ਕਵਿਤਾ ਦਾ ਬਲਾਤਕਾਰ
ਬੱਸ ਐਵੇਂ ਕਵੀ ਹੋਣ ਦਾ ਭਰਮ ਪਾਲ ਰਿਹਾਂ ਐ ਤੂੰ..
ਸੱਚ ਆਖਾਂ ਤੇ ਵਕ਼ਤ ਆਪਣਾ ਗਾਲ੍ਹ ਰਿਹਾ ਐ ਤੂੰ..
ਬੱਸ ਐਵੇਂ ਲੋਕੀ ਸੁਣ ਵਾਹ ਵਾਹ ਕਹਿੰਦੇ ਨੇ..
ਇਹਨੂੰ ਕਵਿਤਾ ਨਹੀਂ ਤੁਕਬੰਦੀ ਕਹਿੰਦੇ ਨੇ..
ਇਹ ਜੋ ਸੁਣ ਵਾਹ ਵਾਹ ਫੁਰਮਾ ਰਹੇ ਨੇ..
ਸੱਚ ਦੱਸਾਂ ਐਵੇਂ ਈ ਤੈਨੂੰ ਭਰਮਾ ਰਹੇ ਨੇ..
ਸ਼ਾਇਦ ਇਹ ਦਿਲ ਤੇਰਾ ਰੱਖ ਰਹੇ ਨੇ..
ਐਪਰ ਤੈਨੂੰ ਵੱਲ ਹਨੇਰੇ ਧੱਕ ਰਹੇ ਨੇ..
ਇਹਨਾਂ ਆਖਣਾ ਇਹ ਖੁਲੀ ਹੈ ਕਵਿਤਾ..
ਪਰ ਅਸਲ ਚ ਇਹ ਰੁਲੀ ਹੈ ਕਵਿਤਾ..
ਨਾ ਹੱਥ ਨਾ ਪੈਰ ਹੈ ਮੇਰੇ ਯਾਰ ਕਵਿਤਾ ਦਾ..
ਅਸਲ ‘ਚ ਤੇ ਹੈ ਬਲਾਤਕਾਰ ਕਵਿਤਾ ਦਾ..
ਨਾ ਹੋ ਸਪੱਸ਼ਟ ਹੋ ਪਾਇਆ ਕੋਈ ਵਿਸ਼ਾ ਹੈ..
ਲਫ਼ਜ਼ ਵੀ ਬੇਤਰਤੀਬ ਹੋਈ ਪਈ ਨਿਸ਼ਾ ਹੈ..
ਲੱਭ ਨਹੀਂ ਰਿਹਾ ਸੰਦੇਸ਼ ਕੋਈ ਵਿਚਕਾਰ ਐ..
ਸ਼ਾਇਦ ਇਹ ਕਵਿਤਾ ਤੇ ਅੱਤਿਆਚਾਰ ਐ..
ਸ਼ੀਸ਼ੇ ਦਾ ਕੰਮ ਤੇ ਸੱਚ ਦਿਖਾਉਣਾ ਐ..
ਜੋ ਹੈ ਓਹੀਓ ਤੇ ਨਜ਼ਰੀਂ ਆਉਣਾ ਐ..
ਇਹ ਤੇ ਸੱਚ ਦੱਸੇਗਾ ਜਸਵੀਰ ਟੁਕੜੇ ਕਰ ਹਜ਼ਾਰ ਲਵੀਂ..
ਹੋਰਾਂ ਨੂੰ ਕਹਿਣ ਤੋਂ ਪਹਿਲਾਂ ਖੁਦ ਵੱਲ ਵੀ ਝਾਤੀ ਮਾਰ ਲਵੀਂ..
ਜੇਸੀਪੀ ਜਸਵੀਰ
ਮੋਗਾ +91 98728 12115
jasveerjcp46@gmail.com