best platform for news and views

Tag: latest punjabi news

ਬਲਾਤਕਾਰ ਦੇ ਕੇਸ ‘ਚ ਫਸੇ ਲੰਗਾਹ ਵਲੋਂ ਚੰਡੀਗੜ੍ਹ ਦੀ ਅਦਾਲਤ ‘ਚ ਆਤਮਸਮਰਪਣ : ਅਦਾਲਤ ਵਲੋਂ ਅਰਜੀ ਖਾਰਜ

ਬਲਾਤਕਾਰ ਦੇ ਕੇਸ ‘ਚ ਫਸੇ ਲੰਗਾਹ ਵਲੋਂ ਚੰਡੀਗੜ੍ਹ ਦੀ ਅਦਾਲਤ ‘ਚ ਆਤਮਸਮਰਪਣ : ਅਦਾਲਤ ਵਲੋਂ ਅਰਜੀ ਖਾਰਜ

Breaking News, Chandigarh, Crime
Malwa News Bureau ਚੰਡੀਗੜ੍ਹ : ਬਲਾਤਕਾਰ ਦੇ ਦੋਸ਼ਾਂ ਵਿਚ ਫਸੇ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਪਿਛਲੇ ਦਿਨਾਂ ਤੋਂ ਪੁਲੀਸ ਦੀ ਗ੍ਰਿਫਤਾਰੀ ਤੋਂ ਛੁਪਦੇ ਹੋਏ ਅੱਜ ਚੰਡੀਗੜ੍ਹ ਦੀ ਜਿਲਾ ਅਦਾਲਤ ਵਿਚ ਪੇਸ਼ ਹੋਏ ਅਤੇ ਉਨ੍ਹਾਂ ਨੇ ਆਤਮਸਮਰਪਣ ਦੀ ਅਰਜੀ ਦਿੱਤੀ, ਪਰ ਅਦਾਲਤ ਨੇ ਸ੍ਰੀ ਲੰਗਾਹ ਦੀ ਆਤਮ ਸਮਰਪਣ ਦੀ ਅਰਜੀ ਇਹ ਕਹਿ ਕੇ ਮੰਨਣ ਤੋਂ ਇਨਕਾਰ ਕਰ ਦਿੱਤਾ ਕਿ ਇਹ ਮਾਮਲਾ ਜਿਲਾ ਗੁਰਦਾਸਪੁਰ ਦਾ ਹੈ ਅਤੇ ਚੰਡੀਗੜ੍ਹ ਜਿਲਾ ਅਦਾਲਤ ਦੇ ਅਧਿਕਾਰ ਖੇਤਰ ਵਿਚ ਨਹੀਂ ਆਉਂਦਾ। ਇਸ ਲਈ ਅਦਾਲਤ ਨੇ ਕਿਹਾ ਕਿ ਉਹ ਗੁਰਦਾਸਪੁਰ ਦੀ ਅਦਾਲਤ ਵਿਚ ਹੀ ਆਤਮ ਸਮਰਪਣ ਕਰਨ।ਚੰਡੀਗੜ੍ਹ : ਬਲਾਤਕਾਰ ਦੇ ਦੋਸ਼ਾਂ ਵਿਚ ਫਸੇ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਪਿਛਲੇ ਦਿਨਾਂ ਤੋਂ ਪੁਲੀਸ ਦੀ ਗ੍ਰਿਫਤਾਰੀ ਤੋਂ ਛੁਪਦੇ ਹੋਏ ਅੱਜ ਚੰਡੀਗੜ੍ਹ ਦੀ ਜਿਲਾ ਅਦਾਲਤ ਵਿਚ ਪੇਸ਼ ਹੋਏ ਅਤੇ ਉਨ੍ਹਾਂ ਨੇ ਆਤਮਸਮਰਪਣ ਦੀ ਅਰਜੀ ਦਿੱਤੀ, ਪਰ ਅਦਾਲਤ ਨੇ ਸ੍ਰੀ ਲੰਗਾਹ ਦੀ ਆਤਮ ਸਮਰਪਣ ਦੀ ਅਰਜੀ ਇਹ ਕਹਿ ਕੇ ਮੰਨਣ ਤੋਂ ਇਨਕਾਰ ਕਰ ਦਿੱਤਾ ਕਿ ਇਹ ਮਾਮਲਾ ਜਿਲਾ ਗੁਰਦਾਸਪੁਰ ਦਾ ਹੈ ਅਤੇ ਚੰਡੀਗੜ੍ਹ ਜਿਲਾ ਅਦਾਲਤ ਦੇ ਅਧਿਕਾਰ ਖ
ਸਸਤੇ ਲੋਨ ‘ਤੇ ਮਿਲਣਗੀਆਂ ਬਿਜਲੀ ਵਾਲੀਆਂ ਕਾਰਾਂ

