best platform for news and views

Shortage of Medicen in Canada ਕੈਨੇਡਾ ‘ਚ ਦਵਾਈਆਂ ਦੀ ਘਾਟ

Please Click here for Share This News

Toronto : Although the number of cases of cough and cold in Canada has decreased after a sudden increase, there is still a shortage of cough, cold and pain medicines. According to a statement released today by Health Canada, Canada is currently facing a shortage of medicines. Therefore, Health Canada is contacting drug manufacturers to fill the shortage of drugs.

ਕੈਨੇਡਾ ਵਿਚ ਖਾਂਸੀ ਜੁਕਾਮ ਦੇ ਕੇਸਾਂ ਵਿਚ ਭਾਵੇਂ ਇਕਦਮ ਵਾਧਾ ਹੋਣ ਪਿਛੋਂ ਹੁਣ ਕਮੀ ਆ ਗਈ ਹੈ, ਪਰ ਫਿਰ ਵੀ ਇਸ ਵੇਲੇ ਖਾਂਸੀ, ਜੁਕਾਮ ਅਤੇ ਦਰਦ ਦੀਆਂ ਦਵਾਈਆਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੈਲਥ ਕੈਨੇਡਾ ਵਲੋਂ ਅੱਜ ਜਾਰੀ ਬਿਆਨ ਅਨੁਸਾਰ ਇਸ ਵੇਲੇ ਪੂਰੇ ਕੈਨੇਡਾ ਵਿਚ ਦਵਾਈਆਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਹੈਲਥ ਕੈਨੇਡਾ ਦਵਾਈ ਨਿਰਮਾਤਾਵਾਂ ਨਾਲ ਦਵਾਈਆਂ ਦੀ ਘਾਟ ਪੂਰੀ ਕਰਨ ਲਈ ਸੰਪਰਕ ਕਰ ਰਿਹਾ ਹੈ।
ਹੈਲਥ ਕੈਨੇਡਾ ਦੇ ਬੁਲਾਰੇ ਨੈਟਲੀ ਮੁਹੰਮਦ ਨੇ ਦੱਸਿਆ ਕਿ ਕੈਨੇਡਾ ਵਿਚ ਨਵੰਬਰ ਮਹੀਨੇ ਦੇ ਦੂਜੇ ਮਹੀਨੇ ਖਾਂਸੀ ਜੁਕਾਮ ਦੀ ਬਿਮਾਰੀ ਨੇ ਜੋੜ ਫੜਿਆ ਸੀ। ਉਸ ਵੇਲੇ ਵੱਡੇ ਬੱਚੇ ਦੋਵੇਂ ਹੀ ਇਸਦੀ ਲਪੇਟ ਵਿਚ ਆ ਗਏ ਸਨ। ਇਸ ਤੋਂ ਬਾਅਦ ਸਾਲ 2022 ਦੇ ਅੰਤ ਤੱਕ ਅਜਿਹੇ ਕੇਸਾਂ ਵਿਚ ਕਮੀ ਆ ਗਈ ਸੀ। ਹੁਣ ਸਾਲ 2023 ਦੇ ਸ਼ੁਰੂ ਵਿਚ ਬੱਚਿਆਂ ਦੀਆਂ ਬਿਮਾਰੀਆਂ ਦੇ ਕੇਸ ਕਾਫੀ ਚੱਲ ਰਹੇ ਨੇ।
