
ਕੈਪਟਨ ਅਮਰਿੰਦਰ ਨੇ ਸੂਬੇ ਅੰਦਰ ਸ਼ਰਾਬ ‘ਤੇ ਪੂਰੀ ਤਰ੍ਹਾ ਮਨਾਹੀ ਤੋਂ ਕੀਤਾ ਇਨਕਾਰ
ਰਾਏਕੋਟ : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਅੰਦਰ ਸ਼ਰਾਬ 'ਤੇ ਪੂਰੀ ਤਰ੍ਹਾਂ ਮਨਾਹੀ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਪੰਜਾਬ ਲਈ ਐਕਸਾਈਜ਼ ਆਮਦਨ ਦਾ ਇਕੋ ਇਕ ਵੱਡਾ ਸਾਧਨ ਹੈ, ਲੇਕਿਨ ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਸਰਕਾਰ ਸੂਬੇ 'ਚ ਬਾਦਲ ਸ਼ਾਸਨ 'ਚ ਫੱਲ ਫੁੱਲ ਰਹੇ ਸ਼ਰਾਬ ਦੇ ਨਜ਼ਾਇਜ ਵਪਾਰ ਤੇ ਸ਼ਰਾਬ ਮਾਫੀਆ ਦਾ ਅੰਤ ਕਰੇਗੀ।
ਪਬਲਿਕ ਰੈਲੀ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ, ਕੈਪਟਨ ਅਮਰਿੰਦਰ ਨੇ ਪੰਜਾਬ ਅੰਦਰ ਉਦਯੋਗਾਂ ਨੂੰ ਮੁੜ ਖੜ੍ਹਾ ਕਰਨ ਨੂੰ ਲੈ ਕੇ ਉਨ੍ਹਾਂ ਦੀ ਪਾਰਟੀ ਦੀ ਵਚਨਬੱਧਤਾ ਨੂੰ ਦੁਹਰਾਇਆ ਤੇ ਕਿਹਾ ਕਿ ਉਦਯੋਗਾਂ ਨੂੰ ਉਤਸਾਹਿਤ ਕਰਨ ਲਈ ਉਚਿਤ ਰੇਟਾਂ 'ਤੇ ਜ਼ਮੀਨ ਮੁਹੱਈਆ ਕਰਵਾਉਣ ਵਾਸਤੇ ਇਕ ਲੈਂਡ ਪੂਲ ਬਣਾਇਆ ਜਾਵੇਗਾ।
ਕੈਪਟਨ ਅਮਰਿੰਦਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਹਰੇਕ ਪਰਿਵਾਰ 'ਚੋਂ ਇਕ ਮੈਂਬਰ ਨੂੰ ਨੌਕਰੀ ਦੇਣ ਸਬੰਧੀ ਉਨ੍ਹਾਂ ਦਾ ਵਾਅਦਾ ਪਵਿੱਤਰ ਹੈ ਤੇ ਇਸ ਟੀਚੇ ਦੀ ਪੂਰਤੀ ਖਾਤਿਰ ਲੋੜੀਂਦੀਆਂ 15-20 ਲੱਖ ਨੌਕਰੀਆਂ ਨੂੰ ਉਦਯੋਗਾਂ ਨੂੰ ਮੁੜ ਖੜ੍ਹਾ ਕਰਕੇ ਪੈਦਾ ਕੀਤਾ ਜਾਵੇਗਾ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਬਤੌਰ ਮੁੱਖ ਮੰ