ਸਸਤੇ ਲੋਨ ‘ਤੇ ਮਿਲਣਗੀਆਂ ਬਿਜਲੀ ਵਾਲੀਆਂ ਕਾਰਾਂ

Breaking News, Hot News of The Day
ਨਵੀਂ ਦਿੱਲੀ : ਭਾਰਤ ਸਰਕਾਰ ਵਲੋਂ ਦੇਸ਼ ਵਿਚ ਈ ਵਹੀਕਲਾਂ ਉਤਸ਼ਾਹਿਤ ਕਰਨ ਲਈ ਕਈ ਤਰਾਂ ਦੀਆਂ ਯੋਜਨਾਵਾਂ ਉਲੀਕੀਆਂ ਜਾ ਰਹੀਆਂ ਹਨ ਅਤੇ ਜਲਦੀ ਹੀ ਇਲੈਕਟਰਾਨਿਕ ਕਾਰਾਂ ਵਾਸਤੇ ਬੈਂਕਾਂ ਵਲੋਂ ਕਰਜਾ ਸਕੀਮਾਂ ਸ਼ੁਰੂ ਕੀਤੀਆਂ ਜਾਣਗੀਆਂ ਅਤੇ ਵੱਡੇ ਸ਼ਹਿਰਾਂ ਵਿਚ ਇਲੈਕਟ੍ਰਾਨਿਕ ਕਾਰਾਂ ਦੀਆਂ ਬੈਟਰੀਆਂ ਚਾਰਜ ਕਰਨ ਅਤੇ ਬਦਲਣ ਲਈ ਸਰਵਿਸ ਸੈਂਟਰ ਵੀ ਬਣਾਏ ਜਾ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਵਲੋਂ ਭਾਰਤ ਵਿਚ ਇਲੈਕਟ੍ਰਾਨਿਕ ਕਾਰਾਂ ਨੂੰ ਉਤਸ਼ਾਹਿਤ ਕਰਨ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਪਹਿਲੇ ਪੜਾਅ ਵਿਚ ਵੱਡੇ ਸ਼ਹਿਰਾਂ ਵਿਚ ਲੋਕਾਂ ਨੂੰ ਬਿਜਲੀ ਵਾਲੀਆਂ ਕਾਰਾਂ ਖਰੀਦਣ ਲਈ ਬੈਂਕਾਂ ਵੱਲੋਂ ਸਸਤੀਆਂ ਵਿਆਜ ਦਰਾਂ 'ਤੇ ਕਰਜਾ ਦਿੱਤਾ ਜਾਵੇਗਾ ਅਤੇ ਇਨ੍ਹਾਂ ਕਾਰਾਂ ਦੀਆਂ ਬੈਟਰੀਆਂ ਚਾਰਜ ਕਰਨ ਲਈ ਸੈਂਟਰ ਸਥਾਪਿਤ ਕੀਤੇ ਜਾਣਗੇ, ਜਿਥੋਂ ਪੈਟਰੋਲ ਪਵਾਉਣ ਵਾਂਗ ਹੀ ਆਪਣੀ ਕਾਰ ਦੀ ਬੈਟਰੀ ਚਾਰਜ ਕਰਵਾਈ ਜਾ ਸਕੇਗੀ। ਜਾਂ ਫਿਰ ਤੁਸੀਂ ਇਨ੍ਹਾਂ ਸੈਂਟਰਾਂ 'ਤੇ ਆਪਣੀ ਪੁਰਾਣੀ ਬੈਟਰੀ ਦੇ ਕੇ ਨਵੀਂ ਬੈਟਰੀ ਲੈ ਸਕੋਗੇ, ਜਿਸ ਤਰਾਂ ਰਸੋਈ ਗੈਸ ਦੇ ਸਿਲੰਡਰ ਬਦਲਾਏ ਜਾਂਦੇ ਹਨ। ਇਹ ਯੋਜਨਾਵਾਂ ਨਵੰਬਰ
ਸਰਸੇ ਵਾਲੇ ਦੇ ਰਾਹ ਪਿਆ ਸਾਬਕਾ ਅਕਾਲੀ ਮੰਤਰੀ : ਵੀਡੀਓ ਵੀ ਬਣਾਈ

