( ਆਪਣੀ ਪਿਆਰੀ ਭੈਣ ਭੋਲੀ ਦੇ ਨਾਮ )
ਤੈਨੂੰ ਭੈਣ ਕਹਾਂ ਜਾਂ ਮਾਂ ਕਹਾਂ
ਤੂੰ ਰੱਖਦੀ ਸੱਭ ਦਾ ਖਿਆਲ ਕੁੜੇ
ਮਾਂਵਾਂ ਵਾਂਗ ਤੂੰ ਮੱਤੀ ਦਿੰਦੀ
ਕਹਿੰਦੀ ਸਿਆਣੀ ਬਣ ਨੀ ਰਮੀ
ਹੱਸ ਕੇ ਮੈਂ ਤਾਂ ਇਹ ਕਹਿ ਦਿੰਦੀ
ਉਹ ਕੀ ਹੁੰਦਾ ਸਿਆਣੀ ਬਨਣਾ
ਮੈਂ ਤਾਂ ਜੋ ਹਾਂ ਉਹੀ ਠੀਕ ਹਾਂ
ਮੈਂ ਤਾਂ ਅੰਦਰੋਂ ਬਾਹਰੋਂ ਇਕ ਹਾਂ
ਜਿਸ ਤਰਾਂ ਦੀ ਹਾਂ ਵੈਸੀ ਠੀਕ ਹਾਂ
ਕੋਈ ਦੁੱਖ ਸੁੱਖ ਹੋਵੇ ਤੂੰ ਭੱਜੀ ਆਉਂਦੀ
ਮੇਰੀਆਂ ਸਾਰੀਆਂ ਰੀਝਾਂ ਪੁੱਗਾਉਂਦੀ
ਇਕ ਵਾਰੀ ਜੋ ਕਹਿ ਦੇਵਾਂ
ਝੱਟ-ਪੱਟ ਉਹ ਤੂੰ ਭੱਜ ਲਿਆਉਂਦੀ
ਹਰ ਦੁੱਖ ਸੁੱਖ ਵਿੱਚ ਤੂੰ ਨਾਲ ਖੜਾਉਂਦੀ
ਅੱਜ ਵਿੱਚ ਪਰਦੇਸਾਂ ਬੈਠੀ ਰੋਵਾਂ
ਉੱਥੇ ਹੋਵਾਂ ਤਾਂ ਤੇਰੇ ਨਾਲ ਖਲੋਵਾਂ
ਹਾਏ ਉਏ ਰੱਬਾ ਕਰੋਨਾ ਨੇ ਕੈਸਾ
ਤੈਨੂੰ ਜੱਫਾ ਪਾਇਆ
ਹਰਪੱਲ ਉਸਨੂੰ ਕੱਢਾਂ ਗਾਲਾਂ
ਕੀ ਹਾਲ ਤੂੰ ਮੇਰੀ
ਭੈਣ ਦਾ ਬਣਾਇਆ
ਜੀ ਕਰਦਾ ਉੱਡ ਕੇ ਆ ਜਾਵਾਂ
ਪਿਆਰ ਨਾਲ ਤੈਨੂੰ ਗਲੇ ਲਗਾਵਾਂ
ਹੱਸ ਕੇ ਕਹਾਂ ਕੁਝ ਨੀ ਹੋਇਆ ਤੈਨੂੰ
ਤੂੰ ਤਾਂ ਹੁਣੇ ਠੀਕ ਹੋ ਜਾਣਾ ਏ
ਤੇਰੇ ਲਈ ਸੱਭ ਕਰਨ ਦੁਆਵਾਂ
ਰੱਬਾ ਭੋਲੀ ਨੂੰ ਠੀਕ ਕਰ ਦੇਵੋ
ਕਰੋਨਾ ਨੂੰ ਜੜੋਂ ਮਾਰ ਮੁਕਾਵੋ
ਕਿਸੇ ਨੂੰ ਮੁੜ ਚੰਬੜ ਨਾ ਜਾਏ
ਤੇਰੀ ਭੈਣ ਹੈ ਹਉਕੇ ਭਰਦੀ
ਹਰ ਵੇਲੇ ਹੈ ਅਰਦਾਸਾਂ ਕਰਦੀ
ਦਾਤਾ ਭੋਲੀ ਨੂੰ ਠੀਕ ਕਰ ਦੇਵੋ
ਉਸਦੀ ਹਾਸੀ ਮੋੜ ਲਿਆਉ
ਜਲਦੀ ਠੀਕ ਹੋ ਆਪਣੇ ਘਰ ਆਏ
ਪਰਿਵਾਰ ਵਿੱਚ ਮੁੜ ਰੋਣਕਾਂ ਲਾਏ
ਦਾਤਾ ਭੋਲੀ ਨੂੰ ਠੀਕ ਕਰ ਦੇਵੋ
ਦਾਤਾ ਭੋਲੀ ਨੂੰ ਠੀਕ ਕਰ ਦੇਵੋ
( ਰਮਿੰਦਰ ਰਮੀ )