ਏ ਇਨਸਾਨ
ਕੀ ਔਰਤ ਤੇ
ਕੀ ਮਰਦ
ਤੇਰੀ ਫ਼ਿਤਰਤ ਹੈ
ਪਹਿਲਾਂ ਦੋਸਤੀਆਂ ਕਰਦੇ ਹੋ
ਰਿਸ਼ਤੇ ਬਣਾਉਂਦੇ ਹੋ
ਜੱਦ ਅੰਨੇ ਹੋ ਅਸੀਂ
ਰਿਸ਼ਤੇ ਨਿਭਾਉਂਦੇ ਹਾਂ
ਦਿਲ ਤੋਂ ਤੁਹਾਡਾ ਕਰਦੇ ਹਾਂ
ਮਤਲਬ ਪੂਰਾ ਹੋ ਜਾਣ ਤੇ
ਜੱਦ ਤੁਹਾਨੂੰ ਉਸਦੀ ਕੋਈ
ਲੋੜ ਨਹੀਂ ਰਹਿ ਜਾਂਦੀ
ਤੁਹਾਡੀ ਜਗਹ ਬਣ ਜਾਂਦੀ ਹੈ
ਤੁਸੀਂ ਫਿਰ ਉਸਨੂੰ ਇਸਤੇਮਾਲ ਕਰ
ਮੱਖੀ ਵਾਂਗ ਬਾਹਰ ਨਿਕਾਲ ਦਿੰਦੇ ਹੋ
ਤੁਹਾਡੀ ਗੱਲ-ਬਾਤ ਦੇ ਲਹਿਜ਼ੇ
ਵਿੱਚ ਤਲਖ਼ੀ ਆ ਜਾਂਦੀ ਹੈ
ਆਪਣੇ ਆਪ ਨੂੰ ਸੱਚਾ
ਸਾਬਤ ਕਰਨ ਲਈ
ਉੱਚੀ ਅਵਾਜ਼ ਵਿੱਚ ਚਿਲਾ
ਕੇ ਗੱਲ-ਬਾਤ ਕਰਦੇ ਹੋ
ਤਾਂਕਿ ਉਸਦਾ ਸੱਚ ਤੁਹਾਡੀ
ਉੱਚੀ ਅਵਾਜ਼ ਵਿੱਚ ਦੱਬ ਕੇ ਰਹਿ ਜਾਏ
ਤੁਹਾਨੂੰ ਉਸ ਵਿੱਚ ਫਿਰ
ਬੁਰਾਈਆਂ ਨਜ਼ਰ ਆਉਂਦੀਆਂ ਨੇ
ਤੇ ਉਹ ਤੁਹਾਨੂੰ ਨਜ਼ਰਾਂ ਵਿੱਚ
ਖੱਟਕਣ ਲੱਗਦਾ ਹੈ
ਤੇ ਤੁਸੀਂ ਉਸ ਨਾਲ
ਆਪਣਾ ਨਾਤਾ ਤੋੜ ਦਿੰਦੇ ਹੋ
ਇਹ ਸਿਲ਼ਾ ਦਿੰਦੇ ਹੋ
ਉਸਦੀ ਦੋਸਤੀ ਦਾ , ਵਫ਼ਾ ਦਾ
ਉਸਦੀ ਨੇਕੀ ਦਾ , ਦਰਿਆ ਦਿਲੀ ਦਾ
ਯਾਦ ਰੱਖਣਾ ਉਸਦਾ ਪਿਆਰ ਤੇ
ਉਸਦੀਆਂ ਹੰਝੂ ਭਰੀਆਂ ਅੱਖਾਂ
ਕਦੀ ਤੁਹਾਡਾ ਪਿੱਛਾ ਨਹੀਂ ਛੱਡਣਗੀਆਂ
ਉਸਦੀ ਬੇਜ਼ਬਾਨ ਅਵਾਜ਼ ਫਿਰ
ਰੱਬ ਸੁਣਦਾ ਹੈ ਤੇ
ਤੁਹਾਡੇ ਕੀਤੇ ਹੋਏ ਸਿਲ਼ੇ ਦਾ
ਰੱਬ ਤੁਹਾਨੂੰ ਜ਼ਰੂਰ ਸਿਲ਼ਾ ਦਏਗਾ
( ਰਮਿੰਦਰ ਰਮੀ )