ਸਰਸੇ ਵਾਲੇ ਦੇ ਰਾਹ ਪਿਆ ਸਾਬਕਾ ਅਕਾਲੀ ਮੰਤਰੀ : ਵੀਡੀਓ ਵੀ ਬਣਾਈ

Amritsar Sahib, Breaking News, Crime
ਰਾਜਨ ਮਾਨ ਗੁਰਦਾਸਪੁਰ,29 ਸਤੰਬਰ : ਪੰਜਾਬ ਦੇ ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਜਿਲ੍ਹਾ ਪ੍ਰਧਾਨ ਸੁੱਚਾ ਸਿੰਘ ਲੰਗਾਹ ਵਿਰੁੱਧ ਅੱਜ ਪੁਲਿਸ ਨੇ ਆਪਣੀ ਲੜਕੀ ਦੀ ਸਹੇਲੀ ਅਤੇ ਵਿਜੀਲੈਂਸ ਵਿਭਾਗ ਦੀ ਮੁਲਾਜ਼ਮ ਨਾਲ ਬਲਾਤਕਾਰ ਕਰਨ ਦੇ ਮਾਮਲੇ ਵਿੱਚ ਧਾਰਾ 376,384,420 ਅਤੇ 506 ਤਹਿਤ ਕੇਸ ਦਰਜ ਕੀਤਾ ਹੈ। ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ਵਿੱਚ ਵਿਜੀਲੈਂਸ ਵਿੰਗ ਵਿੱਚ ਤਾਇਨਾਤ ਪੀੜ੍ਹਤ ਔਰਤ ਨੇ ਦੋ਼ਸ ਲਾਇਆ ਕਿ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਪਹਿਲਾਂ ਉਸਨੂੰ ਸਰਕਾਰੀ ਨੌਕਰੀ ਦਾ ਝਾਂਸਾ ਦੇ ਕੇ ਉਸ ਨਾਲ ਬਲਾਤਕਾਰ ਕੀਤਾ ਅਤੇ ਉਸਦੀ ਨੌਕਰੀ ਲੱਗ ਜਾਣ ਮਗਰੋਂ ਇਹ ਕਹਿ ਸੱਦਦੇ ਰਹੇ ਕਿ ਉਹਨਾਂ ਨੇ ਉਸਦੀ ਨੌਕਰੀ ਲਗਵਾ ਦਿੱਤੀ ਹੈ। ਪੁਲਿਸ ਵਲੋਂ ਅੱਜ ਥਾਣਾ ਗੁਰਦਾਸਪੁਰ ਸਿਟੀ ਵਿੱਚ ਲੰਗਾਹ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਇਥੇ ਵਰਣਯੋਗ ਹੈ ਕਿ ਪੀੜ੍ਹਤ ਮਹਿਲਾ ਦਾ ਪਤੀ ਪੁਲਿਸ ਵਿਭਾਗ ਵਿੱਚ ਨੌਕਰੀ ਕਰਦਾ ਸੀ ਅਤੇ ਉਸਦੀ ਮੌਤ ਤੋਂ ਬਾਅਦ ਇਸ ਮਹਿਲਾ ਨੂੰ ਤਰਸ ਦੇ ਆਧਾਰ ਤੇ ਨੌਕਰੀ ਮਿਲੀ ਸੀ। ਪੁਲਿਸ ਨੇ ਅੱਜ ਪੀੜ੍ਹਤ ਲੜਕੀ ਦਾ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਮੈਡ
ਹਨੀਪ੍ਰੀਤ ਨੇ ਪੁਲੀਸ ਨੂੰ ਚਕਮਾ ਦੇ ਕੇ ਨਿਪਾਲ ‘ਚ ਮਾਰੀ ਉਡਾਰੀ

