
ਕੇਜਰੀਵਾਲ ਨੂੰ ਬਾਹਰੋਂ ਆ ਕੇ ਪੰਜਾਬ ਨੂੰ ਲੁੱਟਣ ਨਹੀਂ ਦੇਵਾਂਗੇ : ਕੈਪਟਨ
ਰਾਏਕੋਟ : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸੂਬਾ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੇ ਸੂਬਾ ਪੱਧਰੀ ਚੋਣ ਪ੍ਰਚਾਰ ਦੀ ਸ਼ੁੱਕਰਵਾਰ ਨੂੰ ਰਾਏਕੋਟ ਤੋਂ ਸ਼ੁਰੂਆਤ ਕਰ ਦਿੱਤੀ ਹੈ ਅਤੇ ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਤੋਂ ਬਾਹਰੋਂ ਆ ਕੇ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੀ ਲੁੱਟ ਨਹੀਂ ਕਰਨ ਦੇਵਾਂਗੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚੋਂ ਬਾਦਲ ਮਜੀਠੀਆ ਮਾਫੀਆ ਦਾ ਅੰਤ ਕੀਤਾ ਜਾਵੇਗਾ।
ਇਥੇ ਦਾਣਾ ਮੰਡੀ ਵਿਖੇ ਇਕ ਪਬਲਿਕ ਰੈਲੀ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਨੇ ਆਪ ਤੋਂ ਟਿਕਟ ਦੇ ਚਾਹਵਾਨ ਹਰਨੇਕ ਸਿੰਘ ਦਾ ਪਾਰਟੀ 'ਚ ਸਵਾਗਤ ਕੀਤਾ। ਇਹ ਆਮਦਨ ਟੈਕਸ ਅਫਸਰ ਹਰਨੇਕ ਸਿੰਘ ਨੇ ਕੇਜਰੀਵਾਲ ਦੇ ਦੁਹਰੇ ਮਾਪਦੰਡਾਂ ਤੇ ਆਪ ਦੇ ਹਰ ਤਰ•ਾਂ ਦੇ ਭ੍ਰਿਸ਼ਟਾਚਾਰ ਤੇ ਸੈਕਸ ਸਕੈਂਡਲਾਂ 'ਚ ਸ਼ਾਮਿਲ ਹੋਣ ਦਾ ਖੁਲਾਸਾ ਹੋਣ ਤੋਂ ਬਾਅਦ ਪਾਰਟੀ ਛੱਡਣ ਦਾ ਫੈਸਲਾ ਕੀਤਾ ਸੀ।
ਇਸ ਮੌਕੇ ਵੱਡੀ ਗਿਣਤੀ 'ਚ ਹਰਨੇਕ ਦੇ ਸਮਰਥਕ ਵੀ ਕਾਂਗਰਸ 'ਚ ਸ਼ਾਮਿਲ ਹੋ ਗਏ।
ਇਸ ਦੌਰਾਨ ਕੈਪਟਨ ਅਮਰਿੰਦਰ ਨੇ ਪੰਜਾਬ ਨਾਲ ਕੋਈ ਸਬੰਧ ਨਾ ਰੱਖਣ ਵਾਲੇ ਇਕ ਹਰਿਆਣਵੀ ਕੇਜਰੀਵਾਲ ਨੂੰ ਖਾਰਿਜ਼ ਕੀਤਾ, ਜਿਹੜੇ ਇਥੇ ਸਿਰਫ ਸੂਬੇ ਦ