ਵਲੋਂ ਨਕਲੀ ਹਨੀਪ੍ਰੀਤ ਨੂੰ ਅਦਾਲਤ ‘ਚ ਪੇਸ਼ ਕਰਨ ਦਾ ਡਰਾਮਾ ਫਲਾਪ
ਪੰਚਕੁੱਲਾ : ਡੇਰਾ ਮੁਖੀ ਪਾਪ ਦੀ ਪਰੀ ਹਨੀਪ੍ਰੀਤ ਨੂੰ ਬੁੱਧਵਾਰ ਨੂੰ ਜਦੋਂ ਅਦਾਲਤ ਵਿਚ ਪੇਸ਼ ਕਰਨਾ ਸੀ ਤਾਂ ਸੁਰੱਖਿਆ ਪ੍ਰਬੰਧਾਂ ਦੇ ਕਾਰਨ ਪਹਿਲਾਂ ਹਨੀਪ੍ਰੀਤ ਦੀ ਡੰਮੀ ਤਿਆਰ ਕਰਕੇ ਕੋਰਟ ਵਿਚ ਭੇਜੀ ਗਈ, ਪਰ ਪੁਲੀਸ ਦੀ ਕਾਰਗੁਜਾਰੀ ਦੀਆਂ ਉਸ ਵੇਲੇ ਧੱਜੀਆਂ ਉਡ ਗਈਆਂ ਜਦੋਂ ਹਨੀਪ੍ਰੀਤ ਦੀ ਡੰਮੀ ਤੋਂ ਪਹਿਲਾਂ ਹੀ ਅਸਲ ਹਨੀਪ੍ਰੀਤ ਅਦਾਲਤ ਵਿਚ ਪਹੁੰਚ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਹਨੀਪ੍ਰੀਤ ਨੂੰ ਮੰਗਲਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਅਗਲੇ ਦਿਨ ਬੁੱਧਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਣਾ ਸੀ। ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਪੁਲੀਸ ਨੇ ਪਹਿਲਾਂ ਰਿਹਸਲ ਕਰਨ ਦੇ ਮਕਸਦ ਨਾਲ ਦੋ ਪੁਲੀਸ ਮੁਲਾਜ਼ਮ ਲੜਕੀਆਂ ਨੂੰ ਹਨੀਪ੍ਰੀਤ ਅਤੇ ਉਸਦੀ ਸਾਥਣ ਸੁਖਦੀਪ ਕੌਰ ਦਾ ਪਹਿਰਾਵਾ ਪਹਿਣਾਇਆ ਗਿਆ। ਦੋਵਾਂ ਮੁਲਾਜ਼ਮਾਂ ਨੂੰ ਹਨੀਪ੍ਰੀਤ ਅਤੇ ਸੁਖਦੀਪ ਦੀ ਡੰਮੀ ਵਜੋਂ ਤਿਆਰ ਕਰਕੇ ਅਦਾਲਤ ਵਿਚ ਲਿਜਾਇਆ ਜਾਣਾ ਸੀ, ਤਾਂ ਜੋ ਸਮੇਂ ਅਤੇ ਸਮੱਸਿਆਵਾਂ ਬਾਰੇ ਸਭ ਕੁੱਝ ਸਪਸ਼ਟ ਹੋ ਜਾਵੇ ਕਿ ਕਿੱਥੇ ਕੀ ਸਮੱਸਿਆ ਆਵੇਗੀ। ਪਰ ਪੁਲੀਸ ਦੀ ਢਿੱਲੀ ਕਾਰਗੁਜਾਰੀ ਉਸ ਵੇਲੇ ਸਾਹਮਣੇ ਆਈ ਜਦੋਂ ਪੁਲੀਸ ਸਟੇਸ਼ਨ ਤੋਂ ਭੇ