ਹਨੀਪ੍ਰੀਤ ਨੇ ਪੁਲੀਸ ਨੂੰ ਚਕਮਾ ਦੇ ਕੇ ਨਿਪਾਲ ‘ਚ ਮਾਰੀ ਉਡਾਰੀ

Breaking News, Chandigarh
Malwa News Bureau ਪੰਚਕੁੱਲਾ : ਡੇਰਾ ਸੱਚਾ ਸੌਦਾ ਦੇ ਮੁਖੀ ਸੰਤ ਗੁਰਮੀਤ ਰਾਮ ਰਹੀਮ ਦੀ ਮੂੰਹਬੋਲੀ ਧੀ ਹਨੀਪ੍ਰੀਤ ਨੇਪਾਲ ਚਲੀ ਗਈ ਹੈ। ਹਰਿਆਣਾ ਪੁਲੀਸ ਵਲੋਂ ਗ੍ਰਿਫਤਾਰ ਕੀਤੇ ਗਏ ਹਨੀਪ੍ਰੀਤ ਦੇ ਡਰਾਈਵਰ ਪ੍ਰਦੀਪ ਇੰਸਾ ਨੇ ਪੁਲੀਸ ਨੂੰ ਦੱਸਿਆ ਕਿ ਹਨੀਪ੍ਰੀਤ ਨੇਪਾਲ ਚਲੀ ਗਈ ਹੈ ਅਤੇ ਉਥੋਂ ਕਿਸੇ ਹੋਰ ਦੇਸ਼ ਜਾਣ ਦੀ ਕੋਸ਼ਿਸ਼ ਕਰੇਗੀ।ਪੰਚਕੁੱਲਾ : ਡੇਰਾ ਸੱਚਾ ਸੌਦਾ ਦੇ ਮੁਖੀ ਸੰਤ ਗੁਰਮੀਤ ਰਾਮ ਰਹੀਮ ਦੀ ਮੂੰਹਬੋਲੀ ਧੀ ਹਨੀਪ੍ਰੀਤ ਨੇਪਾਲ ਚਲੀ ਗਈ ਹੈ। ਹਰਿਆਣਾ ਪੁਲੀਸ ਵਲੋਂ ਗ੍ਰਿਫਤਾਰ ਕੀਤੇ ਗਏ ਹਨੀਪ੍ਰੀਤ ਦੇ ਡਰਾਈਵਰ ਪ੍ਰਦੀਪ ਇੰਸਾ ਨੇ ਪੁਲੀਸ ਨੂੰ ਦੱਸਿਆ ਕਿ ਹਨੀਪ੍ਰੀਤ ਨੇਪਾਲ ਚਲੀ ਗਈ ਹੈ ਅਤੇ ਉਥੋਂ ਕਿਸੇ ਹੋਰ ਦੇਸ਼ ਜਾਣ ਦੀ ਕੋਸ਼ਿਸ਼ ਕਰੇਗੀ। ਬਲਾਤਕਾਰ ਦੇ ਦੋਸ਼ਾਂ ਵਿਚ ਰੋਹਤਕ ਦੀ ਸੋਨਾਰੀਆ ਜੇਲ ਵਿਚ ਬੰਦ ਸੰਤ ਗੁਰਮੀਤ ਰਾਮ ਰਹੀਮ ਸਿੰਘ ਨੂੰ 25 ਅਗਸਤ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਸੋਨਾਰੀਆ ਜੇਲ ਤੋਂ ਲਾਪਤਾ ਹੋਈ ਹਨੀਪ੍ਰੀਤ ਦਾ ਪੁਲੀਸ ਨੂੰ ਅਜੇ ਤੱਕ ਕੁੱਝ ਪਤਾ ਨਹੀਂ ਲੱਗ ਰਿਹਾ ਸੀ। ਪੁਲੀਸ ਵਲੋਂ ਹਨੀਪ੍ਰੀਤ ਖਿਲਾਫ ਲੁੱਕਆਫ ਨੋਟਿਸ ਵੀ ਜਾਰੀ ਕੀਤਾ ਜਾ ਚੁੱਕਾ ਹੈ ਤਾਂ ਜੋ ਉਹ ਦੇਸ਼
ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਗੁਰਕੀਰਤ ਵਲੋਂ ਫਰਾਂਸ ਦੀ ਲੜਕੀ ਨਾਲ ਛੇੜਛਾੜ ਦਾ ਮਾਮਲਾ ਮੁੜ ਖੁੱਲ੍ਹਿਆ

ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਗੁਰਕੀਰਤ ਵਲੋਂ ਫਰਾਂਸ ਦੀ ਲੜਕੀ ਨਾਲ ਛੇੜਛਾੜ ਦਾ ਮਾਮਲਾ ਮੁੜ ਖੁੱਲ੍ਹਿਆ

Chandigarh, Crime, Hot News of The Day
Malwa News Bureau ਚੰਡੀਗੜ੍ਹ, 15 ਸਤੰਬਰ- 23 ਸਾਲ ਪਹਿਲਾਂ ਉਸ ਸਮੇਂ ਦੇ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਗੁਰਕੀਰਤ ਕੋਟਲੀ ਵੱਲੋਂ ਫਰਾਂਸ ਦੀ ਨਾਗਰਿਕ ਕੇਤੀਆ ਡਾਰਨੰਡ ਨੂੰ ਅਗਵਾ ਅਤੇ ਛੇੜਖਾਨੀ ਕਰਨ ਦੇ ਮਾਮਲੇ ਨੂੰ ਅੱਜ ਕੌਮੀ ਮਹਿਲਾ ਕਮਿਸ਼ਨ ਨੇ ਦੁਬਾਰਾ ਖੋਲ•ਦਿਆਂ ਇਸ ਸੰਬੰਧੀ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਇਸ ਮਾਮਲੇ ਵਿਚ ਪਟੀਸ਼ਨਰ ਦਿੱਲੀ ਦੀ ਕੌਂਸਲਰ ਗੁਰਜੀਤ ਕੌਰ ਨਾਲ ਕੌਮੀ ਮਹਿਲਾ ਕਮਿਸ਼ਨ ਦੇ ਦਫਤਰ ਗਏ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ  ਦੇ ਦੱਸਣ ਅਨੁਸਾਰ ਕੌਮੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਲਲਿਤਾ ਕੁਮਾਰ ਮੰਗਲਮ ਨੇ ਇਸ ਮਾਮਲੇ ਵਿਚ ਦਿੱਤੀ ਸ਼ਿਕਾਇਤ ਦਾ ਗੰਭੀਰ ਨੋਟਿਸ ਲੈਂਦਿਆਂ ਕਿਹਾ ਕਿ ਉਹ ਇਸ ਮਾਮਲੇ ਵਿਚ ਇਨਸਾਫ ਦਿਵਾਉਣਗੇ। ਸ਼ਿਕਾਇਤਕਰਤਾ ਗੁਰਜੀਤ ਕੌਰ ਨੇ ਕਮਿਸ਼ਨ ਨੂੰ ਇਹ ਕਹਿੰਦਿਆਂ ਇਸ ਕੇਸ ਨੂੰ ਦੁਬਾਰਾ ਖੋਲ•ਣ ਅਤੇ ਨਵੇਂ ਸਿਰਿਓਂ ਸੁਣਵਾਈ ਕਰਵਾਉਣ ਦੀ ਅਪੀਲ ਕੀਤੀ ਕਿ 31 ਅਗਸਤ 1994 ਵਾਲੇ ਮੰਦਭਾਗੇ ਦਿਨ ਕੇਤੀਆ ਡਾਰਨੰਡ ਉੱਤੇ ਹਮਲਾ ਕਰਨ, ਪੀੜਤ ਨੂੰ ਅਗਵਾ ਕਰਨ, ਛੇੜਖਾਨੀ ਕਰਨ ਅਤੇ ਸੰਭਾਵਿਤ ਤੌਰ ਤੇ ਬਲਾਤਕਾਰ ਕਰਨ ਵਾਲੇ
ਟੋਰਾਂਟੋ ‘ਚ ਹੋਇਆ ਸਭਿਆਚਾਰਕ ਪ੍ਰੋਗਰਾਮ

