ਅੱਜ 13 ਜੂਨ ਐਤਵਾਰ ਨੂੰ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਕਰਵਾਏ ਗਏ ( ਕਾਵਿ ਮਿਲਣੀ ) ਨੇ ਸੰਸਾਰ ਭਰ ਵਿੱਚ ਧੁੰਮਾਂ ਪਾਈਆਂ , ਜਿਸ ਦੀ ਚਰਚਾ ਹਰ ਜਗਹ ਹੋ ਰਹੀ ਹੈ ਤੇ ਹਰ ਕੋਈ ਇਸ ਸੰਸਥਾ ਨਾਲ ਜੁੜ ਕੇ ਮਾਣ ਮਹਿਸੂਸ ਕਰ ਰਿਹਾ ਹੈ । ਜਿਸ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਬਹੁਤ ਨਾਮਵਰ ਕਵੀਆਂ ਤੇ ਸਾਹਿਤਕਾਰਾਂ ਨੇ ਸ਼ਿਰਕਤ ਕੀਤੀ ।ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ ਸੰਚਾਲਕ ਟੋਰਾਂਟੋ ਦੀ ਨਾਮਵਰ ਸ਼ਾਇਰਾ ਤੇ ਸਾਹਿਤਕਾਰ ਸੁਰਜੀਤ ਕੌਰ ਜੀ ਹਨ। ਅੱਜ ਦੀ ਹੋਸਟ ਟੋਰਾਂਟੋ ਦੀ ਗਾਇਕਾ , ਕੋ – ਹੋਸਟ ਤੇ ਅਦਾਕਾਰਾ ਰਿੰਟੂ ਭਾਟੀਆ ਸੀ । ਮੀਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਰਿੰਟੂ ਜੀ ਨੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਬਾਰੇ ਵਿੱਚ ਆਪਣੇ ਵਿਚਾਰ ਸਾਂਝੇ ਕੀਤੇ । ਰਿੰਟੂ ਭਾਟੀਆ ਨੇ ਹੋਸਟ ਦੀ ਜ਼ੁੰਮੇਵਾਰੀ ਨੂੰ ਬਾਖੂਬੀ ਨਿਭਾਇਆ , ਉਹਨਾਂ ਦਾ ਮੰਚ ਸੰਚਾਲਨ ਕਾਬਿਲੇ ਤਾਰੀਫ਼ ਸੀ । ਅੱਜ ਦੀ ਕਾਵਿ ਮਿਲਣੀ ਵਿੱਚ ਬਹੁਤ ਉੱਚ ਪਾਏ ਦੇ ਕਵੀਆਂ ਨੇ ਸ਼ਿਰਕਤ ਕੀਤੀ । ਅੱਜ ਦੀ ਕਾਵਿ ਮਿਲਣੀ ਦੇ ਵਿਸ਼ੇਸ਼ ਮਹਿਮਾਨ ਨਾਮਵਰ ਸ਼ਾਇਰਾ ਤੇ ਸਾਹਿਤਕਾਰ ਡਾ : ਸਰਬਜੀਤ ਕੌਰ ਸੋਹਲ ਪ੍ਰਧਾਨ ਪੰਜਾਬ ਸਾਹਿਤ ਅਕਾਡਮੀ , ਸਹਿਜਪ੍ਰੀਤ ਸਿੰਘ ਮਾਂਗਟ , ਡਾ : ਸ਼ਾਇਨਾ ਕਿਸ਼ਵਰ , ਡਾ : ਸਾਇਮਾ ਬੈਤੂਲ ਤੇ ਸ : ਪਿਆਰਾ ਸਿੰਘ ਕੁੱਦੋਵਾਲ ਜੀ ਸਨ ।