
ਫ਼ਿਲਮ ‘ਰੁਪਿੰਦਰ ਗਾਂਧੀ’ ਦੀ ਟੀਮ ਧੂਰੀ ਦਰਸ਼ਕਾਂ ਦਰਮਿਆਨ ਪੁੱਜ
ਧੂਰੀ,13 ਸਤਬੰਰ (ਮਹੇਸ਼ ਜਿੰਦਲ)- ਲੰਘੇ ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਪੰਜਾਬੀ ਫ਼ਿਲਮ ‘ਰੁਪਿੰਦਰ ਗਾਂਧੀ: ਦਿ ਰੌਬਿਨਹੁੱਡ’ ਦੇ ਕਲਾਕਾਰਾਂ ਦੀ ਟੀਮ ਅੱਜ ਧੂਰੀ ਦੇ ਮਿਰਾਜ ਐਮ.ਜੀ.ਐਮ. ਸਿਨੇਮਾ ਵਿੱਚ ਪੁੱਜੀ। ਇਸ ਮੌਕੇ ਰੁਪਿੰਦਰ ਗਾਂਧੀ ਦੀ ਭੂਮਿਕਾ ਨਿਭਾਉਣ ਵਾਲੇ ਦੇਵ ਖਰੌਢ ਤੋਂ ਇਲਾਵਾ ਜਗਜੀਤ ਸੰਧੂ, ਲੱਕੀ ਧਾਲੀਵਾਲ ਤੇ ਸਨਵੀ ਧੀਮਾਨ ਸਿਨੇਮਾ ਘਰ ਵਿੱਚ ਪੁੱਜੇ ਤੇ ਫ਼ਿਲਮ ਦਰਸ਼ਕਾਂ ਦੇ ਰੂ-ਬ-ਰੂ ਹੋਏ। ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੱਸੀ ਖਰੌਢ ਨੇ ਕਿਹਾ ਕਿ ਰੁਪਿੰਦਰ ਗਾਂਧੀ ਦੇ ਜੀਵਨ ’ਤੇ ਆਧਾਰਿਤ ਫ਼ਿਲਮ ਦੇ ਪਹਿਲੇ ਭਾਗ ਨੂੰ ਦੇਖ ਕੇ ਲੋਕਾਂ ਨੂੰ ਚੰਗਾ ਸੁਨੇਹਾ ਮਿਲਿਆ ਤੇ ਲੋਕ ਰੁਪਿੰਦਰ ਗਾਂਧੀ ਨੂੰ ਜਾਣ ਸਕੇ ਅਤੇ ਲੋਕਾਂ ਦੇ ਪਿਆਰ ਨੂੰ ਦੇਖਦਿਆਂ ਦੂਜੇ ਭਾਗ ਨੂੰ ‘ਰੁਪਿੰਦਰ ਗਾਂਧੀ ਦਿ ਰੌਬਿਨਹੁੱਡ’ ਦਾ ਨਾਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਸ ਫ਼ਿਲਮ ਰਾਹੀਂ ਲੋਕਾਂ ਨੂੰ ਨਸ਼ਿਆਂ ਅਤੇ ਲੜਾਈ ਤੋਂ ਦੂਰ ਰਹਿਣ ਦਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਪੰਜਾਬੀ ਫ਼ਿਲਮ ਜਗਤ ਵਿੱਚ ਫ਼ਿਲਮ ਦੇ ਇਸ ਦੂਜੇ ਭਾਗ ਨਾਲ ਵੱਡਾ ਬਦਲਾਅ ਆਇਆ ਹੈ। ਉਨ੍ਹਾਂ ਕਿਹਾ ਕਿ ਇਸ ਫ਼ਿਲਮ ਨੂੰ ਲੋਕਾਂ ਦਾ ਭਰਪੂਰ ਪਿਆ