ਟੋਰਾਂਟੋ ‘ਚ ਹੋਇਆ ਸਭਿਆਚਾਰਕ ਪ੍ਰੋਗਰਾਮ

Canada, Entertainment, World
Malwa News Bureau ਟੋਰਾਂਟੋ : ਕੈਨੇਡਾ ਵਿਚ ਟੋਰਾਂਟੇ ਵਿਖੇ ਵੈੱਟ ਐਂਡ ਵਾਇਲਡ ਵਾਟਰ ਪਾਰਕ ਵਿਖੇ ਇਕ ਵਿਸ਼ਾਲ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਗਾਇਕਾਂ ਨੇ ਪੂਰਾ ਦਿਨ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਜੋਗਿੰਦਰ ਬਾਸੀ ਦੀ ਅਗਵਾਈ ਵਿਚ ਕਰਵਾਏ ਗਏ ਇਸ ਸਭਿਆਚਾਰਕ ਪ੍ਰੋਗਰਾਮ ਦੀ ਸ਼ੁਰੂਆਤ ਕੈਨੇਡਾ ਦੇ ਨੌਜਵਾਨ ਗਾਇਕ ਹੀਰਾ ਧਾਰੀਵਾਲ ਨੇ ਕੀਤੀ। ਹੀਰਾ ਧਾਰੀਵਾਲ ਨੇ ਆਪਣਾ ਧਾਰਮਿਕ ਗੀਤ 'ਕਰੂਸੀਫਾਈਡ ਕਰਾਈਸ' ਗੀਤ ਗਾਇਆ। ਇਸ ਤੋਂ ਬਾਅਦ ਹੀਰਾ ਧਾਰੀਵਾਲ ਵਲੋਂ ਗਾਏ ਗੀਤ 'ਰੰਗ ਦੁਨੀਆਂਦਾਰੀ ਦੇ' ਨੂੰ ਦਰਸ਼ਕਾਂ ਨੇ ਬੇਹੱਦ ਪਸੰਦ ਕੀਤਾ। ਇਸ ਸਭਿਆਚਾਰਕ ਪ੍ਰੋਗਰਾਮ ਵਿਚ ਪ੍ਰਸਿੱਧ ਗਾਇਕ ਮੁਹੰਮਦ ਸਦੀਕ, ਗੋਰਾ ਚੱਕਵਾਲਾ, ਅੰਮ੍ਰਿਤ ਮਾਨ ਅਤੇ ਹੋਰ ਗਾਇਕਾਂ ਨੇ ਵੀ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਸਭਿਆਚਾਰਕ ਪ੍ਰੋਗਰਾਮ ਦੌਰਾਨ ਗੀਤ ਪੇਸ਼ ਕਰਦਾ ਹੋਇਆ ਗਾਇਕ ਹੀਰਾ ਧਾਰੀਵਾਲ
ਖੁਦਕਸ਼ੀ ਕਰਨ ਵਾਲੇ ਕਿਸਾਨਾਂ ਦੇ ਨਾਂ ‘ਤੇ ਗਲਤ ਚੈਕ ਕੱਟ ਕੇ ਜਖ਼ਮਾਂ ‘ਤੇ ਨਮਕ ਨਾ ਛਿੜਕੋ : ਮਜੀਠੀਆ

ਖੁਦਕਸ਼ੀ ਕਰਨ ਵਾਲੇ ਕਿਸਾਨਾਂ ਦੇ ਨਾਂ ‘ਤੇ ਗਲਤ ਚੈਕ ਕੱਟ ਕੇ ਜਖ਼ਮਾਂ ‘ਤੇ ਨਮਕ ਨਾ ਛਿੜਕੋ : ਮਜੀਠੀਆ

