( ਅਣਕਹੇ ਦਰਦ )
ਕੁਝ ਦਰਦ ਦਿਖਦੇ ਨਹੀਂ
ਰਿਸਦੇ ਨੇ ਉਹ
ਜਿਹਨਾਂ ਨੂੰ ਅਸੀਂ
ਅੰਦਰ ਹੀ ਅੰਦਰ ਪੀ ਜਾਂਦੇ ਹਾਂ
ਪੱਕ ਕੇ ਫਿਰ ਨਾਸੂਰ
ਬਣ ਜਾਂਦੇ ਨੇ ਉਹ
ਜਿਹਨਾਂ ਦੇ ਜ਼ਖ਼ਮ ਬਹੁਤ
ਗਹਿਰੇ ਹੁੰਦੇ ਨੇ
ਉਹਨਾਂ ਦੀ ਕੋਈ ਦਵਾ
ਨਹੀਂ ਹੁੰਦੀ
ਜੋ ਹੱਥ ਲਾਇਆਂ ਵੀ
ਦੁੱਖਦੇ ਨੇ ਤੇ
ਮਲ੍ਹਮ ਲਾਇਆਂ ਵੀ
ਜਿਹਨਾਂ ਨੂੰ ਅਰਾਮ ਨਹੀਂ
ਹੁਣ ਹਾਲ ਨਾ ਪੁੱਛੋ
ਮੇਰੇ ਦਰਦਾਂ ਦਾ
ਕੁਝ ਦਰਦ ਐਸੇ ਹੁੰਦੇ ਨੇ
ਜਿਹਨਾਂ ਦੀ ਕੋਈ ਦਵਾ
ਨਹੀਂ ਹੁੰਦੀ
ਉਮਰ ਜੀਉਣ ਦੀ ਹੁੰਦੀ ਹੈ
ਪਰ ਮਰਨ ਦੀ ਦੁਆ ਕਰਦੇ ਹਾਂ
ਯਾ ਰੱਬਾ
ਇਹਨਾਂ ਦਰਦਾਂ ਦੀ
ਕੋਈ ਤੇ ਦਵਾ ਦੇ ਦੇ
ਨਹੀਂ ਤੇ ਆਪਣੇ ਕੋਲ
ਬੁਲਾ ਲੈ
ਥੱਕ ਗਈ ਹਾਂ ਹੁਣ
ਟੁੱਟ ਗਈ ਹਾਂ ਹੁਣ
ਜਿੰਦ ਮੇਰੀ ਵੀ ਮੁੱਕ
ਚਲੀ ਹੈ ਹੁਣ
ਇਹਨਾਂ ਅਣਕਹੇ ਦਰਦਾਂ ਦੀ
ਅਸਹਿ ਪੀੜਾ ਵਿੱਚ
ਦਿਲ ਜ਼ਾਰ ਜ਼ਾਰ
ਪਿਆ ਰੋਂਦਾ ਹੈ
ਕੀ ਕਰੀਏ ਹੁਣ
ਰੌਂਦੇ ਨਹੀਂ ਹਾਂ
ਐਵੇਂ ਉੱਪਰੋਂ ਹੀ ਉੱਪਰੋਂ
ਹੱਸ ਲੈਂਦੇ ਹਾਂ
ਖ਼ੁਸ਼ ਹੋਣ ਦਾ ਦਿਖਾਵਾ
ਕਰ ਲੈਂਦੇ ਹਾਂ ਪਰ
ਉਹ ਹੰਝੂ ਜੋ
ਬਾਹਰ ਨਹੀਂ ਆਉਣ ਦਿੰਦੇ
ਸੱਚ ਜਾਣਿਓ ਉਹ
ਅੰਦਰ ਹੀ ਅੰਦਰ ਬਹੁਤ
ਤਬਾਹੀ ਮਚਾਉਂਦੇ ਨੇ
ਇਹ ਅਣਕਹੇ ਦਰਦ
ਅਣਕਹੇ ਦਰਦ !!
( ਰਮਿੰਦਰ ਰਮੀ )