ਹੈਲਥ ਕੈਨੇਡਾ ਵਲੋਂ ਜਾਰੀ ਬਿਆਨ ਅਨੁਸਾਰ ਅਗਲੇ ਸਮੇਂ ਵਿਚ ਕੋਵਿਡ ਨਾਲ ਸਬੰਧਿਤ ਕੇਸਾਂ ਵਿਚ ਵਾਧਾ ਹੋ ਸਕਦਾ ਹੈ। ਇਸ ਲਈ ਹੈਲਥ ਕੈਨੇਡਾ ਵਲੋਂ ਅਜਿਹੀ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਕਰਨ ਲਈ ਪ੍ਰਬੰਧ ਕੀਤੇ ਜਾ ਰਹੇ ਨੇ।
ਇਸ ਵੇਲੇ ਕੈਨੇਡਾ ਵਿਚ ਦਵਾਈਆਂ ਦੀ ਘਾਟ ਦਾ ਅਸਲ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਕੋਰੋਨਾ ਮਹਾਂਮਾਰੀ ਤੋਂ ਪਹਿਲਾਂ ਕੈਨੇਡਾ ਵਿਚ ਵੱਡੀ ਮਾਤਰਾ ਵਿਚ ਦਵਾਈਆਂ ਸੁੱਟਣੀਆਂ ਪੈ ਗਈਆਂ ਸਨ। ਕਿਉਂਕਿ ਉਸ ਵੇਲੇ ਦਵਾਈਆਂ ਦੀ ਪ੍ਰੋਡਕਸ਼ਨ ਵਧ ਗਈ ਸੀ ਅਤੇ ਖਪਤ ਘਟ ਗਈ ਸੀ। ਵੱਡੀ ਮਾਤਰਾ ਵਿਚ ਦਵਾਈਆਂ ਤਾਂ ਐਕਸਪਾਇਰ ਹੋਣ ਕਾਰਨ ਸੁੱਟਣੀਆਂ ਪੈ ਗਈਆਂ ਸਨ। ਇਸ ਲਈ ਦਵਾਈ ਕੰਪਨੀਆਂ ਨੇ ਅਜਿਹੀਆਂ ਆਮ ਦਵਾਈਆਂ ਦਾ ਨਿਰਮਾਣ ਘਟਾ ਦਿੱਤਾ ਸੀ। ਪਰ ਕੋਰੋਨਾ ਮਹਾਂਮਾਰੀ ਤੋਂ ਬਾਅਦ ਦਵਾਈਆਂ ਦੀ ਇਹ ਮੰਗ ਫਿਰ ਵਧਣ ਲੱਗ ਪਈ ਹੈ।
ਹੈਲਥ ਕੈਨੇਡਾ ਦੇ ਬਿਆਨ ਅਨੁਸਾਰ ਭਾਵੇਂ ਕੈਨੇਡਾ ਵਿਚ ਦਵਾਈਆਂ ਦੀ ਘਾਟ ਪਾਈ ਜਾ ਰਹੀ ਹੈ, ਪਰ ਫਿਰ ਵੀ ਸਥਿੱਤੀ ਕੰਟਰੋਲ ਹੇਠ ਹੈ। ਕਈ ਤਰਾਂ ਦੀਆਂ ਨਵੀਆਂ ਦਵਾਈਆਂ ਦੇ ਫਾਰਮੁੱਲੇ ਮਾਰਕੀਟ ਵਿਚ ਆ ਗਏ ਨੇ। ਇਸ ਲਈ ਲੋਕ ਇਨ੍ਹਾਂ ਨਵੀਆਂ ਦਵਾਈਆਂ ਦੀ ਵਰਤੋਂ ਕਰਕੇ ਰਾਹਤ ਹਾਸਲ ਕਰ ਸਕਦੇ ਨੇ।
ਹੈਲਥ ਕੈਨੇਡਾ ਨੇ ਆਮ ਜਨਤਾ ਨੂੰ ਸਪਸ਼ਟ ਕੀਤਾ ਹੈ ਕਿ ਦਵਾਈਆਂ ਦੀ ਘਾਟ ਬਾਰੇ ਘਬਰਾਉਣ ਦੀ ਲੋੜ ਨਹੀਂ। ਅਗਲੇ ਦਿਨਾਂ ਵਿਚ ਖਾਂਸੀ ਜ਼ੁਕਾਮ ਦੇ ਮਾਮਲਿਆਂ ਵਿਚ ਵੈਸੇ ਹੀ ਕਮੀ ਆ ਜਾਵੇਗੀ ਅਤੇ ਹੈਲਥ ਕੈਨੇਡਾ ਦਵਾਈਆਂ ਦੀ ਘਾਟ ਪੂਰੀ ਕਰਨ ਲਈ ਵੀ ਪੂਰੀ ਤਰਾਂ ਯਤਨ ਕਰ ਰਿਹਾ ਹੈ।

Please Click here for Share This News

Leave a Reply

Your email address will not be published.