Chandigarh, Latest News
Malwa News Bureau ਚੰਡੀਗੜ੍ਹ, 14 ਸਤੰਬਰ- ਸ਼੍ਰੌਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਸਰਕਾਰ ਨੂੰ ਆਖਿਆ ਹੈ ਕਿ ਉਹ ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਮੁਆਵਜ਼ੇ ਦੇ ਗਲਤ ਚੈਕ ਦੇ ਕੇ ਉਹਨਾਂ ਦੇ ਜ਼ਖ਼ਮਾਂ ਉੱਤੇ ਨਮਕ ਨਾ ਛਿੜਕੇ। ਇਸ ਦੇ ਨਾਲ ਹੀ  ਸਰਕਾਰ ਨੂੰ ਆਪਣੇ ਚੋਣ ਮਨੋਰਥ ਪੱਤਰ ਵਿਚ ਕੀਤੇ ਵਾਅਦੇ ਮੁਤਾਬਿਕ ਸਾਰੇ ਖੁਦਕੁਸ਼ੀ ਪੀੜਤ ਕਿਸਾਨ ਪਰਿਵਾਰਾਂ ਨੂੰ 10 ਲੱਖ ਦਾ ਮੁਆਵਜ਼ਾ ਅਤੇ ਪ੍ਰਤੀ ਪਰਿਵਾਰ ਇੱਕ ਸਰਕਾਰੀ ਨੌਕਰੀ ਦੇਣ ਲਈ ਆਖਿਆ ਹੈ। ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪ੍ਰਭਾਵਿਤ ਪਰਿਵਾਰਾਂ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਦੇਣਾ ਤਾਂ ਦੂਰ ਦੀ ਗੱਲ, ਕਾਂਗਰਸ ਸਰਕਾਰ ਉਹਨਾਂ ਨੂੰ ਮੌਜੂਦਾ ਦਿੱਤਾ ਜਾਣਾ ਵਾਲਾ 5 ਲੱਖ ਰੁਪਏ ਦਾ ਮੁਆਵਜ਼ਾ ਵੀ ਨਹੀਂ ਦੇ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰ ਨੇ ਹਾਲ ਹੀ ਵਿਚ ਰਾਮਪੁਰਾ ਫੂਲ ਦੇ ਇੱਕ ਖੁਦਕੁਸ਼ੀ ਪੀੜਤ ਪਰਿਵਾਰ ਨੂੰ ਗਲਤ ਖਾਤਾ ਨੰਬਰ ਵਾਲਾ ਚੈਕ ਦੇ ਕੇ ਉਹਨਾਂ ਨਾਲ ਕੋਝਾ ਮਜ਼ਾਕ ਕੀਤਾ ਹੈ। ਇਸ ਤੋਂ ਪਤਾ ਚੱਲਦਾ ਹੈ ਕਿ ਅਜਿਹੇ ਸੰਵੇਦਨਸ਼ੀਲ ਮਸਲੇ ਨੂੰ ਲੈ ਕੇ ਸਰਕਾਰ ਕਿੰਨੀ ਕੁ ਗੰਭੀਰ ਹੈ। ਇਹ ਕਹ
ਸੜਕ ਦੁਰਘਟਨਾ ‘ਚ ਔਰਤ ਦੀ ਮੌਤ

ਸੜਕ ਦੁਰਘਟਨਾ ‘ਚ ਔਰਤ ਦੀ ਮੌਤ

General News, Tarantaran
ਭਿੱਖੀਵਿੰਡ, 13 ਸਤੰਬਰ (ਹਰਜਿੰਦਰ ਸਿੰਘ ਗੋਲ੍ਹਣ)- ਕਸਬਾ ਭਿੱਖੀਵਿੰਡ ਦੇ ਪੱਟੀ ਰੋਡ ਸਥਿਤ ਟਰੱਕ ਦੀ ਲਪੇਟ ਵਿਚ ਆਉਣ ਨਾਲ ਇਕ ਬਜ਼ੁਰਗ ਔਰਤ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਔਰਤ ਦੀ ਪਹਿਚਾਣ ਬਲਵੰਤ ਕੌਰ ਪਤਨੀ ਸਵਿੰਦਰ ਸਿੰਘ ਵਾਸੀ ਝਬਾਲ ਵਜੋਂ ਹੋਈ। ਇਸ ਹਾਦਸ਼ੇ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਰਿਵਾਰ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਔਰਤ ਬਲਵੰਤ ਕੌਰ ਝਬਾਲ ਤੋਂ ਪਿੰਡ ਕਾਲੇ ਵਿਖੇ ਰਿਸ਼ਤੇਦਾਰੀ ਵਿਚ ਜਾ ਰਹੀ ਸੀ ਤਾਂ ਜਦੋਂ ਭਿੱਖੀਵਿੰਡ ਦੇ ਪੱਟੀ ਰੋਡ ਸਥਿਤ ਬੱਸ ਅੱਡੇ ਨਜਦੀਕ ਪਹੁੰਚੀ ਤਾਂ ਉਸ ਵਕਤ ਇਕ ਟਰੱਕ ਨੇ ਬਲਵੰਤ ਕੌਰ ਨੂੰ ਸਾਈਡ ਮਾਰ ਕੇ ਸੁੱਟ ਦਿੱਤਾ। ਜਿਸ ਨਾਲ ਬਲਵੰਤ ਕੌਰ ਗੰਭੀਰ ਜਖਮੀ ਹੋ ਗਈ, ਜਿਸ ਨੂੰ ਭਿੱਖੀਵਿੰਡ ਦੇ ਇਕ ਪ੍ਰਾਈਵੇਟ ਹਸਪਤਾਲ ਵਿਖੇ ਪਹੁੰਚਾਇਆ ਤੇ ਡਾਕਟਰਾਂ ਵੱਲੋਂ ਚੈਕਅੱਪ ਕਰਨ ‘ਤੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਕੇਸ ਦੀ ਜਾਂਚ ਕਰ ਰਹੇ ਪੁਲਿਸ ਥਾਣਾ ਭਿੱਖੀਵਿੰਡ ਦੇ ਏ.ਐਸ.ਆਈ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਔਰਤ ਦੇ ਪੁੱਤਰ ਮਨਜੀਤ ਸਿੰਘ ਦੇ ਬਿਆਨਾਂ ‘ਤੇ ਟਰੱਕ ਚਾਲਕ ਅਮਨਦੀਪ ਸਿੰਘ ਪੁੱਤਰ ਦਰਬਾਰਾ ਸਿੰਘ ਵਾਸੀ ਪਿੰਡ
ਫ਼ਿਲਮ ‘ਰੁਪਿੰਦਰ ਗਾਂਧੀ’ ਦੀ ਟੀਮ ਧੂਰੀ ਦਰਸ਼ਕਾਂ ਦਰਮਿਆਨ ਪੁੱਜ

ਫ਼ਿਲਮ ‘ਰੁਪਿੰਦਰ ਗਾਂਧੀ’ ਦੀ ਟੀਮ ਧੂਰੀ ਦਰਸ਼ਕਾਂ ਦਰਮਿਆਨ ਪੁੱਜ

General News, Sangrur
ਧੂਰੀ,13 ਸਤਬੰਰ (ਮਹੇਸ਼ ਜਿੰਦਲ)- ਲੰਘੇ ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਪੰਜਾਬੀ ਫ਼ਿਲਮ ‘ਰੁਪਿੰਦਰ ਗਾਂਧੀ: ਦਿ ਰੌਬਿਨਹੁੱਡ’ ਦੇ ਕਲਾਕਾਰਾਂ ਦੀ ਟੀਮ ਅੱਜ ਧੂਰੀ ਦੇ ਮਿਰਾਜ ਐਮ.ਜੀ.ਐਮ. ਸਿਨੇਮਾ ਵਿੱਚ ਪੁੱਜੀ। ਇਸ ਮੌਕੇ ਰੁਪਿੰਦਰ ਗਾਂਧੀ ਦੀ ਭੂਮਿਕਾ ਨਿਭਾਉਣ ਵਾਲੇ ਦੇਵ ਖਰੌਢ ਤੋਂ ਇਲਾਵਾ ਜਗਜੀਤ ਸੰਧੂ, ਲੱਕੀ ਧਾਲੀਵਾਲ ਤੇ ਸਨਵੀ ਧੀਮਾਨ ਸਿਨੇਮਾ ਘਰ ਵਿੱਚ ਪੁੱਜੇ ਤੇ ਫ਼ਿਲਮ ਦਰਸ਼ਕਾਂ ਦੇ ਰੂ-ਬ-ਰੂ ਹੋਏ। ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੱਸੀ ਖਰੌਢ ਨੇ ਕਿਹਾ ਕਿ ਰੁਪਿੰਦਰ ਗਾਂਧੀ ਦੇ ਜੀਵਨ ’ਤੇ ਆਧਾਰਿਤ ਫ਼ਿਲਮ ਦੇ ਪਹਿਲੇ ਭਾਗ ਨੂੰ ਦੇਖ ਕੇ ਲੋਕਾਂ ਨੂੰ ਚੰਗਾ ਸੁਨੇਹਾ ਮਿਲਿਆ ਤੇ ਲੋਕ ਰੁਪਿੰਦਰ ਗਾਂਧੀ ਨੂੰ ਜਾਣ ਸਕੇ ਅਤੇ ਲੋਕਾਂ ਦੇ ਪਿਆਰ ਨੂੰ ਦੇਖਦਿਆਂ ਦੂਜੇ ਭਾਗ ਨੂੰ ‘ਰੁਪਿੰਦਰ ਗਾਂਧੀ ਦਿ ਰੌਬਿਨਹੁੱਡ’ ਦਾ ਨਾਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਸ ਫ਼ਿਲਮ ਰਾਹੀਂ ਲੋਕਾਂ ਨੂੰ ਨਸ਼ਿਆਂ ਅਤੇ ਲੜਾਈ ਤੋਂ ਦੂਰ ਰਹਿਣ ਦਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਪੰਜਾਬੀ ਫ਼ਿਲਮ ਜਗਤ ਵਿੱਚ ਫ਼ਿਲਮ ਦੇ ਇਸ ਦੂਜੇ ਭਾਗ ਨਾਲ ਵੱਡਾ ਬਦਲਾਅ ਆਇਆ ਹੈ। ਉਨ੍ਹਾਂ ਕਿਹਾ ਕਿ ਇਸ ਫ਼ਿਲਮ ਨੂੰ ਲੋਕਾਂ ਦਾ ਭਰਪੂਰ ਪਿਆ
ਚੰਡੀਗੜ੍ਹ ‘ਚ ਐਚ.ਆਈ.ਵੀ. ਪਾਜੇਟਿਵ ਆਏ 239 ਬੱਚਿਆਂ ਦਾ ਰਹੱਸ

ਚੰਡੀਗੜ੍ਹ ‘ਚ ਐਚ.ਆਈ.ਵੀ. ਪਾਜੇਟਿਵ ਆਏ 239 ਬੱਚਿਆਂ ਦਾ ਰਹੱਸ

Chandigarh, Hot News of The Day
ਚੰਡੀਗੜ੍ਹ (ਅਰਚਨਾ)-ਦਸ ਸਾਲਾਂ 'ਚ ਐੱਚ. ਆਈ. ਵੀ. ਪੀੜਤ 239 ਬੱਚੇ ਰਹੱਸ ਬਣ ਚੁੱਕੇ ਹਨ। ਐੱਚ. ਆਈ. ਵੀ. ਨਾਲ ਜਨਮ ਲੈਣ ਵਾਲੇ ਇਹ ਬੱਚੇ ਜਿਊਂਦੇ ਹਨ ਜਾਂ ਮਰ ਚੁੱਕੇ ਹਨ, ਇਨ੍ਹਾਂ ਬਾਰੇ ਠੀਕ ਤਰ੍ਹਾਂ ਕੁਝ ਨਹੀਂ ਕਿਹਾ ਜਾ ਸਕਦਾ। ਐੱਚ. ਆਈ. ਵੀ. ਪਾਜ਼ੇਟਿਵ ਹੋਣ ਕਾਰਨ ਬੱਚਿਆਂ ਨੂੰ ਚੰਡੀਗੜ੍ਹ ਸਟੇਟ ਏਡਜ਼ ਕੰਟਰੋਲ ਸੁਸਾਇਟੀ ਨੇ ਰਜਿਸਟਰਡ ਕੀਤਾ ਸੀ ਪਰ ਅੱਜ ਇਹ ਬੱਚੇ ਸੁਸਾਇਟੀ ਦੇ ਰਿਕਾਰਡ ਤੇ ਅੰਕੜਿਆਂ ਤੋਂ ਵੱਖ ਹੋ ਚੁੱਕੇ ਹਨ। ਐੱਚ. ਆਈ. ਵੀ. ਇਲਾਜ ਸ਼ੁਰੂਆਤ 'ਚ ਤਾਂ ਇਨ੍ਹਾਂ ਬੱਚਿਆਂ ਨੇ ਲਿਆ ਪਰ ਇਹ ਬੱਚੇ ਦੋਬਾਰਾ ਇਲਾਜ ਲਈ ਨਹੀਂ ਆਏ। ਇਹ ਉਹ ਬੱਚੇ ਹਨ, ਜਿਨ੍ਹਾਂ ਨੇ ਚੰਡੀਗੜ੍ਹ 'ਚ ਜਨਮ ਲਿਆ ਜਾਂ ਇਲਾਜ ਲਈ ਪੀ. ਜੀ. ਆਈ. ਪਹੁੰਚੇ ਹਨ। ਬੱਚਿਆਂ 'ਚ ਚੰਡੀਗੜ੍ਹ ਤੋਂ ਇਲਾਵਾ ਪੰਜਾਬ ਤੇ ਹਰਿਆਣਾ ਦੇ ਬੱਚੇ ਵੀ ਸ਼ਾਮਲ ਹਨ। ਚੰਡੀਗੜ੍ਹ ਦੇ ਐਂਟੀ ਰੇਟ੍ਰੋਵਾਇਰਲ ਇਲਾਜ (ਏ. ਆਰ. ਟੀ.) ਸੈਂਟਰਜ਼ 'ਚ 10 ਸਾਲਾਂ ਦੌਰਾਨ 745 ਬੱਚਿਆਂ ਨੂੰ ਐੱਚ. ਆਈ. ਵੀ. ਰਜਿਸਟਰਡ ਕੀਤਾ ਗਿਆ ਸੀ। ਅੰਕੜਿਆਂ ਦਾ ਕਹਿਣਾ ਹੈ ਕਿ ਉਨ੍ਹਾਂ 'ਚੋਂ 61 ਬੱਚਿਆਂ ਦੀ ਇਲਾਜ ਦੌਰਾਨ ਮੌਤ ਹੋ ਚੁੱਕੀ ਹੈ। ਇਨ੍ਹਾਂ ਬੱਚਿਆਂ 'ਚੋਂ 5 ਬੱਚੇ