ਬਾਕੀ ਪਾਰਟੀਸਿਪੈਂਟਸ ਵਿੱਚ ਲਖਵਿੰਦਰ ਜੋਹਲ , ਕਵਿੰਦਰ ਚਾਂਦ , ਡਾ : ਇੰਦਰਪਾਲ ਕੌਰ , ਪਰਮਜੀਤ ਕੌਰ ਦਿਉਲ , ਸਰਨਜੀਤ ਕੌਰ ਅਨਹਦ , ਦਲਵੀਰ ਕੌਰ ਯੂ ਕੇ , ਪ੍ਰਿੰ : ਹਰਜਿੰਦਰ ਕੌਰ ਸੱਧਰ , ਰਾਜ ਲਾਲੀ ਬਟਾਲਾ , ਹਰਸ਼ਰਨ ਕੌਰ , ਡਾ : ਗੁਰਦੀਪ ਕੌਰ ਧੀਰ , ਡਾ : ਕਮਲਪ੍ਰੀਤ ਕੌਰ ਸੰਧੂ , ਪ੍ਰੋ : ਜਸਵੀਰ ਸਿੰਘ , ਡਾ : ਸਨੋਬਰ ਚਿੱਬ , ਹਰਜੀਤ ਬਾਜਵਾ ਤੇ ਬਲਵਿੰਦਰ ਸਿੰਘ ਚਾਹਲ ਇਹਨਾਂ ਸੱਭ ਕਵੀ ਸਾਹਿਬਾਨਾਂ ਨੇ ਸਮੇਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੇ ਖ਼ੂਬਸੂਰਤ ਅੰਦਾਜ਼ ਵਿੱਚ ਗੀਤ , ਗ਼ਜ਼ਲ ਤੇ ਕਵਿਤਾ ਪੇਸ਼ ਕਰਕੇ ਸੱਭ ਦੇ ਮਨਾ ਨੂੰ ਮੋਹ ਲਿਆ । ਟੋਰਾਂਟੋ ਤੋਂ ਬਹੁਤ ਨਾਮਵਰ ਸ਼ਖ਼ਸੀਅਤਾਂ ਪ੍ਰੋ : ਜਗੀਰ ਸਿੰਘ ਕਾਹਲੋਂ , ਡਾ : ਸੁਖਦੇਵ ਸਿੰਘ ਝੰਡ , ਰੱਛਪਾਲ ਕੌਰ ਗਿੱਲ , ਮਕਸੂਦ ਚੌਧਰੀ , ਪਰਵਿੰਦਰ ਗੋਗੀ , ਪ੍ਰੀਤ ਗਿੱਲ , ਹਰਸ਼ਿੰਦਰ ਕੌਰ ਧਾਲੀਵਾਲ , ਲਵੀਨ ਗਿੱਲ , ਸੁਰਜੀਤ ਕੌਰ ਸੰਧੂ ਮਾਲਟਨ ਵੂਮੈਨ ਕੌਂਸਲ ਸੰਸਥਾ ਤੋਂ , ਮਨਮੋਹਨ ਸਿੰਘ ਵਾਲੀਆ ਪ੍ਰਧਾਨ ਆਹਲੂਵਾਲੀਆ ਸਭਾ , ਹਰਦਿਆਲ ਸਿੰਘ ਝੀਤਾ ਪ੍ਰਧਾਨ ਰਾਮਗੜ੍ਹੀਆ ਭਵਨ , ਹਰਭਜਨ ਕੌਰ ਗਿੱਲ , ਸੁਰਿੰਦਰ ਕੌਰ ਖਹਿਰਾ ਤੇ ਹਰਪਾਲ ਸਿੰਘ ਭਾਟੀਆ ਜੀ ਨੇ ਕਾਵਿ ਮਿਲਣੀ ਵਿੱਚ ਸ਼ਿਰਕਤ ਕੀਤੀ । ਮੀਟਿੰਗ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਹੋਰ ਵੀ ਬਹੁਤ ਨਾਮਵਰ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ , ਬਲਦੀਪ ਕੌਰ ਸੰਧੂ , ਸਤਿੰਦਰ ਕੌਰ ਕਾਹਲੋਂ , ਅੰਜੂ ਵੀ ਰੱਤੀ , ਡਾ : ਹਰਜੀਤ ਸਿੰਘ ਸੱਧਰ , ਨਦੀਮ ਅਫ਼ਜ਼ਲ ਜੀ ਪਾਕਿਸਤਾਨ , ਪੂਨਮ ਸਿੰਘ ਪ੍ਰੀਤਲੜੀ , ਡਾ : ਕੁਲਵਿੰਦਰ ਕੌਰ ਛੀਨਾ , ਡਾ : ਅਮਰਜੀਤ ਕੌਰ ਕੈਲਕੱਟ , ਡਾ : ਪੁਸ਼ਵਿੰਦਰ ਕੌਰ ਖੋਖਰ , ਮਨਜੀਤ ਕੌਰ ਸੇਖੋਂ , ਡਾ: ਜੀ ਐਸ ਅਨੰਦ , ਸੁਰਜੀਤ ਸਿੰਘ ਧੀਰ , ਕੁਲਦੀਪ ਕੌਰ ਧੰਜੂ , ਗੁਰਚਰਨ ਸਿੰਘ ਜੋਗੀ , ਪ੍ਰੀਤਮਾ , ਹਰਦੀਪ ਸਿੰਘ ਬਿਰਦੀ ,ਬਿੰਦੂ ਮਠਾਰੂ , ਸੁਰਜੀਤ ਕੋਰ ਭੋਗਪੁਰ , ਹਰਮੀਤ ਕੌਰ , ਰਾਣਾ ਚਾਨਾ , ਸਰਬਜੀਤ ਕੌਰ ਸਹੋਤਾ , ਮਨਦੀਪ ਕੌਰ , ਸੁਰਜੀਤ ਸਿੰਘ ਸਿਰਦੀ , ਜਸਵਿੰਦਰ ਕੌਰ , ਮਨਜੋਤਪਾਲ ਕੌਰ , ਗਾਇਕਾ ਹਰਜੀਤ ਕੌਰ ਬਾਮਰਾ , ਕਰਨੈਲ ਸਿੰਘ , ਰਜਨੀ ਜੱਗਾ , ਰੂਬੀ ਤੇਜੀ , ਮਲਕੀਤ , ਅਰਵਿੰਦ ਸੋਹੀ , ਜੈਸਮੀਨ ਮਾਹੀ ਤੇ ਹੋਰ ਵੀ ਬਹੁਤ ਨਾਮਵਰ ਖ਼ਾਸੀਅਤਾਂ ਨੇ ਆਪਣੇ ਕੀਮਤੀ ਰੁਝੇਵਿਆਂ ਵਿੱਚੋਂ ਸਮਾਂ ਨਿਕਾਲ ਕੇ ਮੀਟਿੰਗ ਵਿੱਚ ਸ਼ਿਰਕਤ ਕੀਤੀ , ਆਪਣੀਆਂ ਪਿਆਰ ਭਰੀਆਂ ਸਾਂਝਾਂ ਪਾਈਆਂ ਤੇ ਸੱਭ ਕਵੀ ਸਾਹਿਬਾਨ ਦੀਆਂ ਰਚਨਾਵਾਂ ਦਾ ਅਨੰਦ ਮਾਨਿਆ । ਚੈਟ ਬਾਕਸ ਤੇ ਵਟਸਆਪ ਤੇ ਪ੍ਰੋਗ੍ਰਾਮ ਦਾ ਅਨੰਦ ਮਾਣਦੇ ਹੋਏ ਮੈਂਬਰਜ਼ ਆਪਣੇ ਆਪਣੇ ਕਮੈਂਟ ਕਰ ਰਹੇ ਸਨ । ਮੈਂਬਰਜ਼ ਦੀ ਹਾਜ਼ਰੀ ਬਹੁਤਾਤ ਵਿੱਚ ਸੀ । ਸੱਭ ਮੈਂਬਰਜ਼ ਨੇ ਮੀਟਿੰਗ ਸ਼ੁਰੂ ਹੋਣ ਤੋਂ ਲੈ ਕੇ ਸਮਾਪਤੀ ਤੱਕ ਆਪਣੀ ਹਾਜ਼ਰੀ ਬਰਕਰਾਰ ਰੱਖੀ । ਸਭਾ ਦੇ ਸੰਚਾਲਕ ਸੁਰਜੀਤ ਜੀ ਕੁਝ ਜ਼ਰੂਰੀ ਰੁਝੇਵੇਂ ਕਰਕੇ ਮੀਟਿੰਗ ਵਿੱਚ ਸ਼ਾਮਿਲ ਨਹੀਂ ਹੋ ਸਕੇ ਪਰ ਰੂਹ ਉਹਨਾਂ ਦੀ ਮੀਟਿੰਗ ਵਿੱਚ ਹੀ ਸੀ ਤੇ ਦਿਲ ਤੋਂ ਉਹ ਸਾਡੇ ਨਾਲ ਮੀਟਿੰਗ ਵਿੱਚ ਜੁੜੇ ਹੋਏ ਸਨ ਤੇ ਮੈਸੇਜ ਕਰਕੇ ਪੁੱਛ ਵੀ ਰਹੇ ਸਨ ਮੀਟਿੰਗ ਦੇ ਬਾਰੇ ਵਿੱਚ ।ਸੱਭ ਮੈਂਬਰਜ਼ ਨੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ ਸੰਸਥਾਪਕ ਰਮਿੰਦਰ ਰਮੀ ਦੇ ਇਸ ਉਪਰਾਲੇ ਦੀ ਕਾਫ਼ੀ ਸ਼ਲਾਘਾ ਕੀਤੀ ਤੇ ਕਿਹਾ ਕਿ ਇਹ ਮੰਚ ਬਣਾ ਕੇ ਸੰਸਾਰ ਭਰ ਦੀਆਂ ਨਾਮਵਰ ਸਾਹਿਤਕ ਸ਼ਖ਼ਸੀਅਤਾਂ ਨੂੰ ਇਕ ਮੰਚ ਤੇ ਇੱਕਠਾ ਕੀਤਾ ਹੈ ਤੇ ਸਾਨੂੰ ਉਹਨਾਂ ਨੂੰ ਮਿਲਨ ਦਾ ਤੇ ਉਹਨਾਂ ਦੀਆਂ ਰਚਨਾਵਾਂ ਸੁਨਣ ਦਾ ਸੋਭਾਗ ਪ੍ਰਾਪਤ ਹੋਇਆ ਹੈ । ਸ : ਪਿਆਰਾ ਸਿੰਘ ਕੁੱਦੋਵਾਲ ਜੀ ਨੇ ਮੀਟਿੰਗ ਨੂੰ ਸਮ ਅਪ ਕੀਤਾ ਤੇ ਸਾਰੇ ਪ੍ਰੋਗ੍ਰਾਮ ਤੇ ਪਾਰਟੀਸੀਪੈਂਟਸ ਦੇ ਬਾਰੇ ਵਿੱਚ ਆਪਣੇ ਵਿਚਾਰ ਸਾਂਝੇ ਕੀਤੇ ਤੇ ਆਪਣੀ ਇਕ ਨਜ਼ਮ ਵੀ ਪੇਸ਼ ਕੀਤੀ । ਆਖਰ ਵਿੱਚ ਡਾ : ਸਰਬਜੀਤ ਕੌਰ ਸੋਹਲ ਜੀ ਨੂੰ ਮੀਟਿੰਗ ਦੀ ਕਲੋਜ਼ਿੰਗ ਕਰਨ ਲਈ ਕਿਹਾ ਗਿਆ ਜਿਹਨਾਂ ਨੇ ਬਹੁਤ ਹੀ ਸਹਿਜ ਤੇ ਸ਼ਾਂਤਚਿੱਤ ਹੋ ਕੇ ਪ੍ਰੋਗ੍ਰਾਮ ਦਾ ਆਨੰਦ ਵੀ ਮਾਨਿਆ ਤੇ ਔਰਤ ਨਾਲ ਸੰਬੰਧਿਤ ਆਪਣੀ ਰਚਨਾ ਵੀ ਸੁਣਾਈ ਸੀ ਜਿਸਦੀ ਹਰ ਇਕ ਨੇ ਸਰਾਹਣਾ ਕੀਤੀ । ਉਹਨਾਂ ਨੇ ਕਿਹਾ ਕਿ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ ਸੰਸਥਾਪਕ ਰਮਿੰਦਰ ਰਮੀ ਦੇ ਇਹ ਉਪਰਾਲੇ ਬਹੁਤ ਸ਼ਲਾਘਾਯੋਗ ਹਨ ਜਿਹਨਾਂ ਨੇ ਸੰਸਾਰ ਭਰ ਦੇ ਸਾਹਿਤਕਾਰਾਂ ਨੂੰ ਇਕ ਮੰਚ ਤੇ ਇੱਕਠਿਆਂ ਕੀਤਾ ਹੈ । ਹਰ ਕੋਈ ਇਸ ਸੰਸਥਾ ਨਾਲ ਜੁੜ ਕੇ ਮਾਣ ਮਹਿਸੂਸ ਕਰ ਰਿਹਾ ਹੈ । ਰਮਿੰਦਰ ਰਮੀ ਬਹੁਤ ਮਿਹਨਤ ਕਰ ਰਹੇ ਹਨ । ਇਹਨਾਂ ਵਰਚੂਅਲ ਮੀਟਿੰਗਜ਼ ਵਿੱਚ ਵੀ ਇੱਕਠੇ ਹੋ ਕੇ ਅਸੀਂ ਬਹੁਤ ਕੁਝ ਸਿਖ ਸਕਦੇ ਹਾਂ । ਆਖੀਰ ਵਿੱਚ ਸਭਾ ਦੀ ਸੰਸਥਾਪਕ ਰਮਿੰਦਰ ਰਮੀ ਨੇ ਹੋਸਟ ਰਿੰਟੂ ਭਾਟੀਆ ਤੇ ਦੇਸ਼ਾਂ ਵਿਦੇਸ਼ਾਂ ਤੋਂ ਹਾਜ਼ਰੀਨ ਮੈਂਬਰਜ਼ ਦਾ ਤਹਿ ਦਿਲ ਤੋਂ ਸ਼ੁਕਰਾਨਾ ਕੀਤਾ । ਰਮਿੰਦਰ ਰਮੀ ਨੇ ਕਿਹਾ ਕਿ ਅਸੀਂ ਹੋਰ ਵੀ ਵਧੀਆ ਸਾਹਿਤਕਾਰਾਂ ਤੇ ਕਵੀਆਂ ਨੂੰ ਤੇ ਨਵੀਂਆਂ ਕਲਮਾਂ ਨੂੰ ਵੀ ਲੈ ਕੇ ਆਵਾਂਗੇ ਤੇ ਹੋਰ ਅਲੱਗ ਅਲੱਗ ਵਿਸ਼ਿਆਂ ਤੇ ਵੀ ਪ੍ਰੋਗਰਾਮ ਉਲੀਕਾਂਗੇ । ਪਾਰਟੀਸਿਪੈਂਟਸ ਮੈਂਬਰਜ਼ ਦੀ ਲਿਸਟ ਅਜੇ ਬਹੁਤ ਲੰਬੀ ਹੈ ਤੇ ਹਰ ਕੋਈ ਇਸ ਸੰਸਥਾ ਨਾਲ ਜੁੜ ਕੇ ਮਾਣ ਮਹਿਸੂਸ ਕਰ ਰਿਹਾ ਹੈ ।
ਰਮਿੰਦਰ ਰਮੀ :- ਸੰਸਥਾਪਕ ਤੇ ਮੁੱਖ ਪ੍ਰਬੰਧਕ
ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ।