
ਵਿਧਾਇਕ ਕਿੱਕੀ ਢਿੱਲੋਂ ਨੇ ਸੰਜੇ ਨਗਰ ਵਾਸੀਆਂ ਦੀ 40 ਸਾਲ ਪੁਰਾਣੀ ਮੰਗ ਕੀਤੀ ਪੂਰੀ
ਘਰਾਂ ਉੱਪਰੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਹਟਵਾਈਆਂ
ਫ਼ਰੀਦਕੋਟ, :- ਫ਼ਰੀਦਕੋਟ ਦੇ ਸੰਘਣੀ ਆਬਾਦੀ ਵਾਲੇ ਸੰਜੇ ਨਗਰ ਦੀ 40 ਸਾਲ ਪੁਰਾਣੀ ਮੰਗ ਫ਼ਰੀਦਕੋਟ ਹਲਕੇ ਦੇ ਵਿਧਾਇਕ ਕਿੱਕੀ ਢਿੱਲੋਂ ਦੇ ਵਿਸ਼ੇਸ਼ ਯਤਨਾਂ ਸਦਕਾ ਅੱਜ ਪੂਰੀ ਹੋ ਗਈ। ਵਰਣਨਯੋਗ ਹੈ ਕਿ ਸੰਜੇ ਨਗਰ ਦੀ ਆਬਾਦੀ ਦੇ ਉੱਪਰੋਂ 11 ਕੇ.ਵੀ. ਵੋਲਟੇਜ ਦੀ ਬਿਜਲੀ ਦੀ ਲਾਈਨ ਤਕਰੀਬਨ 1 ਕਿਲੋਮੀਟਰ ਲੰਬੀ ਲੰਘਦੀ ਸੀ, ਜਿਸ ਹੇਠਾਂ ਤਕਰੀਬਨ 200 ਦੇ ਲਗਭਗ ਘਰ ਹਨ। ਇੱਥੋਂ ਦੇ ਵਸਨੀਕਾਂ ਦੀ ਕਈ ਦਹਾਕਿਆਂ ਦੀ ਮੰਗ ਸੀ ਕਿ ਇਸ ਲਾਈਨ ਨੂੰ ਆਬਾਦੀ ਤੋਂ ਪਾਸੇ ਹਟਾਇਆ ਜਾਵੇ ਕਿਉਂਕਿ ਇਸ ਨਾਲ ਦਰਜਨ ਤੋਂ ਵੱਧ ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ ਅਤੇ ਇੱਥੋਂ ਦੇ ਵਸਨੀਕ ਆਪਣੇ ਘਰ ਦੇ ਉੱਪਰ ਕੋਈ ਵੀ ਉਸਾਰੀ ਨਹੀਂ ਕਰ ਸਕਦੇ ਸੀ ਕਿਉਂਕਿ ਇਹ ਲਾਈਨ ਘਰ ਦੀਆਂ ਛੱਤਾਂ ਤੋਂ ਸਿਰਫ਼ 3 ਫੁੱਟ ਉਚਾਈ ਦੇ ਫਾਸਲੇ ਨਾਲ ਹੀ ਲੰਘਦੀ ਸੀ। ਇਸ ਬਿਜਲੀ ਦੀ ਲਾਈਨ ਦਾ ਇੱਥੋਂ ਦੇ ਵਸਨੀਕਾਂ ਵਿੱਚ ਏਨਾ ਭੈਅ ਸੀ ਕਿ ਲੋਕ ਆਪਣੇ ਘਰਾਂ ਦੀ ਛੱਤ ਉੱਪਰ ਵੀ ਨਹੀਂ ਜਾਂਦੇ ਸਨ। ਅੱਜ ਜੈਸਨਪ੍ਰੀਤ ਸਿੰਘ ਜੈਸੀ ਢਿੱਲੋਂ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਫ਼ਰੀਦਕੋਟ ਨੇ ਇਸ